NIA Raid in Punjab: ਐਨਆਈਏ ਨੇ ਖਾਲਸਾ ਏਡ ਦੇ ਦਫਤਰ ਸਣੇ ਇਨ੍ਹਾਂ ਥਾਵਾਂ ’ਤੇ ਕੀਤੀ ਛਾਪੇਮਾਰੀ, ਰੇਡ ਦਾ ਇਹ ਦੱਸਿਆ ਜਾ ਰਿਹਾ ਹੈ ਕਾਰਨ
NIA Raid in Punjab: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਮੰਗਲਵਾਰ ਸਵੇਰੇ ਪੰਜਾਬ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਐਨਆਈਏ ਨੇ ਜਲੰਧਰ 'ਚ ਦੋ ਥਾਵਾਂ 'ਤੇ ਛਾਪੇਮਾਰੀ ਕੀਤੀ। ਐਨਆਈਏ ਦੀ ਟੀਮ ਕਿਸ਼ਨਗੜ੍ਹ ਨੇੜੇ ਦੌਲਤਪੁਰ ਪਿੰਡ ਵਿੱਚ ਸਾਬਕਾ ਸਰਪੰਚ ਦੇ ਘਰ ਪਹੁੰਚੀ। ਮਿਲੀ ਜਾਣਕਾਰੀ ਮੁਤਾਬਿਕ ਐਨਆਈਏ ਨੇ ਖਾਲਸਾ ਏਡ ਦੇ ਮੁੱਖ ਦਫ਼ਤਰ ਦੇ ਨਾਲ ਨਾਲ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ।
ਇਨ੍ਹਾਂ ਸ਼ਹਿਰਾਂ ’ਚ ਐਨਆਈਏ ਨੇ ਕੀਤੀ ਛਾਪੇਮਾਰੀ
ਦੱਸ ਦਈਏ ਕਿ ਐਨਆਈਏ ਨੇ ਪਟਿਆਲਾ, ਮੋਗਾ, ਮੁਹਾਲੀ ਮੁਕਤਸਰ ਸਮੇਤ ਗੋਰਾਇਆ ’ਚ ਛਾਪੇਮਾਰੀ ਕੀਤੀ ਗਈ। ਪਟਿਆਲਾ ’ਚ ਖਾਲਸਾ ਏਡ ਦੇ ਦਫਤਰ ਤੇ ਗੋਦਾਮ ’ਚ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਗਈ ਹੈ।
ਐਨਆਈਏ ਨੇ ਕਿੱਥੇ-ਕਿੱਥੇ ਕੀਤੀ ਛਾਪੇਮਾਰੀ ?
ਐਨਆਈਏ ਦੀ ਟੀਮ ਮੁਹਾਲੀ ’ਚ ਪਰਮਜੀਤ ਪੰਮਾ ਦੇ ਘਰ ਵੀ ਪਹੁੰਚੀ। ਜਿੱਥੇ ਉਨ੍ਹਾਂ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਤੋਂ ਇਲਾਵਾ ਮੁਕਤਸਰ ਦੇ ਪਿੰਡ ਸਰਾਵਾਂ ਬੋਦਲਾ, ਗੁਰਾਇਆ ਦੇ ਪਿੰਡ ਡੱਲੇਵਾਲ ’ਚ ਵੀ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਗਈ। ਪਟਿਆਲਾ ਵਿਖੇ ਖਾਲਸਾ ਏਡ ਦੇ ਦਫਤਰ ਵਿਖੇ ਵੀ ਛਾਪੇਮਾਰੀ ਕੀਤੀ ਗਈ।
ਛਾਪੇਮਾਰੀ ਦੀ ਦੱਸੀ ਜਾ ਰਹੀ ਇਹ ਵਜ੍ਹਾ
ਉੱਥੇ ਹੀ ਦੂਜੇ ਪਾਸੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਇਸ ਛਾਪੇਮਾਰੀ ਦਾ ਮੁੱਖ ਮਕਸਦ ਨਸ਼ੀਲੇ ਪਦਾਰਥਾਂ ਦੇ ਵਪਾਰ ਅਤੇ ਦਹਿਸ਼ਤੀ ਮਾਡਿਊਲ ਦਾ ਪਰਦਾਫਾਸ਼ ਕਰਨਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Sidhu Moosewala Murder Case: ਸ਼ਿਕੰਜੇ ’ਚ ਸਿੱਧੂ ਮੂਸੇਵਾਲਾ ਦਾ ਗੁਨਾਹਗਾਰ; ਇੰਝ ਸਚਿਨ ਬਿਸ਼ਨੋਈ ਨੂੰ ਭਾਰਤ ਲੈ ਕੇ ਆਈ ਪੁਲਿਸ
- PTC NEWS