Thu, Oct 24, 2024
Whatsapp

ਸ਼੍ਰੋਮਣੀ ਅਕਾਲੀ ਦਲ ਨੇ ਮਹਿੰਦਰ ਸਿੰਘ ਕੇ.ਪੀ. ਨੂੰ ਵੀ ਚੋਣ ਪ੍ਰਚਾਰ ਕਮੇਟੀ 'ਚ ਕੀਤਾ ਸ਼ਾਮਲ

ਜਲੰਧਰ ਜ਼ਿਮਨੀ ਚੋਣ ਪ੍ਰਚਾਰ ਲਈ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਵਿਚ ਚਾਰ ਮੈਂਬਰ ਬੀਬੀ ਜਗੀਰ ਕੌਰ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਡਾ. ਸੁਖਵਿੰਦਰ ਸੁੱਖੀ ਅਤੇ ਮਹਿੰਦਰ ਸਿੰਘ ਕੇਪੀ ਦੇ ਨਾਂ ਸ਼ਾਮਲ ਹਨ।

Reported by:  PTC News Desk  Edited by:  KRISHAN KUMAR SHARMA -- June 19th 2024 03:45 PM -- Updated: June 19th 2024 03:47 PM
ਸ਼੍ਰੋਮਣੀ ਅਕਾਲੀ ਦਲ ਨੇ ਮਹਿੰਦਰ ਸਿੰਘ ਕੇ.ਪੀ. ਨੂੰ ਵੀ ਚੋਣ ਪ੍ਰਚਾਰ ਕਮੇਟੀ 'ਚ ਕੀਤਾ ਸ਼ਾਮਲ

ਸ਼੍ਰੋਮਣੀ ਅਕਾਲੀ ਦਲ ਨੇ ਮਹਿੰਦਰ ਸਿੰਘ ਕੇ.ਪੀ. ਨੂੰ ਵੀ ਚੋਣ ਪ੍ਰਚਾਰ ਕਮੇਟੀ 'ਚ ਕੀਤਾ ਸ਼ਾਮਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (SAD) ਨੇ ਅੱਜ ਸਪਸ਼ਟ ਕੀਤਾ ਕਿ ਸੀਨੀਅਰ ਆਗੂ ਮਹਿੰਦਰ ਸਿੰਘ ਕੇਪੀ (Mohinder Singh Kaypee) ਵੀ ਕੱਲ੍ਹ ਐਲਾਨੀ ਚੋਣ ਪ੍ਰਚਾਰ ਕਮੇਟੀ ਵਿਚ ਸ਼ਾਮਲ ਹਨ।

ਪਾਰਟੀ ਵੱਲੋਂ ਕੱਲ੍ਹ ਜਾਰੀ ਕੀਤੇ ਪ੍ਰੈਸ ਬਿਆਨ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ (Jalandhar Byelection) ਦੀ ਜ਼ਿਮਨੀ ਚੋਣ ਲਈ ਉਮੀਦਵਾਰ ਦੇ ਨਾਂ ਦੀ ਸਿਫਾਰਸ਼ ਕਰਨ ਅਤੇ ਪਾਰਟੀ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਸੰਭਾਲਣ ਲਈ ਬਣਾਈ ਕਮੇਟੀ ਵਿਚ ਤਿੰਨ ਮੈਂਬਰਾਂ ਦੇ ਨਾਂ ਸਨ।


ਅੱਜ ਪਾਰਟੀ ਨੇ ਸੋਧਿਆ ਹੋਇਆ ਬਿਆਨ ਜਾਰੀ ਕੀਤਾ ਹੈ ਕਮੇਟੀ ਵਿਚ ਚਾਰ ਮੈਂਬਰ ਬੀਬੀ ਜਗੀਰ ਕੌਰ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਡਾ. ਸੁਖਵਿੰਦਰ ਸੁੱਖੀ ਅਤੇ ਮਹਿੰਦਰ ਸਿੰਘ ਕੇਪੀ ਦੇ ਨਾਂ ਸ਼ਾਮਲ ਹਨ।

- PTC NEWS

Top News view more...

Latest News view more...

PTC NETWORK