Sat, Jul 27, 2024
Whatsapp

ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲੋਹੜੀਆਂ ਦੀਆਂ ਦਿੱਤੀਆਂ ਵਧਾਈਆਂ

Reported by:  PTC News Desk  Edited by:  Ravinder Singh -- January 13th 2023 12:05 PM
ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲੋਹੜੀਆਂ ਦੀਆਂ ਦਿੱਤੀਆਂ ਵਧਾਈਆਂ

ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲੋਹੜੀਆਂ ਦੀਆਂ ਦਿੱਤੀਆਂ ਵਧਾਈਆਂ

ਚੰਡੀਗੜ੍ਹ : ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵਿਰਾਸਤੀ ਤਿਉਹਾਰ ਲੋਹੜੀ ਦੀਆਂ ਪੰਜਾਬ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਟਵੀਟ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਮੂਹ ਪੰਜਾਬੀਆਂ ਨੂੰ ਦੁੱਲਾ ਭੱਟੀ ਦੀ ਸੂਰਮਗਤੀ ਨਾਲ ਸਬੰਧਤ ਤਿਉਹਾਰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ।



ਸੂਰਬੀਰ ਪੁੱਤਾਂ ਦੀ ਤਰ੍ਹਾਂ ਧੀਆਂ ਵੀ ਮਾਪਿਆਂ ਲਈ ਹਰ ਕਦਮ, ਹਰ ਰਾਹ ਉੱਤੇ ਅਡਿੱਗ , ਅਟੱਲ ਅਤੇ ਭਾਵੁਕ ਸਾਥ ਬਣਦੀਆਂ ਹਨ।


ਉਨ੍ਹਾਂ ਨੇ ਮਾਪਿਆਂ ਨੂੰ ਧੀਆਂ-ਪੁੱਤਾਂ ਵਿਚ ਫ਼ਰਕ ਖ਼ਤਮ ਕਰਦੇ ਹੋਏ ਧੀਆਂ ਦੀ ਲੋਹੜੀ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿਥੇ ਵੀ ਤੁਹਾਡੇ ਆਂਢ-ਗੁਆਂਢ ਜਾਂ ਰਿਸ਼ਤੇਦਾਰੀ ਵਿਚ ਧੀਆਂ ਦਾ ਜਨਮ ਹੋਇਆ ਧੀਆਂ ਦੀ ਲੋਹੜੀ ਜ਼ਰੂਰ ਪਾਉਣਾ।

- PTC NEWS

Top News view more...

Latest News view more...

PTC NETWORK