Sun, Oct 18, 2026
Whatsapp

ਕੋਲਕਾਤਾ ਦੇ ਦੁਰਗਾ ਪੰਡਾਲ 'ਚ ਕਿਵੇਂ ਪਸਰਿਆ ਮਾਤਮ ? ਮਿੰਟਾਂ 'ਚ ਕਿਵੇਂ ਮੱਚੀ ਹਫੜਾ-ਦਫੜੀ ਕਿ 19 ਲੋਕਾਂ ਦੀ ਚਲੀ ਗਈ ਜਾਨ ?

Kolkata Durga Pandal Video : ਕੋਲਕਾਤਾ ਪੁਲਿਸ ਨੇ ਦੱਸਿਆ ਕਿ ਸ਼ਾਮ ਨੂੰ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਅਤੇ ਬਹੁਤ ਸਾਰੇ ਲੋਕ ਗਰਮੀ ਤੋਂ ਬਚਣ ਲਈ ਪੰਡਾਲ ਦੇ ਅੰਦਰ ਹੀ ਰਹੇ। ਸ਼ਾਮ 7:40 ਵਜੇ, ਬਾਹਰ ਖੜ੍ਹੀ ਭੀੜ ਨੇ ਵੀ ਪੰਡਾਲ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਧੱਕਾ-ਮੁੱਕੀ ਅਤੇ ਭਗਦੜ ਮਚ ਗਈ।

Reported by:  PTC News Desk  Edited by:  KRISHAN KUMAR SHARMA -- October 18th 2026 01:45 PM
ਕੋਲਕਾਤਾ ਦੇ ਦੁਰਗਾ ਪੰਡਾਲ 'ਚ ਕਿਵੇਂ ਪਸਰਿਆ ਮਾਤਮ ? ਮਿੰਟਾਂ 'ਚ ਕਿਵੇਂ ਮੱਚੀ ਹਫੜਾ-ਦਫੜੀ ਕਿ 19 ਲੋਕਾਂ ਦੀ ਚਲੀ ਗਈ ਜਾਨ ?

ਕੋਲਕਾਤਾ ਦੇ ਦੁਰਗਾ ਪੰਡਾਲ 'ਚ ਕਿਵੇਂ ਪਸਰਿਆ ਮਾਤਮ ? ਮਿੰਟਾਂ 'ਚ ਕਿਵੇਂ ਮੱਚੀ ਹਫੜਾ-ਦਫੜੀ ਕਿ 19 ਲੋਕਾਂ ਦੀ ਚਲੀ ਗਈ ਜਾਨ ?

Kolkata Durga Pandal Video : ਪੱਛਮੀ ਬੰਗਾਲ ਦੇ ਕੋਲਕਾਤਾ 'ਚ ਦੇਰ ਰਾਤ ਦੁਰਗਾ ਦੂਜਾ ਪੰਡਾਲ 'ਚ ਵਾਪਰੀ ਦੁਖਦਾਈ ਘਟਨਾ 'ਚ 19 ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ ਕਈ ਲੋਕ ਜ਼ਖ਼ਮੀ ਹੋ ਗਈ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਖੁਦ ਮੌਕੇ 'ਤੇ ਪਹੁੰਚੇ ਹੋਏ ਸਨ ਅਤੇ ਪੁਲਿਸ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੇ ਮੱਦੇਨਜ਼ਰ ਪੁਲਿਸ ਨੇ ਪੰਡਾਲ ਦੇ ਪ੍ਰਬੰਧਕਾਂ ਸਮੇਤ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਧਰ, ਪੀਐਮ ਮੋਦੀ ਨੇ ਵੀ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮ੍ਰਿਤਕਾਂ ਲਈ 2-2 ਲੱਖ ਰੁਪਏ ਸਹਾਇਤਾ ਦਾ ਐਲਾਨ ਕੀਤਾ ਹੈ।

ਕੋਲਕਾਤਾ ਦੁਰਗਾ ਪੂਜਾ ਪੰਡਾਲ 'ਚ ਭਗਦੜ ਕਿਉਂ ਮੱਚੀ ?

ਹਾਲਾਂਕਿ, ਇਹ ਦੁਖਦਾਈ ਘਟਨਾ ਅਚਾਨਕ ਹੀ ਕੁੱਝ ਮਿੰਟਾਂ 'ਚ ਕਿਵੇਂ ਵਾਪਰੀ ਕਿ 19 ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ ? ਮਾਂ ਦੁਰਗਾ ਦੀ ਪੂਜਾ ਲਈ ਇਕੱਠੇ ਹੋਏ ਪਰਿਵਾਰ ਖੁਸ਼ੀ-ਖੁਸ਼ੀ ਮੱਥਾ ਟੇਕਣ ਪੁੱਜ ਰਹੇ ਸਨ, ਪਰ ਅਚਾਨਕ ਸਭ ਕੁੱਝ ਇੰਨੀ ਤੇਜੀ ਨਾਲ ਵਾਪਰਿਆ ਕਿ ਕਈ ਘਰ ਉਜੜ ਗਏ ਅਤੇ ਕਈਆਂ ਦੇ ਅਜੀਜ ਇਸ ਦੁਨੀਆ ਤੋਂ ਰੁਖਸਤ ਹੋ ਗਏ।

Sidhu Moosewala ਦੇ ਭਰਾ ਦੇ Gun Gesture ਦੇ ਇਸ਼ਾਰਿਆਂ ਨੇ ਖੜਾ ਕੀਤਾ ਵਿਵਾਦ; ਮਾਪਿਆਂ ਵਿਰੁੱਧ ਸ਼ਿਕਾਇਤ

ਇਸ ਸਬੰਧੀ ਕੋਲਕਾਤਾ ਪੁਲਿਸ ਨੇ ਦੱਸਿਆ ਕਿ ਸ਼ਾਮ ਨੂੰ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਅਤੇ ਬਹੁਤ ਸਾਰੇ ਲੋਕ ਗਰਮੀ ਤੋਂ ਬਚਣ ਲਈ ਪੰਡਾਲ ਦੇ ਅੰਦਰ ਹੀ ਰਹੇ। ਸ਼ਾਮ 7:40 ਵਜੇ, ਬਾਹਰ ਖੜ੍ਹੀ ਭੀੜ ਨੇ ਵੀ ਪੰਡਾਲ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਧੱਕਾ-ਮੁੱਕੀ ਅਤੇ ਭਗਦੜ ਮਚ ਗਈ।

ਦੱਸਿਆ ਜਾ ਰਿਹਾ ਹੈ ਕਿ ਪੰਡਾਲ ਵਿੱਚ ਭਾਰੀ ਭੀੜ ਇਕੱਠੀ ਹੋਈ ਸੀ, ਇਸ ਮੌਕੇ ਜਿਵੇਂ ਹੀ ਮੀਂਹ ਸ਼ੁਰੂ ਹੋਇਆ, ਲੋਕ ਪੰਡਾਲ ਵਿੱਚ ਦਾਖਲ ਹੋਣੇ ਸ਼ੁਰੂ ਹੋ ਗਏ। ਇੱਕ ਸਮੇਂ ਸੀਮਤ ਗਿਣਤੀ ਵਿੱਚ ਲੋਕਾਂ ਨੂੰ ਅੰਦਰ ਜਾਣ ਦਿੱਤਾ ਗਿਆ। ਹਾਲਾਂਕਿ, ਭੀੜ ਦੇ ਵਧਦੇ ਦਬਾਅ ਕਾਰਨ, ਪੰਡਾਲ ਦਾ ਇੱਕ ਹਿੱਸਾ ਢਹਿ ਗਿਆ, ਜਿਸ ਕਾਰਨ ਭਗਦੜ ਮਚ ਗਈ।

ਜ਼ਮੀਨ 'ਤੇ ਬੇਹੋਸ਼ ਲੋਕ, ਜੁੱਤੇ-ਚੱਪਲਾਂ ਖਿੱਲਰੇ ਮਿਲੇ

ਭਗਦੜ ਤੋਂ ਬਾਅਦ, ਲੋਕ ਪੰਡਾਲ ਦੇ ਅੰਦਰ ਜ਼ਮੀਨ 'ਤੇ ਬੇਹੋਸ਼ ਪਏ ਦੇਖੇ ਗਏ। ਕੁਝ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਲੱਕੜ ਦੇ ਪੰਡਾਲ ਦਾ ਇੱਕ ਹਿੱਸਾ ਢਹਿ ਗਿਆ, ਜਿਸ ਨਾਲ ਲੋਕਾਂ ਦੇ ਜੁੱਤੇ, ਚੱਪਲਾਂ ਅਤੇ ਬੋਤਲਾਂ ਜ਼ਮੀਨ 'ਤੇ ਖਿੱਲਰੀਆਂ ਪਈਆਂ ਸਨ।

ਭਗਦੜ ਕਾਰਨ ਪੰਡਾਲ ਦੇ ਅੰਦਰ ਬਿਜਲੀ ਕੱਟੀ ਗਈ ਅਤੇ ਦਾਖਲਾ ਪੂਰਾ ਤਰ੍ਹਾਂ ਰੋਕ ਦਿੱਤਾ ਗਿਆ। ਪੁਲਿਸ ਅਨੁਸਾਰ, ਸ਼ਹਿਰ ਦੇ ਕਈ ਹੋਰ ਦੁਰਗਾ ਪੂਜਾ ਪੰਡਾਲਾਂ ਨੂੰ ਵੀ ਬੰਦ ਕਰ ਦਿੱਤਾ ਗਿਆ।

ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਭਗਦੜ ਵਿੱਚ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਜਦੋਂ ਸਟ੍ਰੈਚਰ ਉਪਲਬਧ ਨਹੀਂ ਸਨ, ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਹੱਥਾਂ ਨਾਲ ਚੁੱਕਿਆ।

ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਹਸਪਤਾਲ ਪਹੁੰਚਣ 'ਤੇ ਪਹਿਲਾਂ ਇੱਕ ਐਮਰਜੈਂਸੀ ਮੀਟਿੰਗ ਕੀਤੀ। ਪੰਡਾਲ ਨਾਲ ਜੁੜੇ ਅਧਿਕਾਰੀਆਂ, ਨਿੱਜੀ ਸੁਰੱਖਿਆ ਕਰਮਚਾਰੀਆਂ ਅਤੇ ਡਿਊਟੀ 'ਤੇ ਮੌਜੂਦ ਲੋਕਾਂ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਦੁਰਗਾ ਪੰਡਾਲਾਂ ਵਿੱਚ 11 ਸਾਲਾਂ ਵਿੱਚ ਤਿੰਨ ਘਟਨਾਵਾਂ ਵਾਪਰੀਆਂ ਹਨ...

19 ਅਕਤੂਬਰ, 2015 - ਦੇਸ਼ਪ੍ਰਿਆ ਪਾਰਕ: 88 ਫੁੱਟ ਉੱਚੀ ਦੁਰਗਾ ਮੂਰਤੀ ਨੂੰ ਦੇਖਣ ਲਈ ਇਕੱਠੀ ਹੋਈ ਭੀੜ ਕਾਰਨ ਭਗਦੜ ਮਚੀ। 11 ਲੋਕ ਜ਼ਖਮੀ ਹੋ ਗਏ। ਪੰਡਾਲ ਨੂੰ ਬੰਦ ਕਰਨਾ ਪਿਆ।

30 ਸਤੰਬਰ, 2017 - ਸੰਤੋਸ਼ ਮਿੱਤਰਾ ਸਕੁਏਅਰ: ਪੰਡਾਲ ਦੇ ਝੂਮਰ ਵਿੱਚੋਂ ਚੰਗਿਆੜੀਆਂ ਅਤੇ ਧੂੰਆਂ ਨਿਕਲਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਦਰਸ਼ਨ ਲਗਭਗ 14 ਘੰਟਿਆਂ ਲਈ ਬੰਦ ਕਰ ਦਿੱਤੇ ਗਏ। ਕੋਈ ਵੀ ਜ਼ਖਮੀ ਨਹੀਂ ਹੋਇਆ।

28 ਅਕਤੂਬਰ, 2020 - ਐਫਡੀ ਬਲਾਕ, ਸਾਲਟ ਲੇਕ: ਇੱਕ ਦੁਰਗਾ ਪੂਜਾ ਪੰਡਾਲ ਵਿੱਚ ਅੱਗ ਲੱਗ ਗਈ, ਜਿਸ ਨਾਲ ਪੂਰਾ ਪੰਡਾਲ ਅਤੇ ਮੂਰਤੀ ਸੜ ਕੇ ਸੁਆਹ ਹੋ ਗਈ। ਕੋਈ ਜ਼ਖਮੀ ਨਹੀਂ ਹੋਇਆ।

ਇਹ ਵੀ ਪੜ੍ਹੋ...

Amit Shah Punjab visit : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਦੌਰਾ 20 ਨੂੰ ; ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਕਰ ਸਕਦੇ ਹਨ ਮੁਲਾਕਾਤ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK