Sun, Apr 28, 2024
Whatsapp

ਲੰਡਨ 'ਚ ਭਾਰਤੀ PHD ਵਿਦਿਆਰਥਣ ਨੂੰ ਟਰੱਕ ਨੇ ਦਰੜਿਆ, ਸਾਈਕਲਿੰਗ ਦੌਰਾਨ ਵਾਪਰਿਆ ਹਾਦਸਾ

Written by  KRISHAN KUMAR SHARMA -- March 25th 2024 10:34 AM -- Updated: March 25th 2024 11:02 AM
ਲੰਡਨ 'ਚ ਭਾਰਤੀ PHD ਵਿਦਿਆਰਥਣ ਨੂੰ ਟਰੱਕ ਨੇ ਦਰੜਿਆ, ਸਾਈਕਲਿੰਗ ਦੌਰਾਨ ਵਾਪਰਿਆ ਹਾਦਸਾ

ਲੰਡਨ 'ਚ ਭਾਰਤੀ PHD ਵਿਦਿਆਰਥਣ ਨੂੰ ਟਰੱਕ ਨੇ ਦਰੜਿਆ, ਸਾਈਕਲਿੰਗ ਦੌਰਾਨ ਵਾਪਰਿਆ ਹਾਦਸਾ

Indian Student Dies in London: ਲੰਡਨ ਤੋਂ ਭਾਰਤ ਲਈ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤੀ ਪੀਐਚਡੀ ਵਿਦਿਆਰਥਣ (Indian PhD student) ਦੀ ਟਰੱਕ ਹੇਠ ਕੁਚਲੇ ਜਾਣ ਕਾਰਨ ਮੌਤ ਹੋ ਗਈ ਹੈ। ਚੇਸ਼ਟਾ ਕੋਚਰ (Cheistha Kochhar) ਲੰਡਨ ਯੂਨੀਵਰਸਿਟੀ ਇਕਨੋਮਿਕਸ 'ਚ ਪੀਐਚਡੀ ਦੀ ਵਿਦਿਆਰਥਣ ਸੀ। ਉਹ ਸੈਲੂਲਰ ਆਪਰੇਟਰਜ਼ ਐਸੋਸੀਏਸ਼ਨ ਆਫ ਇੰਡੀਆ (COAI) ਦੇ ਡਾਇਰੈਕਟਰ ਜਨਰਲ, ਸੇਵਾਮੁਕਤ ਲੈਫਟੀਨੈਂਟ ਜਨਰਲ ਡਾਕਟਰ ਐਸਪੀ ਕੋਚਰ ਦੀ ਧੀ ਸੀ।

ਦੱਸਿਆ ਜਾ ਰਿਹਾ ਹੈ ਕਿ 33 ਸਾਲਾ ਵਿਦਿਆਰਥਣ ਨਾਲ ਉਸ ਸਮੇਂ ਹਾਦਸਾ (accident) ਵਾਪਰਿਆ, ਜਦੋਂ 19 ਮਾਰਚ ਨੂੰ ਉਹ ਸਾਈਕਲਿੰਗ ਕਰ ਰਹੀ ਸੀ ਤਾਂ ਅਚਾਨਕ ਇੱਕ ਕੂੜੇ ਦੇ ਭਰੇ ਟਰੱਕ ਨੇ ਉਸ ਨੂੰ ਦਰੜ ਦਿੱਤਾ। ਸਾਈਕਲਿੰਗ ਦੌਰਾਨ ਉਸ ਦਾ ਪਤੀ ਵੀ ਉਸ ਨਾਲ ਅੱਗੇ ਸਾਈਕਲ ਉਪਰ ਸੀ, ਜਿਸ ਨੇ ਤੁਰੰਤ ਉਸ ਨੂੰ ਬਚਾਉਣ ਲਈ ਹਸਪਤਾਲ ਦਾਖਲ ਕਰਵਾਇਆ ਪਰੰਤੂ ਉਹ ਬਚ ਨਹੀਂ ਸਕੀ। ਉਹ LSE 'ਚ ਵਿਹਾਰ ਵਿਗਿਆਨ 'ਤੇ ਪੀਐਚਡੀ ਕਰ ਰਹੀ ਸੀ। ਇਸਤੋਂ ਪਹਿਲਾਂ ਉਹ ਨੀਤੀ ਆਯੋਗ 'ਚ ਵੀ ਕੰਮ ਕਰ ਚੁੱਕੀ ਸੀ।


ਨੀਤੀ ਆਯੋਗ ਦੇ ਸਾਬਕਾ ਸੀਈਓ ਅਮਿਤਾਭ ਕਾਂਤ ਨੇ ਟਵਿੱਟਰ ਐਕਸ 'ਤੇ ਕੋਚਰ ਦੀ ਮੌਤ ਦੀ ਖਬਰ ਪੋਸਟ ਕੀਤੀ। ਉਨ੍ਹਾਂ ਲਿਖਿਆ, ''ਚੇਸ਼ਟਾ ਕੋਚਰ ਨੇ @NITIAayog ਵਿੱਚ #LIFE ਪ੍ਰੋਗਰਾਮ ਵਿੱਚ ਮੇਰੇ ਨਾਲ ਕੰਮ ਕੀਤਾ। ਉਹ #Nudge ਯੂਨਿਟ ਵਿੱਚ ਸੀ ਅਤੇ #LSE ਵਿਖੇ ਵਿਹਾਰ ਵਿਗਿਆਨ ਵਿੱਚ ਆਪਣੀ Ph.D ਕਰਨ ਗਈ ਸੀ। ਲੰਡਨ ਵਿੱਚ ਸਾਈਕਲ ਚਲਾਉਂਦੇ ਸਮੇਂ ਇੱਕ ਭਿਆਨਕ ਦੁਰਘਟਨਾ ਵਿੱਚ ਉਸ ਦੀ ਮੌਤ ਹੋ ਗਈ। ਉਹ ਮਿਹਨਤੀ, ਹੁਸ਼ਿਆਰ ਅਤੇ ਬਹਾਦਰ ਸੀ। RIP।''

ਚੇਸ਼ਟਾ ਕੋਚਰ ਸਤੰਬਰ 2023 ਵਿੱਚ ਲੰਡਨ ਚਲੀ ਗਈ ਸੀ, ਜਿਸ ਤੋਂ ਪਹਿਲਾਂ ਉਹ ਹਰਿਆਣਾ ਦੇ ਗੁਰੂਗ੍ਰਾਮ 'ਚ ਰਹਿੰਦੀ ਸੀ। LSE ਵਿੱਚ ਦਾਖਲਾ ਲੈਣ ਤੋਂ ਪਹਿਲਾਂ ਵਿਦਿਆਰਥਣ ਨੇ ਦਿੱਲੀ ਯੂਨੀਵਰਸਿਟੀ, ਅਸ਼ੋਕਾ ਯੂਨੀਵਰਸਿਟੀ ਅਤੇ ਪੈਨਸਿਲਵੇਨੀਆ ਤੇ ਸ਼ਿਕਾਗੋ ਦੀਆਂ ਯੂਨੀਵਰਸਿਟੀਆਂ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਸੀ।

-

Top News view more...

Latest News view more...