Sat, Jul 27, 2024
Whatsapp

ਕਿਸਾਨੀ ਅੰਦੋਲਨ 2.0 'ਤੇ ਜੰਗ ਵਰਗੇ ਹਾਲਾਤਾਂ ਮਗਰੋਂ ਵਿਰੋਧੀ ਧਿਰਾਂ ਦਾ ਕਿਸਾਨਾਂ ਨੂੰ ਸਮਰਥਨ, ਜਾਣੋ ਕਿਸਨੇ ਕੀ ਕਿਹਾ

Reported by:  PTC News Desk  Edited by:  Jasmeet Singh -- February 13th 2024 06:04 PM
ਕਿਸਾਨੀ ਅੰਦੋਲਨ 2.0 'ਤੇ ਜੰਗ ਵਰਗੇ ਹਾਲਾਤਾਂ ਮਗਰੋਂ ਵਿਰੋਧੀ ਧਿਰਾਂ ਦਾ ਕਿਸਾਨਾਂ ਨੂੰ ਸਮਰਥਨ, ਜਾਣੋ ਕਿਸਨੇ ਕੀ ਕਿਹਾ

ਕਿਸਾਨੀ ਅੰਦੋਲਨ 2.0 'ਤੇ ਜੰਗ ਵਰਗੇ ਹਾਲਾਤਾਂ ਮਗਰੋਂ ਵਿਰੋਧੀ ਧਿਰਾਂ ਦਾ ਕਿਸਾਨਾਂ ਨੂੰ ਸਮਰਥਨ, ਜਾਣੋ ਕਿਸਨੇ ਕੀ ਕਿਹਾ

Politicians support Farmer Protest 2.0: ਅੱਜ ਯਾਨੀ ਮੰਗਲਵਾਰ ਨੂੰ ਹਜ਼ਾਰਾਂ ਕਿਸਾਨ ਦਿੱਲੀ ਵੱਲ ਮਾਰਚ ਕਰ ਰਹੇ ਹਨ। ਦੂਜੇ ਸੂਬਿਆਂ ਨਾਲ ਦਿੱਲੀ ਦੀਆਂ ਸਰਹੱਦਾਂ ਬੇਸ਼ੱਕ ਬੰਦ ਕਰ ਦਿੱਤੀਆਂ ਗਈਆਂ ਹਨ ਪਰ ਕਿਸਾਨਾਂ ਦੀਆਂ ਤਿਆਰੀਆਂ ਵੀ ਮੁਕੰਮਲ ਹਨ। ਉਹ ਆਪਣੇ ਨਾਲ ਇੰਨਾ ਜ਼ਿਆਦਾ ਰਾਸ਼ਨ ਅਤੇ ਡੀਜ਼ਲ ਲੈ ਕੇ ਜਾ ਰਹੇ ਹਨ ਕਿ ਉਨ੍ਹਾਂ ਨੂੰ ਮਹੀਨਿਆਂ ਤੱਕ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। 

ਇਹ ਕਿਸਾਨ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) 'ਤੇ ਕਾਨੂੰਨ ਸਮੇਤ ਕਈ ਹੋਰ ਮੰਗਾਂ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2020 'ਚ ਕਿਸਾਨ ਅੰਦੋਲਨ 13 ਮਹੀਨੇ ਤੱਕ ਚੱਲਿਆ ਸੀ। ਪਿਛਲੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਅਸੀਂ ਉਦੋਂ ਤੱਕ ਪਿੱਛੇ ਨਹੀਂ ਹਟਾਂਗੇ ਜਦੋਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ। 


ਸ਼ੰਭੂ ਬਾਰਡਰ 'ਤੇ ਕਿਸਾਨਾਂ ਉੱਤੇ ਲਾਠੀਚਾਰਜ

ਕਿਸਾਨਾਂ ਦੇ ਦਿੱਲੀ ਕੂਚ ਮੌਕੇ ਪੁਲਿਸ ਵੱਲੋਂ ਸ਼ੰਭੂ ਬਾਰਡਰ 'ਤੇ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੂੰ ਲਗਾਤਾਰ ਪੁਲਿਸ ਵੱਲੋਂ ਹਿਰਾਸਤ ਵੀ ਵਿੱਚ ਲਿਆ ਜਾ ਰਿਹਾ ਹੈ। ਖੱਟਰ ਸਰਕਾਰ ਅਧੀਨ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਉੱਤੇ ਲਗਾਤਾਰ ਅੱਥਰੂ ਗੈਸ ਦੇ ਗੋਲੇ ਵੀ ਦਾਗੇ ਗਏ। 

ਵਿਰੋਧੀ ਧਿਰਾਂ ਦਾ ਕਿਸਾਨਾਂ ਨੂੰ ਸਮਰਥਨ 

ਇਸ ਦੇ ਨਾਲ ਹੀ ਹੁਣ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ੰਭੂ ਬਾਰਡਰ 'ਤੇ ਜੰਗ ਵਰਗੇ ਹਾਲਾਤ ਪੈਦਾ ਕਰਨ ਅਤੇ ਕਿਸਾਨਾਂ ਨੂੰ ਦਿੱਲੀ 'ਚ ਪ੍ਰਦਰਸ਼ਨ ਕਰਨ ਤੋਂ ਰੋਕਣ ਲਈ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕਰਨ ਲਈ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਨੂੰ ਭਾਰਤ-ਪਾਕਿ ਸਰਹੱਦ ਬਣਾ ਦਿੱਤਾ ਹੈ। ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੀ ਕੋਸ਼ਿਸ਼ ਵਿੱਚ ਹਰਿਆਣਾ ਪੁਲਿਸ ਨਿਰਦੋਸ਼ ਕਿਸਾਨਾਂ ਨਾਲ ਜ਼ੁਲਮ ਕਰ ਰਹੀ ਹੈ। ਕਿਸਾਨਾਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਵਰਤੇ ਜਾ ਰਹੇ ਹਨ। ਹਰਿਆਣਾ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਬਾਜਵਾ ਨੇ ਕਿਹਾ ਕਿ ਉਹ ਦੇਸ਼ ਵਾਸੀਆਂ ਨੂੰ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰਨ ਤੋਂ ਕਿਵੇਂ ਰੋਕ ਸਕਦੇ ਹਨ। 

ਵੇਖੋ, ਕਿਸਾਨ ਅੰਦੋਲਨ ਨਾਲ ਜੁੜੀਆਂ ਹੁਣ ਤੱਕ ਵੱਡੀਆਂ ਖਬਰਾਂ

ਵੇਖੋ, ਕਿਸਾਨ ਅੰਦੋਲਨ ਨਾਲ ਜੁੜੀਆਂ ਹੁਣ ਤੱਕ ਵੱਡੀਆਂ ਖਬਰਾਂ #Delhi #DilliChalo #FarmersProtest #KisanAndolan #farmers #shambhuborder #dabbwaliborder #KhanauriBorder #SinghuBorder #TikriBorder #PunjabNews #PTCNews #teargas #barricade Posted by PTC News on Tuesday, February 13, 2024

ਕਿਸਾਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣ: ਸੁਖਬੀਰ ਸਿੰਘ ਬਾਦਲ 

ਸ਼੍ਰੋਮਣੀ ਅਕਾਲੀ ਦਲ ਕਿਸਾਨੀ ਹੱਕਾਂ ਵਾਸਤੇ ਹਮੇਸ਼ਾ ਡਟਿਆ ਹੈ ਅਤੇ ਡਟਿਆ ਰਹੇਗਾ ਤੇ ਹਮੇਸ਼ਾ ਉਹਨਾਂ ਦੇ ਨਾਲ ਖੜ੍ਹਾ ਹੋਵੇਗਾ। ਪਾਰਟੀ ਉਹਨਾਂ ਦੇ ਸ਼ਾਂਤਮਈ ਲੋਕਤੰਤਰੀ ਰੋਸ ਪ੍ਰਗਟਾਵੇ ਦੇ ਅਧਿਕਾਰ ਦਾ ਡਟਵਾਂ ਸਮਰਥਨ ਕਰਦੀ ਹੈ। ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਖੇਤੀਬਾੜੀ ਲਈ ਮੁਫਤ ਬਿਜਲੀ ਸਮੇਤ ਹੋਰ ਅਨੇਕਾਂ ਕਦਮ ਖੇਤੀਬਾੜੀ ਸੈਕਟਰ ਲਈ ਸਹੂਲਤਾਂ ਦੇਣ ਵਾਸਤੇ ਚੁੱਕੇ ਹਨ।

ਉਨ੍ਹਾਂ ਕਿਹਾ, "ਮੈਂ ਭਾਰਤ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਕਿਸਾਨਾਂ ਨਾਲ ਪਹਿਲਾਂ ਕੀਤੇ ਵਾਅਦੇ ਪੂਰੀ ਤਰ੍ਹਾਂ ਲਾਗੂ ਕੀਤੇ ਜਾਣ। ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਆਪਣੇ ਕੀਤੇ ਵਾਅਦੇ ਅਨੁਸਾਰ ਕਣਕ ਤੇ ਝੋਨੇ ਸਮੇਤ 17 ਫਸਲਾਂ ’ਤੇ ਐਮ ਐਸ ਪੀ ਦੇਣ ਦਾ ਆਪਣਾ ਵਾਅਦਾ ਪੂਰਾ ਕਰਨ। ਇਹ ਦੋਵੇਂ ਆਪ ਆਗੂ ਕਿਸਾਨਾਂ ਨਾਲ ਪਿਛਲੇ ਕਿਸਾਨੀ ਸੰਘਰਸ਼ ਵੇਲੇ ਕੀਤੇ ਅਨੁਸਾਰ ਦੋਗਲੇ ਮਾਪਦੰਡ ਅਪਣਾਉਣੇ ਬੰਦ ਕਰਨ।"

ਬਿਕਰਮ ਸਿੰਘ ਮਜੀਠੀਆ ਦੀ SSP ਪਟਿਆਲ਼ਾ ਨੂੰ DISMISS ਕਰਨ ਦੀ ਮੰਗ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਰਾਹੀਂ ਕਿਹਾ, "ਹਜੇ ਕਿਸਾਨ ਸ਼ੰਭੂ ਬਾਰਡਰ ਹੀ ਨਹੀ ਟੱਪੇ! ਕਿਸਾਨ ਤਾਂ ਪੰਜਾਬ ਦੀ ਸਰ ਜ਼ਮੀਨ ਤੇ ਬੈਠ ਨੇ! ਮਗਰ ਉਹਨਾਂ ਤੇ ਹਰਿਆਣਾ ਪੁਲਿਸ ਵੱਲੋ ਅੱਥਰੂ ਗੈਸ ਤੇ ਗੋਲੇ ਡਰੋਨ ਰਾਹੀ ਪੰਜਾਬ ਦੀ ਜ਼ਮੀਨ 'ਤੇ ਬੈਠੇ ਕਿਸਾਨਾ ਤੇ ਦਾਗ਼ੇ ਜਾ ਰਹੇ! ਮੀਡਿਆ ਵੈਨਾਂ ਤੇ ਵੀ ਹਮਲਾ! CM ਭਗਵੰਤ ਮਾਨ ਜੀ ਤੁਹਾਡਾ SSP ਵੀ ਉੱਥੇ ਸੀ ਜੋ ਸਭ ਤੋ ਚਹੇਤਾ ਹੈ ਤੁਹਾਡਾ! ਤੁਹਾਡਾ ਹਿੱਟ ਮੈਨ SSP ਵਰੁਣ ਸ਼ਰਮਾ! ਇਹ ਸਭ ਕੁਝ  
CM ਮਾਨ ਹਰਿਆਣਾ ਨਾਲ ਮਿਲ ਕੇ ਕਰ ਰਿਹਾ ਤੇ ਭਾਜਪਾ ਦਾ ਹੱਥ ਠੋਕਾ ਬਣ ਗਿਆ। ਮੈਂ DEMAND ਕਰਦਾ ਹਾਂ ਕੇ IMMEDIATE, SSP ਪਟਿਆਲ਼ਾ ਨੂੰ ਵੀ DISMISS ਕੀਤਾ ਜਾਵ!"

ਉਨ੍ਹਾਂ ਇੱਕ ਵੀਡੀਓ ਸੁਨੇਹਾ ਵੀ ਜਾਰੀ ਕੀਤਾ ਹੈ - 

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਪਹੁੰਚੇ ਸ਼ੰਭੂ ਬਾਰਡਰ 

ਉਥੇ ਹੀ, ਪੰਜਾਬ ਦੇ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਕਿਸਾਨੀ ਅੰਦੋਲਨ ਦੀ ਸਥਿਤੀ 'ਤੇ ਨਜ਼ਰ ਬਣਾਈ ਹੋਈ ਹੈ ਅਤੇ ਉਹ ਉਥੇ ਪਹੁੰਚੇ ਵੀ ਨੇ, ਜਿਨ੍ਹਾਂ ਸੋਸ਼ਲ ਮੀਡੀਆ ਖਾਤੇ ਰਾਹੀਂ ਕਿਹਾ, "ਦੋਸਤੋ ਅਸੀਂ ਹੈਰਾਨ ਹਾਂ ਕਿ ਸਾਡੀ ਆਪਣੀ ਸਰਕਾਰ ਆਪਣੇ ਹੀ ਕਿਸਾਨਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਜਾਇਜ਼ ਮੰਗਾਂ ਨੂੰ ਦਬਾਉਣ ਲਈ ਇੰਨੀ ਕਠੋਰ, ਬੇਰਹਿਮ ਅਤੇ ਬੇਰਹਿਮ ਕਿਉਂ ਹੋ ਰਹੀ ਹੈ"

ਉਨ੍ਹਾਂ ਇੱਕ ਹੋਰ ਪੋਸਟ 'ਚ ਕਿਹਾ, "ਮੈਂ ਭਾਜਪਾ ਨੂੰ ਬੇਨਤੀ ਕਰਦਾ ਹਾਂ ਕਿ ਉਹ #FarmerProtest2024 ਦੇ ਖਿਲਾਫ ਉਹਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਦੇ ਖਿਲਾਫ ਤਾਕਤ ਦੀ ਵਰਤੋਂ ਕਰਕੇ ਬਦਲਾ ਲੈਣ ਦੀ ਆਪਣੀ ਨੀਤੀ 'ਤੇ ਮੁੜ ਵਿਚਾਰ ਕਰੇ ਕਿਉਂਕਿ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਅੱਜ ਸਾਡੀਆਂ ਸਰਹੱਦਾਂ ਸੁਰੱਖਿਅਤ ਹਨ ਤਾਂ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਕਿਸਾਨਾਂ ਦੇ ਪੁੱਤਰਾਂ ਦਾ ਕਾਰਨ ਹੈ ਤਾਂ ਉਹਨਾਂ ਨਾਲ ਬਦਸਲੂਕੀ ਕਿਉਂ ਕੀਤੀ ਜਾ ਰਹੀ ਹੈ?"

ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਕਿਸਾਨਾਂ ਦੀ ਹਮਾਇਤ

ਆਪਣੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਰਸਤੇ ਵਿੱਚ ਰੋਕੇ ਜਾਣ ਤੋਂ ਬਾਅਦ ਬਣੇ ਹਾਲਾਤਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਲੁਧਿਆਣਾ ਵਿਖੇ ਇੱਕ ਪ੍ਰੋਗਰਾਮ 'ਚ ਸ਼ਿਰਕਤ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੀਮਾ ਨੇ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਸਾਡਾ ਸੰਵਿਧਾਨਿਕ ਹੱਕ ਹੈ ਅਤੇ ਕਿਸਾਨਾਂ ਦੇ ਰਸਤੇ ਵਿੱਚ ਰੁਕਾਵਟਾਂ ਪਾਉਣਾ ਇਹਨਾਂ ਹੱਕਾਂ ਦਾ ਘਾਣ ਹੈ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਤੋਂ ਕਿਸਾਨਾਂ ਦੀ ਹਿਮਾਇਤੀ ਰਹੀ ਹੈ। ਉਨਾਂ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਕਿਤੇ ਵੱਧ ਮੁਤਾਬਕ ਉਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ ਹੈ।

'ਕੇਂਦਰ ਸਰਕਾਰ ਕਿਸਾਨਾਂ ਨੂੰ ਅੰਦੋਲਨ ਕਰਨ ਲਈ ਮਜਬੂਰ ਕਰਨ ਦੇ ਬਜਾਏ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੇ'

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਭਾਰਤ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦਰਮਿਆਨ ਉਨ੍ਹਾਂ ਦੀਆਂ ਮੰਗਾਂ ਨੂੰ ਲੈਕੇ ਬਣੀ ਟਕਰਾਅ ਦੀ ਸਥਿਤੀ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਅੰਦੋਲਨ ਕਰਨ ਲਈ ਮਜਬੂਰ ਕਰਨ ਦੇ ਬਜਾਏ ਗੱਲਬਾਤ ਰਾਹੀਂ ਉਨ੍ਹਾਂ ਦੀਆਂ ਵਾਜਬ ਮੰਗਾਂ ਪੂਰੀਆਂ ਕਰਕੇ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ। ਢੀਂਡਸਾ ਨੇ ਕੇਂਦਰ ਸਰਕਾਰ ਨੂੰ ਮਸਲੇ ਦੇ ਹੱਲ ਲਈ ਤੁਰੰਤ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। 

ਸੂਈ ਤੋਂ ਲੈ ਕੇ ਹਥੌੜੇ ਤੱਕ ਸਭ ਕੁਝ ਲੈ ਕੇ ਜਾ ਰਹੇ ਕਿਸਾਨ

ਸ਼ੰਭੂ ਬਾਰਡਰ 'ਤੇ ਪਹੁੰਚੇ ਕਿਸਾਨਾਂ ਦਾ ਕਹਿਣਾ ਹੈ ਕਿ ਤੁਸੀਂ ਸਾਡੇ ਸਬਰ ਦਾ ਇਮਤਿਹਾਨ ਲਓ ਪਰ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਅਸੀਂ ਪਿੱਛੇ ਨਹੀਂ ਛੱਡਣ ਵਾਲੇ। ਪੰਜਾਬ ਤੋਂ ਟਰੈਕਟਰ 'ਤੇ ਦਿੱਲੀ ਵੱਲ ਜਾ ਰਹੇ ਇਕ ਕਿਸਾਨ ਨੇ ਦੱਸਿਆ ਕਿ ਸਾਡੇ ਕੋਲ ਸੂਈ ਤੋਂ ਲੈ ਕੇ ਹਥੌੜੇ ਤੱਕ ਸਭ ਕੁਝ ਹੈ। ਅਸੀਂ ਛੇ ਮਹੀਨਿਆਂ ਦਾ ਰਾਸ਼ਨ ਲੈ ਕੇ ਪਿੰਡ ਛੱਡ ਕੇ ਆਏ ਹਾਂ। ਸਾਡੇ ਕੋਲ ਕਾਫੀ ਡੀਜ਼ਲ ਹੈ ਅਤੇ ਪੱਥਰਾਂ ਨੂੰ ਤੋੜਨ ਲਈ ਸੰਦ ਵੀ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਅੰਦੋਲਨ ਨੂੰ ਠੱਲ ਪਾਉਣ ਲਈ ਉਨ੍ਹਾਂ ਨੂੰ ਡੀਜ਼ਲ ਨਹੀਂ ਦਿੱਤਾ ਜਾ ਰਿਹਾ ਹੈ।

ਇਹ ਖ਼ਬਰਾਂ ਵੀ ਪੜ੍ਹੋ:

-

Top News view more...

Latest News view more...

PTC NETWORK