Mon, Apr 29, 2024
Whatsapp

Punjab Breaking News Live:ਸ਼ਾਇਦ ਕੋਲਕਾਤਾ ਤੋਂ ਕਾਲ ਆਈ ਹੋਵੇਗੀ - ਪ੍ਰਧਾਨ ਮੰਤਰੀ; ਨਾਜਾਇਜ਼ ਉਸਾਰੀਆਂ ਖ਼ਿਲਾਫ ਪੰਜਾਬ ਸਰਕਾਰ ਸਖ਼ਤ

Punjab Breaking News Live: ਹਰ ਖ਼ਬਰ 'ਤੇ ਸਾਡੀ ਪਹਿਲੀ ਨਜ਼ਰ, ਪੰਜਾਬ ਭਰ ਦੀਆਂ ਵੱਡੀਆਂ-ਛੋਟੀਆਂ ਖਬਰਾਂ 'ਤੇ ਅਸੀਂ ਰੱਖ ਦੇ ਹਾਂ ਧਿਆਨ ਤਾਂ ਜੋ ਤੁਹਾਡੇ ਤੱਕ ਪਹੁੰਚਾਈ ਜਾ ਸਕੇ ਹਰ ਅਹਿਮ ਖ਼ਬਰ..ਇਥੇ ਪੜ੍ਹੋ

Written by  Aarti -- August 10th 2023 08:25 AM -- Updated: August 10th 2023 08:24 PM
Punjab Breaking News Live:ਸ਼ਾਇਦ ਕੋਲਕਾਤਾ ਤੋਂ ਕਾਲ ਆਈ ਹੋਵੇਗੀ - ਪ੍ਰਧਾਨ ਮੰਤਰੀ; ਨਾਜਾਇਜ਼ ਉਸਾਰੀਆਂ ਖ਼ਿਲਾਫ ਪੰਜਾਬ ਸਰਕਾਰ ਸਖ਼ਤ

Punjab Breaking News Live:ਸ਼ਾਇਦ ਕੋਲਕਾਤਾ ਤੋਂ ਕਾਲ ਆਈ ਹੋਵੇਗੀ - ਪ੍ਰਧਾਨ ਮੰਤਰੀ; ਨਾਜਾਇਜ਼ ਉਸਾਰੀਆਂ ਖ਼ਿਲਾਫ ਪੰਜਾਬ ਸਰਕਾਰ ਸਖ਼ਤ

Aug 10, 2023 08:24 PM

'ਆਪ' ਕਟਾਰੂਚੱਕ ਨੂੰ ਹਟਾ ਕੇ ਕਾਨੂੰਨੀ ਕਾਰਵਾਈ ਕਰੇ, ਨਹੀਂ ਤਾਂ ਕਾਂਗਰਸ ਵਿਰੋਧ ਪ੍ਰਦਰਸ਼ਨ ਸ਼ੁਰੂ ਕਰੇਗੀ: ਬਾਜਵਾ

ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਦਾਗੀ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਵਿੱਚ ਉਦਾਸੀਨਤਾ ਲਈ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਪਸ਼ਟੀਕਰਨ ਮੰਗਿਆ ਹੈ ਕਿ ਉਹ ਮੰਤਰੀ ਨੂੰ ਬਚਾ ਕੇ ਕਿਹੜੀ ਮਿਸਾਲ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬਾਜਵਾ ਨੇ ਕਿਹਾ ਕਿ ਜੇਕਰ 'ਆਪ' ਸਰਕਾਰ ਦਾਗ਼ੀ ਮੰਤਰੀ ਵਿਰੁੱਧ ਕਾਨੂੰਨੀ ਕਾਰਵਾਈ ਕਰਨ 'ਚ ਅਸਫਲ ਰਹੀ ਤਾਂ ਪੰਜਾਬ ਕਾਂਗਰਸ 'ਆਪ' ਸਰਕਾਰ ਵਿਰੁੱਧ ਲੜੀਵਾਰ ਰੋਸ ਪ੍ਰਦਰਸ਼ਨ ਸ਼ੁਰੂ ਕਰੇਗੀ। 

Aug 10, 2023 07:59 PM

ਮਣੀਪੁਰ ਵਿੱਚ ਹੋ ਰਹੀ ਹਿੰਸਾ ਬਾਰੇ ਪੀਐੱਮ ਮੋਦੀ ਕੀ ਕਿਹਾ...

ਪੀਐਮ ਮੋਦੀ ਨੇ ਦੱਸਿਆ ਕਿ ਮਣੀਪੁਰ ਨੂੰ ਲੈ ਕੇ ਅਦਾਲਤ ਦਾ ਫੈਸਲਾ ਆਇਆ ਹੈ। ਇਸ ਦੇ ਪੱਖ ਅਤੇ ਵਿਰੋਧ ਵਿੱਚ ਜੋ ਵੀ ਸਥਿਤੀ ਰਹੀ, ਹਿੰਸਾ ਦਾ ਦੌਰ ਸ਼ੁਰੂ ਹੋ ਗਿਆ। ਇਸ ਵਿੱਚ ਕਈ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਔਰਤਾਂ ਵਿਰੁੱਧ ਗੰਭੀਰ ਅਪਰਾਧ ਕੀਤੇ ਗਏ। ਇਹ ਅਪਰਾਧ ਮੁਆਫ਼ੀਯੋਗ ਨਹੀਂ ਹੈ। ਰਾਜ ਅਤੇ ਕੇਂਦਰ ਸਰਕਾਰ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ। ਮੈਂ ਜਨਤਾ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਸੂਬੇ ਵਿੱਚ ਸ਼ਾਂਤੀ ਦਾ ਸੂਰਜ ਜ਼ਰੂਰ ਚੜ੍ਹੇਗਾ।


Aug 10, 2023 07:06 PM

PM ਮੋਦੀ ਦਾ ਕਾਂਗਰਸ 'ਤੇ ਹਮਲਾ

ਕਾਂਗਰਸ 'ਤੇ ਹਮਲਾ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਦਾ ਇਤਿਹਾਸ ਦੇਸ਼ ਨੂੰ ਤੋੜਨ ਦਾ ਰਿਹਾ ਹੈ। ਮਿਜ਼ੋਰਮ 'ਚ ਕਾਂਗਰਸ 'ਤੇ ਹਵਾਈ ਹਮਲਾ ਹੋਇਆ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਵੀ ਹਮਲਾ ਕਰਵਾਇਆ। ਇਹ ਹਮਲਾ ਇੰਦਰਾ ਗਾਂਧੀ ਦੇ ਸ਼ਾਸਨ ਦੌਰਾਨ ਹੋਇਆ ਸੀ। ਕਾਂਗਰਸ ਨੇ ਉੱਤਰ-ਪੂਰਬ ਦਾ ਭਰੋਸਾ ਤੋੜਿਆ ਹੈ।


Aug 10, 2023 06:40 PM

ਰਾਹੁਲ ਗਾਂਧੀ 'ਤੇ ਪੀਐਮ ਮੋਦੀ ਦਾ ਨਿਸ਼ਾਨਾ

ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਕਈ ਵਾਰ ਸੱਚ ਵੀ ਸਾਹਮਣੇ ਆ ਜਾਂਦਾ ਹੈ। ਲੰਕਾ ਹਨੂੰਮਾਨ ਨੇ ਨਹੀਂ ਸਾੜੀ, ਰਾਵਣ ਦੇ ਹੰਕਾਰ ਨੇ ਲੰਕਾ ਸਾੜ ਦਿੱਤੀ, ਇਹ ਸੱਚ ਹੈ। ਅਜਿਹੇ ਹੰਕਾਰ ਕਾਰਨ ਕਾਂਗਰਸ 400 ਤੋਂ ਘੱਟ ਕੇ 40 'ਤੇ ਆ ਗਈ ਹੈ। ਲੋਕ ਰੱਬ ਦਾ ਰੂਪ ਹਨ, ਇਸੇ ਲਈ ਕਾਂਗਰਸ ਦੀ ਇਹ ਹਾਲਤ ਹੋਈ।


Aug 10, 2023 05:58 PM

ਮਨੀਲਾ 'ਚ ਪੰਜਾਬੀ ਮੁੰਡੇ ਦਾ ਕਤਲ, ਕਪੂਰਥਲਾ ਦੇ ਨਿਸ਼ਾਨ ਸਿੰਘ ਦੇ ਸਿਰ 'ਚ ਮਾਰੀ ਗੋਲੀ

ਰੋਜ਼ੀ ਰੋਟੀ ਦੀ ਖਾਤਿਰ ਵਿਦੇਸ਼ ਮਨੀਲਾ ਗਏ ਜ਼ਿਲਾ ਕਪੂਰਥਲਾ ਦੇ ਪਿੰਡ ਰੰਧਾਵਾ ਦੇ ਨੋਜਵਾਨ ਦੀ  ਇੱਕ ਵਿਆਕਤੀ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਸਬੰਧੀ ਭਰੇ ਮਨ ਨਾਲ  ਜਾਣਕਾਰੀ ਦਿੰਦਿਆ ਮ੍ਰਿਤਕ ਨੌਜਵਾਨ ਦੇ ਪਿਤਾ ਪ੍ਰੇਮ ਸਿੰਘ ਵਾਸੀ ਰੰਧਾਵਾ ਨੇ ਦੱਸਿਆ ਕਿ ਮੇਰਾ ਬੇਟਾ ਨਿਸ਼ਾਨ ਸਿੰਘ (27) ਚਾਰ ਸਾਲ ਤੋ ਮਨੀਲਾ ਰਹਿ ਰਿਹਾ ਸੀ  ਅਤੇ ਬੀਤੇ ਕੱਲ ਉਥੋ ਫੋਨ ਤੇ ਜਾਣਕਾਰੀ ਮਿਲੀ ਕਿ ਇਹ ਘਟਨਾ ਵਾਪਰੀ ਹੈ।


Aug 10, 2023 05:45 PM

ਦੇਸ਼ ਦੇ ਵਿਕਾਸ 'ਤੇ ਕੇਂਦਰਿਤ ਹੋਣਾ ਚਾਹੀਦਾ ਹੈ- ਪ੍ਰਧਾਨ ਮੰਤਰੀ

ਲੋਕ ਸਭਾ 'ਚ ਪੀਐਮ ਮੋਦੀ ਨੇ ਕਿਹਾ ਕਿ ਇਸ ਸਮੇਂ ਸਾਡਾ ਧਿਆਨ ਦੇਸ਼ ਦੇ ਵਿਕਾਸ 'ਤੇ ਹੋਣਾ ਚਾਹੀਦਾ ਹੈ। ਇਹ ਸਮੇਂ ਦੀ ਲੋੜ ਹੈ। 21ਵੀਂ ਸਦੀ ਦਾ ਇਹ ਪੜਾਅ ਭਾਰਤ ਦੇ ਹਰ ਸੁਪਨੇ ਨੂੰ ਸਾਕਾਰ ਕਰਨ ਦਾ ਮੌਕਾ ਹੈ।


Aug 10, 2023 05:33 PM

ਸ਼ਾਇਦ ਕੋਲਕਾਤਾ ਤੋਂ ਕਾਲ ਆਈ ਹੋਵੇਗੀ - ਪ੍ਰਧਾਨ ਮੰਤਰੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਨਿਸ਼ਾਨਾ ਸਾਧਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਅਧੀਰ ਰੰਜਨ ਚੌਧਰੀ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ। ਤੁਸੀਂ ਸਮਾਂ ਕਿਉਂ ਨਹੀਂ ਦਿੱਤਾ? ਸ਼ਾਇਦ ਕੋਲਕਾਤਾ ਤੋਂ ਕਾਲ ਆਈ ਹੋਵੇਗੀ।


Aug 10, 2023 05:29 PM

ਤੁਸੀਂ ਤਿਆਰ ਹੋ ਕੇ ਕਿਉਂ ਨਹੀਂ ਆਉਂਦੇ - ਪ੍ਰਧਾਨ ਮੰਤਰੀ

ਪੀਐਮ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਭ੍ਰਿਸ਼ਟਾਚਾਰੀਆਂ ਲਈ ਇਕਜੁੱਟ ਹੋ ਗਈ ਹੈ, ਮੈਂ ਤੁਹਾਨੂੰ 5 ਸਾਲ ਦਿੱਤੇ ਅਤੇ ਤੁਸੀਂ ਕੋਈ ਤਿਆਰੀ ਨਹੀਂ ਕੀਤੀ। ਵਿਰੋਧੀ ਧਿਰ ਸੱਤਾ ਦੀ ਭੁੱਖੀ ਹੈ, ਤੁਸੀਂ ਤਿਆਰੀ ਕਰਕੇ ਕਿਉਂ ਨਹੀਂ ਆਉਂਦੇ।


Aug 10, 2023 05:23 PM

ਦੇਸ਼ ਦੇ ਲੋਕਾਂ ਦਾ ਧੰਨਵਾਦ - ਪ੍ਰਧਾਨ ਮੰਤਰੀ

ਪੀਐਮ ਮੋਦੀ ਨੇ ਕਿਹਾ ਕਿ ਮੈਂ ਦੇਸ਼ ਦੇ ਲੋਕਾਂ ਦਾ ਸਾਡੀ ਸਰਕਾਰ ਵਿੱਚ ਵਾਰ-ਵਾਰ ਪ੍ਰਗਟਾਏ ਵਿਸ਼ਵਾਸ ਲਈ ਧੰਨਵਾਦ ਕਰਦਾ ਹਾਂ। ਬੇਭਰੋਸਗੀ ਮਤਾ ਪ੍ਰਮਾਤਮਾ ਦੀ ਬਖਸ਼ਿਸ਼ ਹੈ।

Aug 10, 2023 04:36 PM

ਜੋਤੀਰਾਦਿੱਤਿਆ ਸਿੰਧੀਆ ਦਾ ਵਿਰੋਧੀ ਧਿਰ 'ਤੇ ਹਮਲਾ

ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਵਿਰੋਧੀ ਬੋਲਣ ਲਈ ਤਿਆਰ ਹਨ, ਪਰ ਸੁਣਨ ਲਈ ਤਿਆਰ ਨਹੀਂ ਹਨ। ਉਹ ਦੇਸ਼ ਦੀ ਜਨਤਾ ਜਾਂ ਇਸ ਸਦਨ ਦੀ ਗੱਲ ਨਹੀਂ ਸੁਣਨਾ ਚਾਹੁੰਦੇ। ਪ੍ਰਧਾਨ ਮੰਤਰੀ ਨੇ ਸੰਸਦ ਦੇ ਬਾਹਰ ਮਣੀਪੁਰ 'ਤੇ ਇੱਕ ਸੰਵੇਦਨਸ਼ੀਲ ਬਿਆਨ ਦਿੱਤਾ ਪਰ ਉਨ੍ਹਾਂ (ਵਿਰੋਧੀ ਧਿਰ) ਨੇ ਪ੍ਰਧਾਨ ਮੰਤਰੀ ਨੂੰ ਸਦਨ ਵਿੱਚ ਬਿਆਨ ਦੇਣ ਲਈ ਜ਼ੋਰ ਦਿੱਤਾ।

Aug 10, 2023 03:25 PM

ਵਿਜੀਲੈਂਸ ਨੇ ਅਜੀਤ ਅਖਬਾਰ ਦੇ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਮੁੜ ਨੋਟਿਸ ਭੇਜ ਕੇ ਪੇਸ਼ ਹੋਣ ਲਈ ਕਿਹਾ

ਵਿਜੀਲੈਂਸ ਨੇ ਅਜੀਤ ਅਖ਼ਬਾਰ ਦੇ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਮੁੜ ਨੋਟਿਸ ਭੇਜਿਆ ਹੈ। ਵਿਜੀਲੈਂਸ ਨੇ ਡਾ: ਹਮਦਰਦ ਨੂੰ 11 ਅਗਸਤ ਨੂੰ ਜਲੰਧਰ ਵਿਜੀਲੈਂਸ ਦਫ਼ਤਰ ਵਿਖੇ ਪੇਸ਼ ਹੋਣ ਲਈ ਕਿਹਾ ਹੈ, ਹਮਦਰਦ ਤੋਂ ਇਲਾਵਾ ਆਈਏਐਸ ਵਿਨੈ ਬੁਬਲਾਨੀ ਅਤੇ ਲੋਕ ਨਿਰਮਾਣ ਵਿਭਾਗ ਦੇ 6 ਕਾਰਜਕਾਰੀ ਇੰਜਨੀਅਰਾਂ ਨੂੰ ਵੀ ਪੇਸ਼ ਹੋਣ ਲਈ ਕਿਹਾ ਗਿਆ ਹੈ। 

Aug 10, 2023 02:21 PM

ਗੈਰ ਕਾਨੂੰਨੀ ਇਮੀਗ੍ਰੇਸ਼ਨ ਏਜੰਟਾਂ ਖਿਲਾਫ ਪੰਜਾਬ ਸਰਕਾਰ ਸਖਤ


Aug 10, 2023 01:54 PM

ਬੇਭਰੋਸਗੀ ਮਤੇ 'ਤੇ ਚਰਚਾ ਦੌਰਾਨ ਹਰਸਿਮਰਤ ਕੌਰ ਬਾਦਲ ਦਾ ਤਿੱਖਾ ਸੰਬੋਧਨ


Aug 10, 2023 12:53 PM

  • ਨਾਜਾਇਜ਼ ਉਸਾਰੀਆਂ ਖ਼ਿਲਾਫ ਪੰਜਾਬ ਸਰਕਾਰ ਸਖ਼ਤ
  • ਅਣ-ਅਧਿਕਾਰਿਕਤ ਉਸਾਰੀ ਦੀ ਸ਼ਿਕਾਇਤ ਕਰਨ ਲਈ ਜਾਰੀ ਕੀਤਾ ਵਟਸਐਪ ਨੰਬਰ 
  • 78991-49943 ’ਤੇ ਕੀਤੀ ਜਾ ਸਕਦੀ ਹੈ ਸ਼ਿਕਾਇਤ

Aug 10, 2023 12:19 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 4 ਵਜੇ ਦੇ ਕਰੀਬ ਬੇਭਰੋਸਗੀ ਮਤੇ 'ਤੇ ਚਰਚਾ 'ਚ ਹਿੱਸਾ ਲੈਣਗੇ।

Aug 10, 2023 12:14 PM

ਸੁਣੋ ਕੀ ਕਹਿੰਦੇ ਨੇ ਤੁਹਾਡੇ ਅੱਜ ਦੇ ਸਿਤਾਰੇ !


Aug 10, 2023 12:11 PM

ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਰਾਜ ਸਭਾ ਦੀ ਕਾਰਵਾਈ

ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।

Aug 10, 2023 11:28 AM

ਕੈਂਸਰ ਪੀੜਤ ਪਤਨੀ ਨਾਲ ਨਵਜੋਤ ਸਿੱਧੂ ਦੀ ਭਾਵੁਕ ਪੋਸਟ

ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਇਸ ਸਮੇਂ ਕੈਂਸਰ ਨਾਲ ਪੀੜਤ ਆਪਣੀ ਪਤਨੀ ਦੀ ਸੇਵਾ ਕਰਨ 'ਚ ਰੁੱਝੇ ਹੋਏ ਹਨ। ਡਾਕਟਰ ਨਵਜੋਤ ਕੌਰ ਨੇ ਆਪਣੀ ਪੰਜਵੀਂ ਕੀਮੋਥੈਰੇਪੀ ਕਰਵਾਈ ਹੈ। ਜਿਸ ਤੋਂ ਬਾਅਦ ਉਹ ਕਾਫੀ ਕਮਜ਼ੋਰ ਹੋ ਗਈ ਹੈ। ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਲਈ ਭਾਵੁਕ ਪੋਸਟ ਲਿਖਦੇ ਹੋਏ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋਂ ਉਨ੍ਹਾਂ ਨੂੰ ਇੱਕਲਾ ਨਹੀਂ ਛੱਡ ਰਹੇ ਹਨ। ਹੁਣ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਦੇਣ ਲਈ ਮਨਾਲੀ ਜਾਣ ਦੀ ਯੋਜਨਾ ਬਣਾ ਰਹੇ ਹਾਂ। 


Aug 10, 2023 11:21 AM

ਕੇਂਦਰੀ ਟੀਮ ਦੇ ਪੰਜਾਬ ਦੌਰੇ ਦਾ ਅੱਜ ਆਖਰੀ ਦਿਨ


Aug 10, 2023 11:19 AM

ਕੈਬ ਡਰਾਈਵਰ ਹੜਤਾਲ 'ਤੇ ,ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ?ਗਰਾਊਂਡ ਜ਼ੀਰੋ ਤੋਂ ਵੇਖੋ ਕੀ ਨੇ ਮੌਜੂਦਾ ਹਾਲਾਤ


Aug 10, 2023 11:18 AM

Uttarakhand News: ਉੱਤਰਾਖੰਡ 'ਚ ਮੀਂਹ ਦਾ ਕਹਿਰ ਜਾਰੀ, ਸਥਿਤੀ ਦਾ ਜਾਇਜ਼ਾ ਲੈਣ ਲਈ ਪਹੁੰਚੇ ਮੁੱਖ-ਮੰਤਰੀ ਧਾਮੀ

Uttarakhand News: ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਬੁੱਧਵਾਰ ਨੂੰ ਸਥਿਤੀ ਦਾ ਜਾਇਜ਼ਾ ਲਿਆ ਅਤੇ ਸਾਰੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਅਲਰਟ 'ਤੇ ਰਹਿਣ ਦੇ ਨਿਰਦੇਸ਼ ਦਿੱਤੇ ਕਿਉਂਕਿ ਉੱਤਰਾਖੰਡ ਵਿੱਚ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ। 


Aug 10, 2023 10:54 AM

ਖ਼ੁਸ਼ਖ਼ਬਰੀ! ਨਹੀਂ ਵਧੇਗਾ ਲੋਨ ਅਤੇ EMI ਦਾ ਬੋਝ

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਰੇਪੋ ਰੇਟ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਰੈਪੋ ਦਰ 6.5 ਫੀਸਦੀ 'ਤੇ ਹੀ ਬਰਕਰਾਰ ਹੈ।

Aug 10, 2023 09:31 AM

ਅੰਮ੍ਰਿਤਸਰ 'ਚ 3 ਨਸ਼ਾ ਤਸਕਰ ਪੁਲਿਸ ਅੜਿੱਕੇ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 3 ਤਸਕਰਾਂ ਨੂੰ ਕਾਬੂ ਕੀਤਾ ਹੈ। ਤਸਕਰਾਂ ਕੋਲੋਂ 84 ਕਰੋੜ ਰੁਪਏ ਦੀ ਹੈਰੋਇਨ ਵੀ ਜ਼ਬਤ ਕੀਤੀ ਗਈ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Aug 10, 2023 09:11 AM

ਅਮਰੀਕਾ ਦੇ ਹਵਾਈ 'ਚ ਸਥਿਤ ਮਾਉਈ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ

ਅਮਰੀਕਾ ਦੇ ਹਵਾਈ 'ਚ ਸਥਿਤ ਮਾਉਈ ਦੇ ਜੰਗਲਾਂ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਕਿੰਨੀ ਤੇਜ਼ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਨੂੰ ਬਾਹਰ ਕੱਢਣ ਸਮੇਂ ਅੱਗ ਦੀ ਲਪੇਟ 'ਚ ਆ ਕੇ 6 ਲੋਕਾਂ ਦੀ ਜਾਨ ਚਲੀ ਗਈ ਹੈ। ਇੰਨਾ ਹੀ ਨਹੀਂ, ਟਾਪੂ ਦੇ ਇਤਿਹਾਸਕ ਕਸਬਿਆਂ ਦਾ ਵੱਡਾ ਹਿੱਸਾ ਅੱਗ ਨਾਲ ਤਬਾਹ ਹੋ ਗਿਆ ਹੈ।

Aug 10, 2023 08:40 AM

ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਮੌਸਮ ਵਿਭਾਗ ਵੱਲੋਂ ਦੇਹਰਾਦੂਨ, ਚਮੋਲੀ ਸਮੇਤ ਉੱਤਰਾਖੰਡ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਆਓ ਜਾਣਦੇ ਹਾਂ ਪੰਜਾਬ ’ਚ ਮੌਸਮ ਦਾ ਹਾਲ IMD Alert In Punjab: ਪੰਜਾਬ ’ਚ ਬਦਲਿਆ ਮੌਸਮ ਦਾ ਮਿਜ਼ਾਜ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ




Aug 10, 2023 08:27 AM

ਸੀਐੱਮ ਭਗਵੰਤ ਮਾਨ ਅੱਜ ਕਰਨਗੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਵਲੋਂ ਬੀਤੀ ਸ਼ਾਮ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਮੰਤਰੀ ਮੰਡਲ ਦੀਆਂ ਚਰਚਾਵਾਂ ਨੇ ਜ਼ੋਰ ਫੜ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਮੰਤਰੀ ਮੰਡਲ ਵਿਚੋਂ 2 ਤੋਂ 3 ਮੰਤਰੀਆਂ ਦੀ ਛਾਂਟੀ ਹੋ ਸਕਦੀ ਹੈ। ਮੰਤਰੀ ਮੰਡਲ ਦੇ ਵਿਸਥਾਰ ਦੇ ਨਾਲ ਵਿਭਾਗਾਂ ਵਿੱਚ ਵੀ ਰੱਦੋਬਦਲ ਸੰਭਵ ਹੈ।  

ਸੂਤਰਾਂ ਅਨੁਸਾਰ ਜਾਣਕਾਰੀ ਮਿਲ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਤੋਂ ਮੰਤਰੀਆਂ ਦੀ ਕਾਰਗੁਜ਼ਾਰੀ ਬਾਰੇ ਵੀ ਰਿਪੋਰਟ ਮੰਗੀ ਸੀ ਜਿਸ ਬਾਰੇ ਮੁੱਖ ਮੰਤਰੀ ਨੇ ਕੇਜਰੀਵਾਲ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। 

Punjab Breaking News Live: ਅੱਜ ਮੁਹਾਲੀ ਕੋਰਟ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ ਮੁਹਾਲੀ ਅਦਾਲਤ ਨੇ ਜਗਤਾਰ ਸਿੰਘ ਹਵਾਰਾ ਨੂੰ ਫਿਜ਼ੀਕਲ ਤੌਰ ‘ਤੇ ਪੇਸ਼ ਕਰਨ ਦੇ ਹੁਕਮ ਦਿੱਤੇ ਸੀ । ਇਸ ਨੂੰ ਲੈ ਕੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਵੀ ਕੀਤੇ ਗਏ ਹਨ। ਦੱਸ ਦਈਏ ਕਿ ਕੋਰਟ ਦੇ ਹੁਕਮਾਂ ਤੋਂ ਬਾਅਦ ਪੁਲਿਸ ਅਲਰਟ ‘ਤੇ ਹੈ।


- PTC NEWS

Top News view more...

Latest News view more...