Thu, Oct 24, 2024
Whatsapp

ਫ਼ਿਰੋਜ਼ਪੁਰ 'ਚ ਟਰੱਕ ਦੀ ਲਪੇਟ 'ਚ ਆਉਣ ਕਾਰਨ ਬਜ਼ੁਰਗ ਦੀ ਮੌਤ

ਫ਼ਿਰੋਜ਼ਪੁਰ ਵਿੱਚ ਸ਼ਨੀਵਾਰ ਸਵੇਰੇ ਕਿਸੇ ਘਰੇਲੂ ਕੰਮ ਲਈ ਬਜ਼ਾਰ ਜਾ ਰਹੇ ਇੱਕ ਸੇਵਾਮੁਕਤ ਬਜ਼ੁਰਗ ਦੀ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ।

Reported by:  PTC News Desk  Edited by:  Amritpal Singh -- June 29th 2024 01:03 PM
ਫ਼ਿਰੋਜ਼ਪੁਰ 'ਚ ਟਰੱਕ ਦੀ ਲਪੇਟ 'ਚ ਆਉਣ ਕਾਰਨ ਬਜ਼ੁਰਗ ਦੀ ਮੌਤ

ਫ਼ਿਰੋਜ਼ਪੁਰ 'ਚ ਟਰੱਕ ਦੀ ਲਪੇਟ 'ਚ ਆਉਣ ਕਾਰਨ ਬਜ਼ੁਰਗ ਦੀ ਮੌਤ

Ferozepur News: ਫ਼ਿਰੋਜ਼ਪੁਰ ਵਿੱਚ ਸ਼ਨੀਵਾਰ ਸਵੇਰੇ ਕਿਸੇ ਘਰੇਲੂ ਕੰਮ ਲਈ ਬਜ਼ਾਰ ਜਾ ਰਹੇ ਇੱਕ ਸੇਵਾਮੁਕਤ ਬਜ਼ੁਰਗ ਦੀ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਛਾਉਣੀ ਦਾ ਰਹਿਣ ਵਾਲਾ 72 ਸਾਲਾ ਸੇਵਾਮੁਕਤ ਮੁਲਾਜ਼ਮ ਵੇਦ ਪ੍ਰਕਾਸ਼ ਗੁਪਤਾ ਅੱਜ ਸਵੇਰੇ ਆਪਣੇ ਸਕੂਟਰ ’ਤੇ ਕਿਸੇ ਕੰਮ ਲਈ ਬਾਜ਼ਾਰ ਜਾ ਰਿਹਾ ਸੀ ਕਿ ਜਿਵੇਂ ਹੀ ਉਹ ਛਾਉਣੀ ਦੇ ਬੱਸ ਸਟੈਂਡ ਨੇੜੇ ਬਣੇ ਲਾਈਟਾਂ ਵਾਲੇ ਚੌਕ ਕੋਲ ਪੁੱਜਾ ਤਾਂ ਟਰੱਕ ਉਸ ਨਾਲ ਟਕਰਾ ਗਿਆ ਅਤੇ ਸੜਕ 'ਤੇ ਜਾ ਡਿੱਗਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ 'ਤੇ ਟਰੱਕ ਛੱਡ ਕੇ ਫਰਾਰ ਹੋ ਗਿਆ।


ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਟਰੱਕ ਚਾਲਕ ਦੀ ਪਛਾਣ ਨਹੀਂ ਹੋ ਸਕੀ ਹੈ, ਜਦਕਿ ਪੁਲਿਸ ਨੇ ਮੌਕੇ ’ਤੇ ਖੜ੍ਹੇ ਟਰੱਕ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਬਹਾਲ ਕਰ ਦਿੱਤੀ ਹੈ।

- PTC NEWS

Top News view more...

Latest News view more...

PTC NETWORK