Sat, Oct 17, 2026
Whatsapp

Canada News : ਕੈਨੇਡਾ 'ਚ ਪੰਜਾਬੀ ਨੌਜਵਾਨ ਵੱਲੋਂ ਪਤਨੀ ਦਾ ਕਤਲ, ਪੁਲਿਸ ਨੂੰ ਗੁੰਮਰਾਹ ਕਰਨ ਲਈ ਰਚੀ ਕਹਾਣੀ

Jasmine Kaur Gill Murder Case : ਮੁਲਜ਼ਮ ਗੁਰਿੰਦਰ ਸਿੰਘ 'ਤੇ ਆਪਣੀ ਪਤਨੀ ਦੀ ਹੱਤਿਆ ਕਰਨ ਅਤੇ ਫਿਰ ਇਹ ਦਾਅਵਾ ਕਰਕੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੈ ਕਿ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICC) ਏਜੰਸੀ ਦੇ ਏਜੰਟ ਉਸਨੂੰ ਚੁੱਕ ਕੇ ਲੈ ਗਏ ਸਨ।

Reported by:  PTC News Desk  Edited by:  KRISHAN KUMAR SHARMA -- October 17th 2026 12:14 PM -- Updated: October 17th 2026 12:29 PM
Canada News : ਕੈਨੇਡਾ 'ਚ ਪੰਜਾਬੀ ਨੌਜਵਾਨ ਵੱਲੋਂ ਪਤਨੀ ਦਾ ਕਤਲ, ਪੁਲਿਸ ਨੂੰ ਗੁੰਮਰਾਹ ਕਰਨ ਲਈ ਰਚੀ ਕਹਾਣੀ

Canada News : ਕੈਨੇਡਾ 'ਚ ਪੰਜਾਬੀ ਨੌਜਵਾਨ ਵੱਲੋਂ ਪਤਨੀ ਦਾ ਕਤਲ, ਪੁਲਿਸ ਨੂੰ ਗੁੰਮਰਾਹ ਕਰਨ ਲਈ ਰਚੀ ਕਹਾਣੀ

Jasmine Kaur Gill Murder Case : ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿੱਚ ਪੁਲਿਸ ਨੇ ਇੱਕ ਪੰਜਾਬੀ ਮੂਲ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ 'ਤੇ ਆਪਣੀ ਪਤਨੀ ਦੀ ਹੱਤਿਆ ਕਰਨ ਅਤੇ ਫਿਰ ਇਹ ਦਾਅਵਾ ਕਰਕੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੈ ਕਿ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICC) ਏਜੰਸੀ ਦੇ ਏਜੰਟ ਉਸਨੂੰ ਚੁੱਕ ਕੇ ਲੈ ਗਏ ਸਨ।

ਇਸ ਦੌਰਾਨ, ਪੁਲਿਸ ਨੂੰ ਐਲ ਡੋਰਾਡੋ ਕਾਉਂਟੀ ਵਿੱਚ ਇੱਕ ਸੜੀ ਹੋਈ ਲਾਸ਼ ਮਿਲੀ। ਫੋਰੈਂਸਿਕ ਟੈਸਟਾਂ ਅਤੇ ਡੀਐਨਏ ਵਿਸ਼ਲੇਸ਼ਣ ਨੇ ਪੁਸ਼ਟੀ ਕੀਤੀ ਕਿ ਔਰਤ ਜੈਸਮੀਨ ਗਿੱਲ ਸੀ। ਪੁਲਿਸ ਨੇ 16 ਅਕਤੂਬਰ ਨੂੰ ਉਸਦੇ ਪਤੀ ਗੁਰਿੰਦਰ ਗਿੱਲ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ...

Punjab and Sindh Bank ਦੇ ਚੀਫ਼ ਮੈਨੇਜਰ ਦੀ ਨਹਿਰ ਵਿਚੋਂ ਮਿਲੀ ਲਾ ਸ਼, ਇੱਕ ਪੱਤਰ ਵੀ ਹੋਇਆ ਬਰਾਮਦ

ਆਖਰੀ ਵਾਰ 30 ਸਤੰਬਰ ਨੂੰ ਵੇਖੀ ਗਈ ਸੀ ਜੈਸਮੀਨ ਗਿੱਲ (Punjabi Man Killed his Wife)

ਪੁੱਛਗਿੱਛ ਦੌਰਾਨ ਪੁਲਿਸ ਨੇ ਸੁਰਾਗ ਇਕੱਠੇ ਕਰ ਰਹੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਜੈਸਮੀਨ ਗਿੱਲ ਨੂੰ ਆਖਰੀ ਵਾਰ 30 ਸਤੰਬਰ ਨੂੰ ਸੈਕਰਾਮੈਂਟੋ ਸਥਿਤ ਉਸਦੇ ਘਰ ਵਿੱਚ ਦੇਖਿਆ ਗਿਆ ਸੀ। ਉਸ ਤੋਂ ਬਾਅਦ ਉਸਦਾ ਪਰਿਵਾਰ ਉਸ ਨਾਲ ਸੰਪਰਕ ਨਹੀਂ ਕਰ ਸਕਿਆ। 4 ਅਕਤੂਬਰ ਨੂੰ ਉਸਦੇ ਚਚੇਰੇ ਭਰਾ ਨੇ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ, ਜਿਸ ਤੋਂ ਬਾਅਦ ਭਾਲ ਸ਼ੁਰੂ ਕੀਤੀ ਗਈ।

ਪਤਨੀ ਨੇ ਜੈਸਮੀਨ ਦੇ ਕਤਲ ਬਾਰੇ ਬਣਾਈ ਕਹਾਣੀ (Canada News)

ਸ਼ੁਰੂਆਤੀ ਪੁੱਛਗਿੱਛ ਦੌਰਾਨ ਗੁਰਿੰਦਰ ਗਿੱਲ ਨੇ ਪੁਲਿਸ ਨੂੰ ਦੱਸਿਆ ਕਿ ਜੈਸਮੀਨ ਮੇਲਬਾਕਸ ਚੈੱਕ ਕਰਨ ਲਈ ਬਾਹਰ ਗਈ ਸੀ, ਜਦੋਂ ICE ਏਜੰਟ ਪਹੁੰਚੇ ਅਤੇ ਉਸਨੂੰ ਹਿਰਾਸਤ ਵਿੱਚ ਲੈ ਲਿਆ।

ਪੁਲਿਸ ਨੂੰ ਉਸਦੇ ਖਾਤੇ 'ਤੇ ਸ਼ੱਕ ਹੋਇਆ। ਜਦੋਂ ਅਧਿਕਾਰੀਆਂ ਨੇ ICE ਨਾਲ ਸੰਪਰਕ ਕੀਤਾ, ਤਾਂ ਏਜੰਸੀ ਨੇ ਅਜਿਹੀ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਫਿਰ ਪੁਲਿਸ ਨੇ ਉਸਦੇ ਲਾਪਤਾ ਹੋਣ ਦੀ ਜਾਂਚ ਜਾਰੀ ਰੱਖੀ। ਜਦੋਂ ਜੈਸਮੀਨ ਲਾਪਤਾ ਸੀ, ਪੁਲਿਸ ਨੂੰ 1 ਅਕਤੂਬਰ ਨੂੰ ਐਲ ਡੋਰਾਡੋ ਕਾਉਂਟੀ ਵਿੱਚ ਇੱਕ ਸੜੀ ਹੋਈ ਲਾਸ਼ ਮਿਲੀ। ਫੋਰੈਂਸਿਕ ਜਾਂਚਾਂ ਅਤੇ ਡੀਐਨਏ ਟੈਸਟਿੰਗ ਨੇ ਪੁਸ਼ਟੀ ਕੀਤੀ ਕਿ ਲਾਸ਼ ਜੈਸਮੀਨ ਗਿੱਲ ਦੀ ਹੈ।

ਇਸ ਖੋਜ ਤੋਂ ਬਾਅਦ, ਜਾਂਚਕਰਤਾਵਾਂ ਨੇ ਗੁਰਿੰਦਰ ਦੀ ਸੰਭਾਵਿਤ ਸ਼ਮੂਲੀਅਤ ਬਾਰੇ ਆਪਣੀ ਜਾਂਚ ਤੇਜ਼ ਕਰ ਦਿੱਤੀ। ਉਨ੍ਹਾਂ ਨੂੰ ਕਥਿਤ ਤੌਰ 'ਤੇ ਉਸਦੇ ਬਿਆਨਾਂ ਵਿੱਚ ਕਈ ਖਾਮੀਆਂ ਵੀ ਮਿਲੀਆਂ।

ਤਲਾਕ ਅਤੇ ਬੱਚਿਆਂ ਦੀ ਕਸਟਡੀ ਦਾ ਵਿਵਾਦ ਆਇਆ ਸਾਹਮਣੇ

ਜਾਂਚ ਤੋਂ ਪਤਾ ਲੱਗਾ ਕਿ ਜੋੜੇ ਦਾ ਰਿਸ਼ਤਾ ਤਣਾਅਪੂਰਨ ਸੀ। ਉਹ ਤਲਾਕ ਅਤੇ ਬੱਚਿਆਂ ਦੀ ਕਸਟਡੀ ਨੂੰ ਲੈ ਕੇ ਕਾਨੂੰਨੀ ਵਿਵਾਦ ਵਿੱਚ ਸ਼ਾਮਲ ਸਨ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਚੱਲ ਰਿਹਾ ਵਿਵਾਦ ਕਥਿਤ ਕਤਲ ਦਾ ਇੱਕ ਸੰਭਾਵੀ ਕਾਰਨ ਹੋ ਸਕਦਾ ਹੈ। ਪੁਲਿਸ ਨੇ ਗੁਰਿੰਦਰ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸਨੂੰ ਸੈਕਰਾਮੈਂਟੋ ਕਾਉਂਟੀ ਦੀ ਮੁੱਖ ਜੇਲ੍ਹ ਭੇਜ ਦਿੱਤਾ। ਜਾਂਚ ਦੌਰਾਨ, ਅਧਿਕਾਰੀਆਂ ਨੇ ਮੁਲਜ਼ਮ ਨਾਲ ਜੁੜੇ ਦੋ ਸਥਾਨਾਂ 'ਤੇ ਛਾਪੇਮਾਰੀ ਕੀਤੀ ਅਤੇ ਸਬੂਤ ਇਕੱਠੇ ਕੀਤੇ।

ਅੱਗੇ ਦੀ ਜਾਂਚ ਅਤੇ ਕਾਨੂੰਨੀ ਕਾਰਵਾਈ ਜਾਰੀ ਹੈ।

ਇਹ ਵੀ ਪੜ੍ਹੋ...

ਕੇਂਦਰੀ ਸਿੱਖ ਅਜਾਇਬ ਘਰ 'ਚ ਲੱਗੇਗੀ ਭਾਈ ਪਰਵਿੰਦਰ ਸਿੰਘ ਦੀ ਤਸਵੀਰ, ਸ਼੍ਰੋਮਣੀ ਕਮੇਟੀ ਨੇ ਕੀਤੇ ਵੱਡੇ ਐਲਾਨ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK