Thu, Oct 24, 2024
Whatsapp

Amritpal Singh ਨੇ ਨਹੀਂ ਚੁੱਕੀ ਬਤੌਰ ਸਾਂਸਦ ਵਜੋਂ ਸਹੁੰ, ਪਰ ਸੰਸਦ ’ਚ ਇੰਝ ਰਹੀ ਅੰਮ੍ਰਿਤਪਾਲ ਸਿੰਘ ਦੀ ਚਰਚਾ

ਪੰਜਾਬ ਦੇ 12 ਸਾਂਸਦਾਂ ਨੇ ਪੰਜਾਬੀ ’ਚ ਹਲਫ ਲਿਆ। ਪਰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤਣ ਵਾਲੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਸਾਂਸਦ ਵੱਜੋਂ ਸਹੁੰ ਨਹੀਂ ਚੁੱਕੀ ਹੈ।

Reported by:  PTC News Desk  Edited by:  Aarti -- June 25th 2024 03:16 PM -- Updated: June 25th 2024 04:31 PM
Amritpal Singh ਨੇ ਨਹੀਂ ਚੁੱਕੀ ਬਤੌਰ ਸਾਂਸਦ ਵਜੋਂ ਸਹੁੰ, ਪਰ ਸੰਸਦ ’ਚ ਇੰਝ ਰਹੀ ਅੰਮ੍ਰਿਤਪਾਲ ਸਿੰਘ  ਦੀ ਚਰਚਾ

Amritpal Singh ਨੇ ਨਹੀਂ ਚੁੱਕੀ ਬਤੌਰ ਸਾਂਸਦ ਵਜੋਂ ਸਹੁੰ, ਪਰ ਸੰਸਦ ’ਚ ਇੰਝ ਰਹੀ ਅੰਮ੍ਰਿਤਪਾਲ ਸਿੰਘ ਦੀ ਚਰਚਾ

Amritpal Singh Oath: 18 ਲੋਕ ਸਭਾ ਦੇ ਪਹਿਲੇ ਇਜਲਾਸ ਦਾ ਅੱਜ ਦੂਜਾ ਹੈ। ਅੱਜ ਪੰਜਾਬ ਦੇ ਸਾਂਸਦਾਂ ਨੇ ਸਹੁੰ ਚੁੱਕੀ। ਸਪੀਕਰ ਵੱਲੋਂ ਸਾਰਿਆਂ ਨੂੰ ਵਾਰੋ ਵਾਰੀ ਹਲਫ ਚੁਕਾਇਆ। ਪੰਜਾਬ ਦੇ 12 ਸਾਂਸਦਾਂ ਨੇ ਪੰਜਾਬੀ ’ਚ ਹਲਫ ਲਿਆ। ਪਰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤਣ ਵਾਲੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਸਾਂਸਦ ਵੱਜੋਂ ਸਹੁੰ ਨਹੀਂ ਚੁੱਕੀ ਹੈ। 

ਸਪੀਕਰ ਨੇ ਪੁਕਾਇਆ ਸੀ ਨਾਂ 


ਦੱਸ ਦਈਏ ਕਿ ਲੋਕ ਸਭਾ ਦੇ ਸਪੀਕਰ ਨੇ ਅੰਮ੍ਰਿਤਪਾਲ ਸਿੰਘ ਦਾ ਨਾਂਅ ਐਲਾਨਿਆ ਸੀ ਪਰ ਜਦੋ ਉਹ ਨਹੀਂ ਆਏ ਤਾਂ ਸਪੀਕਰ ਨੇ ਚਰਨਜੀਤ ਸਿੰਘ ਚੰਨੀ ਦੇ ਨਾਂ ਦਾ ਐਲਾਨ ਕੀਤਾ। ਦੱਸ ਦਈਏਕਿ ਅੰਮ੍ਰਿਤਪਾਲ ਸਿੰਘ ਨੇ ਬਤੌਰ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਹੈ। 



60 ਦਿਨਾਂ ਦੇ ਅੰਦਰ ਸਹੁੰ ਚੁਕਾਉਣੀ ਹੋਵੇਗੀ- ਵਕੀਲ  

ਅੰਮ੍ਰਿਤਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਇਸ ਸਬੰਧੀ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ 60 ਦਿਨਾਂ ਦੇ ਅੰਦਰ-ਅੰਦਰ ਸਾਂਸਦ ਵਜੋਂ ਸਹੁੰ ਚੁੱਕਣੀ ਹੋਵੇਗੀ। ਸਹੁੰ ਚੁਕਾਉਣਾ ਚੁਣੇ ਗਏ ਲੋਕ ਸਭਾ ਸਪੀਕਰ ਦੀ ਜ਼ਿੰਮੇਵਾਰੀ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪਹਿਲਾਂ ਵੀ ਕਈ ਜਾਣਿਆਂ ਨੂੰ ਨਜ਼ਰਬੰਦ ਤੋਂ ਰਿਹਾਅ ਕੀਤਾ ਗਿਆ ਹੈ। 

ਇੱਕ ਸਾਲ ਲਈ ਵਧਾ ਦਿੱਤੀ ਐਨਐਸਏ 

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਚੋਣਾਂ ਦੇ ਨਤੀਜਿਆਂ ਦੇ ਇਕ ਦਿਨ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਸਣੇ ਉਸਦੇ 9 ਸਾਥੀਆਂ ’ਤੇ ਲੱਗੀ ਐਨਐਸਏ ਦੀ ਮਿਆਦ ਨੂੰ ਇੱਕ ਸਾਲ ਦੇ ਲਈ ਵਧਾ ਦਿੱਤਾ ਸੀ। ਜਿਸ ਤੋਂ ਬਾਅਦ ਇਹ ਸਪਸ਼ਟ ਵੀ ਸੀ ਕਿ ਅੰਮ੍ਰਿਤਪਾਲ ਸਿੰਘ ਜੇਲ੍ਹ ’ਚੋਂ ਬਾਹਰ ਨਹੀਂ ਆਉਣਗੇ। ਇਸ ਸਮੇਂ ਅੰਮ੍ਰਿਤਪਾਲ ਸਿੰਘ  ਆਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਹਨ।   

    ਅੰਮ੍ਰਿਤਪਾਲ ਸਿੰਘ ’ਤੇ NSA ਵਧਾਏ ਜਾਣ ਦੀ ਪ੍ਰਕਿਰਿਆ 

    • 13 ਮਾਰਚ 2024 ਨੂੰ ਅੰਮ੍ਰਿਤਸਰ ਦੇ ਡੀਐੱਮ ਵੱਲੋਂ ਪਾਸ ਕੀਤੇ ਗਏ ਆਰਡਰ 
    • 24 ਮਾਰਚ 2024 ਨੂੰ ਪੰਜਾਬ ਸਰਕਾਰ ਨੇ ਡੀਐਮ ਦੇ ਹੁਕਮਾਂ ਨੂੰ ਦਿੱਤੀ ਮਾਨਤਾ 
    • ਅੰਮ੍ਰਿਤਪਾਲ ਸਿੰਘ ਵੱਲੋਂ ਜਤਾਏ ਇਤਰਾਜ਼ ’ਤੇ ਸਬੰਧਿਤ ਰਿਕਾਰਡ NSA  ਐਡਵਾਈਜ਼ਰੀ ਬੋਰਡ ਕੋਲ ਭੇਜੇ ਗਏ
    • 3 ਜੂਨ 2024 ਨੂੰ ਸੂਬਾ ਸਰਕਾਰ ਵੱਲੋਂ ਭੇਜੀ ਰਿਪੋਰਟ ਅਨੁਸਾਰ NSA ਸਲਾਹਕਾਰ ਬੋਰਡ ਨੇ ਵਾਧੇ ਦੀ ਸਿਫਾਰਿਸ਼ ਕੀਤੀ
    • 3 ਜੂਨ 2024 ਨੂੰ ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਦਿੱਤੀ NSA ’ਚ ਇੱਕ ਸਾਲ ਦੇ ਵਾਧੇ ਨੂੰ ਮਨਜ਼ੂਰੀ
    • ਇਨ੍ਹਾਂ ’ਤੇ ਲੱਗੀ ਹੈ ਐਨਐਸਏ 

      • ਅੰਮ੍ਰਿਤਪਾਲ ਸਿੰਘ
      • ਪੱਪਲਪ੍ਰੀਤ ਸਿੰਘ
      • ਗੁਰਮੀਤ ਸਿੰਘ ਬੁੱਕਾਵਾਲਾ
      • ਦਲਜੀਤ ਸਿੰਘ ਕਲਸੀ
      • ਤੂਫਾਨ ਸਿੰਘ
      • ਹਰਜੀਤ ਸਿੰਘ
      • ਭਗਵੰਤ ਸਿੰਘ ਉਰਫ ਪ੍ਰਧਾਨ ਬਾਜੇਕੇ
      • ਕੁਲਵੰਤ ਸਿੰਘ ਰਾਏਕੇ
      • ਵਰਿੰਦਰ ਫੌਜੀ
      • ਬਸੰਤ ਸਿੰਘ 

    ਇਹ ਵੀ ਪੜ੍ਹੋ: Punjab MPs Oath Ceremony: ਪੰਜਾਬ ਦੇ 12 ਸੰਸਦ ਮੈਂਬਰਾਂ ਨੇ ਚੁੱਕੀ ਸਹੁੰ, ਸਾਰਿਆਂ ਨੇ ਪੰਜਾਬੀ ਭਾਸ਼ਾ ’ਚ ਲਿਆ ਹਲਫ਼

    - PTC NEWS

    Top News view more...

    Latest News view more...

    PTC NETWORK