Mega PTM In Punjab : ਭਲਕੇ ਪੰਜਾਬ ਦੇ ਸਾਰੇ ਸਕੂਲਾਂ ’ਚ ਹੋਵੇਗੀ ਪੀਟੀਐਮ, ਮਾਪੇ ਆਪਣੇ ਬੱਚਿਆਂ ਦਾ ਵੇਖ ਸਕਣਗੇ ਨਤੀਜਾ
Mega PTM In Punjab : ਪੰਜਾਬ ਭਰ ’ਚ ਭਲਕੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ’ਚ ਮੈਗਾ ਪੀਟੀਐਮ ਕਰਵਾਈ ਜਾ ਰਹੀ ਹੈ। ਦੱਸ ਦਈਏ ਕਿ ਸਰਕਾਰੀ ਸਕੂਲਾਂ ’ਚ ਛਮਾਹੀ ਪੇਪਰ ਖਤਮ ਹੋਏ ਹਨ ਅਤੇ ਮਾਪੇ ਪੀਟੀਐਮ ਦੇ ਨਾਲ ਬੱਚਿਆਂ ਦਾ ਨਤੀਜਾ ਦੇਖ ਸਕਣਗੇ। ਇਸ ਸਬੰਧੀ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ।
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਪੂਰੇ ਪੰਜਾਬ ’ਚ ਭਲਕੇ ਪੀਟੀਐਮ ਹੋਵੇਗੀ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਕੂਲਾਂ ਦਾ ਵੀ ਦੌਰਾ ਕਰਨਗੇ ਅਤੇ ਮਾਪਿਆਂ ਦੇ ਨਾਲ ਮੁਲਾਕਾਤ ਵੀ ਕਰਨਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲਾਂ ’ਚ ਵੀਈਫਾਈ, ਫਰਨੀਚਰ, ਬੁਨਿਆਦੀ ਢਾਂਚੇ ਦੇ ਨਾਲ ਨਾਲ ਵਿਦਿਆਰਥੀਆਂ ਦੇ ਪ੍ਰਦਰਸ਼ਨ ’ਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਸਮੂਹ ਮੰਤਰੀ ਤੇ ਵਿਧਇਕ ਵੀ ਸਕੂਲਾਂ ’ਚ ਪੀਟੀਐਮ ਦੌਰਾਨ ਸਕੂਲਾਂ ਦਾ ਦੌਰਾ ਕਰਨਗੇ।
ਪੰਜਾਬ ਦੇ ਸਕੂਲਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਾਲ ਪੀਟੀਐਮ ’ਚ 19 ਲੱਖ ਮਾਪੇ ਸਕੂਲਾਂ ’ਚ ਆਏ ਸੀ। ਇਸ ਦੌਰਾਨ ਉਨ੍ਹਾਂ ਨੇ ਕਈ ਸੁਝਾਅ ਵੀ ਦਿੱਤੇ ਸੀ ਜਿਨ੍ਹਾਂ ਨੂੰ ਲਾਗੂ ਵੀ ਕੀਤਾ ਗਿਆ।
ਇਹ ਵੀ ਪੜ੍ਹੋ : Barnala AAP Candidate : ਟਿਕਟ ਨੂੰ ਲੈ ਕੇ AAP ’ਚ ਮਚਿਆ ਕਲੇਸ਼; ਜ਼ਿਲਾ ਪ੍ਰਧਾਨ ਨੇ ਦਿੱਤਾ ਅਲਟੀਮੇਟਮ, ਕਿਹਾ-24 ਘੰਟੇ ਅੰਦਰ...
- PTC NEWS