Tue, Jul 21, 2026
Whatsapp

BFUHS Paper Cheating Racket News : ਫਰੀਦਕੋਟ ’ਚ ਫਾਰਮੇਸੀ ਦੇ ਪੇਪਰ ’ਚ ਵੱਜੀ ਨਕਲ ! ਗਿਰੋਹ ਦੇ 7 ਮੈਂਬਰਾਂ ਸਣੇ 28 ਪ੍ਰੀਖਿਆਰਥੀ ਗ੍ਰਿਫਤਾਰ

ਪੁਲਿਸ ਵਿਭਾਗ ਵਲੋਂ ਜਾਰੀ ਕੀਤੇ ਗਏ ਅਧਿਕਾਰਤ ਲਿਖਤ ਬਿਆਨ ਰਾਹੀਂ ਦੱਸਿਆ ਗਿਆ ਕਿ ਹੁਣ ਤੱਕ ਇਸ ਮਾਮਲੇ ਵਿੱਚ 7 ਮੁੱਖ ਸਾਜ਼ਿਸ਼ਕਰਤਾਵਾਂ ਅਤੇ 28 ਉਮੀਦਵਾਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

Reported by:  PTC News Desk  Edited by:  Aarti -- July 20th 2026 01:42 PM -- Updated: July 20th 2026 02:45 PM
BFUHS Paper Cheating Racket News : ਫਰੀਦਕੋਟ ’ਚ ਫਾਰਮੇਸੀ ਦੇ ਪੇਪਰ ’ਚ ਵੱਜੀ ਨਕਲ ! ਗਿਰੋਹ ਦੇ 7 ਮੈਂਬਰਾਂ ਸਣੇ 28 ਪ੍ਰੀਖਿਆਰਥੀ ਗ੍ਰਿਫਤਾਰ

BFUHS Paper Cheating Racket News : ਫਰੀਦਕੋਟ ’ਚ ਫਾਰਮੇਸੀ ਦੇ ਪੇਪਰ ’ਚ ਵੱਜੀ ਨਕਲ ! ਗਿਰੋਹ ਦੇ 7 ਮੈਂਬਰਾਂ ਸਣੇ 28 ਪ੍ਰੀਖਿਆਰਥੀ ਗ੍ਰਿਫਤਾਰ

BFUHS Paper Leak News : ਫਰੀਦਕੋਟ ਦੀ ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ ਕਰਵਾਈ ਗਈ ਫਾਰਮੇਸੀ ਅਫ਼ਸਰ ਭਰਤੀ ਪ੍ਰੀਖਿਆ ਦੌਰਾਨ ਨਕਲ ਕਰਵਾਉਣ ਵਾਲੇ ਇੱਕ ਸੁਚੱਜੇ ਅਤੇ ਹਾਈ-ਟੈਕ ਅੰਤਰਰਾਜੀ ਗਿਰੋਹ ਦਾ ਪਤਾ ਉਦੋਂ ਚੱਲਿਆ ਜਦੋਂ ਯੂਨੀਵਰਸਿਟੀ ਦੇ ਉਡਣੇ ਦਸਤੇ ਨੇ ਵੱਖ ਵੱਖ ਪ੍ਰੀਖਿਆ ਕੇਂਦਰਾਂ ਵਿਚ ਹਾਈਟੈਕ ਤਕਨੀਕ ਨਾਲ ਨਕਲ ਕਰ ਰਹੇ ਕਰੀਬ 28 ਉਮੀਦਵਾਰਾਂ ਨੂੰ ਫੜ੍ਹਿਆ। ਯੂਨੀਵਰਸਿਟੀ ਪ੍ਰਸ਼ਾਸ਼ਨ ਵੱਲੋਂ ਇਹਨਾਂ ਸਾਰੇ ਉਮੀਦਵਾਰਾਂ ਨੂੰ ਫਰੀਦਕੋਟ ਪੁਲਿਸ ਹਵਾਲੇ ਕੀਤਾ ਗਿਆ ਤਾਂ ਪੁਲਿਸ ਦੀ ਤਫਤੀਸ਼ੀ ਵਿਚ ਜੋ ਸਾਹਮਣੇ ਆਇਆ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ। 

ਮੁਲਜ਼ਮਾਂ ਦੀ ਗ੍ਰਿਫਤਾਰੀ ਮਗਰੋਂ ਹੈਰਾਨੀਜਨਕ ਖੁਲਾਸੇ 


ਪੁਲਿਸ ਵਿਭਾਗ ਵਲੋਂ ਜਾਰੀ ਕੀਤੇ ਗਏ ਅਧਿਕਾਰਤ ਲਿਖਤ ਬਿਆਨ ਰਾਹੀਂ ਦੱਸਿਆ ਗਿਆ ਕਿ ਹੁਣ ਤੱਕ ਇਸ ਮਾਮਲੇ ਵਿੱਚ 7 ਮੁੱਖ ਸਾਜ਼ਿਸ਼ਕਰਤਾਵਾਂ ਅਤੇ 28 ਉਮੀਦਵਾਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਨੇ ਉਨ੍ਹਾਂ ਕੋਲੋਂ 27 ਬੈਟਰੀ ਨਾਲ ਚੱਲਣ ਵਾਲੇ ਵਾਇਰਲੈੱਸ ਨਕਲ ਉਪਕਰਣ ਵੀ ਬਰਾਮਦ ਕੀਤੇ ਹਨ। ਇਹ ਗਿਰੋਹ ਪੈਨ ਕੈਮਰਿਆਂ ਅਤੇ ਰੀਅਲ-ਟਾਈਮ ਡਿਕਟੇਸ਼ਨ ਰਾਹੀਂ ਨਕਲ ਕਰਵਾ ਰਿਹਾ ਸੀ। 

ਦੱਸ ਦਈਏ ਕਿ 19-07-2026 ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਈ ਇਸ ਪ੍ਰੀਖਿਆ ਦੇ ਸ਼ੁਰੂ ਹੋਣ ਦੇ ਕੁਝ ਮਿੰਟਾਂ ਅੰਦਰ ਹੀ ਮੁਲਜ਼ਮਾਂ ਨੇ ਪੈਨ ਕੈਮਰੇ ਅਤੇ ਮੋਬਾਈਲ ਫੋਨਾਂ ਵਰਗੇ ਆਧੁਨਿਕ ਜਾਸੂਸੀ ਉਪਕਰਣਾਂ ਦੀ ਵਰਤੋਂ ਕਰਕੇ ਸਾਜ਼ਿਸ਼ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। 

ਇੰਝ ਹੋਇਆ ਸੀ ਪੇਪਰ ਲੀਕ 

ਫਿਰੋਜ਼ਪੁਰ ਦੇ ਇੱਕ ਪ੍ਰੀਖਿਆ ਕੇਂਦਰ ਵਿੱਚ ਪ੍ਰੀਖਿਆ ਦੇ ਰਹੇ ਉਮੀਦਵਾਰ ਆਯੁਸ਼ (ਰੋਲ ਨੰਬਰ 426347) ਨੇ ਆਪਣੇ ਕੋਲ ਲੁਕਾਏ ਪੈਨ ਕੈਮਰੇ ਰਾਹੀਂ ਪ੍ਰਸ਼ਨ ਪੱਤਰ ਦੀਆਂ ਤਸਵੀਰਾਂ ਖਿੱਚ ਕੇ ਸਵੇਰੇ 11:10 ਤੋਂ 11:25 ਵਜੇ ਦਰਮਿਆਨ ਵਟਸਐਪ ਰਾਹੀਂ ਹਰਿਆਣਾ ਦੇ ਭਿਵਾਨੀ ਨਿਵਾਸੀ ਸਾਜਨ ਨੂੰ ਭੇਜੀਆਂ। ਸਾਜਨ ਨੇ ਇਹ ਪ੍ਰਸ਼ਨ ਪੱਤਰ ਅੱਗੇ ਦੀਪਕ ਨੂੰ ਭੇਜਿਆ, ਜੋ ਫਰੀਦਕੋਟ ਦੇ ਸੋਸਾਇਟੀ ਨਗਰ ਵਿਖੇ ਗੁਰਮੀਤ ਸਿੰਘ ਦੇ ਘਰ ਵਿੱਚ ਬਣਾਏ ਗਏ ਅਸਥਾਈ ਕੰਟਰੋਲ ਰੂਮ ਵਿੱਚ ਮੌਜੂਦ ਸੀ। ਉੱਥੋਂ ਮਨਜੀਤ ਸਿੰਘ ਅਤੇ ਦੀਪਕ ਨੇ ਵਾਇਰਲੈੱਸ ਉਪਕਰਣਾਂ ਰਾਹੀਂ ਪ੍ਰੀਖਿਆ ਕੇਂਦਰਾਂ ਵਿੱਚ ਬੈਠੇ ਕਈ ਉਮੀਦਵਾਰਾਂ ਨੂੰ ਰੀਅਲ-ਟਾਈਮ ਵਿੱਚ ਉੱਤਰ ਦੱਸੇ।

ਹੁਣ ਤੱਕ ਦੀ ਜਾਂਚ ਤੋਂ ਸਪਸ਼ਟ ਹੋਇਆ ਹੈ ਕਿ ਪ੍ਰਸ਼ਨ ਪੱਤਰ ਪਹਿਲਾਂ ਤੋਂ ਲੀਕ ਨਹੀਂ ਹੋਇਆ ਸੀ ਅਤੇ ਕਿਸੇ ਵੀ ਸਰਕਾਰੀ ਅਧਿਕਾਰੀ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ। ਇਹ ਸਾਰੀ ਘਟਨਾ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਰੀਅਲ-ਟਾਈਮ ਵਿੱਚ ਵਾਪਰੀ।

ਸੰਤ ਕਬੀਰ ਪੌਲੀਟੈਕਨਿਕ ਕਾਲਜ ਵਿੱਚ ਕਰਮਚਾਰੀ ਮੁੱਖ ਮੁਲਜ਼ਮ 

ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਪੂਰੇ ਰੈਕੇਟ ਦਾ ਮਾਸਟਰਮਾਈਂਡ ਗੁਰਮੀਤ ਸਿੰਘ, ਜੋ ਫਾਜ਼ਿਲਕਾ ਦੇ ਸੰਤ ਕਬੀਰ ਪੌਲੀਟੈਕਨਿਕ ਕਾਲਜ ਵਿੱਚ ਕਰਮਚਾਰੀ ਹੈ, ਸੀ। ਇਹ ਗਿਰੋਹ ਉਮੀਦਵਾਰਾਂ ਤੋਂ ਪ੍ਰੀਖਿਆ ਪਾਸ ਕਰਵਾਉਣ ਦੇ ਨਾਮ 'ਤੇ 3.5 ਲੱਖ ਰੁਪਏ ਤੋਂ 13 ਲੱਖ ਰੁਪਏ ਤੱਕ ਦੀ ਰਕਮ ਵਸੂਲ ਕਰਦਾ ਸੀ। ਕਈ ਉਮੀਦਵਾਰਾਂ ਤੋਂ ਸੁਰੱਖਿਆ ਵਜੋਂ ਪੋਸਟ ਡੇਟਿਡ ਚੈੱਕ (PDC) ਵੀ ਲਏ ਗਏ ਸਨ।

ਪੂਰੀ ਤਰ੍ਹਾਂ ਯੋਜਨਾਬੱਧ ਢੰਗ ਨਾਲ ਚੱਲ ਰਿਹਾ ਸੀ ਰੈਕੇਟ 

ਇਹ ਰੈਕੇਟ ਪੂਰੀ ਤਰ੍ਹਾਂ ਯੋਜਨਾਬੱਧ ਢੰਗ ਨਾਲ ਚੱਲ ਰਿਹਾ ਸੀ। ਪ੍ਰੀਖਿਆ ਵਾਲੇ ਦਿਨ ਸਵੇਰੇ ਫਰੀਦਕੋਟ-ਕੋਟਕਪੂਰਾ ਰੋਡ 'ਤੇ ਸਥਿਤ ਇੱਕ ਹੋਟਲ ਵਿੱਚ ਗਿਰੋਹ ਦੇ ਮੈਂਬਰ ਇਕੱਠੇ ਹੋਏ ਅਤੇ ਉੱਥੋਂ ਸਮਝੌਤਾ ਕਰ ਚੁੱਕੇ ਉਮੀਦਵਾਰਾਂ ਨੂੰ ਖ਼ਾਸ ਤੌਰ 'ਤੇ ਤਿਆਰ ਕੀਤੇ ਬੈਟਰੀ ਨਾਲ ਚੱਲਣ ਵਾਲੇ ਵਾਇਰਲੈੱਸ ਮਾਈਕਰੋ ਉਪਕਰਣ ਵੰਡੇ ਗਏ।

ਹੁਣ ਤੱਕ ਫਰੀਦਕੋਟ ਅਤੇ ਫਿਰੋਜ਼ਪੁਰ ਵਿੱਚੋਂ 28 ਉਮੀਦਵਾਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਨ੍ਹਾਂ ਕੋਲੋਂ 27 ਗੈਰ-ਕਾਨੂੰਨੀ ਵਾਇਰਲੈੱਸ ਉਪਕਰਣ ਬਰਾਮਦ ਕੀਤੇ ਗਏ ਹਨ।

ਗ੍ਰਿਫ਼ਤਾਰ ਕੀਤੇ ਗਏ 7 ਮੁੱਖ ਮੁਲਜ਼ਮ:

  • ਗੁਰਮੀਤ ਸਿੰਘ, ਵਾਸੀ ਫਰੀਦਕੋਟ – ਮਾਸਟਰਮਾਈਂਡ ਅਤੇ ਮੁੱਖ ਸਹੂਲਤਕਾਰ
  • ਮਨਜੀਤ ਸਿੰਘ, ਵਾਸੀ ਝੁੰਝਨੂੰ, ਰਾਜਸਥਾਨ – ਸਾਲਵਰ/ਉੱਤਰ ਦੱਸਣ ਵਾਲਾ
  • ਦੀਪਕ, ਵਾਸੀ ਕੋਟਪੁਤਲੀ-ਬਹਿਰੋਰ, ਰਾਜਸਥਾਨ – ਸਾਲਵਰ/ਉੱਤਰ ਦੱਸਣ ਵਾਲਾ
  • ਸਤਨਾਮ ਸਿੰਘ, ਵਾਸੀ ਗੁਰੂਹਰਸਹਾਏ, ਪੰਜਾਬ
  • ਬਲਵੰਤ ਸਿੰਘ, ਵਾਸੀ ਡੋਢਾ, ਹਰਿਆਣਾ
  • ਅਭਿਯੰਤ, ਵਾਸੀ ਭਿਵਾਨੀ, ਹਰਿਆਣਾ
  • ਸੁਨੀਲ ਕੁਮਾਰ, ਵਾਸੀ ਕੋਟਪੁਤਲੀ-ਬਹਿਰੋਰ, ਰਾਜਸਥਾਨ

ਹੁਣ ਤੱਕ ਦੀ ਜਾਂਚ ਅਨੁਸਾਰ ਇਸ ਪੂਰੇ ਮਾਮਲੇ ਵਿੱਚ ਕਿਸੇ ਵੀ ਅੰਦਰੂਨੀ ਅਧਿਕਾਰੀ ਜਾਂ ਪ੍ਰੀਖਿਆ ਪ੍ਰਬੰਧ ਨਾਲ ਜੁੜੇ ਵਿਅਕਤੀ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆਈ ਹੈ। ਪ੍ਰੀਖਿਆ ਪ੍ਰਣਾਲੀ ਨੂੰ ਇਸ ਤਰ੍ਹਾਂ ਤਿਆਰ ਅਤੇ ਲਾਗੂ ਕੀਤਾ ਗਿਆ ਹੈ ਕਿ ਇਹ ਅੰਦਰੂਨੀ ਦਖ਼ਲਅੰਦਾਜ਼ੀ, ਗੈਰ-ਅਧਿਕਾਰਤ ਪਹੁੰਚ ਜਾਂ ਕਿਸੇ ਵੀ ਤਰ੍ਹਾਂ ਦੀ ਹੇਰਾਫੇਰੀ ਤੋਂ ਸੁਰੱਖਿਅਤ ਰਹੇ ਅਤੇ ਸਾਰੇ ਉਮੀਦਵਾਰਾਂ ਲਈ ਨਿਰਪੱਖਤਾ ਅਤੇ ਬਰਾਬਰੀ ਯਕੀਨੀ ਬਣਾਈ ਜਾ ਸਕੇ।

ਬਾਬਾ ਫਰੀਦ ਯੂਨੀਵਰਸਿਟੀ ਦਾ ਮਾਮਲੇ ’ਤੇ ਬਿਆਨ

ਹੁਣ ਫਾਰਮੇਸੀ ਅਫਸਰਾਂ ਦੀ ਭਰਤੀ ਲਈ ਕਰਵਾਏ ਗਏ ਟੈਸਟ ਵਿਚ ਨਕਲ ਮਾਰਨ ਵਾਲੇ ਮਾਮਲੇ ਵਿਚ ਬਾਬਾ ਫਰੀਦ ਯੂਨੀਵਰਸਿਟੀ ਦਾ ਪੱਖ ਸਾਹਮਣੇ ਆਇਆ ਹੈ। ਯੂਨੀਵਰਸਿਟੀ ਦੇ ਰਜਿਸਟਰਾਰ ਅਰਵਿੰਦ ਕੁਮਾਰ ਨੇ ਮੀਡੀਆ ਸਾਹਮਣੇ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਦੇ ਉਡਣ ਦਸਤੇ ਨੇ ਪਹਿਲਾ ਨਕਲਚੀ ਫੜਿਆ ਸੀ, ਇਹ ਪ੍ਰੀਖਿਆਰਥੀ ਬਲੁਟੂਥ ਡਿਵਾਈਸ ਨਾਲ ਨਕਲ ਕਰ ਰਿਹਾ ਸੀ। 

ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੇਪਰ ਪਹਿਲਾਂ ਲੀਕ ਨਹੀਂ ਹੋਇਆ ਸੀ ਚਲਦੇ ਟੈਸਟ ਦੌਰਾਨ ਫੋਟੋਆਂ ਬਾਹਰ ਗਈਆਂ ਸੀ। ਮਾਮਲੇ ’ਚ ਕੁੱਲ 28 ਨਕਲਚੀ ਪ੍ਰੀਖਿਆਰਥੀ ਕਾਬੂ ਕੀਤੇ ਗਏ ਹਨ। ਇਨ੍ਹਾਂ ਬਾਰੇ ਪਹਿਲਾਂ ਹੀ ਯੂਨੀਵਰਸਿਟੀ ਕੋਲ ਇੰਨਪੁੱਟ ਸੀ। 


ਇਹ ਵੀ ਪੜ੍ਹੋ  :  Sukhbir Singh Badal ਦੀ CM ਭਗਵੰਤ ਮਾਨ ਨੂੰ ਚਿਤਾਵਨੀ, ਕਿਹਾ- ਸਾਡੀ ਸਰਕਾਰ ਆਉਣ 'ਤੇ ਇਸੇ ਥਾਂ 'ਤੇ ਭਗਵੰਤ ਮਾਨ ਭੁਗਤੇਗਾ ਪੇਸ਼ੀ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK