Video : ਕਾਂਸੀ ਤਗਮੇ ਲਈ ਅੱਜ ਸਪੇਨ ਨੂੰ ਭਿੜੇਗਾ ਭਾਰਤ, ਮੈਚ ਤੋਂ ਪਹਿਲਾਂ Hockey ਖਿਡਾਰੀਆਂ ਨੇ Video Call ਰਾਹੀਂ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ
India vs Spain Hockey Match : ਪੈਰਿਸ ਓਲੰਪਿਕ 2024 ਦੇ ਹਾਕੀ ਮੁਕਾਬਲੇ ਵਿੱਚ ਅੱਜ ਭਾਰਤ ਦਾ ਮੁਕਾਬਲਾ ਸਪੇਨ ਨਾਲ ਹੋਵੇਗਾ। ਇਸ ਮੁਕਾਬਲੇ ਵਿੱਚ ਭਾਰਤੀ ਟੀਮ ਟੀਮ ਕਾਂਸੀ ਤਮਗੇ ਲਈ ਖੇਡੇਗੀ, ਜਿਸ ਲਈ ਉਸ ਨੇ ਪੂਰੀ ਤਿਆਰੀ ਕੀਤੀ ਹੋਈ ਹੈ। ਮੈਚ ਸ਼ਾਮ 5:30 ਵਜੇ ਸ਼ੁਰੂ ਹੋਵੇਗਾ, ਜਿਸ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਨੇ ਮੈਚ ਵਿੱਚ ਜਿੱਤ ਦਰਜ ਕਰਨ ਲਈ ਸੱਚ ਸ੍ਰੀ ਹਰਮੰਦਿਰ ਸਾਹਿਬ ਦੇ ਦਰਸ਼ਨ ਦੀਦਾਰੇ ਵੀ ਕੀਤੇ।
ਓਲੰਪਿਕ ਖੇਡਾਂ ਚ ਭਾਰਤੀ ਹਾਕੀ ਟੀਮ ਵਲੋਂ ਸਪੇਨ ਵਿਰੁੱਧ ਖੇਡੇ ਜਾਣ ਵਾਲੇ ਮਹੱਤਵਪੂਰਨ ਮੈਚ ਤੋਂ ਪਹਿਲਾਂ ਅਟਾਰੀ ਨਾਲ ਸਬੰਧਿਤ ਟੀਮ ਦੇ ਖਿਡਾਰੀ ਸ਼ਮਸ਼ੇਰ ਸਿੰਘ ਨੇ ਵੀਡੀਓ ਕਾਲ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਫਤਹਿ ਦੀ ਅਰਦਾਸ ਕੀਤੀ। ਇਸ ਦੇ ਨਾਲ ਹੀ ਭਾਰਤੀ ਹਾਕੀ ਟੀਮ ਦੇ ਮੈਂਬਰ ਜੁਗਰਾਜ ਸਿੰਘ ਨੇ ਵੀ ਵੀਡੀਓ ਕਾਲ ਰਾਹੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ।
ਸਪੇਨ ਖਿਲਾਫ਼ ਭਾਰਤ ਦਾ ਪੱਲੜਾ ਭਾਰੀ
ਭਾਰਤ ਬਨਾਮ ਸਪੇਨ ਮੈਚ ਵੀਰਵਾਰ (8 ਅਗਸਤ) ਨੂੰ ਹੋਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 5:30 ਵਜੇ ਸ਼ੁਰੂ ਹੋਵੇਗਾ। ਭਾਰਤ ਅਤੇ ਸਪੇਨ ਵਿਚਾਲੇ ਹੁਣ ਤੱਕ 16 ਮੈਚ ਖੇਡੇ ਜਾ ਚੁੱਕੇ ਹਨ ਅਤੇ ਇਸ ਸਮੇਂ ਭਾਰਤੀ ਟੀਮ 6-5 ਨਾਲ ਅੱਗੇ ਹੈ। ਦੋਵਾਂ ਟੀਮਾਂ ਵਿਚਾਲੇ 5 ਮੈਚ ਡਰਾਅ ਰਹੇ ਹਨ। ਆਖਰੀ ਵਾਰ ਭਾਰਤ ਅਤੇ ਸਪੇਨ ਦੀ ਟੱਕਰ ਇਸ ਸਾਲ ਦੇ ਸ਼ੁਰੂ ਵਿੱਚ ਐਫਆਈਐਚ ਹਾਕੀ ਪ੍ਰੋ ਲੀਗ ਵਿੱਚ ਹੋਈ ਸੀ, ਜਿੱਥੇ ਭਾਰਤ ਨੇ ਸ਼ੂਟਆਊਟ ਵਿੱਚ 8-7 ਨਾਲ ਜਿੱਤ ਦਰਜ ਕੀਤੀ ਸੀ।
ਇਥੇ ਦੇਖੋ ਲਾਈਵ
ਪੈਰਿਸ ਓਲੰਪਿਕ 2024 ਦਾ ਅਧਿਕਾਰਤ ਪ੍ਰਸਾਰਣ ਅਤੇ ਡਿਜੀਟਲ ਪਾਰਟਨਰ Viacom 18 ਹੈ। Sports18 ਚੈਨਲ (SD ਅਤੇ HD) ਪੈਰਿਸ ਓਲੰਪਿਕ ਦੇ 2024 ਸੀਜ਼ਨ ਦਾ ਪ੍ਰਸਾਰਣ ਕਰੇਗਾ। ਤੁਸੀਂ ਮੋਬਾਈਲ ਰਾਹੀਂ ਜੀਓ ਸਿਨੇਮਾ 'ਤੇ ਇਸਦਾ ਆਨੰਦ ਲੈ ਸਕੋਗੇ। ਤੁਸੀਂ ਇਸ ਜਗ੍ਹਾ 'ਤੇ ਭਾਰਤੀ ਟੀਮ ਦਾ ਕਾਂਸੀ ਤਮਗਾ ਮੈਚ ਦੇਖ ਸਕੋਗੇ।
- PTC NEWS