Thu, Sep 19, 2024
Whatsapp

Top 5 Popular Sports : ਰਾਸ਼ਟਰੀ ਖੇਡ ਦਿਵਸ ਮੌਕੇ ਜਾਣੋ ਦੁਨੀਆ ਦੀਆਂ ਸਭ ਤੋਂ ਪ੍ਰਸਿੱਧ 5 ਖੇਡਾਂ ਬਾਰੇ

ਉਹ ਭਾਰਤ ਦੇ ਮਹਾਨ ਹਾਕੀ ਖਿਡਾਰੀਆਂ 'ਚੋਂ ਇੱਕ ਸੀ। ਦਸ ਦਈਏ ਕਿ ਖੇਡਾਂ ਸਿਰਫ਼ ਇੱਕ ਸਰੀਰਕ ਗਤੀਵਿਧੀ ਨਹੀਂ ਹੈ, ਸਗੋਂ ਇਹ ਸੱਭਿਆਚਾਰਾਂ, ਕੌਮਾਂ ਅਤੇ ਲੋਕਾਂ ਨੂੰ ਜੋੜਨ ਦਾ ਪਲੇਟਫਾਰਮ ਵੀ ਹੈ।

Reported by:  PTC News Desk  Edited by:  Aarti -- August 29th 2024 11:55 AM
Top 5 Popular Sports : ਰਾਸ਼ਟਰੀ ਖੇਡ ਦਿਵਸ ਮੌਕੇ ਜਾਣੋ ਦੁਨੀਆ ਦੀਆਂ ਸਭ ਤੋਂ ਪ੍ਰਸਿੱਧ 5 ਖੇਡਾਂ ਬਾਰੇ

Top 5 Popular Sports : ਰਾਸ਼ਟਰੀ ਖੇਡ ਦਿਵਸ ਮੌਕੇ ਜਾਣੋ ਦੁਨੀਆ ਦੀਆਂ ਸਭ ਤੋਂ ਪ੍ਰਸਿੱਧ 5 ਖੇਡਾਂ ਬਾਰੇ

National Sports Day 2024 : ਹਰ ਸਾਲ ਦੀ ਤਰਾਂ ਇਸ ਸਾਲ ਵੀ 29 ਨੂੰ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਵੇਗਾ। ਜੋ ਮੇਜਰ ਧਿਆਨ ਚੰਦ ਦੇ ਜਨਮ ਦਿਨ ਨਾਲ ਮੇਲ ਖਾਂਦਾ ਹੈ। ਉਹ ਭਾਰਤ ਦੇ ਮਹਾਨ ਹਾਕੀ ਖਿਡਾਰੀਆਂ 'ਚੋਂ ਇੱਕ ਸੀ। ਦਸ ਦਈਏ ਕਿ ਖੇਡਾਂ ਸਿਰਫ਼ ਇੱਕ ਸਰੀਰਕ ਗਤੀਵਿਧੀ ਨਹੀਂ ਹੈ, ਸਗੋਂ ਇਹ ਸੱਭਿਆਚਾਰਾਂ, ਕੌਮਾਂ ਅਤੇ ਲੋਕਾਂ ਨੂੰ ਜੋੜਨ ਦਾ ਪਲੇਟਫਾਰਮ ਵੀ ਹੈ। ਤਾਂ ਆਓ ਜਾਣਦੇ ਹਾਂ ਦੁਨੀਆ ਦੀਆਂ ਸਭ ਤੋਂ ਪ੍ਰਸਿੱਧ 5 ਖੇਡਾਂ ਬਾਰੇ, ਜੋ ਨਾ ਸਿਰਫ ਖਿਡਾਰੀਆਂ ਨੂੰ ਸਗੋਂ ਵੱਡੀ ਗਿਣਤੀ 'ਚ ਦਰਸ਼ਕਾਂ ਨੂੰ ਵੀ ਆਕਰਸ਼ਿਤ ਕਰਦੀਆਂ ਹਨ।

ਫੁੱਟਬਾਲ : 


ਦੁਨੀਆ ਭਰ 'ਚ ਸਭ ਤੋਂ ਵੱਧ ਖੇਡੀ ਜਾਣ ਵਾਲੀ ਖੇਡ, ਫੁੱਟਬਾਲ ਦਾ ਕ੍ਰੇਜ਼ ਵੱਖਰਾ ਹੈ। ਵਿਸ਼ਵ ਕੱਪ, ਯੂਰੋ ਕੱਪ ਅਤੇ ਚੈਂਪੀਅਨਜ਼ ਲੀਗ ਵਰਗੇ ਟੂਰਨਾਮੈਂਟ ਲੱਖਾਂ ਲੋਕਾਂ ਨੂੰ ਆਕਰਸ਼ਿਤ ਕਰਦੇ ਹਨ।

ਕ੍ਰਿਕਟ

ਜਿਵੇ ਤੁਸੀਂ ਜਾਣਦੇ ਹੋ ਕਿ ਭਾਰਤ 'ਚ ਸਭ ਤੋਂ ਪ੍ਰਸਿੱਧ ਖੇਡ, ਕ੍ਰਿਕਟ ਦਾ ਪ੍ਰਭਾਵ ਪੂਰੀ ਦੁਨੀਆ 'ਚ ਫੈਲ ਗਿਆ ਹੈ। ICC ਵਿਸ਼ਵ ਕੱਪ ਅਤੇ IPL ਵਰਗੇ ਟੂਰਨਾਮੈਂਟ ਕ੍ਰਿਕਟ ਪ੍ਰੇਮੀਆਂ 'ਚ ਉਤਸ਼ਾਹ ਪੈਦਾ ਕਰਦੇ ਹਨ।

ਬਾਸਕਟਬਾਲ : 

ਸੰਯੁਕਤ ਰਾਜ ਅਮਰੀਕਾ 'ਚ ਸਭ ਤੋਂ ਪ੍ਰਸਿੱਧ ਖੇਡ, ਬਾਸਕਟਬਾਲ ਦਾ ਹੁਨਰ ਅਤੇ ਐਥਲੈਟਿਕਸ ਦੁਨੀਆ ਭਰ ਦੇ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ NBA ਲੀਗ ਨੂੰ ਦੁਨੀਆ ਭਰ ਦੇ ਲੱਖਾਂ ਲੋਕ ਦੇਖਦੇ ਹਨ।

ਟੈਨਿਸ : 

ਦਸ ਦਈਏ ਕਿ ਟੈਨਿਸ ਦਾ ਕ੍ਰੇਜ਼ ਪੂਰੀ ਦੁਨੀਆ 'ਚ ਦੇਖਿਆ ਜਾ ਸਕਦਾ ਹੈ। ਗ੍ਰੈਂਡ ਸਲੈਮ ਟੂਰਨਾਮੈਂਟ (ਆਸਟਰੇਲੀਅਨ ਓਪਨ, ਫਰੈਂਚ ਓਪਨ, ਵਿੰਬਲਡਨ ਅਤੇ ਯੂਐਸ ਓਪਨ) ਟੈਨਿਸ ਪ੍ਰੇਮੀਆਂ ਲਈ ਸਭ ਤੋਂ ਵੱਕਾਰੀ ਈਵੈਂਟ ਹਨ।

ਵਾਲੀਬਾਲ : 

ਵਾਲੀਬਾਲ ਦਾ ਹੁਨਰ ਅਤੇ ਐਥਲੈਟਿਕਸ ਦੁਨੀਆ ਭਰ ਦੇ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕਰਦਾ ਹੈ। ਵਾਲੀਬਾਲ ਓਲੰਪਿਕ ਖੇਡਾਂ 'ਚ ਇੱਕ ਪ੍ਰਮੁੱਖ ਖੇਡ ਹੈ।

ਇਹ ਵੀ ਪੜ੍ਹੋ: 

- PTC NEWS

Top News view more...

Latest News view more...

PTC NETWORK