ਚੋਣ ਮੈਦਾਨ 'ਚ ਨਿੱਤਰੇ ਸੀਰੀਅਲ ਰਾਮਾਇਣ ਦੇ 'ਰਾਮ', ਮੇਰਠ ਤੋਂ ਭਰਿਆ ਪਰਚਾ
ਟੀਵੀ ਸੀਰੀਅਲ ਰਾਮਾਇਣ ਦੇ 'ਰਾਮ' ਅਰੁਣ ਗੋਵਿਲ ਨੇ ਲੋਕ ਸਭਾ ਚੋਣਾਂ ਲਈ ਨਾਮਾਂਕਣ ਦਾਖਲ ਕਰ ਦਿੱਤਾ ਹੈ। ਉਨ੍ਹਾਂ ਨੇ ਮੇਰਠ ਤੋਂ ਭਾਜਪਾ ਦੀ ਟਿਕਟ 'ਤੇ ਪਰਚਾ ਦਾਖਲ ਕੀਤਾ। ਦੇਸ਼ ਦੇ ਹਰਮਨਪਿਆਰੇ ਟੀਵੀ ਸੀਰੀਅਲ ਦੇ ਰਾਮ ਜਦੋਂ ਅੱਜ ਪਰਚਾ ਦਾਖਲ ਕਰਨ ਲਈ ਮੇਰਠ ਪਹੁੰਚੇ ਤਾਂ ਲੋਕਾਂ ਦਾ ਹੜ੍ਹ ਆ ਗਿਆ। ਪਰਚਾ ਦਾਖਲ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਰੋਡ ਸ਼ੋਅ ਵੀ ਕੀਤਾ, ਜਿਸ ਦੌਰਾਨ ਹਰ ਪਾਸੇ ਲੋਕਾਂ ਦਾ ਇਕੱਠ ਹੀ ਨਜ਼ਰ ਆ ਰਿਹਾ ਸੀ।
ਇਸ ਮੌਕੇ ਅਰੁਣ ਗੋਵਿਲ ਨੇ ਕਿਹਾ ਕਿ ਅਜੇ ਉਨ੍ਹਾਂ ਨੇ ਚੋਣ ਪ੍ਰਚਾਰ ਸ਼ੁਰੂ ਨਹੀਂ ਕੀਤਾ ਹੈ, ਸਿਰਫ਼ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਜਦੋਂ ਚੋਣ ਪ੍ਰਚਾਰ ਸ਼ੁਰੂ ਹੋਵੇਗਾ ਤਾਂ ਪਤਾ ਲੱਗੇਗਾ ਕਿ ਉਹ ਕਿਹੜੇ ਮੁੱਦਿਆਂ ਨੂੰ ਲੈ ਕੇ ਜਨਤਾ ਵਿੱਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਦੇ ਹਮੇਸ਼ਾ ਵਿਕਾਸ ਲਈ ਹੁੰਦੇ ਹਨ ਅਤੇ ਉਤਰ ਪ੍ਰਦੇਸ਼ ਵਿੱਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਅਗਵਾਈ ਹੇਠ ਵੱਡੀ ਪੱਧਰ 'ਤੇ ਵਿਕਾਸ ਹੋਇਆ ਹੈ।
ਰਾਮਾਇਣ 'ਚ ਸ੍ਰੀ ਰਾਮ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਅਰੁਣ ਗੋਵਿਲ ਨੇ ਭਰੀ ਨਾਮਜ਼ਦਗੀਰਾਮਾਇਣ 'ਚ ਸ੍ਰੀ ਰਾਮ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਅਰੁਣ ਗੋਵਿਲ ਨੇ ਭਰੀ ਨਾਮਜ਼ਦਗੀ ਜਾਣੋ ਕਿੱਥੋਂ ਅਤੇ ਕਿਹੜੀ ਪਾਰਟੀ ਤੋਂ ਲੜ ਰਹੇ ਚੋਣ #TVActor #Arungovil #shriRam #BJP #loksabha2024 #Meerut #latestnews #PTCNews Posted by PTC News on Tuesday, April 2, 2024
ਉਨ੍ਹਾਂ ਆਪਣੇ ਟਵੀਟ ਐਕਸ 'ਤੇ ਕਿਹਾ, 'ਅੱਜ ਮੇਰੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਦਿਨ ਹੈ। ਭਗਵਾਨ ਸ਼੍ਰੀ ਰਾਮ ਨੇ ਮੈਨੂੰ ਮੇਰਠ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਮੇਰੇ ਪਰਿਵਾਰ ਦੀਆਂ ਸ਼ੁਭਕਾਮਨਾਵਾਂ ਨਾਲ ਮੈਂ ਅੱਜ ਲੋਕ ਸਭਾ ਨਾਮਜ਼ਦਗੀ ਲਈ ਰਵਾਨਾ ਹੋ ਰਿਹਾ ਹਾਂ। ਤੁਹਾਡੀਆਂ ਸ਼ੁਭ ਇੱਛਾਵਾਂ ਦੀ ਉਡੀਕ ਹੈ। ਜੈ ਸ਼੍ਰੀ ਰਾਮ।’ ਨਾਮਜ਼ਦਗੀ ਭਰਨ ਤੋਂ ਪਹਿਲਾਂ ਮੇਰਠ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਅਰੁਣ ਗੋਵਿਲ ਨੇ ਮੇਰਠ ਦੇ ਮਿਥਿਹਾਸਕ ਅਉਧਨਾਥ ਧਾਮ ਮੰਦਰ ਦੇ ਦਰਸ਼ਨ ਵੀ ਕੀਤੇ।
ਅਰੁਣ ਗੋਵਿਲ ਨੇ ਕਿਹਾ, 'ਮੈਂ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ। ਇਹ ਨਵੀਂ ਪਾਰੀ ਦੀ ਸ਼ੁਰੂਆਤ ਹੈ। ਮੈਨੂੰ ਕਿਤੇ ਵੀ ਕੋਈ ਮੁਸ਼ਕਿਲ ਪੇਸ਼ ਨਹੀਂ ਆ ਰਹੀ। ਮੈਨੂੰ ਮੇਰੇ ਜੱਦੀ ਖੇਤਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਹੁਣ ਮੈਂ ਆਪਣੇ ਲੋਕਾਂ ਲਈ ਕੰਮ ਕਰ ਸਕਾਂਗਾ।’ ਅਰੁਣ ਗੋਵਿਲ ਨੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਪੂਰੇ ਦੇਸ਼ ਦੇ ਲੋਕਾਂ ਵੱਲੋਂ ਮੈਨੂੰ ਭਗਵਾਨ ਦੇ ਰੂਪ ਵਿੱਚ ਜਿੰਨਾ ਪਿਆਰ ਮਿਲਿਆ ਹੈ, ਉਸ ਤੋਂ ਵੀ ਵੱਧ ਲੋਕ ਮੈਨੂੰ ਇੱਕ ਨੇਤਾ ਵਜੋਂ ਪਿਆਰ ਕਰਨਗੇ।
-