Mon, Apr 29, 2024
Whatsapp

'2047 ਤੱਕ ਭਾਰਤ ਬਣ ਸਕਦਾ ਹੈ 55 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ'

Written by  Jasmeet Singh -- March 28th 2024 04:11 PM
'2047 ਤੱਕ ਭਾਰਤ ਬਣ ਸਕਦਾ ਹੈ 55 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ'

'2047 ਤੱਕ ਭਾਰਤ ਬਣ ਸਕਦਾ ਹੈ 55 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ'

India 5th Largest Economy: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2047 ਤੱਕ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਦਾ ਟੀਚਾ ਰੱਖਿਆ ਹੈ। ਇਸ ਦੌਰਾਨ ਅੰਤਰਰਾਸ਼ਟਰੀ ਮੁਦਰਾ ਫੰਡ (IMF) 'ਚ ਭਾਰਤ ਦੇ ਕਾਰਜਕਾਰੀ ਨਿਰਦੇਸ਼ਕ ਕ੍ਰਿਸ਼ਨਮੂਰਤੀ ਵੈਂਕਟ ਸੁਬਰਾਮਨੀਅਮ ਨੇ ਕਿਹਾ ਕਿ ਜੇਕਰ ਦੇਸ਼ ਪਿਛਲੇ 10 ਸਾਲਾਂ 'ਚ ਲਾਗੂ ਕੀਤੀਆਂ ਗਈਆਂ ਚੰਗੀਆਂ ਨੀਤੀਆਂ 'ਤੇ ਦੁੱਗਣਾ ਹੋ ਸਕਦਾ ਹੈ ਅਤੇ ਸੁਧਾਰਾਂ 'ਚ ਤੇਜ਼ੀ ਲਿਆ ਸਕਦਾ ਹੈ ਤਾਂ 2047 ਤੱਕ ਭਾਰਤੀ ਅਰਥਵਿਵਸਥਾ ਅੱਠ ਫੀਸਦੀ ਦੀ ਦਰ ਨਾਲ ਵਿਕਾਸ ਕਰ ਸਕਦੀ ਹੈ।

ਸੁਬਰਾਮਨੀਅਮ ਨੇ ਕਿਹਾ ਕਿ ਸਪੱਸ਼ਟ ਤੌਰ 'ਤੇ ਅੱਠ ਫੀਸਦੀ ਵਿਕਾਸ ਦਰ ਅਭਿਲਾਸ਼ੀ ਹੈ ਕਿਉਂਕਿ ਭਾਰਤ ਪਿਛਲੇ ਸਮੇਂ 'ਚ ਲਗਾਤਾਰ ਅੱਠ ਫੀਸਦੀ ਦੀ ਦਰ ਨਾਲ ਵਿਕਾਸ ਨਹੀਂ ਕਰ ਸਕਿਆ ਹੈ, ਪਰ ਇਸ ਨੂੰ ਹਾਸਲ ਕੀਤਾ ਜਾ ਸਕਦਾ ਹੈ। 


ਵੈਂਕਟ ਸੁਬਰਾਮਨੀਅਮ ਨੇ ਵੀਰਵਾਰ ਨੂੰ "ਟਾਈਮਜ਼ ਨਾਓ ਸਮਿਟ' 'ਚ ਕਿਹਾ, "ਭਾਰਤ ਨੇ ਪਿਛਲੇ 10 ਸਾਲਾਂ 'ਚ ਜਿਸ ਤਰ੍ਹਾਂ ਦਾ ਵਿਕਾਸ ਦਰਜ ਕੀਤਾ ਹੈ, ਜੇਕਰ ਅਸੀਂ ਪਿਛਲੇ 10 ਸਾਲਾਂ 'ਚ ਲਾਗੂ ਕੀਤੀਆਂ ਚੰਗੀਆਂ ਨੀਤੀਆਂ ਨੂੰ ਦੁੱਗਣਾ ਕਰ ਸਕਦੇ ਹਾਂ ਅਤੇ ਸੁਧਾਰਾਂ ਨੂੰ ਤੇਜ਼ ਕਰ ਸਕਦੇ ਹਾਂ ਤਾਂ ਭਾਰਤ 2047 ਤੱਕ ਅੱਠ ਪ੍ਰਤੀਸ਼ਤ ਦੀ ਦਰ ਨਾਲ ਤਰੱਕੀ ਕਰ ਸਕਦਾ ਹੈ।"

ਭਾਰਤ ਦੀ ਅਰਥਵਿਵਸਥਾ 2023 ਦੇ ਆਖਰੀ ਤਿੰਨ ਮਹੀਨਿਆਂ ਵਿੱਚ ਉਮੀਦ ਨਾਲੋਂ ਬਿਹਤਰ 8.4 ਪ੍ਰਤੀਸ਼ਤ ਦੀ ਦਰ ਨਾਲ ਵਧੀ, ਜੋ ਪਿਛਲੇ ਡੇਢ ਸਾਲ ਵਿੱਚ ਸਭ ਤੋਂ ਤੇਜ਼ ਰਫ਼ਤਾਰ ਹੈ। ਅਕਤੂਬਰ-ਦਸੰਬਰ 'ਚ ਵਿਕਾਸ ਦਰ ਦੇ ਆਧਾਰ 'ਤੇ ਚਾਲੂ ਵਿੱਤੀ ਸਾਲ ਲਈ ਅਨੁਮਾਨ ਨੂੰ ਵਧਾ ਕੇ 7.6 ਫੀਸਦੀ ਕੀਤਾ ਗਿਆ ਸੀ। 

ਸੁਬਰਾਮਨੀਅਮ ਨੇ ਕਿਹਾ ‘ਜੇਕਰ ਭਾਰਤ ਅੱਠ ਫੀਸਦੀ ਦੀ ਦਰ ਨਾਲ ਵਿਕਾਸ ਕਰਦਾ ਹੈ ਤਾਂ ਭਾਰਤ 2047 ਤੱਕ 550 ਅਰਬ ਅਮਰੀਕੀ ਡਾਲਰ ਦੀ ਅਰਥਵਿਵਸਥਾ ਬਣ ਸਕਦਾ ਹੈ।’ IMF ਵਿੱਚ ਭਾਰਤ ਦੇ ਕਾਰਜਕਾਰੀ ਨਿਰਦੇਸ਼ਕ ਨੇ ਰੁਜ਼ਗਾਰ ਸਿਰਜਣ ਲਈ ਨਿਰਮਾਣ ਖੇਤਰ ਨੂੰ ਉਤਸ਼ਾਹਿਤ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਭਾਰਤ ਪ੍ਰਮੁੱਖ ਦੇਸ਼ਾਂ ਵਿੱਚੋਂ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੈ।

ਭਾਰਤ ਦੀ ਆਰਥਿਕਤਾ

ਭਾਰਤ ਇਸ ਸਮੇਂ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਅਗਲੇ ਕੁਝ ਸਾਲਾਂ ਵਿੱਚ ਇਸ ਦੇ ਤੀਜੇ ਸਥਾਨ 'ਤੇ ਪਹੁੰਚਣ ਦੀ ਉਮੀਦ ਹੈ। ਫੋਰਬਸ ਦੇ ਮੁਅਬਕ ਅਮਰੀਕਾ 27 ਟ੍ਰਿਲੀਅਨ ਡਾਲਰ ਦੇ ਨਾਲ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੈ। ਚੀਨ 18.56 ਟ੍ਰਿਲੀਅਨ ਡਾਲਰ ਦੇ ਨਾਲ ਦੂਜੇ ਸਥਾਨ 'ਤੇ ਹੈ। ਜਰਮਨੀ ਹਾਲ ਹੀ ਵਿੱਚ ਜਾਪਾਨ ਨੂੰ ਪਛਾੜ ਕੇ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਜਰਮਨੀ ਦੀ ਅਰਥਵਿਵਸਥਾ 4.7 ਟ੍ਰਿਲੀਅਨ ਡਾਲਰ ਹੈ ਜਦਕਿ ਜਾਪਾਨ 4.29 ਟ੍ਰਿਲੀਅਨ ਡਾਲਰ ਦੇ ਨਾਲ ਚੌਥੇ ਸਥਾਨ 'ਤੇ ਹੈ। ਭਾਰਤ 4.11 ਟ੍ਰਿਲੀਅਨ ਡਾਲਰ ਦੇ ਨਾਲ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ।

-

Top News view more...

Latest News view more...