Mon, Apr 29, 2024
Whatsapp

ਜਥੇਦਾਰ ਹਵਾਰਾ ਅਤੇ ਪ੍ਰੋ. ਭੁੱਲਰ  ਨਾਲ ਬੇਇਨਸਾਫ਼ੀ ਕਰਨ ਵਾਲੇ ਕੇਜਰੀਵਾਲ ਨੂੰ ਕੁਦਰਤ ਨੇ ਸੁੱਟਿਆ ਸਲਾਖਾਂ ਪਿੱਛੇ - ਜਥੇਦਾਰ ਹਵਾਰਾ ਕਮੇਟੀ

Written by  Jasmeet Singh -- March 22nd 2024 06:11 PM -- Updated: March 22nd 2024 06:12 PM
ਜਥੇਦਾਰ ਹਵਾਰਾ ਅਤੇ ਪ੍ਰੋ. ਭੁੱਲਰ  ਨਾਲ ਬੇਇਨਸਾਫ਼ੀ ਕਰਨ ਵਾਲੇ ਕੇਜਰੀਵਾਲ ਨੂੰ ਕੁਦਰਤ ਨੇ ਸੁੱਟਿਆ ਸਲਾਖਾਂ ਪਿੱਛੇ - ਜਥੇਦਾਰ ਹਵਾਰਾ ਕਮੇਟੀ

ਜਥੇਦਾਰ ਹਵਾਰਾ ਅਤੇ ਪ੍ਰੋ. ਭੁੱਲਰ  ਨਾਲ ਬੇਇਨਸਾਫ਼ੀ ਕਰਨ ਵਾਲੇ ਕੇਜਰੀਵਾਲ ਨੂੰ ਕੁਦਰਤ ਨੇ ਸੁੱਟਿਆ ਸਲਾਖਾਂ ਪਿੱਛੇ - ਜਥੇਦਾਰ ਹਵਾਰਾ ਕਮੇਟੀ

ਸ਼ਰਾਬ ਘੋਟਾਲਾ ਮਾਮਲੇ ’ਚ ਈਡੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਕੁਦਰਤ ਦੇ ਇਨਸਾਫ ਦੇ ਰੂਪ ਵਿਚ ਦੇਖਿਦਿਆਂ ਕਿਹਾ ਕਿ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਜਗਤਾਰ ਸਿੰਘ ਹਵਾਰਾ ਅਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨਾਲ ਅਰਵਿੰਦ ਕੇਜਰੀਵਾਲ ਨੇ ਸਾਜਿਸ਼ ਅਤੇ ਨੌਰਤ ਹੇਠ ਰੱਜ ਕੇ ਬੇਇਨਸਾਫ਼ੀ ਕੀਤੀ ਹੈ। ਜਿਸਦੇ ਸਿੱਟੇ ਵੱਜੋ ਅੱਜ ਇਹ ਸਲਾਖਾਂ ਪਿੱਛੇ ਹਨ। ਭਗਵੰਤ ਮਾਨ ਨੂੰ ਵੀ ਹਵਾਰਾ ਕਮੇਟੀ ਨੇ ਸਲਾਹ ਦਿੱਤੀ ਕਿ ਉਹ ਰੱਬ ਤੋਂ ਡਰਨ ਤੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੀ ਇਕ ਸਾਲ ਵਧਾਈ ਗਈ ਐਨਐਸਏ ਤੁਰੰਤ ਰੱਦ ਕਰਕੇ ਉਨ੍ਹਾਂ ਨੂੰ ਪੰਜਾਬ ਲਿਆਉਣ।

ਜ਼ਿਕਰਯੋਗ ਹੈ ਜਥੇਦਾਰ ਜਗਤਾਰ ਸਿੰਘ ਹਵਾਰਾ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਹਨ ਉਨ੍ਹਾਂ ਤੇ ਦਿੱਲੀ ‘ਚ ਕੋਈ ਵੀ ਮੁਕੱਦਮਾ ਨਹੀਂ ਹੈ। ਇਸ ਲਈ ਕਾਨੂੰਨ ਮੁਤਾਬਕ ਜਥੇਦਾਰ ਹਵਾਰਾ ਨੂੰ ਪੰਜਾਬ ਦੀ ਜੇਲ੍ਹ’ਚ ਤਬਦੀਲ ਕਰਨਾ ਬਣਦਾ ਹੈ। ਪਰ ਕੇਜਰੀਵਾਲ ਨੇ ਅਨੇਕਾਂ ਅਪੀਲਾਂ  ਅਤੇ ਕੌਮੀ ਇਨਸਾਫ਼ ਮੋਰਚੇ ਨੂੰ ਨਦਰਅੰਦਾਜ ਕਰਕੇ ਭਾਈ ਹਵਾਰਾ  ਨੂੰ ਪੰਜਾਬ ਤਬਦੀਲ ਨਹੀ ਕੀਤਾ। ਇਸੇ ਤਰ੍ਹਾਂ 2019’ਚ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲ ਗੁਰਪੁਰਬ ਤੇ ਪ੍ਰੋ.ਦਵਿੰਦਰਪਾਲ ਸਿੰਘ  ਭੁੱਲਰ ਦੀ ਰਿਹਾਈ ਦਾ ਐਲਾਨ ਹੋਣ ਦੇ ਬਾਵਜੂਦ ਕੇਜਰੀਵਾਲ ਨੇ ਸਜ਼ਾ ਸਮੀਖਿਆ ਬੋਰਡ ਤੋਂ ਭੁੱਲਰ ਦੀ ਰਿਹਾਈ ਮੰਨਜੂਰ ਨਹੀਂ ਹੋਣ ਦਿੱਤੀ। ਹੁਣ ਤੱਕ ਕੇਜਰੀਵਾਲ ਨੇ ਪ੍ਰੋ.ਭੁਲਰ ਦੇ ਕੇਸ ਨੂੰ ਬਿਨਾ ਕਾਰਣ ਸੱਤ ਵਾਰ ਰੱਦ ਕਰ ਚੁੱਕੇ ਹਨ। 


ਹਵਾਰਾ ਕਮੇਟੀ ਦੇ ਆਗੂ ਪ੍ਰੋ.ਬਲਜਿੰਦਰ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ, ਮਹਾਬੀਰ ਸਿੰਘ ਸੁਲਤਾਨਵਿੰਡ, ਦਿਲਸ਼ੇਰ ਸਿੰਘ ਵਕੀਲ ਅਤੇ ਬਲਦੇਵ ਸਿੰਘ ਨਵਾਪਿੰਡ ਨੇ ਕਿਹਾ ਕਿ ਕੇਜਰੀਵਾਲ ਨੂੰ ਕਦੀ ਇਹ ਇਹਸਾਸ ਨਹੀਂ ਹੋਇਆ ਕਿ ਬੰਦੀ ਸਿੰਘ ਸਜ਼ਾਵਾ ਪੂਰੀਆਂ ਕਰ ਚੁੱਕੇ ਹਨ ਅਤੇ ਜੇਲ੍ਹ ਵਿੱਚ ਸੇਹਤ ਖ਼ਰਾਬ ਹੋਣ ਕਾਰਨ ਇਲਾਜ ਕਰਵਾ ਰਹੇ ਹਨ। ਇਸ ਲਈ ਇਨ੍ਹਾਂ ਨੂੰ ਰਿਹਾਅ ਕਰਨਾ ਸੰਵਿਧਾਨਿਕ ਜ਼ੁੰਮੇਵਾਰੀ ਹੈ। ਕਮੇਟੀ ਨੇ ਭਗਵੰਤ ਮਾਨ ਨੂੰ ਨਾਦਰਸ਼ਾਹੀ ਤਰੀਕਾ ਬਦਲ ਕੇ ਪੰਜਾਬ ਦੇ ਹਿਤਾਂ ਲਈ ਇਨਸਾਫ਼ ਦਾ ਰਾਹ ਅਪਨਾਉਣ ਲਈ ਕਿਹਾ। ਬਿਆਨ ਜਾਰੀ ਕਰਨ ਵਾਲਿਆਂ ‘ਚ ਸੱਜਣ ਸਿੰਘ ਪੱਟੀ, ਰਘਬੀਰ ਸਿੰਘ ਭੁੱਚਰ, ਜੁਗਰਾਜ ਸਿੰਘ ਪੱਟੀ, ਨਿਰਮਲ ਸਿੰਘ ਵਲਟੋਹਾ, ਸਤਜੋਤ ਸਿੰਘ ਮੁਦਲ, ਨਰਿੰਦਰ ਸਿੰਘ ਗਿੱਲ ਸ਼ਾਮਲ ਹਨ।

ਇਹ ਖ਼ਬਰਾਂ ਵੀ ਪੜ੍ਹੋ: 

-

  • Tags

Top News view more...

Latest News view more...