Fri, Dec 5, 2025
Whatsapp

ਮੁਹਾਲੀ: ਗੁ. ਸਿੰਘ ਸ਼ਹੀਦਾਂ ਸੋਹਾਣਾ ਵਿਖੇ ਗੁਪਤ ਦਾਨੀ ਵੱਲੋਂ 20 ਲੱਖ ਦੀ ਮਹਿੰਦਰਾ ਮਰਾਜ਼ੋ ਗੱਡੀ ਭੇਂਟ

ਇੱਥੋਂ ਨੇੜਲੇ ਪਿੰਡ ਸੋਹਾਣਾ ਵਿੱਚ ਸਥਿੱਤ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ ਗੁਪਤ ਦਾਨੀ ਸੱਜਣ ਵੱਲੋਂ ਏਅਰਕੰਡੀਸ਼ਡ ਟਾਪ ਮਾਡਲ ਮਹਿੰਦਰਾ ਮਰਾਜ਼ੋ ਗੱਡੀ ਭੇਂਟ ਕੀਤੀ ਗਈ।

Reported by:  PTC News Desk  Edited by:  Jasmeet Singh -- April 19th 2023 06:22 PM -- Updated: April 20th 2023 01:48 PM
ਮੁਹਾਲੀ: ਗੁ. ਸਿੰਘ ਸ਼ਹੀਦਾਂ ਸੋਹਾਣਾ ਵਿਖੇ ਗੁਪਤ ਦਾਨੀ ਵੱਲੋਂ 20 ਲੱਖ ਦੀ ਮਹਿੰਦਰਾ ਮਰਾਜ਼ੋ ਗੱਡੀ ਭੇਂਟ

ਮੁਹਾਲੀ: ਗੁ. ਸਿੰਘ ਸ਼ਹੀਦਾਂ ਸੋਹਾਣਾ ਵਿਖੇ ਗੁਪਤ ਦਾਨੀ ਵੱਲੋਂ 20 ਲੱਖ ਦੀ ਮਹਿੰਦਰਾ ਮਰਾਜ਼ੋ ਗੱਡੀ ਭੇਂਟ

ਮੁਹਾਲੀ: ਇੱਥੋਂ ਨੇੜਲੇ ਪਿੰਡ ਸੋਹਾਣਾ ਵਿੱਚ ਸਥਿੱਤ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ ਗੁਪਤ ਦਾਨੀ ਸੱਜਣ ਵੱਲੋਂ ਏਅਰਕੰਡੀਸ਼ਡ ਟਾਪ ਮਾਡਲ ਮਹਿੰਦਰਾ ਮਰਾਜ਼ੋ ਗੱਡੀ ਭੇਂਟ ਕੀਤੀ ਗਈ। 

ਤੜਕੇ ਨੂੰ ਗੱਡੀ ਭੇਂਟ ਕਰ ਚਲਾ ਗਿਆ ਗੁਪਤ ਦਾਨੀ 



ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਕੋਈ ਦਾਨੀ ਸੱਜਣ ਇਸ ਗੱਡੀ ਦੇ ਸ਼ੀਸ਼ੇ ਹੇਠਾਂ ਉਤਾਰ ਕੇ, ਗੱਡੀ ਦੀ ਚਾਬੀ ਵਿੱਚ ਹੀ ਲਗਾ ਕੇ, ਗੁਰਦੁਆਰਾ ਸਾਹਿਬ ਜੀ ਵਿਖੇ ਨਿਸ਼ਾਨ ਸਾਹਿਬ ਜੀ ਦੇ ਬਿਲਕੁੱਲ ਨੇੜੇ ਖੜ੍ਹੀ ਕਰਕੇ ਬਿਨਾਂ ਕਿਸੇ ਨੂੰ ਦੱਸੇ ਚਲਾ ਗਿਆ। ਉਨ੍ਹਾਂ ਦੱਸਿਆ ਕਿ ਪਹਿਰੇਦਾਰ ਵੱਲੋਂ ਜਾਣਕਾਰੀ ਦੇਣ ਤੇ ਜਦੋਂ ਪ੍ਰਬੰਧਕਾਂ ਨੇ ਦੇਖਿਆ ਅਤੇ ਗੱਡੀ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਗੱਡੀ ਦੇ ਸਾਰੇ ਕਾਗਜ਼ਾਤ, ਬੀਮਾ ਆਦਿ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨਾਮ ਤੇ ਹਨ। 


ਪਿਛਲੇ ਪਾਸੇ ਖੂਬਸੂਰਤ ਪਾਲਕੀ ਸਾਹਿਬ ਸਸ਼ੋਭਿਤ

ਗੱਡੀ ਦੀਆਂ ਪਿਛਲੀਆਂ ਸੀਟਾਂ ਕਢਵਾ ਕੇ ਸੁਨਿਹਰੀ ਮੀਨਾਕਾਰੀ ਵਾਲੀ ਸੁੰਦਰ ਪਾਲਕੀ ਸਾਹਿਬ ਦੀ ਸੈਟਿੰਗ ਕੀਤੀ ਹੋਈ ਹੈ , ਪਾਲਕੀ ਸਾਹਿਬ ਨੂੰ ਸੁੰਦਰ ਚੰਦੋਆ ਸਾਹਿਬ ਅਤੇ ਰੁਮਾਲਾ ਸਾਹਿਬ ਨਾਲ ਸਜਾਇਆ ਹੋਇਆ ਹੈ । ਕਾਗਜ਼ਾਂ ਦੇ ਮੁਤਾਬਿਕ ਗੱਡੀ ਦੀ ਕੀਮਤ 19 ਲੱਖ 80 ਹਜ਼ਾਰ ਰੁਪਏ ਹੈ । ਦਾਨੀ ਸੱਜਣ ਵਲੋ ਗੱਡੀ ਤੇ ਲੱਗਣ ਵਾਲਾ ਸਾਰਾ ਸਮਾਨ ਵੀ ਲਗਵਾ ਕੇ ਦਿੱਤਾ ਗਿਆ ਹੈ।

ਦਾਨੀ ਸੱਜਣ ਦੀ ਚੜ੍ਹਦੀਕਲਾ ਦੀ ਅਰਦਾਸ 



ਗੁ. ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵਲੋਂ ਇੱਕਠੇ ਹੋ ਕੇ ਪਾਠੀ ਸਿੰਘਾਂ ਤੋਂ ਗੁਪਤ ਦਾਨੀ ਸੱਜਣ ਦੀ ਚੱੜ੍ਹਦੀ ਕਲਾ ਦੀ ਅਰਦਾਸ ਕਰਵਾਈ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗੁਪਤ ਅਤੇ ਪ੍ਰਤੱਖ ਦਾਨੀ ਸੱਜਣਾਂ ਵੱਲੋਂ ਸਮੇਂ ਸਮੇਂ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ ਏਅਰ ਕੰਡੀਸ਼ਨਡ ਬੱਸ, ਕਵਾਲਿਸ, ਸਕਾਰਪਿਓ, 3 ਮਾਰੂਤੀ ਈਕੋ, ਮਾਰੂਤੀ ਵਰਸਾ, ਮਹਿੰਦਰਾ ਜ਼ਾਇਲੋ ਗੱਡੀਆਂ ਭੇਂਟ ਕੀਤੀਆਂ ਗਈਆਂ ਹਨ। 

ਕਾਰ ਸੇਵਾ ਵਾਸਤੇ ਗੱਡੀਆਂ ਟਾਟਾ 207, ਟਾਟਾ 709, 2 ਮਹਿੰਦਰਾ ਅਰਜਨ ਟਰੈਕਟਰ, 2 ਸਵਰਾਜ ਟਰੈਕਟਰ, 1 ਫੋਰਡ ਟਰੈਕਟਰ, ਮਹਿੰਦਰਾ ਪਿੱਕ ਅੱਪ, 2 ਮਹਿੰਦਰਾ ਯੂਟੀਲਿਟੀ, ਮਹਿੰਦਰਾ ਕੈਂਪਰ, ਟਾਟਾ ਐੱਲ ਪੀ. ਟਰੱਕ, ਅਸ਼ੋਕਾ ਲੇਲੈਂਡ ਟਰੱਕ, ਮਹਿੰਦਰਾ ਮਿਨੀ ਟਰੱਕ ਅਤੇ ਬੇਅੰਤ ਮਾਇਆ, ਸੋਨਾ ਆਦਿਕ ਭੇਂਟ ਕੀਤਾ ਜਾ ਚੁੱਕਿਆ ਹੈ।

-  ਗਿਆਨੀ ਹਰਪ੍ਰੀਤ ਸਿੰਘ ਤੋਂ ਜਾਣੋ ਦਸਵੇਂ ਪਾਤਸ਼ਾਹ ਦੀ ਬੰਦੂਕ ਦਾ ਇਤਿਹਾਸ ਅਤੇ ਕਰੋ ਦਰਸ਼ਨ
ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਵਿਖੇ ਵਿਸ਼ਾਲ ਗੁਰਮਤਿ ਸਮਾਗਮ

- PTC NEWS

Top News view more...

Latest News view more...

PTC NETWORK
PTC NETWORK