Sun, Dec 15, 2024
Whatsapp

India Post GDS Result 2024 : ਗ੍ਰਾਮੀਣ ਡਾਕ ਸੇਵਕ ਭਰਤੀ ਦਾ ਨਤੀਜਾ ਹੋਇਆ ਜਾਰੀ, ਇਸ ਲਿੰਕ ਰਾਹੀਂ ਦੇਖੋ ਮੈਰਿਟ ਸੂਚੀ

ਨਤੀਜਾ ਦੇਖਣ ਲਈ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ indiapostgdsonline.gov.in 'ਤੇ ਜਾਣਾ ਪਵੇਗਾ। ਇਸ ਤੋਂ ਇਲਾਵਾ, ਉਮੀਦਵਾਰ ਮੈਰਿਟ ਸੂਚੀ ਦੀ ਜਾਂਚ ਕਰਨ ਲਈ ਇੱਕ ਹੋਰ ਵੈਬਸਾਈਟ indiapostgdsonline.cept.gov.in 'ਤੇ ਵੀ ਜਾ ਸਕਦੇ ਹਨ।

Reported by:  PTC News Desk  Edited by:  Aarti -- August 20th 2024 11:54 AM
India Post GDS Result 2024 : ਗ੍ਰਾਮੀਣ ਡਾਕ ਸੇਵਕ ਭਰਤੀ ਦਾ ਨਤੀਜਾ ਹੋਇਆ ਜਾਰੀ, ਇਸ ਲਿੰਕ ਰਾਹੀਂ ਦੇਖੋ ਮੈਰਿਟ ਸੂਚੀ

India Post GDS Result 2024 : ਗ੍ਰਾਮੀਣ ਡਾਕ ਸੇਵਕ ਭਰਤੀ ਦਾ ਨਤੀਜਾ ਹੋਇਆ ਜਾਰੀ, ਇਸ ਲਿੰਕ ਰਾਹੀਂ ਦੇਖੋ ਮੈਰਿਟ ਸੂਚੀ

India Post GDS Result 2024 :  ਇੰਡੀਆ ਪੋਸਟ ਨੇ ਗ੍ਰਾਮੀਣ ਡਾਕ ਸੇਵਕ (ਜੀਡੀਐਸ) ਪ੍ਰੀਖਿਆ 2024 ਦਾ ਨਤੀਜਾ ਜਾਰੀ ਕੀਤਾ ਹੈ। ਇੰਡੀਆ ਪੋਸਟ ਨੇ ਹੁਣੇ ਹੁਣੇ ਆਂਧਰਾ ਪ੍ਰਦੇਸ਼, ਅਸਾਮ, ਦਿੱਲੀ, ਗੁਜਰਾਤ, ਕਰਨਾਟਕ, ਕੇਰਲ, ਮਹਾਰਾਸ਼ਟਰ, ਉੜੀਸਾ, ਪੰਜਾਬ, ਤਾਮਿਲਨਾਡੂ, ਤੇਲੰਗਾਨਾ, ਪੱਛਮੀ ਬੰਗਾਲ ਸਰਕਲਾਂ ਦੇ ਨਤੀਜੇ ਜਾਰੀ ਕੀਤੇ ਹਨ। ਬਾਕੀ ਰਹਿੰਦੇ ਸਰਕਲਾਂ ਦੇ ਨਤੀਜੇ ਜਲਦੀ ਹੀ ਜਾਰੀ ਕਰ ਦਿੱਤੇ ਜਾਣਗੇ। 

ਨਤੀਜਾ ਦੇਖਣ ਲਈ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ indiapostgdsonline.gov.in 'ਤੇ ਜਾਣਾ ਪਵੇਗਾ। ਇਸ ਤੋਂ ਇਲਾਵਾ, ਉਮੀਦਵਾਰ ਮੈਰਿਟ ਸੂਚੀ ਦੀ ਜਾਂਚ ਕਰਨ ਲਈ ਇੱਕ ਹੋਰ ਵੈਬਸਾਈਟ indiapostgdsonline.cept.gov.in 'ਤੇ ਵੀ ਜਾ ਸਕਦੇ ਹਨ।

ਉਮੀਦਵਾਰਾਂ ਨੂੰ ਭਾਰਤ ਪੋਸਟ ਗ੍ਰਾਮੀਣ ਡਾਕ ਸੇਵਕ (ਜੀਡੀਐਸ) ਨਤੀਜੇ ਦੀ ਜਾਂਚ ਕਿਵੇਂ ਕਰੀਏ-

  • ਸਭ ਤੋਂ ਪਹਿਲਾਂ ਤੁਹਾਨੂੰ ਅਧਿਕਾਰਤ ਵੈੱਬਸਾਈਟ indiapostgdsonline.cept.gov.in ਜਾਂ indiapostgdsonline.gov.in 'ਤੇ ਜਾਣਾ ਹੋਵੇਗਾ। 
  • ਇਸ ਤੋਂ ਬਾਅਦ ਤੁਹਾਨੂੰ ਆਪਣਾ ਸਰਕਲ ਚੁਣਨਾ ਹੋਵੇਗਾ। 
  • ਹੁਣ ਤੁਹਾਡੀ ਸਕਰੀਨ 'ਤੇ ਮੈਰਿਟ ਲਿਸਟ ਖੁੱਲ ਜਾਵੇਗੀ।
  • ਹੁਣ ਤੁਹਾਨੂੰ ਮੈਰਿਟ ਸੂਚੀ ਨੂੰ ਡਾਊਨਲੋਡ ਕਰਨਾ ਹੋਵੇਗਾ।
  • ਭਵਿੱਖ ਲਈ ਇਸਦਾ ਪ੍ਰਿੰਟ ਆਊਟ ਲਓ।

ਮੈਰਿਟ ਸੂਚੀ ਆਉਣ ਤੋਂ ਬਾਅਦ ਉਮੀਦਵਾਰਾਂ ਦੀ ਵੈਰੀਫਿਕੇਸ਼ਨ ਹੋਵੇਗੀ, ਜਿਸ ਵਿੱਚ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ। ਦੱਸ ਦਈਏ ਕਿ ਇਸ ਭਰਤੀ ਲਈ ਕੋਈ ਪ੍ਰੀਖਿਆ ਨਹੀਂ ਸੀ, ਸਿਰਫ਼ ਅਰਜ਼ੀਆਂ ਦਿੱਤੀਆਂ ਗਈਆਂ ਸਨ। ਹੁਣ ਅਰਜ਼ੀ ਦੇਣ ਤੋਂ ਬਾਅਦ 10ਵੀਂ ਦੇ ਅੰਕਾਂ ਨੂੰ ਦੇਖ ਕੇ ਮੈਰਿਟ ਸੂਚੀ ਤਿਆਰ ਕੀਤੀ ਗਈ ਹੈ ਅਤੇ ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Sadbhavna Diwas : ਅੱਜ ਹੈ ਸਦਭਾਵਨਾ ਦਿਵਸ, ਜਾਣੋ ਕੀ ਹੈ ਮਹੱਤਵ ਅਤੇ ਥੀਮ

- PTC NEWS

Top News view more...

Latest News view more...

PTC NETWORK