ਘਰੇ ਹੀ ਦੇਸੀ ਜੁਗਾੜ ਰਾਹੀਂ ਗਿਨੀਜ਼ ਵਰਲਡ ਰਿਕਾਰਡ ਬਣਾਉਣ ਵਾਲਾ ਗੱਭਰੂ ਕੁੰਵਰ ਅੰਮ੍ਰਿਤਬੀਰ ਸਿੰਘ
ਬਟਾਲਾ: ਫਿਟਨੈੱਸ ਦੇ ਸ਼ੌਕੀਨ ਕੁੰਵਰ ਅੰਮ੍ਰਿਤਬੀਰ ਸਿੰਘ ਨੇ ਇੱਕ ਮਿੰਟ ਵਿੱਚ ਉਂਗਲਾਂ 'ਤੇ ਸਭ ਤੋਂ ਵੱਧ ਡੰਡ ਕਰਕੇ ਬਰੂਸ ਲੀ ਦਾ ਰਿਕਾਰਡ ਤੋੜ ਕੇ ਇੱਕ ਹੋਰ ਵਿਸ਼ਵ ਰਿਕਾਰਡ ਬਣਾਇਆ ਹੈ। 21 ਸਾਲਾ ਅੰਮ੍ਰਿਤਬੀਰ ਸਿੰਘ ਨੇ 20 ਪੌਂਡ (ਲਗਭਗ 9 ਕਿੱਲੋ) ਦਾ ਬੈਗਪੈਕ ਲੈ ਕੇ ਫਿੰਗਰ ਟਿਪਸ 'ਤੇ 86 ਪੁਸ਼-ਅੱਪਸ ਕਰਕੇ ਨਵਾਂ ਗਿਨੀਜ਼ ਵਰਲਡ ਰਿਕਾਰਡ ਕਾਇਮ ਕੀਤਾ। ਦੱਸ ਦੇਈਏ ਕਿ ਮਾਰਸ਼ਲ ਆਰਟਸ ਦੇ ਮਹਾਨ ਖਿਡਾਰੀ ਬਰੂਸ ਲੀ ਨੇ 80 ਪੁਸ਼-ਅੱਪ ਕੀਤੇ ਸਨ।
ਅੰਮ੍ਰਿਤਬੀਰ ਨੇ ਪੀ.ਟੀ.ਸੀ. ਨਾਲ ਗੱਲ ਕਰਦਿਆਂ ਦੱਸਿਆ ਕਿ "ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਮੇਰਾ ਦੂਜਾ ਰਿਕਾਰਡ ਬਣਾਉਣ ਦਾ ਸਫ਼ਰ 9 ਫਰਵਰੀ 2023 ਨੂੰ ਸ਼ੁਰੂ ਹੋਇਆ ਅਤੇ ਮੈਂ ਇਸ ਰਿਕਾਰਡ ਨੂੰ ਬਣਾਉਣ ਦੀ ਕੋਸ਼ਿਸ਼ ਕਰਨ ਲਈ ਸਿਰਫ਼ 15-20 ਦਿਨ ਅਭਿਆਸ ਕੀਤਾ ਅਤੇ ਇਸ ਰਿਕਾਰਡ ਨੂੰ ਤੋੜਨਾ ਮੇਰੇ ਲਈ ਔਖਾ ਨਹੀਂ ਸੀ"
ਪਰ ਇਹ ਉਸਦਾ ਪਹਿਲਾ ਗਿਨੀਜ਼ ਰਿਕਾਰਡ ਨਹੀਂ ਹੈ ਕਿਉਂਕਿ ਕੁੰਵਰ ਅੰਮ੍ਰਿਤਬੀਰ ਸਿੰਘ ਨੇ ਪਿਛਲੇ ਸਾਲ ਇੱਕ ਹੋਰ ਕਮਾਲ ਦਾ ਕਾਰਨਾਮਾ ਕੀਤਾ ਸੀ ਜਦੋਂ ਉਸਨੇ ਇੱਕ ਮਿੰਟ ਵਿੱਚ ਉਂਗਲਾਂ ਭਾਰ ਡੰਡ ਮਾਰਦਿਆਂ ਵਿਚਕਾਰ ਤਾੜੀਆਂ ਮਾਰਦੇ 45 ਪੁਸ਼-ਅਪਸ ਪੂਰੇ ਕੀਤੇ ਸਨ।
ਕੌਣ ਹੈ ਕੁੰਵਾਰ ਅੰਮ੍ਰਿਤਬੀਰ ਸਿੰਘ?
ਪੰਜਾਬ ਦੇ ਪੁਸ਼-ਅਪ ਮੈਨ ਵਜੋਂ ਵੀ ਜਾਣੇ ਜਾਂਦੇ ਅੰਮ੍ਰਿਤਬੀਰ ਸਿੰਘ ਕਦੇ ਜਿਮ ਨਹੀਂ ਗਿਆ ਜਾਂ ਬਾਡੀ ਬਿਲਡਿੰਗ ਦੀ ਕੋਈ ਰਸਮੀ ਸਿਖਲਾਈ ਨਹੀਂ ਲਈ ਹੈ। ਅੰਮ੍ਰਿਤਬੀਰ ਸਿੰਘ ਘਰ ਬੈਠਿਆਂ ਹੀ ਬਿਨ੍ਹਾਂ ਕਿਸੀ ਮਾਹਿਰ ਦੀ ਸਲਾਹ ਤੋਂ ਫਿਟਨੈੱਸ ਦੀ ਟ੍ਰੇਨਿੰਗ ਕਰਦਾ ਆ ਰਿਹਾ ਹੈ।
ਅੰਮ੍ਰਿਤਬੀਰ ਸਿੰਘ ਇੱਕ ਪ੍ਰੇਰਣਾਦਾਇਕ ਬੁਲਾਰਾ ਅਤੇ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਵੀ ਹੈ। ਉਸਨੇ 17 ਸਾਲ ਦੀ ਉਮਰ ਵਿੱਚ ਆਪਣੀ ਫਿਟਨੈਸ ਯਾਤਰਾ ਸ਼ੁਰੂ ਕੀਤੀ ਅਤੇ ਬਿਨ੍ਹਾਂ ਕਿਸੇ ਪ੍ਰੋਟੀਨ ਪੂਰਕ ਦੇ ਕੁਦਰਤੀ ਸਿਖਲਾਈ ਵਿੱਚ ਵਿਸ਼ਵਾਸ ਰਖਿਆ। ਉਹ ਸਿਖਲਾਈ ਲਈ ਬੁਨਿਆਦੀ ਤਕਨੀਕਾਂ ਦੀ ਵਰਤੋਂ ਕਰਦਾ ਆ ਰਿਹਾ ਹੈ।
ਅੰਮ੍ਰਿਤਬੀਰ ਕਹਿੰਦਾ ਹੈ, “ਮੈਂ ਆਪਣੀ ਫਿਟਨੈਸ ਟ੍ਰੇਨਿੰਗ ਨੂੰ ਪੂਰਾ ਕਰਨ ਲਈ ਇੱਟਾਂ, ਰੇਤ ਦੀਆਂ ਬੋਰੀਆਂ, ਸੀਮਿੰਟ ਦੇ ਨਾਲ ਪਲਾਸਟਿਕ ਦੇ ਥੈਲੇ ਆਦਿ ਦੀ ਵਰਤੋਂ ਡੰਬਲਸ ਵਜੋਂ ਕਰਦੋ ਹਾਂ।" ਇੰਸਟਾਗ੍ਰਾਮ 'ਤੇ ਸਿੰਘ ਦੇ 238,000 ਤੋਂ ਵੱਧ ਫਾਲੋਅਰਜ਼ ਹਨ ਅਤੇ ਉਸਦਾ ਆਪਣਾ ਯੂਟਿਊਬ ਚੈਨਲ ਵੀ ਹੈ ਜਿੱਥੇ ਉਹ ਮਹਿੰਗੇ ਜਿੰਮ ਉਪਕਰਣਾਂ ਦੀ ਵਰਤੋਂ ਕੀਤੇ ਬਿਨਾਂ ਕਸਰਤ ਦੀਆਂ ਤਕਨੀਕਾਂ ਸਿਖਾਉਂਦਾ ਹੈ।
ਅੰਮ੍ਰਿਤਬੀਰ ਸਿੰਘ ਵੱਲੋਂ ਬਣਾਏ ਗਏ ਵਰਲਡ ਰਿਕਾਰਡਸ ਦੀ ਸੂਚੀ
- ਇੱਕ ਮਿੰਟ ਵਿੱਚ 20lb ਪੈਕ ਦੇ ਨਾਲ ਉਂਗਲਾਂ ਦੇ ਟਿਪਸ 'ਤੇ ਜ਼ਿਆਦਾਤਰ ਪੁਸ਼-ਅਪ - 86
- ਇੱਕ ਮਿੰਟ ਵਿੱਚ ਉਂਗਲਾਂ ਦੇ ਟਿਪਸ ਉੱਤੇ ਤਾੜੀਆਂ ਨਾਲ ਜ਼ਿਆਦਾਤਰ ਪੁਸ਼-ਅਪ - 45
- ਇੱਕ ਮਿੰਟ ਵਿੱਚ ਸਭ ਤੋਂ ਵੱਧ ਨਕਲ (Nuckle) ਪੁਸ਼-ਅਪ - 118
- 30 ਸਕਿੰਟਾਂ ਵਿੱਚ ਸਭ ਤੋਂ ਵੱਧ ਸੁਪਰਮੈਨ ਪੁਸ਼-ਅਪ - 35
- ਇੱਕ ਮਿੰਟ ਵਿੱਚ ਅਣਗਿਣਤ ਪੁਸ਼-ਅੱਪ
- PTC NEWS