Sun, May 10, 2026
Whatsapp

CM ਮਾਨ ਖਿਲਾਫ਼ 'ਰੈਡ ਕਾਰਨਰ ਨੋਟਿਸ' ਜਾਰੀ ਹੋਵੇ, ਕਦੇ ਵੀ ਭੱਜ ਸਕਦੇ ਹਨ ਵਿਦੇਸ਼ : MP ਹਰਸਿਮਰਤ ਕੌਰ ਬਾਦਲ

MP Harsimrat Kaur Badal : ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਇਨ੍ਹਾਂ ਨੇ ਸੀਟਾਂ ਵੀ ਪੂੰਜੀਪਤੀਆਂ ਨੂੰ ਦਿੱਤੀਆਂ ਸਨ, ਕਿਉਂਕਿ ਇਹ ਆਪਣਾ ਦੋਗਲਾ ਕੰਮ ਕਰਦੇ ਹਨ। ਅੱਜ ਸੰਜੀਵ ਅਰੋੜਾ ਵਰਗੇ ਕਿਉਂ ਗ੍ਰਿਫ਼ਤਾਰ ਹੋਏ, ਕਿਉਂਕਿ ਇਨ੍ਹਾਂ ਦੇ ਘਰ ਬਹੁਤ ਸਾਰਾ ਪੈਸਾ ਧੰਨ ਮਿਲਿਆ ਹੈ।

Reported by:  PTC News Desk  Edited by:  KRISHAN KUMAR SHARMA -- May 10th 2026 05:05 PM -- Updated: May 10th 2026 05:12 PM
CM ਮਾਨ ਖਿਲਾਫ਼ 'ਰੈਡ ਕਾਰਨਰ ਨੋਟਿਸ' ਜਾਰੀ ਹੋਵੇ, ਕਦੇ ਵੀ ਭੱਜ ਸਕਦੇ ਹਨ ਵਿਦੇਸ਼ : MP ਹਰਸਿਮਰਤ ਕੌਰ ਬਾਦਲ

CM ਮਾਨ ਖਿਲਾਫ਼ 'ਰੈਡ ਕਾਰਨਰ ਨੋਟਿਸ' ਜਾਰੀ ਹੋਵੇ, ਕਦੇ ਵੀ ਭੱਜ ਸਕਦੇ ਹਨ ਵਿਦੇਸ਼ : MP ਹਰਸਿਮਰਤ ਕੌਰ ਬਾਦਲ

MP Harsimrat Kaur Badal : ਬਠਿੰਡਾ(Bathinda News) ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਭ ਤੋਂ ਵੱਡੀ ਸ਼ਰਮ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਦੇ ਹੇਠਾਂ ਵਿਜੀਲੈਂਸ ਦਾ ਦੁਰਪਯੋਗ ਇਹਨਾਂ ਨੇ ਵਿਰੋਧੀਆਂ ਖਿਲਾਫ ਕੀਤਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ ਹੈ, ਪਰ ਹੁਣ ਜਦੋਂ ਕੱਟੜ ਇਮਾਨਦਾਰ ਇਨਕਲਾਬੀ ਇਸ ਝੂਠੀ ਸਰਕਾਰ ਦੇ ਨੁਮਾਇੰਦਿਆਂ ਦੇ ਭ੍ਰਿਸ਼ਟਾਚਾਰ ਦਾ ਘੜਾ ਭਰ ਚੁੱਕਿਆ ਹੈ ਤਾਂ ਇਹ ਚੀਕਾਂ ਮਾਰ ਰਹੇ ਹਨ। ਇਨ੍ਹਾਂ ਦਾ ਭ੍ਰਿਸ਼ਟਾਂਚਾਰ ਅਜਿਹਾ ਹੈ ਕਿ ਨੋਟਾਂ ਦੇ ਬੈਗ ਭਰ ਨੌਵੀਂ ਮੰਜ਼ਿਲ ਤੋਂ ਥੱਲੇ ਸੁੱਟੇ ਜਾ ਰਹੇ ਹਨ, ਕਿਉਂਕਿ ਉਹ ਦੋ ਨੰਬਰ ਦੇ ਪੈਸੇ ਸਨ, ਜਾਇਜ਼ ਪੈਸੇ ਦਾ ਤਾਂ ਕੋਈ ਦੋ ਰੁਪਿਆ ਵੀ ਨਹੀਂ ਸੁੱਟਦਾ।

ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਮੌੜ ਮੰਡੀ ਵਿਖੇ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ (Shiromani Akali Dal) ਮਹਿਲਾ ਵਿੰਗ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਵੀ ਮੌਜੂਦ ਰਹੇ। ਵਿਧਾਨ ਸਭਾ ਹਲਕਾ ਮੌੜ (Maur Mandi) ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਅਗਵਾਈ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੀਬੀਆਂ ਪੁੱਜੀਆਂ।


ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਇਨ੍ਹਾਂ ਨੇ ਸੀਟਾਂ ਵੀ ਪੂੰਜੀਪਤੀਆਂ ਨੂੰ ਦਿੱਤੀਆਂ ਸਨ, ਕਿਉਂਕਿ ਇਹ ਆਪਣਾ ਦੋਗਲਾ ਕੰਮ ਕਰਦੇ ਹਨ। ਅੱਜ ਸੰਜੀਵ ਅਰੋੜਾ ਵਰਗੇ ਕਿਉਂ ਗ੍ਰਿਫ਼ਤਾਰ ਹੋਏ, ਕਿਉਂਕਿ ਇਨ੍ਹਾਂ ਦੇ ਘਰ ਬਹੁਤ ਸਾਰਾ ਪੈਸਾ ਧੰਨ ਮਿਲਿਆ ਹੈ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਸਟ੍ਰੇਲੀਆ ਚ 2400 ਏਕੜ ਜਮੀਨ ਖਰੀਦੀ ਹੋਈ ਹੈ, ਜਦਕਿ ਪ੍ਰਧਾਨ ਅਮਨ ਅਰੋੜਾ 170 ਕਰੋੜ ਰੁਪਏ ਦਾ ਚੂਨਾ ਲਾ ਗਿਆ, ਓਹ ਵੀ ਫੜਿਆ ਜਾਵੇਗਾ। ਇਹ ਹਾਲੇ ਸ਼ਰੂਆਤ ਹੈ ਤੁਸੀਂ ਦੇਖਿਓ 6 ਮਹੀਨੇ ਬਾਅਦ ਜਦ ਸਰਕਾਰ ਜਾਵੇਗੀ, ਉਸ ਸਮੇਂ ਬਹੁਤ ਵੱਡੇ-ਵੱਡੇ ਘਪਲੇ ਸਾਹਮਣੇ ਆਉਣਗੇ, ਕਿਉਂਕਿ ਇਹਨਾਂ ਨੇ 5 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਸਿਰ ਚੜਾ ਦਿੱਤਾ ਹੈ।

ਸਾਂਸਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, ਐਮਐਲਏ, ਮੰਤਰੀ ਇਥੋਂ ਤੱਕ ਕਿ ਵਰਕਰ ਦੇ ਨਾਲ ਕੇਜਰੀਵਾਲ ਨੇ ਜੋ ਪੈਸਾ ਖਾਦਾ ਹੈ ਉਸਦਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਹਿਸਾਬ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜਾ ਮੁੱਖ ਮੰਤਰੀ ਸਵੇਰੇ ਵਿਧਾਨ ਸਭਾ 'ਚ ਮੂੰਹ ਢੱਕ ਕੇ ਜਾਂਦਾ ਹੈ, ਲੋਕੀਂ ਸਵੇਰੇ ਚਾਅ ਪੀਂਦੇ ਹਨ ਪਰ ਇਹ ਸਵੇਰੇ ਸ਼ਰਾਬ ਦੀ ਬੋਤਲ ਖੋਲਦਾ ਹੈ।

ਉਨ੍ਹਾਂ ਕਿਹਾ ਕਿ ਇਹ ਬੰਦਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟੱਕਰ ਲੈ ਰਿਹਾ ਹੈ ਤੇ ਇਸਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਖਿਲਾਫ ਰੈਡ ਕਾਰਨ ਨੋਟਿਸ ਜਾਰੀ ਹੋਣ ਚਾਹੀਦਾ, ਕਿਉਂਕਿ ਇਹ ਵਿਦੇਸ਼ ਛੱਡ ਕੇ ਭੱਜਣਗੇ ਅਤੇ ਇਸ ਦੇ ਐਮਐਲਏ ਵੀ ਛੱਡਣਗੇ। ਜਿਹੜੇ ਮਰਜੀ ਦੇਸ਼ ਦੇ ਕੋਨੇ ਚਲਾ ਜਾਵੇ ਇਸਨੂੰ ਹਿਸਾਬ ਦੇਣਾ ਪਵੇਗਾ।

- PTC NEWS

Top News view more...

Latest News view more...

PTC NETWORK
PTC NETWORK