Sun, Apr 14, 2024
Whatsapp

Relationship: ਨਾਰਾਜ਼ ਹੋ ਗਈ ਹੈ ਪ੍ਰੇਮਿਕਾ? ਤਾਂ ਇਨ੍ਹਾਂ 15 ਨੁਕਤਿਆਂ ਨਾਲ ਕਰੋ ਖੁਸ਼

Written by  KRISHAN KUMAR SHARMA -- March 23rd 2024 08:11 PM
Relationship: ਨਾਰਾਜ਼ ਹੋ ਗਈ ਹੈ ਪ੍ਰੇਮਿਕਾ? ਤਾਂ ਇਨ੍ਹਾਂ 15 ਨੁਕਤਿਆਂ ਨਾਲ ਕਰੋ ਖੁਸ਼

Relationship: ਨਾਰਾਜ਼ ਹੋ ਗਈ ਹੈ ਪ੍ਰੇਮਿਕਾ? ਤਾਂ ਇਨ੍ਹਾਂ 15 ਨੁਕਤਿਆਂ ਨਾਲ ਕਰੋ ਖੁਸ਼

Tips for healthy relationships: ਸਮੇਂ ਦੇ ਨਾਲ ਰਿਸ਼ਤੇ (tips for relation) ਵੀ ਬਦਲਦੇ ਰਹਿੰਦੇ ਹਨ। ਇਨ੍ਹਾਂ ਨੂੰ ਮਜ਼ਬੂਤੀ ਦੇਣ ਲਈ ਇੱਕ-ਦੂਜੇ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਵੈਸੇ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੁੜੀਆਂ ਬਹੁਤ ਨਾਜ਼ੁਕ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਵਧੇਰੇ ਪਿਆਰ ਤੇ ਫਿਕਰ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਜੇਕਰ ਤੁਹਾਡੀ ਪਤਨੀ ਜਾਂ ਪ੍ਰੇਮਿਕਾ (Live in relation) ਤੁਹਾਡੇ ਨਾਲ ਝਗੜਾ ਕਰਕੇ ਰੁੱਸ ਜਾਂਦੀ ਹੈ ਤਾਂ ਉਸ ਨੂੰ ਮਨਾਉਣਾ ਵੀ ਬਹੁਤ ਜ਼ਰੂਰੀ ਹੈ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਮੁੰਡੇ ਇਸ ਗੱਲ ਵੱਲ ਧਿਆਨ ਨਹੀਂ ਦਿੰਦੇੇ। ਕਈ ਵਾਰ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦਾ ਸਾਥੀ ਗੁੱਸੇ ਹੈ। ਇਸ ਲਈ ਤੁਸੀ ਮਨਾਉਣ ਲਈ ਇਥੇ ਦਿੱਤੇ ਕੁੱਝ ਨੁਕਤੇ (Relationship tips) ਅਪਨਾ ਸਕਦੇ ਹੋ...

ਆਹਮੋ-ਸਾਹਮਣੇ ਬੈਠ ਕੇ ਸਮਝੋ: ਜੇਕਰ ਤੁਸੀਂ ਨੇੜੇ ਜਾਂ ਇਕੱਠੇ ਰਹਿੰਦੇ ਹੋ, ਤਾਂ ਇਸ ਸਮੱਸਿਆ ਨੂੰ ਆਹਮੋ-ਸਾਹਮਣੇ ਬੈਠ ਕੇ ਹੱਲ ਕਰੋ। ਦਰਅਸਲ, ਕਈ ਵਾਰ ਫ਼ੋਨ ਜਾਂ ਸੰਦੇਸ਼ ਵਿੱਚ ਮੂਡ ਅਤੇ ਟੋਨ ਨੂੰ ਸਮਝਣਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ 'ਚ ਹਾਲਾਤ ਸੁਧਰਨ ਦੀ ਬਜਾਏ ਵਿਗੜ ਜਾਂਦੇ ਹਨ। ਇਸ ਲਈ ਇੱਕ-ਦੂਜੇ ਦੇ ਸਾਹਮਣੇ ਬੈਠ ਕੇ ਗੱਲ ਕਰੋ ਅਤੇ ਸਮਝੋ।


ਆਪਣੇ ਕਾਰਨ ਨਾ ਹੋਣ ਦਿਓ ਪ੍ਰੇਸ਼ਾਨੀ: ਜੇਕਰ ਤੁਹਾਡਾ ਰਿਸ਼ਤਾ ਅਤੇ ਤੁਸੀਂ ਪਰਿਪੱਕ ਹੋ, ਤਾਂ ਤੁਸੀਂ ਯਕੀਨੀ ਤੌਰ 'ਤੇ ਅਜਿਹਾ ਕੁਝ ਕਰਨ ਤੋਂ ਬਚੋਗੇ, ਜਿਸ ਨਾਲ ਲੜਾਈ ਹੋ ਸਕਦੀ ਹੈ। ਜੇਕਰ ਤੁਸੀਂ ਆਪਣੀ ਨਾਰਾਜ਼ ਪ੍ਰੇਮਿਕਾ ਦੇ ਘਰ ਜਾਂ ਦਫਤਰ ਦੇ ਬਾਹਰ ਉਸ ਨੂੰ ਦਿਲਾਸਾ ਦੇਣ ਲਈ ਖੜ੍ਹੇ ਹੋ, ਤਾਂ ਧਿਆਨ ਰੱਖੋ ਕਿ ਇਸ ਨਾਲ ਉਸ ਨੂੰ ਕੋਈ ਪਰੇਸ਼ਾਨੀ ਨਾ ਹੋਵੇ।

ਸੰਗੀਤ ਨਾਲ ਮਨਾਓ: ਸੰਗੀਤ ਕਿਸੇ ਥੈਰੇਪੀ ਤੋਂ ਘੱਟ ਨਹੀਂ ਹੈ, ਜੋ ਕਿ ਖੋਜ ਵਿੱਚ ਵੀ ਸਿੱਧ ਹੋਇਆ ਹੈ। ਜੇ ਕੋਈ ਬਿਮਾਰ ਹੋਵੇ ਤਾਂ ਗੀਤਾਂ ਦਾ ਸਹਾਰਾ ਲੈਂਦੇ ਹਨ, ਨੀਂਦ ਨਹੀਂ ਆਉਂਦੀ ਤਾਂ ਵੀ ਸੰਗੀਤ ਸੁਣ ਸਕਦੇ ਹਨ। ਇਸ ਲਈ ਤੁਸੀ ਆਪਣੀ ਪ੍ਰੇਮਿਕਾ ਨੂੰ ਸੰਗੀਤ ਨਾਲ ਵੀ ਖੁਸ਼ ਕਰ ਸਕਦੇ ਹੋ।

ਪਿਆਰ ਨਾਲ ਗਲੇ ਲਗਾਓ: ਰੋਜ਼ਾਨਾ ਆਪਣੇ ਸਾਥੀ ਨੂੰ ਜੱਫੀ ਪਾਉਣ ਨਾਲ ਨਾ ਸਿਰਫ ਤਣਾਅ ਘੱਟ ਹੁੰਦਾ ਹੈ, ਸਗੋਂ ਮੂਡ ਵੀ ਵਧੀਆ ਹੁੰਦਾ ਹੈ। ਜੇਕਰ ਪ੍ਰੇਮਿਕਾ ਨਾਰਾਜ਼ ਹੈ ਤਾਂ ਉਸ ਨੂੰ ਸ਼ਾਂਤ ਕਰਨ ਲਈ ਜੱਫੀ ਸਭ ਤੋਂ ਵਧੀਆ ਤਰੀਕਾ ਹੋ ਸਕਦੀ ਹੈ। ਪਰ ਜੇਕਰ ਉਹ ਇਸ ਵਿੱਚ ਅਸਹਿਜ ਮਹਿਸੂਸ ਕਰ ਰਹੀ ਹੈ ਤਾਂ ਉਸਨੂੰ ਜ਼ਬਰਦਸਤੀ ਗਲੇ ਨਾ ਲਗਾਓ।

ਗੱਲਬਾਤ ਨੂੰ ਬਣਾਓ ਰੋਮਾਂਟਿਕ: ਜੇ ਤੁਸੀਂ ਸਭ ਕੁਝ ਅਜ਼ਮਾਇਆ ਹੈ ਅਤੇ ਥੱਕ ਗਏ ਹੋ ਤਾਂ ਇਸਦਾ ਮਤਲਬ ਹੈ ਕਿ ਤੁਹਾਨੂੰ ਆਪਣਾ ਢੰਗ ਬਦਲਣ ਦੀ ਲੋੜ ਹੈ। ਜੇਕਰ ਤੁਸੀਂ ਆਪਣੀ ਨਾਰਾਜ਼ ਪ੍ਰੇਮਿਕਾ ਨੂੰ ਸ਼ਾਂਤ ਕਰਨ ਲਈ ਕਾਲ ਜਾਂ ਮੈਸੇਜ ਦਾ ਸਹਾਰਾ ਲੈ ਰਹੇ ਹੋ, ਤਾਂ ਉਸ ਨਾਲ ਬਹਿਸ ਕਰਨ ਦੀ ਬਜਾਏ, ਰੋਮਾਂਟਿਕ ਅਤੇ ਪਿਆਰ ਨਾਲ ਗੱਲ ਕਰੋ।

ਸਰਪ੍ਰਾਈਜ਼ ਡੇਟ : ਰਿਸ਼ਤਿਆਂ 'ਚ ਅਨੋਖਪਣ ਬਣਾਈ ਰੱਖਣ ਲਈ ਡੇਟ 'ਤੇ ਜਾਣਾ ਬਹੁਤ ਜ਼ਰੂਰੀ ਹੈ। ਆਪਣੀ ਪ੍ਰੇਮਿਕਾ ਨੂੰ ਕਿਸੇ ਚੰਗੇ ਰੈਸਟੋਰੈਂਟ, ਕੈਫੇ ਜਾਂ ਸੁੰਦਰ ਸਥਾਨ 'ਤੇ ਲੈ ਜਾਓ।

ਕਰਵਾਓ ਸ਼ਾਪਿੰਗ: ਜ਼ਿਆਦਾਤਰ ਲੜਕੀਆਂ ਸ਼ਾਪਿੰਗ ਨੂੰ ਤਣਾਅ ਘੱਟ ਕਰਨ ਵਾਲਾ ਸਮਝਦੀਆਂ ਹਨ। ਆਪਣੀ ਗੁੱਸੇ ਵਾਲੀ ਪ੍ਰੇਮਿਕਾ ਨੂੰ ਸ਼ਾਂਤ ਕਰਨ ਲਈ, ਤੁਸੀਂ ਉਸਨੂੰ ਕਿਸੇ ਮਾਲ ਜਾਂ ਮਾਰਕੀਟ ਵਿੱਚ ਖਰੀਦਦਾਰੀ ਲਈ ਵੀ ਲੈ ਜਾ ਸਕਦੇ ਹੋ।

ਫੁੱਲ ਦਿਓ: ਹਰ ਕੁੜੀ ਦੇ ਕੁਝ ਪਸੰਦੀਦਾ ਰੰਗ ਅਤੇ ਫੁੱਲ ਜ਼ਰੂਰ ਹੁੰਦੇ ਹਨ। ਤੁਸੀਂ ਆਪਣੀ ਗੁੱਸੇ ਵਾਲੀ ਪ੍ਰੇਮਿਕਾ ਨੂੰ ਫੁੱਲਾਂ ਨਾਲ ਸ਼ਾਂਤ ਕਰਨ ਦੀ ਮਿੱਠੀ ਕੋਸ਼ਿਸ਼ ਵੀ ਕਰ ਸਕਦੇ ਹੋ।

ਤਾਰੀਫ ਕਰੋ: ਮੁੰਡੇ ਹੋਣ ਜਾਂ ਕੁੜੀਆਂ, ਹਰ ਕੋਈ ਆਪਣੀ ਤਾਰੀਫ ਸੁਣਨਾ ਪਸੰਦ ਕਰਦਾ ਹੈ। ਆਪਣੀ ਪ੍ਰੇਮਿਕਾ ਨੂੰ ਉਹ ਗੱਲਾਂ ਦੱਸੋ, ਜੋ ਤੁਸੀਂ ਉਸ ਬਾਰੇ ਪਸੰਦ ਕਰਦੇ ਹੋ।

ਖੁਦ ਬਣਾ ਕੇ ਖਵਾਓ ਖਾਣਾ: ਪ੍ਰੇਮਿਕਾ ਲਈ ਖਾਣਾ ਬਣਾਉਣ ਇੱਕ ਬਹੁਤ ਵਧੀਆ ਸੁਝਾਅ ਹੈ। ਕੋਈ ਵੀ ਇਸ ਕਲਾ ਵਿੱਚ ਮਾਹਰ ਹੋ ਸਕਦਾ ਹੈ। ਆਪਣੇ ਸਾਥੀ ਨੂੰ ਉਸਦੀ ਪਸੰਦੀਦਾ ਪਕਵਾਨ ਨਾਲ ਖੁਸ਼ ਕਰਨਾ ਇੱਕ ਚੰਗਾ ਵਿਚਾਰ ਹੈ।

ਪ੍ਰੇਮਿਕਾ ਨੂੰ ਦੱਸੋ ਉਸ ਦੀ ਮਹੱਤਤਾ: ਹਰ ਕੋਈ ਜਾਣਦਾ ਹੈ ਕਿ ਹਰ ਇਨਸਾਨ ਦੀ ਆਪਣੀ ਅਹਿਮੀਅਤ ਹੁੰਦੀ ਹੈ। ਪਰ ਕਈ ਵਾਰ ਦੂਜੇ ਵਿਅਕਤੀ ਨੂੰ ਉਸਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ।

ਪਸੰਦ-ਨਾਪਸੰਦ ਨੂੰ ਸਮਝੋ : ਇਕੱਠੇ ਰਹਿਣ ਨਾਲ ਅਸੀਂ ਇਕ-ਦੂਜੇ ਦੀ ਪਸੰਦ-ਨਾਪਸੰਦ ਨੂੰ ਜਾਣ ਲੈਂਦੇ ਹਾਂ, ਪਰ ਕੁਝ ਲੋਕ ਇਸ ਵਿਚ ਬਹੁਤ ਕੱਚੇ ਹੁੰਦੇ ਹਨ। ਹਾਲਾਂਕਿ, ਨਾਰਾਜ਼ਗੀ ਦੇ ਸਮੇਂ ਅਜਿਹਾ ਕੁਝ ਨਾ ਕਰੋ, ਜਿਸ ਨਾਲ ਗੁੱਸਾ ਵਧੇ।

ਤੋਹਫ਼ਾ ਦਿਓ: ਹਾਲਾਂਕਿ ਰਿਸ਼ਤਿਆਂ ਨੂੰ ਤੋਹਫ਼ਿਆਂ ਨਾਲ ਨਹੀਂ ਮਾਪਿਆ ਜਾ ਸਕਦਾ, ਪਰ ਅਜਿਹੇ ਮੌਕਿਆਂ 'ਤੇ ਤੋਹਫ਼ੇ ਬਹੁਤ ਲਾਭਦਾਇਕ ਹੁੰਦੇ ਹਨ। ਯਕੀਨ ਨਹੀਂ ਆਉਂਦਾ ਤਾਂ ਅਜ਼ਮਾ ਕੇ ਦੇਖੋ।

ਪ੍ਰੇਮ ਪੱਤਰ ਦਿਓ: ਡਿਜੀਟਲ ਯੁੱਗ ਵਿੱਚ, ਲੋਕਾਂ ਨੇ ਬੇਸ਼ੱਕ ਆਪਣੇ ਲਿਖਣ ਦੇ ਹੁਨਰ ਨੂੰ ਘਟਾ ਦਿੱਤਾ ਹੈ, ਪਰ ਅਜਿਹਾ ਜਾਦੂ ਹੋਰ ਕਿਸੇ ਚੀਜ਼ ਵਿੱਚ ਨਹੀਂ ਹੈ।

ਵਾਅਦਾ ਕਰੋ: ਆਪਣੀ ਗਲਤੀ ਲਈ ਮੁਆਫੀ ਮੰਗਣ ਤੋਂ ਬਾਅਦ, ਉਸ ਨੂੰ ਨਾ ਦੁਹਰਾਉਣ ਦਾ ਵਾਅਦਾ ਕਰੋ। ਆਪਣੀ ਪ੍ਰੇਮਿਕਾ ਨੂੰ ਇਹ ਵੀ ਦੱਸੋ ਕਿ ਉਸ ਦੇ ਗੁੱਸੇ ਹੋਣ ਕਾਰਨ ਤੁਸੀਂ ਕਿੰਨੇ ਪਰੇਸ਼ਾਨ ਹੋ। ਇਸ ਨਾਲ ਉਹ ਖਾਸ ਮਹਿਸੂਸ ਕਰੇਗੀ।

-

adv-img

Top News view more...

Latest News view more...