Dairy Cattle Died: ਬਰਨਾਲਾ ’ਚ 30 ਦੇ ਕਰੀਬ ਦੁਧਾਰੂ ਪਸ਼ੂਆਂ ਦੀ ਹੋਈ ਮੌਤ, ਪੀੜਤ ਲੋਕਾਂ ਨੇ ਕੀਤੀ ਇਹ ਮੰਗ
Barnala Dairy Cattle Died: ਇੱਕ ਵਾਰ ਫਿਰ ਤੋਂ ਦੁਧਾਰੂ ਪਸ਼ੂ ਕਿਸੇ ਅਣਪਛਾਤੀ ਬੀਮਾਰੀ ਕਰਨ ਮਰ ਰਹੇ ਹਨ। ਤਾਜ਼ਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ 30 ਤੋਂ ਵੱਧ ਦੁਧਾਰੂ ਮੱਝਾਂ ਦੀ ਮੌਤ ਹੋ ਗਈ ਹੈ। ਇਹ ਮਾਮਲਾ ਬਰਨਾਲਾ ਦੇ ਜਗਜੀਤਪੁਰਾ ਦਾ ਦੱਸਿਆ ਜਾ ਰਿਹਾ ਹੈ। ਜਾਨਵਰਾਂ ਦੀ ਅਚਾਨਕ ਹੋ ਰਹੀ ਮੌਤਾਂ ਚਿੰਤਾ ਦਾ ਕਾਰਨ ਬਣਦੀ ਨਜ਼ਰ ਆ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਘਟਨਾ ਦੀ ਸੁਚਨਾ ਮਿਲੇਦ ਹੀ ਵੈਟਰਨਰੀ ਡਾਕਟਰ ਜਾਇਜਾ ਲੈਣ ਦੇ ਲਈ ਪਹੁੰਚੇ। ਵਿਭਾਗ ਦੇ ਡਾਕਟਰਾਂ ਨੇ ਦੁਧਾਰੂ ਗਾਂਵਾਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤ ਪਸ਼ੂਆਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਦੂਜੇ ਪਾਸੇ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ ਪੀੜਤਾਂ ਨੇ ਪੰਜਾਬ ਸਰਕਾਰ ਅਤੇ ਪਸ਼ੂਪਾਲਨ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਮ੍ਰਿਤ ਦੁਧਾਰੂ ਪਸ਼ੂਆਂ ਦਾ ਮੁਆਵਜ਼ਾ ਦਿੱਤਾ ਜਾਵੇ।
ਕਾਬਿਲੇਗੌਰ ਹੈ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਜਿਸ ’ਚ ਦੁਧਾਰੂ ਪਸ਼ੂਆਂ ਦੀ ਅਚਾਨਕ ਮੌਤ ਹੋ ਗਈ ਹੈ। ਜੀ ਹਾਂ ਅਜਿਹਾ ਹੀ ਮਾਮਲਾ ਪਹਿਲਾਂ ਬਠਿੰਡਾ ’ਚ ਪਸ਼ੂ ਧੰਨ ਦੀ ਮੌਤ ਹੋ ਰਹੀ ਸੀ। ਬਠਿੰਡਾ ਦੇ ਪਿੰਡ ਸੂਚ ਅਤੇ ਰਾਏਕੇਵਾਲਾ ਵਿਖੇ 150 ਦੇ ਕਰੀਬ ਦੁਧਾਰੂ ਪਸ਼ੂਆਂ ਦੀ ਮੌਤ ਹੋ ਗਈ ਸੀ। ਪਸ਼ੂਆਂ ਦੀ ਮੌਤਾਂ ਦਾ ਕਾਰਨ ਇਨਫੈਕਸ਼ਨ ਨੂੰ ਦੱਸਿਆ ਗਿਆ ਸੀ।
ਇਹ ਵੀ ਪੜ੍ਹੋ: ਸੁਖਬੀਰ ਸਿੰਘ ਬਾਦਲ ਵੱਲੋਂ ਲੋਕ ਸਭਾ ਚੋਣਾਂ ਲਈ ਚੋਣ ਮੈਨੀਫੈਸਟੋ ਕਮੇਟੀ ਦਾ ਐਲਾਨ
-