ਮਾਸੂਮ ਦਿਲਰੋਜ਼ ਨੂੰ ਮਿਲਿਆ ਇਨਸਾਫ਼, ਅਦਾਲਤ ਨੇ 3 ਸਾਲਾ ਬੱਚੀ ਦੀ ਕਾਤਲ ਗੁਆਂਢਣ ਨੂੰ ਸੁਣਾਈ ਫਾਂਸੀ, ਪੜ੍ਹੋ ਪੂਰੀ ਖ਼ਬਰ
Ludhiana Girl Murder Update: ਲੁਧਿਆਣਾ ਅਦਾਲਤ ਨੇ 3 ਸਾਲਾ ਮਾਸੂਮ ਬੱਚੀ ਦਿਲਰੋਜ਼ ਦੇ ਕਤਲ ਮਾਮਲੇ 'ਚ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਬੱਚੀ ਦੀ ਕਾਤਲ ਗੁਆਂਢਣ ਨੀਲਮ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ।
ਦੱਸ ਦਈਏ ਕਿ ਲੁਧਿਆਣਾ ਵਿੱਚ ਸਾਲ 2021 'ਚ 3 ਸਾਲ ਦੀ ਮਾਸੂਮ ਬੱਚੀ ਦਿਲਰੋਜ਼ ਨੂੰ ਬੜੀ ਬੇਹਰਿਮੀ ਨਾਲ ਜਿੰਦਾ ਰੇਤੇ ਵਿੱਚ ਦੱਬ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੇ ਵਿੱਚ ਕੋਰਟ ਨੇ ਬੀਤੇ ਸ਼ੁੱਕਰਵਾਰ ਔਰਤ ਨੀਲਮ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ, ਜਿਸ ਤੋਂ ਬਾਅਦ ਪਹਿਲਾਂ ਅਦਾਲਤ ਨੇ 16 ਅਪ੍ਰੈਲ ਤੱਕ ਸਜ਼ਾ ਦਾ ਫੈਸਲਾ ਸੁਰੱਖਿਅਤ ਰੱਖਿਆ ਸੀ ਅਤੇ ਫਿਰ 18 ਨੂੰ ਫੈਸਲੇ ਦਾ ਦਿਨ ਤੈਅ ਕੀਤਾ ਗਿਆ ਸੀ। ਉਪਰੰਤ ਅੱਜ ਮਾਮਲੇ ਦੀ ਸੁਣਵਾਈ ਦੌਰਾਨ ਅੱਜ ਨੇ ਮਾਸੂਮ ਦਿਲਰੋਜ਼ ਦੀ ਕਾਤਲ ਗੁਆਂਢਣ ਨੂੰ ਫਾਂਸੀ ਦੀ ਸਜ਼ਾ ਦਾ ਫੈਸਲਾ ਸੁਣਾਇਆ ਹੈ।
ਵਕੀਲ ਨੇ ਦੱਸਿਆ ਜੱਜ ਨੇ ਕਿਵੇਂ ਸੁਣਾਈ ਸਜ਼ਾ
ਦਿਲਰੋਜ਼ ਦੇ ਮਾਪਿਆਂ ਵੱਲੋਂ ਵਕੀਲ ਪੀਐਸ ਘੁੰਮਣ ਨੇ ਦੱਸਿਆ ਕਿ ਜੱਜ ਵੱਲੋਂ ਧਾਰਾ 364 ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਧਾਰਾ 201 ਤਹਿਤ ਟੈਂਪਰ ਕਰਨ ਲਈ 5 ਸਾਲ ਦੀ ਸਜ਼ਾ ਅਤੇ ਕਤਲ ਦੀ ਧਾਰਾ 302 ਤਹਿਤ ਫ਼ਾਂਸੀ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਘਿਨਾਉਣੀ ਤੇ ਰੂਹ ਕੰਬਾਊ ਵਾਰਦਾਤ ਸੀ। ਅਜਿਹੇ ਮਾਮਲੇ ਬਹੁਤ ਹੀ ਘੱਟ ਵਿਖਾਈ ਦਿੰਦੇ ਹਨ, ਲੋਕਾਂ ਅਤੇ ਮਾਂ ਦੀ ਭਾਵਨਾਵਾਂ ਸਨ ਕਿ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।
ਰੇਤੇ ਚਾਕਲੇਟ ਬਹਾਨੇ 'ਚ ਜਿੰਦਾ ਦਫਨਾ ਕੇ ਕੀਤਾ ਸੀ ਮਾਸੂਮ ਨੂੰ ਕਤਲ
ਦੱਸ ਦਈਏ ਕਿ ਮੁਲਜ਼ਮ ਮਹਿਲਾ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਬੱਚੀ ਨੂੰ ਚਾਕਲੇਟ ਦੇ ਬਹਾਨੇ ਲੈ ਗਈ ਸੀ। ਮੁਲਜ਼ਮ ਮਹਿਲਾ ਨੇ ਪਹਿਲਾਂ ਬੱਚੀ ਨੂੰ ਘਰੋਂ ਵਹਿਲਾ ਫੁਸਲਾ ਕੇ ਚਾਕਲੇਟ ਖੁਆਉਣ ਦਾ ਬਹਾਨਾ ਲੈ ਕੇ ਆਪਣੇ ਨਾਲ ਐਕਟੀਵਾ ’ਤੇ ਕਿਸੇ ਸੁੰਨਸਾਨ ਥਾਂ ’ਤੇ ਲੈ ਗਈ ਸੀ। ਉਪਰੰਤ ਮੁਲਜ਼ਮ ਨੀਲਮ ਨੇ ਬੱਚੀ ਨੂੰ ਜ਼ਿੰਦਾ ਦਫਨਾਉਣ ਤੋਂ ਪਹਿਲਾਂ ਉਸ ਨੂੰ ਟੋਏ 'ਚ ਸੁੱਟ ਕੇ ਕਤਲ ਕਰ ਦਿੱਤਾ ਸੀ। ਇਸ ਕਾਰਨ ਲੜਕੀ ਦੇ ਮੱਥੇ ਅਤੇ ਸਿਰ 'ਤੇ ਸੱਟ ਲੱਗ ਗਈ। ਹੇਠਾਂ ਡਿੱਗਦੇ ਹੀ ਕੁੜੀ ਉੱਚੀ-ਉੱਚੀ ਰੋਣ ਲੱਗੀ। ਇਸ ਤੋਂ ਬਾਅਦ ਵੀ ਔਰਤ ਨੂੰ ਤਰਸ ਨਹੀਂ ਆਇਆ। ਲੜਕੀ ਦੇ ਮੂੰਹ ਵਿੱਚ ਚਿੱਕੜ ਭਰ ਕੇ ਉਸ ਨੂੰ ਦੱਬ ਦਿੱਤਾ ਸੀ ਅਤੇ ਉਥੋਂ ਭੱਜ ਫਰਾਰ ਹੋ ਗਈ ਸੀ।
- PTC NEWS