Sat, Jul 20, 2024
Whatsapp

ਫਾਰਮ ਹਾਊਸ 'ਤੇ ਧੋਨੀ ਨੇ ਬਿਤਾਇਆ ਆਪਣਾ ਵਿਹਲਾ ਸਮਾਂ, ਇਸ ਤਰ੍ਹਾਂ ਲਿਆ ਆਨੰਦ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਪ੍ਰਸ਼ੰਸਕ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਬੇਤਾਬ ਹਨ। ਇੰਨੀ ਦਿਨੀਂ ਧੋਨੀ ਵੀ ਆਪਣੇ ਫਾਰਮ ਹਾਊਸ 'ਤੇ ਵਿਹਲਾ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ।

Reported by:  PTC News Desk  Edited by:  Dhalwinder Sandhu -- June 16th 2024 03:55 PM
ਫਾਰਮ ਹਾਊਸ 'ਤੇ ਧੋਨੀ ਨੇ ਬਿਤਾਇਆ ਆਪਣਾ ਵਿਹਲਾ ਸਮਾਂ, ਇਸ ਤਰ੍ਹਾਂ ਲਿਆ ਆਨੰਦ

ਫਾਰਮ ਹਾਊਸ 'ਤੇ ਧੋਨੀ ਨੇ ਬਿਤਾਇਆ ਆਪਣਾ ਵਿਹਲਾ ਸਮਾਂ, ਇਸ ਤਰ੍ਹਾਂ ਲਿਆ ਆਨੰਦ

MS Dhoni Farmhouse: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਇਨ੍ਹੀਂ ਦਿਨੀਂ ਆਪਣਾ ਵਿਹਲਾ ਸਮਾਂ ਬਿਤਾ ਰਹੇ ਹਨ। ਫਿਲਹਾਲ ਧੋਨੀ ਰਾਂਚੀ ਸਥਿਤ ਆਪਣੇ ਫਾਰਮ ਹਾਊਸ 'ਤੇ ਹਨ, ਜਿੱਥੋਂ ਉਨ੍ਹਾਂ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਧੋਨੀ ਦੇ ਨਾਲ ਉਨ੍ਹਾਂ ਦੇ ਕੁੱਤੇ ਵੀ ਨਜ਼ਰ ਆ ਰਹੇ ਹਨ, ਜਿਨ੍ਹਾਂ ਨੂੰ ਉਹ ਬਾਗ 'ਚ ਸੈਰ ਕਰਦੇ ਨਜ਼ਰ ਆ ਰਹੇ ਹਨ।

ਧੋਨੀ ਆਪਣੇ ਕੁੱਤਿਆਂ ਨਾਲ ਨਜ਼ਰ ਆਏ


ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਧੋਨੀ ਆਪਣੇ ਫਾਰਮ ਹਾਊਸ ਦੇ ਬਗੀਚੇ 'ਚ ਆਪਣੇ ਕੁੱਤੇ ਨਾਲ ਸੈਰ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਧੋਨੀ ਦੇ ਕੋਲ ਉਸ ਦਾ ਦੂਜਾ ਕੁੱਤਾ ਵੀ ਦੇਖਿਆ ਜਾ ਸਕਦਾ ਹੈ ਅਤੇ ਕੈਪਟਨ ਕੂਲ ਬੱਚਿਆਂ ਵਾਂਗ ਦੋਵਾਂ ਨਾਲ ਖੇਡਣਾ ਸ਼ੁਰੂ ਕਰ ਦਿੰਦੇ ਹਨ। 

ਧੋਨੀ ਨੇ ਆਪਣੇ ਪ੍ਰਸ਼ੰਸਕਾਂ ਨਾਲ ਸੈਲਫੀ ਲਈ ਦਿੱਤੇ ਪੋਜ਼ 

ਇਸ ਤੋਂ ਪਹਿਲਾਂ ਧੋਨੀ ਦੀ ਇਕ ਹੋਰ ਪੋਸਟ ਸਾਹਮਣੇ ਆਈ ਸੀ, ਜਿਸ 'ਚ ਉਹ ਆਪਣੀ ਕਾਰ 'ਚ ਰਾਂਚੀ ਦੀਆਂ ਸੜਕਾਂ 'ਤੇ ਘੁੰਮ ਰਹੇ ਸਨ। ਇਸ ਦੌਰਾਨ ਉਨ੍ਹਾਂ ਦਾ ਇਕ ਪ੍ਰਸ਼ੰਸਕ ਉਨ੍ਹਾਂ ਨੂੰ ਮਿਲਦਾ ਹੈ ਅਤੇ ਧੋਨੀ ਨਾਲ ਸੈਲਫੀ ਵੀ ਲੈਂਦਾ ਹੈ। ਧੋਨੀ ਦੇ ਪ੍ਰਸ਼ੰਸਕਾਂ ਦੀ ਗਿਣਤੀ ਦੇਸ਼ ਅਤੇ ਦੁਨੀਆ ਭਰ 'ਚ ਵੱਡੀ ਗਿਣਤੀ 'ਚ ਦੇਖਣ ਨੂੰ ਮਿਲਦੀ ਹੈ। ਉਸ ਦੀ ਲੋਕਪ੍ਰਿਅਤਾ ਲੋਕਾਂ ਦੇ ਦਿਲਾਂ ਵਿਚ ਬੋਲਦੀ ਹੈ। ਧੋਨੀ ਨੂੰ ਆਈ.ਪੀ.ਐੱਲ. 'ਚ ਚੇਨਈ ਸੁਪਰ ਕਿੰਗਜ਼ ਲਈ ਖੇਡਦੇ ਦੇਖਣ ਲਈ ਪ੍ਰਸ਼ੰਸਕ ਕਾਫੀ ਉਤਸੁਕ ਹਨ।

ਇਹ ਵੀ ਪੜੋ: Bank Holiday: ਜੇਕਰ ਤੁਸੀਂ ਵੀ ਭਲਕੇ ਕਰਨਾ ਹੈ ਬੈਂਕ ਦਾ ਕੋਈ ਕੰਮ ਤਾਂ ਤੁਹਾਡੇ ਲਈ ਇਹ ਖ਼ਬਰ ਹੈ ਅਹਿਮ

- PTC NEWS

Top News view more...

Latest News view more...

PTC NETWORK