ਦਸਤਾਰ ਸਜਾ ਪੀਐਮ ਮੋਦੀ ਨੇ ਪਟਨਾ ਸਾਹਿਬ ਗੁਰਦੁਆਰੇ ਵਿੱਚ ਟੇਕਿਆ ਮੱਥਾ, ਕਤਾਰ ਵਿੱਚ ਬੈਠੇ ਲੋਕਾਂ ਲਈ ਲੰਗਰ ਦੀ ਕੀਤੀ ਸੇਵਾ
pm narendra modi in patna sahib: ਪ੍ਰਧਾਨ ਮੰਤਰੀ ਮੋਦੀ ਆਪਣੇ ਦੋ ਦਿਨਾਂ ਬਿਹਾਰ ਦੌਰੇ 'ਤੇ ਐਤਵਾਰ ਸ਼ਾਮ ਨੂੰ ਪਟਨਾ ਪਹੁੰਚੇ। ਉਨ੍ਹਾਂ ਨੇ ਐਤਵਾਰ ਨੂੰ ਪਟਨਾ 'ਚ ਰੋਡ ਸ਼ੋਅ ਕੀਤਾ। ਪ੍ਰਧਾਨ ਮੰਤਰੀ ਨੇ ਪਟਨਾ ਦੇ ਰਾਜ ਭਵਨ ਵਿੱਚ ਰਾਤ ਵੀ ਬਿਤਾਈ। ਸੋਮਵਾਰ ਸਵੇਰੇ ਪ੍ਰਧਾਨ ਮੰਤਰੀ ਮੋਦੀ ਤੈਅ ਪ੍ਰੋਗਰਾਮ ਮੁਤਾਬਕ ਪਟਨਾ ਸਥਿਤ ਤਖ਼ਤ ਸਾਹਿਬ ਪੁੱਜੇ।
ਪੀਐਮ ਮੋਦੀ ਸਿੱਖਾਂ ਦੀ ਪੱਗ ਬੰਨ੍ਹ ਕੇ ਪਟਨਾ ਸਾਹਿਬ ਗੁਰਦੁਆਰੇ ਪੁੱਜੇ। ਉਨ੍ਹਾਂ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪ੍ਰਧਾਨ ਮੰਤਰੀ ਨੇ ਇੱਥੇ ਲੰਗਰ ਵੀ ਛਕਿਆ। ਪਟਨਾ ਸਾਹਿਬ ਗੁਰਦੁਆਰੇ ਤੋਂ ਪੀਐਮ ਮੋਦੀ ਸਿੱਧੇ ਹਾਜੀਪੁਰ ਜਾਣਗੇ ਜਿੱਥੇ ਉਹ ਜਨ ਸਭਾ ਨੂੰ ਸੰਬੋਧਨ ਕਰਨਗੇ।
ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਪ੍ਰਬੰਧਕ ਕਮੇਟੀ ਵੱਲੋਂ ਅਗਾਊਂ ਹੀ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਸੀ। ਪੀਐਮ ਮੋਦੀ ਨੇ ਦਰਬਾਰ ਸਾਹਿਬ ਮੱਥਾ ਟੇਕਿਆ। ਪ੍ਰਧਾਨ ਮੰਤਰੀ ਦਾ ਇੱਥੇ ਗੁਰੂਘਰ ਦੀ ਸ਼ਾਨ ਅਨੁਸਾਰ ਸਵਾਗਤ ਕੀਤਾ ਗਿਆ।
#WATCH | PM Narendra Modi serves langar at Gurudwara Patna Sahib in Patna, Bihar pic.twitter.com/qhj5RuHTHh — ANI (@ANI) May 13, 2024
ਪ੍ਰਧਾਨ ਮੰਤਰੀ ਦੇ ਗੁਰਦੁਆਰੇ 'ਚ ਪਹੁੰਚਣ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸੀ। ਪੁਲਿਸ ਪ੍ਰਸ਼ਾਸਨ ਦੀ ਟੀਮ ਨੂੰ ਹਾਈ ਅਲਰਟ ਮੋਡ 'ਤੇ ਦੇਖਿਆ ਗਿਆ। ਕੰਗਣ ਘਾਟ ਤੋਂ ਚੌਂਕ ਥਾਣੇ ਰਾਹੀਂ ਗੁਰਦੁਆਰਾ ਸਾਹਿਬ ਤੱਕ ਬੈਰੀਕੇਡਿੰਗ ਕੀਤੀ ਗਈ। ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਅਤੇ ਅਧਿਕਾਰੀ ਤਾਇਨਾਤ ਸਨ। ਸੁਰੱਖਿਆ ਕਰਮਚਾਰੀ ਸਰਕਾਰੀ ਅਤੇ ਨਿੱਜੀ ਇਮਾਰਤਾਂ ਦੀਆਂ ਛੱਤਾਂ ਤੋਂ ਪਹਿਰਾ ਦਿੰਦੇ ਦੇਖੇ ਗਏ।
- PTC NEWS