ਕੀ Pakistan ਜਾਣਗੇ PM ਮੋਦੀ ? SCO ਮੀਟਿੰਗ ਲਈ ਸ਼ਾਹਬਾਜ਼ ਸਰੀਫ਼ ਨੇ ਦਿੱਤਾ ਸੱਦਾ
Pakistan invited PM Modi for SCO meeting : ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ੰਘਾਈ ਸਹਿਯੋਗ ਸੰਗਠਨ (SCO) ਦੀ ਬੈਠਕ 'ਚ ਹਿੱਸਾ ਲੈਣ ਲਈ ਸੱਦਾ ਭੇਜਿਆ ਹੈ। ਅਜਿਹੇ 'ਚ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਪੀਐੱਮ ਮੋਦੀ ਗੁਆਂਢੀ ਦੇਸ਼ ਦਾ ਦੌਰਾ ਕਰਨਗੇ? ਦੱਸ ਦਈਏ ਕਿ ਪਾਕਿਸਤਾਨ 15-16 ਅਕਤੂਬਰ ਨੂੰ ਇਸਲਾਮਾਬਾਦ ਵਿੱਚ ਐਸਸੀਓ ਦੀ ਬੈਠਕ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਬੈਠਕ ਦੀ ਮੇਜ਼ਬਾਨੀ ਸਾਰੇ ਮੈਂਬਰ ਦੇਸ਼ ਵਾਰ-ਵਾਰ ਕਰਦੇ ਹਨ। ਇਸ ਵਾਰ ਪਾਕਿਸਤਾਨ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਅਜਿਹੇ 'ਚ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਸ਼ਾਹਬਾਜ਼ ਸ਼ਰੀਫ ਨੇ ਆਪਣੇ ਗੁਆਂਢੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੱਦਾ ਦਿੱਤਾ ਹੈ।
ਹਾਲਾਂਕਿ, ਪੀਐਮ ਮੋਦੀ ਇਸ ਬੈਠਕ ਵਿੱਚ ਹਿੱਸਾ ਲੈਣਗੇ ਜਾਂ ਨਹੀਂ, ਇਹ ਦੇਖਣਾ ਬਾਕੀ ਹੈ। ਹਾਲਾਂਕਿ ਉਨ੍ਹਾਂ ਦੇ ਇਸਲਾਮਾਬਾਦ ਜਾਣ ਦੀ ਸੰਭਾਵਨਾ ਘੱਟ ਹੈ। ਇਹ ਵੀ ਸੰਭਵ ਹੈ ਕਿ ਇਸ ਮੀਟਿੰਗ ਵਿੱਚ ਭਾਰਤ ਵੱਲੋਂ ਕੋਈ ਵੀ ਹਿੱਸਾ ਨਾ ਲੈ ਸਕੇ।
ਦਰਅਸਲ, ਪੀਐਮ ਮੋਦੀ ਹਮੇਸ਼ਾ ਐਸਸੀਓ ਦੇ ਦੇਸ਼ਾਂ ਦੇ ਮੁਖੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਹਨ ਪਰ ਕਜ਼ਾਕਿਸਤਾਨ ਵਿੱਚ ਹੋਈ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਪ੍ਰਧਾਨ ਮੰਤਰੀ ਦੀ ਥਾਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਸਨ। ਦੱਸ ਦਈਏ ਕਿ ਐਸਸੀਓ ਇੱਕੋ ਇੱਕ ਬਹੁ-ਪੱਖੀ ਸੰਸਥਾ ਹੈ ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਮਿਲ ਕੇ ਕੰਮ ਕਰਦੇ ਹਨ। ਦੋਵੇਂ ਦੇਸ਼ ਇਸ ਦੇ ਪੂਰਨ ਮੈਂਬਰ ਹਨ।Pakistan has officially extended an invitation to Indian Prime Minister Narendra Modi for the upcoming SCO Heads of Governments meeting in Islamabad, set to take place on October 15th and 16th. The invite was personally issued by Pakistan's Prime Minister, Shehbaz Sharif.… pic.twitter.com/MqYHQiShQl — Ghulam Abbas Shah (@ghulamabbasshah) August 25, 2024
PM ਮੋਦੀ ਨੇ PAK ਨੂੰ ਦਿੱਤਾ ਸੀ ਸਖ਼ਤ ਸੰਦੇਸ਼
ਹਾਲਾਂਕਿ ਕਾਰਗਿਲ ਵਿਜੇ ਦਿਵਸ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਦਰਾਸ ਤੋਂ ਪਾਕਿਸਤਾਨ 'ਤੇ ਤਿੱਖਾ ਹਮਲਾ ਵੀ ਕੀਤਾ ਸੀ, ਜਿਸ ਨਾਲ ਪਾਕਿਸਤਾਨ ਗੁੱਸੇ 'ਚ ਆ ਗਿਆ ਸੀ। ਪੀਐਮ ਮੋਦੀ ਨੇ ਕਿਹਾ ਸੀ ਕਿ ਪਾਕਿਸਤਾਨ ਨੇ ਆਪਣੇ ਇਤਿਹਾਸ ਤੋਂ ਕੁਝ ਨਹੀਂ ਸਿੱਖਿਆ। ਅਸੀਂ ਕਾਰਗਿਲ ਯੁੱਧ ਵਿੱਚ ਸੱਚਾਈ, ਸੰਜਮ ਅਤੇ ਦਲੇਰੀ ਦਿਖਾਈ। ਮੈਂ ਅੱਤਵਾਦ ਦੇ ਸਮਰਥਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਨ੍ਹਾਂ ਦੇ ਨਾਪਾਕ ਮਨਸੂਬੇ ਕਦੇ ਕਾਮਯਾਬ ਨਹੀਂ ਹੋਣਗੇ। ਕਾਰਗਿਲ ਯੁੱਧ ਵਿਚ ਪਾਕਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਾਡੇ ਜਵਾਨ ਅੱਤਵਾਦ ਨੂੰ ਪੂਰੀ ਤਰ੍ਹਾਂ ਕੁਚਲ ਦੇਣਗੇ।
ਸ਼ੰਘਾਈ ਸਹਿਯੋਗ ਸੰਗਠਨ (SCO) ਕੀ ਹੈ?
ਸ਼ੰਘਾਈ ਸਹਿਯੋਗ ਸੰਗਠਨ (SCO) ਦੀ ਸਥਾਪਨਾ 15 ਜੂਨ 2001 ਨੂੰ ਕੀਤੀ ਗਈ ਸੀ। ਸ਼ੁਰੂ ਵਿੱਚ ਇਸ ਵਿੱਚ ਸਿਰਫ਼ ਚੀਨ, ਰੂਸ, ਕਜ਼ਾਕਿਸਤਾਨ, ਕਿਰਗਿਸਤਾਨ ਅਤੇ ਤਜ਼ਾਕਿਸਤਾਨ ਸ਼ਾਮਲ ਸਨ। 2001 ਵਿੱਚ ਉਜ਼ਬੇਕਿਸਤਾਨ ਨੂੰ ਸ਼ੰਘਾਈ ਪੰਜ ਤੋਂ ਸ਼ੰਘਾਈ ਸਹਿਯੋਗ ਸੰਗਠਨ ਵਿੱਚ ਬਦਲਣ ਤੋਂ ਬਾਅਦ ਇਸ ਸੰਗਠਨ ਵਿੱਚ ਸ਼ਾਮਲ ਕੀਤਾ ਗਿਆ ਸੀ। ਭਾਰਤ ਅਤੇ ਪਾਕਿਸਤਾਨ 2017 ਵਿੱਚ ਐਸਸੀਓ ਦੇ ਮੈਂਬਰ ਬਣੇ ਸਨ ਅਤੇ ਈਰਾਨ ਨੇ ਪਿਛਲੇ ਸਾਲ 2023 ਵਿੱਚ ਇਸਦੀ ਮੈਂਬਰਸ਼ਿਪ ਲਈ ਸੀ। 2024 ਦੇ ਸਿਖਰ ਸੰਮੇਲਨ ਵਿੱਚ ਬੇਲਾਰੂਸ ਦੀ ਸ਼ਮੂਲੀਅਤ ਤੋਂ ਬਾਅਦ, ਇਸਦੇ ਮੈਂਬਰ ਦੇਸ਼ਾਂ ਦੀ ਗਿਣਤੀ 10 ਹੋ ਗਈ ਹੈ।
- PTC NEWS