Fri, Oct 23, 2026
Whatsapp

ਪਰਵਿੰਦਰ ਝੋਟਾ ਕਤਲ ਕੇਸ 'ਚ ਅਸ਼ਵਨੀ ਕੁਮਾਰ ਤੇ ਦੋ ਸਾਥੀ 5 ਦਿਨ ਦੇ ਰਿਮਾਂਡ 'ਤੇ, CBI ਨੂੰ ਪਤਨੀ ਨੀਲਮ ਦਾ ਵੀ ਮਿਲਿਆ 4 ਦਿਨ ਦਾ ਰਿਮਾਂਡ

parvinder singh jhota murder case : ਮੁਹਾਲੀ ਸੀਬੀਆਈ ਅਦਾਲਤ ਨੇ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਤੇ ਉਸ ਦੇ ਦੋ ਸਾਥੀਆਂ ਨੂੰ 5-5 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਗਿਆ। ਇਸ ਦੇ ਨਾਲ ਹੀ ਸੀਬੀਆਈ ਅਦਾਲਤ ਨੇ ਅਸ਼ਵਨੀ ਕੁਮਾਰ ਦੀ ਪਤਨੀ ਨੀਲਮ ਨੂੰ ਵੀ 4 ਦਿਨ ਦੇ ਰਿਮਾਂਡ 'ਤੇ ਭੇਜਿਆ ਗਿਆ ਹੈ।

Reported by:  PTC News Desk  Edited by:  KRISHAN KUMAR SHARMA -- October 23rd 2026 04:15 PM -- Updated: October 23rd 2026 04:42 PM
ਪਰਵਿੰਦਰ ਝੋਟਾ ਕਤਲ ਕੇਸ 'ਚ ਅਸ਼ਵਨੀ ਕੁਮਾਰ ਤੇ ਦੋ ਸਾਥੀ 5 ਦਿਨ ਦੇ ਰਿਮਾਂਡ 'ਤੇ, CBI ਨੂੰ ਪਤਨੀ ਨੀਲਮ ਦਾ ਵੀ ਮਿਲਿਆ 4 ਦਿਨ ਦਾ ਰਿਮਾਂਡ

ਪਰਵਿੰਦਰ ਝੋਟਾ ਕਤਲ ਕੇਸ 'ਚ ਅਸ਼ਵਨੀ ਕੁਮਾਰ ਤੇ ਦੋ ਸਾਥੀ 5 ਦਿਨ ਦੇ ਰਿਮਾਂਡ 'ਤੇ, CBI ਨੂੰ ਪਤਨੀ ਨੀਲਮ ਦਾ ਵੀ ਮਿਲਿਆ 4 ਦਿਨ ਦਾ ਰਿਮਾਂਡ

parvinder singh jhota murder case : ਮਾਨਸਾ 'ਚ ਕਤਲ ਕੀਤੇ ਗਏ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਸੀਬੀਆਈ (CBI) ਵੱਲੋਂ ਅੱਜ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੋਂ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਤੇ ਉਸ ਦੇ ਦੋ ਸਾਥੀਆਂ ਨੂੰ 5-5 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਗਿਆ। ਇਸ ਦੇ ਨਾਲ ਹੀ ਸੀਬੀਆਈ ਅਦਾਲਤ ਨੇ ਅਸ਼ਵਨੀ ਕੁਮਾਰ ਦੀ ਪਤਨੀ ਨੀਲਮ ਨੂੰ ਵੀ 4 ਦਿਨ ਦੇ ਰਿਮਾਂਡ 'ਤੇ ਭੇਜਿਆ ਗਿਆ ਹੈ।

ਜਾਣਕਾਰੀ ਅਨੁਸਾਰ, ਸੀਬੀਆਈ ਨੇ ਮੁਲਜ਼ਮਾਂ ਅਸ਼ਵਨੀ ਕੁਮਾਰ, ਉਸ ਦੀ ਪਤਨੀ ਨੀਲਮ ਰਾਣੀ ਅਤੇ ਦੋ ਸਾਥੀ ਵਿਪਨ ਗਰਗ ਤੇ ਲਾਡੀ ਸਿੰਘ ਨੂੰ ਮੁਹਾਲੀ ਕੋਰਟ 'ਚ ਪੇਸ਼ ਕੀਤਾ ਸੀ। ਚਾਰੇ ਮੁਲਜ਼ਮਾਂ ਨੂੰ ਪੁਲਿਸ ਦੇ ਸਖਤ ਪਹਿਰੇ ਹੇਠ ਅਦਾਲਤ ਲਿਆਦਾ ਗਿਆ ਸੀ, ਜਿਥੋਂ ਜੱਜ ਕਰਨਵੀਰ ਸਿੰਘ ਦੀ ਅਦਾਲਤ ਨੇ ਅਸ਼ਵਨੀ ਕੁਮਾਰ, ਵਿਪਨ ਤੇ ਲਾਡੀ ਸਿੰਘ ਨੂੰ 5-5 ਦਿਨ ਦੇ ਰਿਮਾਂਡ 'ਤੇ ਭੇਜਿਆ ਅਤੇ ਨੀਲਮ ਰਾਣੀ ਨੂੰ 4 ਦਿਨ ਦੇ ਰਿਮਾਂਡ 'ਤੇ ਭੇਜਿਆ।

ਪਹਿਲਾਂ ਅਸ਼ਵਨੀ ਕੁਮਾਰ ਦਾ ਲਾਇਸੈਂਸ ਕੀਤਾ ਗਿਆ ਸੀ ਰੱਦ (Ashwani Kumar on remand)

ਇਸ ਤੋਂ ਪਹਿਲਾਂ, ਪੰਜਾਬ ਫਾਰਮੇਸੀ ਕੌਂਸਲ ਨੇ ਕਾਰਵਾਈ ਕਰਦੇ ਹੋਏ ਅਸ਼ਵਨੀ ਕੁਮਾਰ ਦਾ ਫਾਰਮਾਸਿਸਟ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਸੀ। ਦੱਸ ਦਈਏ ਕਿ ਅਸ਼ਵਨੀ ਕੁਮਾਰ ਨੂੰ 10 ਜੁਲਾਈ, 2020 ਨੂੰ ਰਜਿਸਟਰ ਕੀਤਾ ਗਿਆ ਪਰੰਤੂ ਹੁਣ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੇ ਸਬੰਧ ਵਿੱਚ ਸਖ਼ਤ ਕਾਰਵਾਈ ਦੇ ਹਿੱਸੇ ਵਜੋਂ ਰੱਦ ਕਰ ਦਿੱਤੀ ਗਈ ਹੈ।

ਸੀਬੀਆਈ ਵੱਲੋਂ ਕੀਤੀ ਜਾ ਰਹੀ ਜਾਂਚ

ਕੇਂਦਰੀ ਜਾਂਚ ਬਿਊਰੋ (CBI) ਨੇ ਕੁਮਾਰ ਅਤੇ ਹੋਰ ਅਣਪਛਾਤੇ ਵਿਅਕਤੀਆਂ ਨੂੰ ਦੋਸ਼ੀ ਵਜੋਂ ਨਾਮਜ਼ਦ ਕਰਨ ਵਾਲੀ ਪਹਿਲੀ ਸੂਚਨਾ ਰਿਪੋਰਟ ਦਰਜ ਕੀਤੀ। ਪੰਜਾਬ ਸਰਕਾਰ ਦੀ ਸਹਿਮਤੀ ਅਤੇ ਏਜੰਸੀ ਨੂੰ ਜਾਂਚ ਲਈ ਅਧਿਕਾਰਤ ਕਰਨ ਵਾਲੀ ਕੇਂਦਰੀ ਨੋਟੀਫਿਕੇਸ਼ਨ ਪ੍ਰਾਪਤ ਹੋਣ ਤੋਂ ਬਾਅਦ ਚੰਡੀਗੜ੍ਹ ਵਿੱਚ ਸੀਬੀਆਈ ਦੀ ਵਿਸ਼ੇਸ਼ ਅਪਰਾਧ ਸ਼ਾਖਾ ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ ਸੀ।

ਐਫਆਈਆਰ ਵਿੱਚ ਭਾਰਤੀ ਨਿਆਏ ਸੰਹਿਤਾ, 2023 ਦੀਆਂ ਧਾਰਾਵਾਂ 103(1), 109, 118(1), 61(2) ਅਤੇ 3(5) ਦੇ ਨਾਲ-ਨਾਲ ਅਸਲਾ ਐਕਟ, 1959 ਦੀਆਂ ਧਾਰਾਵਾਂ 25 ਅਤੇ 27 ਸ਼ਾਮਲ ਹਨ। ਸੀਬੀਆਈ ਇੰਸਪੈਕਟਰ ਬਲਵਿੰਦਰ ਸਿੰਘ ਜਾਂਚ ਦੀ ਅਗਵਾਈ ਕਰ ਰਹੇ ਹਨ।

ਇਹ ਵੀ ਪੜ੍ਹੋ...Diljit Dosanjh ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ , ਦਿੱਲੀ 'ਚ ਦਿਲਜੀਤ ਦੇ ਸ਼ੋਅ ਨੂੰ ਮਿਲੀ ਮਨਜ਼ੂਰੀ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK