Fri, Jul 19, 2024
Whatsapp

Toronto Police PEO Raninderjit Singh: ਕੈਨੇਡਾ ’ਚ ਪੰਜਾਬ ਦਾ ਗੱਭਰੂ ਬਣਿਆ 'ਟੋਰੋਂਟੋ ਪੁਲਿਸ ਪਾਰਕਿੰਗ ਐਨਫੋਰਸਮੈਟ ਅਫ਼ਸਰ', ਨਾਲ ਰਚਿਆ ਇਹ ਇਤਿਹਾਸ

ਦੱਸ ਦਈਏ ਕਿ ਪੰਜਾਬ ਤੋਂ ਪਟਿਆਲਾ ਦਾ ਵਸਨੀਕ ਰਣਿੰਦਰਜੀਤ ਸਿੰਘ 2019 ਵਿੱਚ ਕੈਨੇਡਾ ਆਇਆ ਸੀ। ਉਸ ਦੇ ਪਿਤਾ ਇੰਦਰਜੀਤ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਵੀ 2023 ਤੋਂ ਕੈਨੇਡਾ ਵਿੱਚ ਹੀ ਹਨ।

Reported by:  PTC News Desk  Edited by:  Aarti -- July 06th 2024 05:25 PM -- Updated: July 06th 2024 06:13 PM
Toronto Police PEO Raninderjit Singh: ਕੈਨੇਡਾ ’ਚ ਪੰਜਾਬ ਦਾ ਗੱਭਰੂ ਬਣਿਆ 'ਟੋਰੋਂਟੋ ਪੁਲਿਸ ਪਾਰਕਿੰਗ ਐਨਫੋਰਸਮੈਟ ਅਫ਼ਸਰ', ਨਾਲ ਰਚਿਆ ਇਹ ਇਤਿਹਾਸ

Toronto Police PEO Raninderjit Singh: ਕੈਨੇਡਾ ’ਚ ਪੰਜਾਬ ਦਾ ਗੱਭਰੂ ਬਣਿਆ 'ਟੋਰੋਂਟੋ ਪੁਲਿਸ ਪਾਰਕਿੰਗ ਐਨਫੋਰਸਮੈਟ ਅਫ਼ਸਰ', ਨਾਲ ਰਚਿਆ ਇਹ ਇਤਿਹਾਸ

Toronto Police PEO Raninderjit Singh: ਕੈਨੇਡਾ ਵਿੱਚ ਪੰਜਾਬੀ ਮੂਲ ਦੇ ਨੌਜਵਾਨ ਰਣਿੰਦਰਜੀਤ ਸਿੰਘ ਨੇ 'ਟੋਰੋਂਟੋ ਪੁਲਿਸ ਪਾਰਕਿੰਗ ਐਨਫੋਰਸਮੈਟ ਅਫ਼ਸਰ' ਦਾ ਅਹੁਦਾ ਹਾਸਲ ਕਰ ਕੇ ਆਪਣੇ ਮਾਪਿਆਂ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ।

ਦੱਸ ਦਈਏ ਕਿ ਪੰਜਾਬ ਤੋਂ ਪਟਿਆਲਾ ਦਾ ਵਸਨੀਕ ਰਣਿੰਦਰਜੀਤ ਸਿੰਘ 2019 ਵਿੱਚ ਕੈਨੇਡਾ ਆਇਆ ਸੀ। ਉਸ ਦੇ ਪਿਤਾ ਇੰਦਰਜੀਤ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਵੀ 2023 ਤੋਂ ਕੈਨੇਡਾ ਵਿੱਚ ਹੀ ਹਨ। ਦੋਹਾਂ ਨੇ ਆਪਣਾ ਚਾਅ ਸਾਂਝਾ ਕਰਦਿਆਂ ਦੱਸਿਆ ਕਿ ਇਸ ਅਹੁਦੇ ਦੀ ਛੇ ਹਫ਼ਤੇ ਦੀ ਸਿਖਲਾਈ ਉਪਰੰਤ ਹੁਣ ਜਦੋਂ ਉਨ੍ਹਾਂ ਦਾ ਲਾਡਲਾ ਪੁੱਤਰ ਰਣਿੰਦਰਜੀਤ ਸਿੰਘ ਡਿਊਟੀ ਸੰਭਾਲਣ ਜਾ ਰਿਹਾ ਹੈ ਤਾਂ ਉਹ ਬਹੁਤ ਖੁਸ਼ ਹਨ।


ਰਣਿੰਦਰਜੀਤ ਸਿੰਘ ਨੇ ਦੱਸਿਆ ਕਿ ਸਿਖਲਾਈ ਪ੍ਰੋਗਰਾਮ ਦੌਰਾਨ ਉਸ ਨੇ ਅਕਾਦਮਿਕ ਪੇਪਰ ਵਿੱਚ 150 ਵਿੱਚੋਂ 149 ਨੰਬਰ ਲੈ ਕੇ ਸਰਵੋਤਮ ਸਥਾਨ ਹਾਸਲ ਕੀਤਾ ਹੈ ਜਿਸ ਕਾਰਨ ਉਸਨੂੰ ਡਿਪਟੀ ਚੀਫ਼ ਆਫ਼ ਟਰੋਂਟੋ ਪੁਲਿਸ ਲੌਰੈਨ ਪੌਗ ਵੱਲੋਂ ਇਹ ਐਵਾਰਡ ਪ੍ਰਦਾਨ ਕੀਤਾ ਗਿਆ। ਉਸਨੇ ਖੁਸ਼ੀ ਸਹਿਤ ਦੱਸਿਆ ਕਿ ਪਹਿਲੀ ਵਾਰ ਕਿਸੇ ਪੰਜਾਬੀ ਮੂਲ ਦੇ ਵਿਅਕਤੀ ਨੂੰ ਇਹ ਐਵਾਰਡ ਮਿਲਿਆ ਹੈ। 

ਰਣਿੰਦਰਜੀਤ ਸਿੰਘ ਨੇ ਆਪਣੀ ਇਸ ਪ੍ਰਾਪਤੀ ਲਈ ਮਾਪਿਆਂ ਤੋਂ ਇਲਾਵਾ ਆਪਣੇ ਦੋਸਤ ਹਰਦੀਪ ਸਿੰਘ ਬੈਂਸ ਨੂੰ ਆਪਣਾ ਪ੍ਰੇਰਣਾ ਸਰੋਤ ਦੱਸਿਆ ਜੋ ਖ਼ੁਦ ਇਸੇ ਅਹੁਦੇ ਉੱਤੇ ਕਾਰਜਸ਼ੀਲ ਹੈ। ਜ਼ਿਕਰਯੋਗ ਹੈ ਕਿ ਸਿਖਲਾਈ ਪ੍ਰੋਗਰਾਮ ਦੌਰਾਨ 25 ਵਿਅਕਤੀਆਂ ਦੇ ਸਮੂਹ ਵਿੱਚ ਉਹ ਸਭ ਤੋਂ ਛੋਟੀ ਉਮਰ ਦਾ ਸੀ।

ਇਹ ਵੀ ਪੜ੍ਹੋ: Sidhu Moosewala Murder Case Update: ਮੂਸੇਵਾਲਾ ਕਤਲ ਕਾਂਡ ਦੇ ਮੁੱਖ ਗਵਾਹ ਨਹੀਂ ਪਹੁੰਚੇ ਅਦਾਲਤ, ਮੰਗਿਆ ਸਮਾਂ

- PTC NEWS

Top News view more...

Latest News view more...

PTC NETWORK