Thu, Oct 24, 2024
Whatsapp

Mohali News : ਡੇਰਾਬੱਸੀ 'ਚੋਂ ਲਾਪਤਾ ਹੋਏ 7 ਬੱਚਿਆਂ 'ਚੋਂ 2 ਦਿੱਲੀ ਤੋਂ ਮਿਲੇ, ਮੁੰਬਈ ਪਹੁੰਚ ਗਏ ਸਨ 7 ਬੱਚੇ

Derabassi news : ਦੱਸਿਆ ਜਾ ਰਿਹਾ ਹੈ ਇਹ ਸਾਰੇ 7 ਬੱਚੇ ਮੁੰਬਈ ਪਹੁੰਚ ਗਏ ਸਨ। ਬਰਾਮਦ ਹੋਏ ਦੋਵੇਂ ਬੱਚਿਆਂ ਦੀ ਪਛਾਣ ਗਿਆਨ ਚੰਦ (13 ਸਾਲ) ਤੇ ਗੌਰਵ ਕੁਮਾਰ (14) ਵੱਜੋਂ ਹੋਈ ਹੈ।

Reported by:  PTC News Desk  Edited by:  KRISHAN KUMAR SHARMA -- July 11th 2024 12:58 PM -- Updated: July 11th 2024 01:10 PM
Mohali News : ਡੇਰਾਬੱਸੀ 'ਚੋਂ ਲਾਪਤਾ ਹੋਏ 7 ਬੱਚਿਆਂ 'ਚੋਂ 2 ਦਿੱਲੀ ਤੋਂ ਮਿਲੇ, ਮੁੰਬਈ ਪਹੁੰਚ ਗਏ ਸਨ 7 ਬੱਚੇ

Mohali News : ਡੇਰਾਬੱਸੀ 'ਚੋਂ ਲਾਪਤਾ ਹੋਏ 7 ਬੱਚਿਆਂ 'ਚੋਂ 2 ਦਿੱਲੀ ਤੋਂ ਮਿਲੇ, ਮੁੰਬਈ ਪਹੁੰਚ ਗਏ ਸਨ 7 ਬੱਚੇ

ਮੋਹਾਲੀ ਦੇ ਡੇਰਾਬੱਸੀ ਤੋਂ ਲਾਪਤਾ ਹੋਏ 7 ਬੱਚਿਆਂ ਦੇ ਮਾਮਲੇ 'ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਪੰਜਾਬ ਪੁਲਿਸ ਨੇ ਲਾਪਤਾ ਬੱਚਿਆਂ ਵਿਚੋਂ 2 ਨੂੰ ਦਿੱਲੀ ਵਿਚੋਂ ਬਰਾਮਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਇਹ ਸਾਰੇ 7 ਬੱਚੇ ਮੁੰਬਈ ਪਹੁੰਚ ਗਏ ਸਨ। ਬਰਾਮਦ ਹੋਏ ਦੋਵੇਂ ਬੱਚਿਆਂ ਦੀ ਪਛਾਣ ਗਿਆਨ ਚੰਦ (13 ਸਾਲ) ਤੇ ਗੌਰਵ ਕੁਮਾਰ (14) ਵੱਜੋਂ ਹੋਈ ਹੈ।

ਮਾਪਿਆਂ ਨੇ ਦੱਸਿਆ ਸੀ ਕਿ ਐਤਵਾਰ ਸਵੇਰੇ ਕਰੀਬ 5 ਵਜੇ ਬੱਚੇ ਘਰੋਂ ਪਾਰਕ ਵਿੱਚ ਖੇਡਣ ਲਈ ਗਏ ਸਨ, ਪਰ ਵਾਪਸ ਨਹੀਂ ਪਰਤੇ ਸਨ। ਦੱਸ ਦਈਏ ਕਿ ਪਿਛਲੇ ਦਿਨੀ ਬਰਵਾਲਾ ਰੋਡ 'ਤੇ ਭਗਤ ਸਿੰਘ ਨਗਰ ਤੋਂ ਵੱਖ-ਵੱਖ ਘਰਾਂ ਦੇ 7 ਨਾਬਾਲਗ ਬੱਚੇ ਲਾਪਤਾ ਹਨ। ਲਾਪਤਾ ਬੱਚੇ ਪਰਵਾਸੀ ਪਰਿਵਾਰਾਂ ਦੇ ਹਨ, ਜੋ ਸਾਰੇ ਲੜਕੇ ਹੀ ਹਨ। ਸ਼ਿਕਾਇਤ ਤੋਂ ਬਾਅਦ ਪੁਲਿਸ ਬੱਚਿਆਂ ਦੀ ਭਾਲ ਕਰ ਰਹੀ ਸੀ। ਲਾਪਤਾ ਬੱਚੇ ਸੱਤਵੀਂ, ਅੱਠਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਹਨ।


ਇਨ੍ਹਾਂ ਲਾਪਤਾ 7 ਬੱਚਿਆਂ ਵਿਚੋਂ ਪੁਲਿਸ ਨੇ 2 ਨੂੰ ਤਾਂ ਦਿੱਲੀ ਤੋਂ ਬਰਾਮਦ ਕਰ ਲਿਆ ਹੈ, ਜਦਕਿ 5 ਬੱਚੇ ਅਜੇ ਵੀ ਮੁੰਬਈ 'ਚ ਹਨ।

ਇੱਕ-ਦੂਜੇ ਨੂੰ ਜਾਣਦੇ ਹਨ ਸਾਰੇ ਬੱਚੇ

ਲਾਪਤਾ ਬੱਚੇ ਇੱਕ ਦੂਜੇ ਨੂੰ ਜਾਣਦੇ ਹਨ ਅਤੇ ਇਕੱਠੇ ਸਕੂਲ ਜਾਂਦੇ ਹਨ। ਸਭ ਤੋਂ ਵੱਡਾ ਲੜਕਾ 15 ਸਾਲ ਦਾ ਹੈ ਅਤੇ ਦਸਵੀਂ ਜਮਾਤ ਵਿੱਚ ਪੜ੍ਹਦਾ ਹੈ। ਮਾਪੇ ਇਹ ਸੋਚ ਕੇ ਚਿੰਤਤ ਹਨ ਕਿ ਉਨ੍ਹਾਂ ਦੇ ਬੱਚੇ ਰਾਤ ਭਰ ਕਿੱਥੇ ਰਹੇ ਹੋਣਗੇ। ਜਦੋਂ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਕੋਈ ਸੁਰਾਗ ਨਾ ਮਿਲਿਆ ਤਾਂ ਉਨ੍ਹਾਂ ਦੇ ਇੱਕ ਦੋਸਤ ਨੂੰ ਪਤਾ ਲੱਗਾ ਕਿ ਉਹ ਮੁੰਬਈ ਜਾਣ ਦੀ ਗੱਲ ਕਰ ਰਹੇ ਹਨ। 15 ਸਾਲਾ ਦੀਪ ਸਵੇਰੇ ਸੂਰਜ ਅਤੇ ਅਨਿਲ ਨਾਲ ਥਾਣੇ ਦੇ ਸਾਹਮਣੇ ਪਾਰਕ 'ਚ ਖੇਡਣ ਗਿਆ ਸੀ। ਉਸ ਨੇ ਦੱਸਿਆ ਕਿ ਉਹ ਦੋਵੇਂ ਘਰੋਂ ਭੱਜਣ ਦੀ ਗੱਲ ਕਰ ਰਹੇ ਸਨ ਅਤੇ ਉਸ ਨੂੰ ਆਪਣੇ ਨਾਲ ਆਉਣ ਲਈ ਕਹਿ ਰਹੇ ਸਨ, ਪਰ ਉਹ ਡਰਦੇ ਮਾਰੇ ਉਨ੍ਹਾਂ ਨਾਲ ਨਹੀਂ ਗਿਆ ਅਤੇ 2 ਘੰਟੇ ਬਾਅਦ ਪਾਰਕ ਤੋਂ ਘਰ ਵਾਪਸ ਆ ਗਿਆ। ਲਾਪਤਾ ਬੱਚਿਆਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਸਾਰੇ ਬੱਚੇ ਇਕੱਠੇ ਬਾਹਰ ਗਏ ਹਨ ਅਤੇ ਹੁਣ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਹੈ।

- PTC NEWS

Top News view more...

Latest News view more...

PTC NETWORK