ਮੁੱਖ ਮੰਤਰੀ ਮਾਨ ਨੇ ਪੰਜਾਬ ਦਾ ਖਜ਼ਾਨਾ ਦਿੱਲੀ ਵਾਲਿਆਂ ਨੂੰ ਨਿਲਾਮ ਕਰ ਦਿੱਤਾ : MP ਹਰਸਿਮਰਤ ਕੌਰ ਬਾਦਲ
MP Harsimrat Kaur Badal : ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵੱਲੋਂ ਸ਼ੁਰੂ ਕੀਤਾ ਗਈ 'ਨੰਨ੍ਹੀ ਛਾਂ' ਸ਼ਾਮ ਮੁਹਿੰਮ ਤਹਿਤ ਅੱਜ ਪਿੰਡ ਬਾਦਲ ਵਿਖੇ ਚੱਲ ਰਹੇ ਸਲਾਈ ਸੈਂਟਰ ਵਿਖੇ ਸਿਲਾਈ ਸਿੱਖ ਚੁੱਕੀਆਂ ਕੁੜੀਆਂ ਨੂੰ ਸਿਲਾਈ ਮਸ਼ੀਨਾਂ ਅਤੇ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ ਗਿਆ। ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੁੱਜੇ ਹਰਸਿਮਰਤ ਕੌਰ ਬਾਦਲ ਨੇ ਔਰਤਾਂ ਨੂੰ ਆਪਣੇ ਪੈਰਾਂ ਤੇ ਖੜਾ ਹੋਣ ਲਈ ਪ੍ਰੇਰਿਤ ਕੀਤਾ ਨਾਲ ਹੀ ਉਹਨਾਂ ਐਲਾਨ ਕੀਤਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਹਰ ਪਿੰਡ ਵਿੱਚ ਔਰਤਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਲਈ ਨੰਨੀ ਛਾਂ ਸਿਲਾਈ ਸੈਂਟਰ ਖੋਲਿਆ ਜਾਵੇਗਾ।
MP ਹਰਸਿਮਰਤ ਕੌਰ ਬਾਦਲ ਨੇ ਹਾਕੀ ਖਿਡਾਰੀ ਬਲਜੀਤ ਕੌਰ ਨੂੰ ਉਹਨਾਂ ਦੀ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਕੁੜੀਆਂ ਨੂੰ ਉਹਨਾਂ ਤੋਂ ਸਿੱਖਣ ਦੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਬੀਤੇ ਦਿਨ ਮੌੜ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ (Sukhbir Singh Badal) ਵੱਲੋਂ ਆਮ ਆਦਮੀ ਪਾਰਟੀ ਦੀ ਸਿੱਖਿਆ ਕ੍ਰਾਂਤੀ ਤੇ ਚੁੱਕੇ ਸਵਾਲਾਂ ਤੇ ਬੋਲਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਮੋੜ ਦੇ ਵਿਧਾਇਕ ਨੇ ਜੱਗ ਜਾਹਿਰ ਕਰ ਦਿੱਤੀ ਹੈ, ਉਨਾ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਣਾਏ ਗਏ ਮੈਰੀਟੋਰੀਅਸ ਸਕੂਲਾਂ ਦਾ ਨਾਂ ਬਦਲ ਕੇ ਸਕੂਲ ਆਫ ਐਮੀਨੇਸ਼ਨ ਰੱਖ ਦਿੱਤਾ ਗਿਆ ਹੈ ਜਿਸ ਵਿੱਚ ਵਿਧਾਇਕ ਦਾ ਸਪੁੱਤਰ ਪੜਦਾ ਹੈ, ਉਸਨੂੰ ਉਥੋਂ ਤਾਨੇ ਮੇਣੇ ਮਿਲਦੇ ਸਨ ਕਿ ਜੇ ਸਕੂਲ ਵਿੱਚ ਉਸਦਾ ਪੁੱਤਰ ਪੜਦਾ ਹੈ ਉੱਥੇ ਅਧਿਆਪਕਾਂ ਦੀ ਕਮੀ ਪੂਰੀ ਕਰਾਈ ਜਾਵੇ।
ਇਹ ਵੀ ਪੜ੍ਹੋ...
ਦੁਰਗਾ ਪੂਜਾ ਤੋਂ ਪਹਿਲਾਂ ਮਿਲੇਗਾ 1.10 ਲੱਖ ਰੁਪਏ ਦਾ ਬੋਨਸ, ਜਾਣੋ ਕਿਹੜੇ 2 ਲੱਖ ਕਰਮਚਾਰੀਆਂ ਨੂੰ ਹੋਵੇਗਾ ਲਾਭ
ਬਠਿੰਡਾ ਤੋਂ ਸਾਂਸਦ ਨੇ ਕਿਹਾ ਕਿ ਵਿਧਾਇਕ ਅਧਿਆਪਕ ਪੂਰੇ ਕਰਨ ਲਈ ਕਦੇ ਮਨੀਸ਼ ਸਿਸੋਦੀਆ ਅਤੇ ਕਦੇ ਦਿੱਲੀ ਵਾਲਿਆਂ ਦੇ ਅੱਗੇ ਗਿੜਗੜਗਾਉਂਦਾ ਸੀ ਪਰ ਉਸਦੇ ਬਾਵਜੂਦ ਵੀ ਸਕੂਲ ਵਿੱਚ ਅਧਿਆਪਕ ਕੇਜਰੀਵਾਲ ਕਮੀ ਪੂਰੀ ਨਹੀਂ ਹੋਈ ਤੇ ਜਿਸ ਕਰਕੇ ਉਹ ਬੀਤੇ ਦਿਨ ਰੋ ਪਿਆ।
'ਮੁੱਖ ਮੰਤਰੀ ਮਾਨ ਨੇ ਪੰਜਾਬ ਦਾ ਖਜ਼ਾਨਾ ਦਿੱਲੀ ਵਾਲਿਆਂ ਨੂੰ ਨਿਲਾਮ ਕੀਤਾ'
ਬੀਬਾ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਦਾ ਖਜ਼ਾਨਾ ਦਿੱਲੀ ਵਾਲਿਆਂ ਨੂੰ ਨਿਲਾਮ ਕਰ ਦਿੱਤਾ, ਚਾਹੇ ਮੰਤਰੀ ਦੀਆਂ ਕੁਰਸੀਆਂ ਹੋਣ ਜਾਂ ਵਿਧਾਇਕਾਂ ਦੀਆਂ ਉਸ ਉੱਪਰ ਦਿੱਲੀ ਵਾਲੇ ਕਾਬਜ਼ ਹੋ ਕੇ ਬੈਠੇ ਹਨ, ਦਿੱਲੀ ਵਾਲਿਆਂ ਨੇ ਮੰਤਰੀਆਂ ਦੇ ਘਰਾਂ ਉੱਪਰ ਵੀ ਕਬਜ਼ੇ ਕਰ ਰੱਖੇ ਹਨ।
ਸਾਂਸਦ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਵੱਲੋਂ ਬਣਾਏ ਗਏ ਨਵੇਂ ਸੂਬਾ ਪ੍ਰਧਾਨ ਤੇ ਕਿਹਾ ਕਿ ਸਿਰਫ ਕਾਂਗਰਸ ਦੀ ਲੜਾਈ ਮੁੱਖ ਮੰਤਰੀ ਦੀ ਕੁਰਸੀ ਦੀ ਹੈ, ਕਾਂਗਰਸ ਨੇ ਅਜੇ ਤੱਕ ਆਪਣੇ ਕਿਸੇ ਵੀ ਮੁੱਖ ਮੰਤਰੀ ਚਿਹਰੇ ਦਾ ਐਲਾਨ ਤੱਕ ਨਹੀਂ ਕੀਤਾ, ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨਣਗੇ ਜਿਸ ਦੇ ਪਰਿਵਾਰ ਕੋਲੋਂ ਕਰੋੜਾਂ ਰੁਪਏ ਫੜੇ ਗਏ ਹਨ ਜਾਂ ਗੈਂਗਸਟਰਾਂ ਦੀ ਹਿਮਾਇਤ ਕਰਨ ਵਾਲਾ ਰੰਧਾਵਾ ਬਣੇਗਾ ਜਾਂ ਕੋਈ ਹੋਰ ਬਣੇਗਾ ਇਹ ਅਜੇ ਸਾਫ ਨਹੀਂ ਹੈ, ਕਾਂਗਰਸ ਦੀ ਲੜਾਈ ਪੰਜਾਬ ਦੇ ਲੋਕਾਂ ਜਾਂ ਪੰਜਾਬ ਦੇ ਮਸਲਿਆਂ ਲਈ ਨਹੀਂ ਹੈ। ਸਿਰਫ ਕੁਰਸੀ ਦੀ ਲੜਾਈ ਹੈ।
'ਆਮ ਆਦਮੀ ਪਾਰਟੀ ਦੀ ਸਰਕਾਰ 'ਚ ਕੁੜੀਆਂ ਵੀ ਨਸ਼ਾ ਕਰਨ ਲੱਗੀਆਂ'
ਬੀਤੇ ਦਿਨ ਬਠਿੰਡਾ ਵਿਖੇ ਨਸ਼ੇ ਵਿੱਚ ਝੂਲ ਰਹੀ ਇੱਕ ਕੁੜੀ ਦੀ ਵੀਡੀਓ ਵਾਇਰਲ ਹੋਣ 'ਤੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਵੀਡੀਓ ਦੇਖ ਕੇ ਉਹਨਾਂ ਨੂੰ ਬਹੁਤ ਦੁੱਖ ਹੋਇਆ ਕਿਉਂਕਿ ਪਹਿਲਾਂ ਪੰਜਾਬ ਦੇ ਮੁੰਡੇ ਨਸ਼ਾ ਕਰ ਰਹੇ ਸਨ ਪਰ ਹੁਣ ਕੁੜੀਆਂ ਵੀ ਨਸ਼ੇ ਵਿੱਚ ਗਲਤਾਨ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਹੁਣ ਉਹ ਦਿਨ ਵੀ ਦੂਰ ਨਹੀਂ, ਜਿਸ ਦਿਨ ਕੁੜੀਆਂ ਦੀ ਵੀ ਨਸ਼ੇ ਨਾਲ ਮੌਤ ਦੀ ਖਬਰ ਸਾਹਮਣੇ ਆਵੇਗੀ ਤੇ ਇਸ ਦੇ ਚਲਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਲ ਤੋਂ ਮਾਂ ਧੀਆਂ ਦੀ ਬਹੁਤ ਹੋ ਗਿਆ ਇਨਸਾਫ਼ ਦੀ ਲੜਾਈ ਸ਼ੁਰੂ ਕੀਤੀ ਜਾ ਰਹੀ ਹੈ ਜਿਹਦੀ ਸ਼ੁਰੂਆਤ ਕੱਲ੍ਹ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਜਾਵੇਗੀ, ਸਰਕਾਰ ਨੇ ਚਾਰ ਹਫਤੇ ਵਿੱਚ ਨਸ਼ਾ ਖਤਮ ਕਰਨ ਦੀ ਗਰੰਟੀ ਦਿੱਤੀ ਸੀ। ਕਾਂਗਰਸ ਨੇ ਵੀ ਗੁਟਕਾ ਸਾਹਿਬ ਦੀ ਸੋਹ ਖਾ ਕੇ ਨਸ਼ੇ ਬੰਦ ਕਰਨ ਦਾ ਵਾਅਦਾ ਕੀਤਾ ਸੀ ਪਰ 10 ਸਾਲ ਹੋ ਗਏ ਨਸ਼ਾ ਘਟਣ ਦੀ ਬਜਾਏ ਲਗਾਤਾਰ ਵਧ ਰਿਹਾ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਪੰਜਾਬ ਦੀਆਂ ਔਰਤਾਂ ਨੂੰ ਲਾਮਬੰਦ ਕਰਨਗੀਆਂ ਅਤੇ ਇੱਕ ਫੌਜ ਤਿਆਰ ਕਰਨਗੀਆਂ, ਜਿਸ ਤਰ੍ਹਾਂ ਮਾਈ ਭਾਗੋ ਲੜੇ ਉਸ ਤਰ੍ਹਾਂ ਹੀ ਬੀਬੀਆਂ ਵੀ ਨਸ਼ੇ ਦੇ ਖਿਲਾਫ ਲੜਾਈ ਲੜਨਗੀਆਂ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਤੇ ਮਾਈ ਭਾਗੋ ਦੀਆਂ ਵਾਰਸਾਂ ਉਹਨਾਂ ਨੂੰ ਸਖਤ ਸਜ਼ਾਵਾਂ ਦੇਣਗੀਆਂ ਤੇ ਅਕਾਲੀ ਦਲ 10 ਸਾਲ ਲਈ ਉਹਨਾਂ ਨੂੰ ਜੇਲਾਂ ਵਿੱਚ ਸੁੱਟੇਗਾ।
ਉਧਰ, ਦੂਜੇ ਪਾਸੇ ਨੰਨੀ ਛਾਂ ਸਿਲਾਈ ਸੈਂਟਰ ਵਿੱਚ ਟ੍ਰੇਨਿੰਗ ਲੈ ਚੁੱਕੀਆਂ ਔਰਤਾਂ ਨੇ ਵੀ ਹਰਸਿਮਰਤ ਕੌਰ ਬਾਦਲ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਉਹਨਾਂ ਦੱਸਿਆ ਕਿ ਉਹਨਾਂ ਦੇ ਯਤਨਾਂ ਸਦਕਾ ਉਹ ਆਪਣੇ ਪੈਰਾਂ ਤੇ ਖੜੀਆਂ ਹੋਈਆਂ ਹਨ ਇਥੋਂ ਤੱਕ ਕਿ ਇੱਕ ਔਰਤ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਨਨੀ ਸ਼ਾਹ ਸਲਾਈ ਸੈਂਟਰ ਵਿੱਚੋਂ ਟ੍ਰੇਨਿੰਗ ਲੈ ਕੇ ਹੜਾ ਮੌਕੇ ਕੱਪੜੇ ਬਣਾ ਕੇ ਹੜ ਪੀੜਤ ਲੋਕਾਂ ਦੀ ਮਦਦ ਕੀਤੀ ਸੀ।
ਇਹ ਵੀ ਪੜ੍ਹੋ...
'ਜਹਾਜ਼ ਨੂੰ ਕਰੈਸ਼ ਕਰਨਾ ਹੀ ਮਕਸਦ ਸੀ, ਮੌਤ ਦਾ ਡਰ ਨਹੀਂ...', FlyDubai ਦੇ ਸਹਿ-ਪਾਇਲਟ ਦਾ ਰੂਹ ਕੰਬਾਊ ਕਬੂਲਨਾਮਾ
- PTC NEWS