Mon, Apr 15, 2024
Whatsapp

ਜੇਕਰ ਤੁਹਾਡੇ ਵੀ CIBIL ਵਿੱਚ ਹੋ ਗਈ ਹੈ ਗੜਬੜੀ ਤਾਂ ਇੱਥੇ ਕਰੋ ਸ਼ਿਕਾਇਤ

Written by  Aarti -- March 23rd 2024 06:00 AM
ਜੇਕਰ ਤੁਹਾਡੇ ਵੀ CIBIL ਵਿੱਚ ਹੋ ਗਈ ਹੈ ਗੜਬੜੀ ਤਾਂ ਇੱਥੇ ਕਰੋ ਸ਼ਿਕਾਇਤ

ਜੇਕਰ ਤੁਹਾਡੇ ਵੀ CIBIL ਵਿੱਚ ਹੋ ਗਈ ਹੈ ਗੜਬੜੀ ਤਾਂ ਇੱਥੇ ਕਰੋ ਸ਼ਿਕਾਇਤ

How To Correct Your Misinformation In Credit Score : ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸਾਲ 2022 ਦੀ ਐਮਪੀਸੀ ਦੀ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਦੱਸਿਆ ਸੀ ਕਿ ਗਾਹਕਾਂ ਨੂੰ ਆਪਣੇ ਸੀਆਈਬੀਆਈਐਲ (CIBIL) 'ਚ ਬੇਨਿਯਮੀਆਂ ਨੂੰ ਲੈ ਕੇ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈ। ਕਿਉਂਕਿ ਗਾਹਕ ਹੁਣ ਆਪਣੀਆਂ ਸ਼ਿਕਾਇਤਾਂ ਸਿੱਧੇ ਆਰਬੀਆਈ ਰਾਹੀਂ ਦਰਜ ਕਰਵਾ ਸਕਦੇ ਹਨ।
 
ਵੈਸੇ ਤਾਂ ਅਜਿਹੇ ਕਈ ਮਾਮਲੇ ਰਿਜ਼ਰਵ ਬੈਂਕ ਦੇ ਧਿਆਨ 'ਚ ਆਏ ਹਨ ਜਿੱਥੇ ਕਰਜ਼ੇ ਦਾ ਭੁਗਤਾਨ ਕਰਨ ਦੇ ਬਾਦਜੂਦ ਵੀ ਬਿਨਾਂ ਕਿਸੇ ਗਲਤੀ ਜਾਂ ਡਿਫਾਲਟ ਦੇ ਗਾਹਕ ਦਾ ਸੀਆਈਬੀਆਈਐਲ (CIBIL) ਸਕੋਰ ਖਰਾਬ ਹੋ ਗਿਆ ਸੀ। ਦਸ ਦਈਏ ਕਿ ਇਸ ਦਾ ਸਿੱਧਾ ਅਸਰ ਗਾਹਕ 'ਤੇ ਪਿਆ ਅਤੇ ਉਸ ਨੂੰ ਕਰਜ਼ਾ ਲੈਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮਾਮਲੇ ਦਾ ਪਤਾ ਲੱਗਦੇ ਹੀ ਰਿਜ਼ਰਵ ਬੈਂਕ ਅਜਿਹੀਆਂ ਸਮੱਸਿਆਵਾਂ ਦਾ ਹਲ ਕਰਨ ਲਈ ਅੱਗੇ ਆਇਆ।

ਇਹ ਵੀ ਪੜ੍ਹੋ: ਫੋਨ ਗੁੰਮ ਹੋਣ ’ਤੇ ਸਭ ਤੋਂ ਪਹਿਲਾਂ ਕਰੋ ਇਹ ਕੰਮ, ਨਿੱਜੀ ਜਾਣਕਾਰੀਆਂ ਦਾ ਨਹੀਂ ਹੋਵੇਗਾ ਗਲਤ ਇਸਤੇਮਾਲ


ਇਹ ਗਲਤੀ ਕਿਵੇਂ ਹੁੰਦੀ ਹੈ?

ਸੀਆਈਬੀਆਈਐਲ ਜਾਣਕਾਰੀ ਨੂੰ ਲੈ ਕੇ ਕਈ ਵਾਰ ਵਿਵਾਦ ਅਤੇ ਸ਼ਿਕਾਇਤਾਂ ਪੈਦਾ ਹੁੰਦੀਆਂ ਹਨ। ਦਸ ਦਈਏ ਕਿ ਬੈਂਕਾਂ ਜਾਂ ਹੋਰ ਵਿੱਤੀ ਸੰਸਥਾਵਾਂ ਦੁਆਰਾ ਸੀਆਈਬੀਆਈਐਲ ਨੂੰ ਦਿੱਤੀ ਗਈ ਗਲਤ ਜਾਣਕਾਰੀ ਕਾਰਨ ਤੁਹਾਡੀ ਕ੍ਰੈਡਿਟ ਰੇਟਿੰਗ ਵੀ ਖਰਾਬ ਹੋ ਸਕਦੀ ਹੈ। ਅਜਿਹੇ 'ਚ ਗਾਹਕ ਇਨ੍ਹਾਂ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਸੀਆਈਬੀਆਈਐਲ  ਸ਼ਿਕਾਇਤ ਨਿਵਾਰਣ ਸੈੱਲ ਨਾਲ ਸੰਪਰਕ ਕਰ ਸਕਦੇ ਹਨ। ਜੇਕਰ ਤੁਹਾਡੀ ਕ੍ਰੈਡਿਟ ਰਿਪੋਰਟ ਜਾਂ ਸੀਸੀਆਰ 'ਚ ਕੋਈ ਵੀ ਜਾਣਕਾਰੀ ਗਲਤ ਹੈ, ਤਾਂ ਤੁਸੀਂ ਸੀਆਈਬੀਆਈਐਲ ਦੀ ਅਧਿਕਾਰਤ ਵੈੱਬਸਾਈਟ 'ਤੇ ਉਪਲਬਧ ਸੀਆਈਬੀਆਈਐਲ ਔਨਲਾਈਨ ਵਿਵਾਦ ਫਾਰਮ ਨੂੰ ਭਰ ਸਕਦੇ ਹੋ ਅਤੇ ਇਸਨੂੰ ਠੀਕ ਕਰਵਾ ਸਕਦੇ ਹੋ।

ਇਹ ਵੀ ਪੜ੍ਹੋ: Smartphone Storage: ਫੋਨ 'ਚ ਆ ਰਹੀ ਹੈ ਸਟੋਰੇਜ ਦੀ ਸਮੱਸਿਆ? ਤਾਂ ਇਨ੍ਹਾਂ ਨੁਕਤਿਆਂ ਨਾਲ ਕਰੋ ਦੂਰ

ਸ਼ਿਕਾਇਤ ਕਿੱਥੇ ਅਤੇ ਕਿਵੇਂ ਕੀਤੀ ਜਾ ਸਕਦੀ ਹੈ?

  • ਇਸ ਲਈ ਤੁਹਾਨੂੰ ਸਭ ਤੋਂ ਪਹਿਲਾ https://www.cibil.com/dispute 'ਤੇ ਜਾਣਾ ਹੋਵੇਗਾ ਅਤੇ 'ਸਾਡੇ ਨਾਲ ਸੰਪਰਕ ਕਰੋ' ਸੈਕਸ਼ਨ ਖੋਲ੍ਹ ਕੇ ਵਿਵਾਦ ਫਾਰਮ ਭਰਨਾ ਹੋਵਗਾ।
  • ਨਾਲ ਹੀ ਸੀਆਈਬੀਆਈਐਲ  ਨਾਲ ਸਬੰਧਤ ਸ਼ਿਕਾਇਤਾਂ ਕੰਪਨੀ ਨੂੰ ਆਪਣੇ ਖਪਤਕਾਰ ਹੈਲਪਲਾਈਨ ਨੰਬਰ 22-61404300 'ਤੇ ਕਾਲ ਕਰਕੇ ਸੂਚਿਤ ਕੀਤਾ ਜਾ ਸਕਦਾ ਹੈ। ਦਸ ਦਈਏ ਕਿ ਇਸ ਨੰਬਰ 'ਤੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।
  • ਜੇਕਰ ਗਾਹਕ ਚਾਹੁਣ ਤਾਂ ਉਹ 22-66384666 'ਤੇ ਕੰਪਨੀ ਨੂੰ ਆਪਣੀ ਸ਼ਿਕਾਇਤ ਜਾਂ ਸਮੱਸਿਆ ਫੈਕਸ ਕਰ ਸਕਦਾ ਹੈ।
  • ਇੰਨਾ ਹੀ ਨਹੀਂ, ਤੁਸੀਂ ਸੀਆਈਬੀਆਈਐਲ  ਦੀ ਈਮੇਲ ਆਈਡੀ info-cibil.com 'ਤੇ ਈ-ਮੇਲ ਵੀ ਭੇਜ ਸਕਦੇ ਹੋ। ਈ-ਮੇਲ ਭੇਜਣ ਤੋਂ ਪਹਿਲਾਂ, ਜਾਂਚ ਕਰੋ ਕਿ ਤੁਹਾਡੀ ਪਛਾਣ ਅਤੇ ਸ਼ਿਕਾਇਤ ਵਿਸਥਾਰ 'ਚ ਲਿਖੀ ਗਈ ਹੈ।
  • ਨਾਲ ਹੀ ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਸੀਆਈਬੀਆਈਐਲ  ਦੇ ਰਜਿਸਟਰਡ ਦਫ਼ਤਰ ਜਾ ਸਕਦੇ ਹੋ ਅਤੇ ਕਿਸੇ ਉਪਭੋਗਤਾ ਸੇਵਾ ਅਧਿਕਾਰੀ ਨੂੰ ਮਿਲ ਸਕਦੇ ਹੋ ਅਤੇ ਆਪਣੀ ਸ਼ਿਕਾਇਤ ਦੱਸ ਸਕਦੇ ਹੋ। 

    ਫਿਰ ਆਰਬੀਆਈ ਦਾ ਦਰਵਾਜ਼ਾ ਖੜ੍ਹਕਾਓ : 

    ਜੇਕਰ ਤੁਹਾਨੂੰ ਸ਼ਿਕਾਇਤ ਕਰਨ ਦੇ 30 ਦਿਨਾਂ ਬਾਅਦ ਵੀ ਤੁਹਾਡੀ ਸਮੱਸਿਆ ਦਾ ਹੱਲ ਨਹੀਂ ਮਿਲਦਾ ਹੈ ਅਤੇ ਤੁਹਾਡਾ ਕ੍ਰੈਡਿਟ ਸਕੋਰ ਅਪਡੇਟ ਨਹੀਂ ਹੁੰਦਾ ਹੈ, ਤਾਂ ਤੁਸੀਂ ਸਿੱਧੇ ਰਿਜ਼ਰਵ ਬੈਂਕ ਨੂੰ ਸ਼ਿਕਾਇਤ ਕਰ ਸਕਦੇ ਹੋ। ਵੈਸੇ ਤਾਂ ਰਿਜ਼ਰਵ ਬੈਂਕ ਕ੍ਰੈਡਿਟ ਇਨਫਰਮੇਸ਼ਨ ਕੰਪਨੀਆਂ ਨੂੰ ਵੀ ਇੰਟੀਗ੍ਰੇਟਿਡ ਓਮਬਡਸਮੈਨ ਸਕੀਮ-2021 ਦੇ ਦਾਇਰੇ 'ਚ ਲਿਆ ਰਿਹਾ ਹੈ। ਇਹ ਸੀਆਈਸੀ ਦੇ ਖਿਲਾਫ ਸ਼ਿਕਾਇਤਾਂ ਲਈ ਇੱਕ ਮੁਫਤ ਵਿਕਲਪਿਕ ਨਿਵਾਰਣ ਵਿਧੀ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ ਅੰਦਰੂਨੀ ਸ਼ਿਕਾਇਤ ਨਿਵਾਰਣ ਨੂੰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ ਇਹ ਫੈਸਲਾ ਸੀਆਈਸੀ ਨੇ ਖੁਦ ਲਿਆ ਹੈ।

ਇਹ ਵੀ ਪੜ੍ਹੋ: Smartphone Storage: ਫੋਨ 'ਚ ਆ ਰਹੀ ਹੈ ਸਟੋਰੇਜ ਦੀ ਸਮੱਸਿਆ? ਤਾਂ ਇਨ੍ਹਾਂ ਨੁਕਤਿਆਂ ਨਾਲ ਕਰੋ ਦੂਰ

-

adv-img

Top News view more...

Latest News view more...