Mon, Oct 12, 2026
Whatsapp

Punjab final voter list: ਪੰਜਾਬ ਦੀ ਅੰਤਿਮ ਵੋਟਰ ਸੂਚੀ (SIR) ਜਾਰੀ, ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਉਪਲਬਧ

Punjab final voter list: ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿਚਕਾਰ ਚੋਣ ਕਮਿਸ਼ਨ ਨੇ ਵੱਡਾ ਕਦਮ ਚੁੱਕਿਆ ਹੈ। ਸੂਬੇ ਵਿਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਤਹਿਤ ਤਿਆਰ ਕੀਤੀ ਗਈ ਅੰਤਿਮ ਵੋਟਰ ਸੂਚੀ (Final Electoral Roll) ਅੱਜ ਯਾਨੀ 12 ਅਕਤੂਬਰ 2026 ਨੂੰ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ।

Reported by:  PTC News Desk  Edited by:  Amritpal Singh -- October 12th 2026 04:13 PM -- Updated: October 12th 2026 04:26 PM
Punjab final voter list: ਪੰਜਾਬ ਦੀ ਅੰਤਿਮ ਵੋਟਰ ਸੂਚੀ (SIR) ਜਾਰੀ, ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਉਪਲਬਧ

Punjab final voter list: ਪੰਜਾਬ ਦੀ ਅੰਤਿਮ ਵੋਟਰ ਸੂਚੀ (SIR) ਜਾਰੀ, ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਉਪਲਬਧ

Punjab final voter list: ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿਚਕਾਰ ਚੋਣ ਕਮਿਸ਼ਨ ਨੇ ਵੱਡਾ ਕਦਮ ਚੁੱਕਿਆ ਹੈ। ਸੂਬੇ ਵਿਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਤਹਿਤ ਤਿਆਰ ਕੀਤੀ ਗਈ ਅੰਤਿਮ ਵੋਟਰ ਸੂਚੀ (Final Electoral Roll) ਅੱਜ ਯਾਨੀ 12 ਅਕਤੂਬਰ 2026 ਨੂੰ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ। ਇਹ ਸੂਚੀ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ www.ceopunjab.gov.in ਅਤੇ voters.eci.gov.in 'ਤੇ ਉਪਲਬਧ ਕਰਵਾਈ ਗਈ ਹੈ, ਜਿੱਥੋਂ ਕੋਈ ਵੀ ਨਾਗਰਿਕ ਆਪਣੇ ਜ਼ਿਲ੍ਹੇ ਅਤੇ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ਡਾਊਨਲੋਡ ਕਰ ਸਕਦਾ ਹੈ।

ਪੰਜਾਬ ਵਿਚ ਚੋਣ ਕਮਿਸ਼ਨ ਨੇ 25 ਜੂਨ ਤੋਂ 3 ਅਗਸਤ 2026 ਤੱਕ ਘਰ-ਘਰ ਜਾ ਕੇ ਵੋਟਰਾਂ ਦੀ ਪੜਤਾਲ ਕੀਤੀ। ਇਸ ਦੌਰਾਨ 1.93 ਕਰੋੜ ਤੋਂ ਵੱਧ (90.37%) ਵੋਟਰਾਂ ਨੇ ਆਪਣੇ ਫਾਰਮ ਭਰੇ, ਜਦੋਂ ਕਿ ਕਰੀਬ 20.66 ਲੱਖ (9.63%) ਵੋਟਰ ਅਜਿਹੇ ਸਨ ਜਿਨ੍ਹਾਂ ਦੇ ਫਾਰਮ ਨਹੀਂ ਭਰੇ ਗਏ। ਇਨ੍ਹਾਂ ਵਿਚ 9.44 ਲੱਖ ਵੋਟਰ ਪੱਕੇ ਤੌਰ 'ਤੇ ਰਾਜ ਤੋਂ ਬਾਹਰ ਚਲੇ ਗਏ, 5.74 ਲੱਖ ਵੋਟਰਾਂ ਦੀ ਮੌਤ ਹੋ ਚੁੱਕੀ ਹੈ, 4.12 ਲੱਖ ਵੋਟਰ ਲਾਪਤਾ ਹਨ ਅਤੇ 1.19 ਲੱਖ ਵੋਟਰ ਡੁਪਲੀਕੇਟ ਪਾਏ ਗਏ। ਚੋਣ ਕਮਿਸ਼ਨ ਨੇ ਇਸ ਪ੍ਰਕਿਰਿਆ ਦੌਰਾਨ ਪੋਲਿੰਗ ਸਟੇਸ਼ਨਾਂ ਦੀ ਸੰਖਿਆ ਵੀ 24,453 ਤੋਂ ਵਧਾ ਕੇ 25,332 ਕਰ ਦਿੱਤੀ ਹੈ।

ਹੋਰ ਪੜ੍ਹੋ- ਪੰਜਾਬ ਵਿੱਚ ਮੀਂਹ ਕਾਰਨ ਝੋਨੇ ਦੀ ਫਸਲ 'ਤੇ ਦੋਹਰੀ ਮਾਰ, ਖੇਤਾਂ 'ਚ ਭਰਿਆ ਪਾਣੀ, ਫਸਲਾਂ ਨਾਲ ਭਰੀਆਂ ਮੰਡੀਆਂ

ਚੋਣ ਕਮਿਸ਼ਨ ਨੇ ਸ਼ੁਰੂ ਵਿਚ ਅੰਤਿਮ ਸੂਚੀ 1 ਅਕਤੂਬਰ ਨੂੰ ਜਾਰੀ ਕਰਨ ਦੀ ਯੋਜਨਾ ਬਣਾਈ ਸੀ, ਪਰ ਬਾਅਦ ਵਿਚ ਸਮਾਂ-ਸੀਮਾ 11 ਦਿਨ ਵਧਾ ਕੇ 12 ਅਕਤੂਬਰ ਕਰ ਦਿੱਤੀ ਗਈ। ਇਸ ਤੋਂ ਪਹਿਲਾਂ 13 ਅਗਸਤ ਨੂੰ ਡਰਾਫਟ ਵੋਟਰ ਸੂਚੀ ਜਾਰੀ ਕੀਤੀ ਗਈ ਸੀ ਅਤੇ 12 ਸਤੰਬਰ ਤੱਕ ਦਾਅਵੇ ਅਤੇ ਇਤਰਾਜ਼ ਪੇਸ਼ ਕਰਨ ਦੀ ਸੁਵਿਧਾ ਦਿੱਤੀ ਗਈ ਸੀ। ਚੋਣ ਕਮਿਸ਼ਨ ਨੇ 8 ਅਕਤੂਬਰ ਤੱਕ ਸਾਰੇ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ ਕਰ ਲਿਆ ਸੀ।

ਹੋਰ ਪੜ੍ਹੋ- "ਤੁਸੀਂ ਬਚੋਗੇ ਨਹੀਂ, ਸਾਡੇ ਕੋਲ ਤੁਹਾਡੇ ਇਤਿਹਾਸ ਦੀ ਜਾਣਕਾਰੀ ਹੈ" CEC ਗਿਆਨੇਸ਼ ਕੁਮਾਰ ਨੂੰ ਰਾਹੁਲ ਗਾਂਧੀ ਦੀ ਸਖ਼ਤ ਚੇਤਾਵਨੀ!

ਅੰਤਿਮ ਵੋਟਰ ਸੂਚੀ ਕਿਵੇਂ ਡਾਊਨਲੋਡ ਕਰੀਏ?

ਅਧਿਕਾਰਤ ਵੈੱਬਸਾਈਟ 'ਤੇ ਜਾਓ: ਸਭ ਤੋਂ ਪਹਿਲਾਂ www.ceopunjab.gov.in ਜਾਂ voters.eci.gov.in 'ਤੇ ਜਾਓ।

ਵਿਕਲਪ ਚੁਣੋ: ਹੋਮਪੇਜ 'ਤੇ "Download Electoral Roll" ਜਾਂ "Final Roll" ਵਿਕਲਪ 'ਤੇ ਕਲਿੱਕ ਕਰੋ।

ਵੇਰਵੇ ਭਰੋ: ਆਪਣਾ ਰਾਜ (ਪੰਜਾਬ), ਜ਼ਿਲ੍ਹਾ, ਵਿਧਾਨ ਸਭਾ ਹਲਕਾ, ਭਾਸ਼ਾ ਅਤੇ ਰੋਲ ਟਾਈਪ (Final Roll) ਚੁਣੋ।

ਪੋਲਿੰਗ ਸਟੇਸ਼ਨ ਚੁਣੋ: ਆਪਣੇ ਪੋਲਿੰਗ ਸਟੇਸ਼ਨ ਦਾ ਨੰਬਰ ਚੁਣੋ ਅਤੇ ਕੈਪਚਾ ਭਰ ਕੇ ਡਾਊਨਲੋਡ ਕਰੋ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK