Panjab University : ਵਿਦਿਆਰਥੀ ਕੌਂਸਲ ਚੋਣਾਂ 'ਚ 4 ਕੁੜੀਆਂ ਸਮੇਤ 16 ਉਮੀਦਵਾਰ ਮੈਦਾਨ 'ਚ, SOI ਤੇ ABVP ਦਾ ਹੋਇਆ ਗਠਜੋੜ
Student council elections : ਪੰਜਾਬੀ ਯੂਨੀਵਰਸਿਟੀ (Panjab University chandigarh) ਕੌਂਸਲ ਚੋਣਾਂ ਲਈ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ। 31 ਅਗਸਤ ਨੂੰ ਹੋਣ ਵਾਲੀਆਂ ਚੋਣਾਂ ਲਈ ਹੁਣ ਕੁੱਲ 15 ਵਿਦਿਆਰਥੀ ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿਚੋਂ 4 ਉਮੀਦਵਾਰ ਕੁੜੀਆਂ ਹਨ। ਇਨ੍ਹਾਂ ਸਾਰੇ ਉਮੀਦਵਾਰਾਂ ਦੀ ਕਿਸਮਤ ਦਾ ਨਤੀਜਾ 12 ਵਜੇ ਦੇ ਲਗਭਗ ਆਵੇਗਾ।
ਬਾਹਰੀ ਲੋਕਾਂ ਦੇ ਦਾਖਲੇ ਨੂੰ ਲੈ ਕੇ ਸੁਰੱਖਿਆ 'ਚ ਵਾਧਾ
ਚੋਣਾਂ ਤੋਂ ਪਹਿਲਾਂ ਕੈਂਪਸ ਵਿੱਚ ਬਾਹਰੀ ਲੋਕਾਂ ਦੀ ਦੇ ਦਾਖਲੇ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ ਯੂਨੀਵਰਸਿਟੀ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਤਿੰਨੋਂ ਦਾਖਲਾ ਗੇਟਾਂ 'ਤੇ ਜਾਂਚ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੇ ਚੋਣ ਪ੍ਰਕਿਰਿਆ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਚੌਕਸੀ ਵਧਾ ਦਿੱਤੀ ਹੈ। ਮੁੱਖ ਥਾਵਾਂ 'ਤੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਅਤੇ ਕੈਂਪਸ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਅਤੇ ਸੈਲਾਨੀਆਂ ਦੀ ਜਾਂਚ ਕੀਤੀ ਜਾ ਰਹੀ ਹੈ।
9:30 ਵਜੇ ਪੈਣਗੀਆਂ ਵੋਟਾਂ, 12 ਵਜੇ ਨਤੀਜੇ
ਜਾਣਕਾਰੀ ਅਨੁਸਾਰ, ਵਿਦਿਆਰਥੀ ਕੌਂਸਲ ਚੋਣਾਂ ਲਈ ਵੋਟਿੰਗ ਸਵੇਰੇ 9:30 ਵਜੇ ਤੋਂ ਲੈ ਕੇ 10:30 ਵਜੇ ਤੱਕ ਹੋਵੇਗੀ। ਵੋਟਿੰਗ ਯੂਨੀਵਰਸਿਟੀ ਦੇ ਵੱਖ-ਵੱਖ 80 ਦੇ ਕਰੀਬ ਵਿਭਾਗਾਂ 'ਚ ਪੈਣਗੀਆਂ। ਉਪਰੰਤ 11 ਵਜੇ ਵੱਖ-ਵੱਖ ਵਿਭਾਗਾਂ ਤੋਂ ਵੈਲਿਡ ਪੇਪਰ ਬੋਕਸ ਜਿਮਨੇਜ਼ੀਅਮ ਹਾਲ ਵਿਖੇ ਪਹੁੰਚਣਗੇ ਅਤੇ 12 ਵਜੇ ਤੋਂ ਨਤੀਜੇ ਐਲਾਨੇ ਜਾਣਗੇ।
ਕੌਂਸਲ ਚੋਣਾਂ 'ਚ ਪ੍ਰਧਾਨ, ਵਾਈਸ ਪ੍ਰਧਾਨ, ਜਨਰਲ ਸੈਕਟਰੀ ਅਤੇ ਜੁਆਇੰਟ ਸੈਕਟਰੀ ਦੀਆਂ ਪੋਸਟਾਂ ਲਈ 16 ਵਿਦਿਆਰਥੀ ਨੇ ਮੈਦਾਨ ਦੇ ਵਿੱਚ ਹਨ, ਜਿਨ੍ਹਾਂ ਵਿਚੋਂ ਚਾਰ ਕੁੜੀਆਂ ਉਮੀਦਵਾਰ ਹਨ।
SOI ਤੇ ABVP ਦਾ ਹੋਇਆ ਗਠਜੋੜ
ਉਧਰ, ਚੋਣਾਂ ਤੋਂ ਠੀਕ ਪਹਿਲਾਂ ਇੱਕ ਵੱਡਾ ਰਾਜਨੀਤਿਕ ਘਟਨਾਕ੍ਰਮ ਸਾਹਮਣੇ ਆਇਆ ਹੈ। ਚੋਣਾਂ ਤੋਂ ਸਿਰਫ਼ ਇੱਕ ਦਿਨ ਪਹਿਲਾਂ, ਏਬੀਵੀਪੀ ਅਤੇ ਐਸਓਆਈ ਨੇ ਗੱਠਜੋੜ ਬਣਾਉਣ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਭਾਰਤੀ ਜਨਤਾ ਪਾਰਟੀ (BJP) ਦਾ ਵਿਦਿਆਰਥੀ ਵਿੰਗ ਹੈ, ਜਦੋਂ ਕਿ ਸਟੂਡੈਂਟ ਆਰਗੇਨਾਈਜੇਸ਼ਨ ਆਫ਼ ਇੰਡੀਆ (SOI) ਸ਼੍ਰੋਮਣੀ ਅਕਾਲੀ ਦਲ (ਐਸਏਡੀ) ਦਾ ਵਿਦਿਆਰਥੀ ਵਿੰਗ ਹੈ।
ਜਾਣਕਾਰੀ ਅਨੁਸਾਰ, ਐਸਓਆਈ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਸਨ। ਨਤੀਜੇ ਵਜੋਂ, ਐਸਓਆਈ ਇਸ ਵਾਰ ਸਿੱਧੇ ਤੌਰ 'ਤੇ ਚੋਣਾਂ ਨਹੀਂ ਲੜ ਰਹੀ ਹੈ। ਇਸ ਤੋਂ ਬਾਅਦ, ਸੰਗਠਨ ਨੇ ਏਬੀਵੀਪੀ ਨਾਲ ਗੱਠਜੋੜ ਬਣਾਉਣ ਦਾ ਫੈਸਲਾ ਕੀਤਾ। ਗੱਠਜੋੜ ਦੇ ਤਹਿਤ ਐਸਓਆਈ ਹੁਣ ਏਬੀਵੀਪੀ ਦਾ ਸਮਰਥਨ ਕਰੇਗੀ। ਐਸਓਆਈ ਨਾਲ ਜੁੜੇ ਵਿਦਿਆਰਥੀ ਕਾਰਕੁਨਾਂ ਅਤੇ ਸਮਰਥਕਾਂ ਦੀਆਂ ਵੋਟਾਂ ਵੀ ਏਬੀਵੀਪੀ ਦੇ ਹੱਕ ਵਿੱਚ ਜਾਣ ਦੀ ਉਮੀਦ ਹੈ।
- PTC NEWS