Thu, Jul 10, 2025
Whatsapp

Mandi Gobindgarh News : ਨੌਜਵਾਨ ਦੇ ਦੋਵੇਂ ਗੁੱਟ ਵੱਢਣ ਵਾਲੇ ਨਿਹੰਗ ਸਿੰਘ ਦਾ ਡੋਪ ਟੈਸਟ ਪਾਜ਼ੀਟਿਵ , ਨਸ਼ਾ ਕਰਨ ਵਾਲਿਆਂ ਤੋਂ ਇਕੱਠੇ ਕਰਦਾ ਸੀ ਪੈਸੇ

Mandi Gobindgarh News : ਮੰਡੀ ਗੋਬਿੰਦਗੜ੍ਹ ਦੀ ਮਾਸਟਰ ਕਲੋਨੀ ਵਿੱਚ ਨਿਹੰਗ ਸਿੰਘ ਵੱਲੋਂ ਆਪਣੇ ਹੀ ਗੁਆਂਢੀ ਨਾਲ ਹੋਏ ਝਗੜੇ ਵਿੱਚ ਦੋਵੇਂ ਗੁੱਟ ਵੱਢਣ ਦੇ ਆਰੋਪ ਵਿੱਚ ਗ੍ਰਿਫਤਾਰ ਕੀਤੇ ਗਏ ਕਰਨਵੀਰ ਸਿੰਘ ਉਰਫ਼ ਲਵਲੀ ਦਾ ਡੋਪ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ

Reported by:  PTC News Desk  Edited by:  Shanker Badra -- June 17th 2025 01:05 PM
Mandi Gobindgarh News : ਨੌਜਵਾਨ ਦੇ ਦੋਵੇਂ ਗੁੱਟ ਵੱਢਣ ਵਾਲੇ ਨਿਹੰਗ ਸਿੰਘ ਦਾ ਡੋਪ ਟੈਸਟ ਪਾਜ਼ੀਟਿਵ , ਨਸ਼ਾ ਕਰਨ ਵਾਲਿਆਂ ਤੋਂ ਇਕੱਠੇ ਕਰਦਾ ਸੀ ਪੈਸੇ

Mandi Gobindgarh News : ਨੌਜਵਾਨ ਦੇ ਦੋਵੇਂ ਗੁੱਟ ਵੱਢਣ ਵਾਲੇ ਨਿਹੰਗ ਸਿੰਘ ਦਾ ਡੋਪ ਟੈਸਟ ਪਾਜ਼ੀਟਿਵ , ਨਸ਼ਾ ਕਰਨ ਵਾਲਿਆਂ ਤੋਂ ਇਕੱਠੇ ਕਰਦਾ ਸੀ ਪੈਸੇ

Mandi Gobindgarh News : ਮੰਡੀ ਗੋਬਿੰਦਗੜ੍ਹ ਦੀ ਮਾਸਟਰ ਕਲੋਨੀ ਵਿੱਚ ਨਿਹੰਗ ਸਿੰਘ ਵੱਲੋਂ ਆਪਣੇ ਹੀ ਗੁਆਂਢੀ ਨਾਲ ਹੋਏ ਝਗੜੇ ਵਿੱਚ ਦੋਵੇਂ ਗੁੱਟ ਵੱਢਣ ਦੇ ਆਰੋਪ ਵਿੱਚ ਗ੍ਰਿਫਤਾਰ ਕੀਤੇ ਗਏ ਕਰਨਵੀਰ ਸਿੰਘ ਉਰਫ਼ ਲਵਲੀ ਦਾ ਡੋਪ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ। ਮੰਡੀ ਗੋਬਿੰਦਗੜ੍ਹ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਐਸ.ਪੀ.ਡੀ ਫਤਿਹਗੜ੍ਹ ਸਾਹਿਬ ਰਾਕੇਸ਼ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਨਿਹੰਗ ਸਿੰਘ ਬਾਣੇ ਵਿੱਚ ਵਿਅਕਤੀ ਨਸ਼ਾ ਕਰਨ ਵਾਲੇ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਇਕੱਠੇ ਕਰਦਾ ਸੀ।

ਉਹਨਾਂ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ ਇਸ ਨਿਹੰਗ ਸਿੰਘ ਦਾ ਡੋਪ ਟੈਸਟ ਕਰਵਾਇਆ ਗਿਆ ਸੀ ,ਜੋ ਕਿ ਪੋਜੀਟਿਵ ਪਾਇਆ ਗਿਆ। ਉਨਾ ਦੱਸਿਆ ਕਿ ਖੁਦ ਨਸ਼ਾ ਕਰਨ ਵਾਲਾ ਵਿਅਕਤੀ ਲੋਕਾਂ ਤੋਂ ਕਿਵੇਂ ਨਸ਼ਾ ਛੁਡਵਾ ਸਕਦਾ ਹੈ। ਐਸਪੀਡੀ ਨੇ ਕਿਹਾ ਕਿ ਨਿਹੰਗ ਸਿੰਘ ਬਾਣੇ ਵਿੱਚ ਅਜਿਹੇ ਕੰਮ ਕਰਕੇ ਇਸ ਵੱਲੋਂ ਨਿਹੰਗ ਸਿੰਘਾਂ ਨੂੰ ਬਦਨਾਮ ਕਰਨ ਵਰਗੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਰਹੀਆਂ ਹਨ। 


ਉਹਨਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਨਿਹੰਗ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਤਾਂ ਜੋ ਇਸ ਬਾਰੇ ਹੋਰ ਖੁਲਾਸੇ ਕੀਤੇ ਜਾ ਸਕਣ । 

- PTC NEWS

Top News view more...

Latest News view more...

PTC NETWORK
PTC NETWORK