Thu, Oct 10, 2024
Whatsapp

Rice Lifting ਨਾ ਹੋਣ ਕਰਕੇ ਰਾਈਸ ਮਿਲਰ ਤੇ ਪੰਜਾਬ ਸਰਕਾਰ ਆਹਮੋ-ਸਾਹਮਣੇ, ਦਿੱਤੀ ਇਹ ਚਿਤਾਵਨੀ

ਮਿਲ ਮਾਲਕਾਂ ਦਾ ਕਹਿਣਾ ਹੈ ਕਿ ਸੀਜ਼ਨ 2023-24 ਦੇ 4.5 ਲੱਖ ਮੀਟਰ ਟਨ ਚੌਲਾਂ ਦੀ ਲਿਫਟਿੰਗ ਨਹੀਂ ਹੋ ਸਕੀ ਹੈ। 1000 ਰਾਈਸ ਮਿਲ ਬੰਦ ਹੋਣ ਦੇ ਕਗਾਰ ’ਤੇ ਆ ਚੁੱਕੀਆਂ ਹਨ।

Reported by:  PTC News Desk  Edited by:  Aarti -- August 27th 2024 01:16 PM
Rice Lifting ਨਾ ਹੋਣ ਕਰਕੇ ਰਾਈਸ ਮਿਲਰ ਤੇ ਪੰਜਾਬ ਸਰਕਾਰ ਆਹਮੋ-ਸਾਹਮਣੇ, ਦਿੱਤੀ ਇਹ ਚਿਤਾਵਨੀ

Rice Lifting ਨਾ ਹੋਣ ਕਰਕੇ ਰਾਈਸ ਮਿਲਰ ਤੇ ਪੰਜਾਬ ਸਰਕਾਰ ਆਹਮੋ-ਸਾਹਮਣੇ, ਦਿੱਤੀ ਇਹ ਚਿਤਾਵਨੀ

Rice Lifting News : ਰਾਈਸ ਲਿਫਟਿੰਗ ਨਾ ਹੋਣ ਕਰਕੇ ਇੱਕ ਵਾਰ ਫਿਰ ਤੋਂ ਰਾਈਲ ਮਿਲਰ ਅਤੇ ਪੰਜਾਬ ਸਰਕਾਰ ਆਹਮੋ ਸਾਹਮਣੇ ਹੋ ਗਈ ਹੈ। ਰੋਸ ਜਾਹਿਰ ਕਰਦੇ ਹੋਏ ਰਾਈਸ ਮਿਲਰਾਂ ਨੇ ਪੰਜਾਬ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਦਾ ਵੀ ਬਾਈਕਾਟ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਮਿਲ ਮਾਲਕਾਂ ਦਾ ਕਹਿਣਾ ਹੈ ਕਿ ਅਸੀਂ ਐਗਰੀਮੈਂਟ ਨਹੀਂ ਕਰਾਂਗੇ। ਜਿਸ ਦੇ ਚੱਲਦੇ ਉਨ੍ਹਾਂ ਨੇ ਚੰਡੀਗੜ੍ਹ ਬੁਲਾਈ ਗਈ ਬੈਠਕ ’ਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ। 


ਮਿਲ ਮਾਲਕਾਂ ਦਾ ਕਹਿਣਾ ਹੈ ਕਿ ਸੀਜ਼ਨ 2023-24 ਦੇ 4.5 ਲੱਖ ਮੀਟਰ ਟਨ ਚੌਲਾਂ ਦੀ ਲਿਫਟਿੰਗ ਨਹੀਂ ਹੋ ਸਕੀ ਹੈ। 1000 ਰਾਈਸ ਮਿਲ ਬੰਦ ਹੋਣ ਦੇ ਕਗਾਰ ’ਤੇ ਆ ਚੁੱਕੀਆਂ ਹਨ। ਰਾਈਸ ਮਿਲਰ ਦੇ ਨਾਲ ਰਾਈਸ ਲਿਫਟਿੰਗ ਦਾ ਐਂਗਰੀਮੈਂਟ 31 ਮਾਰਚ ਤੱਕ ਦਾ ਸੀ ਪਰ ਪੰਜ ਮਹੀਨੇ ਬਾਅਦ ਵੀ ਲਿਫਟਿੰਗ ਨਹੀਂ ਹੋਈ ਹੈ। ਮਿਲ ਮਾਲਕਾਂ ਦੇ 180 ਲੱਖ ਐਮਟੀ ਝੋਣਾ ਲਗਾਉਣ ਦਾ ਦਬਾਅ ਹੈ ਪਰ ਸਪੇਸ ਨਹੀਂ ਮਿਲ ਰਿਹਾ ਹੈ।  

ਉਨ੍ਹਾਂ ਨੇ ਦੱਸਿਆ ਕਿ ਮਿਲ ਮਾਲਕਾਂ ਦੀ ਕਰਜ਼ ਲਿਮਿਟ ’ਤੇ ਕੈਪ ਲਗਾ ਦਿੱਤੀ ਗਈ ਹੈ। ਇੱਕ ਕਰੋੜ ਕਰਜ਼ ਲਿਮਿਟ ਨੂੰ 30 ਲੱਖ ਤੱਕ ਕਰ ਦਿੱਤਾ ਗਿਆ ਹੈ। ਫੁੱਡ ਸਪਲਾਈ ਡਾਇਰੈਕਟਰ ਅੱਜ ਆਲ ਰਾਈਸ ਮਿਲ ਮਾਲਕਾਂ ਨਾਲ 11:30 ਵਜੇ ਅਨਾਜ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਹੋਣੀ ਜਿਸ ਦਾ ਰਾਈਸ ਮਿਲਰਾਂ ਨੇ ਬਾਈਕਾਟ ਕਰ ਦਿੱਤਾ ਹੈ। 

ਇਹ ਵੀ ਪੜ੍ਹੋ : Passport seva portal : ਪਾਸਪੋਰਟ ਬਣਾਉਣ ਵਾਲਿਆਂ ਨਾਲ ਜੁੜੀ ਖ਼ਬਰ, ਪਾਸਪੋਰਟ ਸੇਵਾ ਪੋਰਟਲ ਪੰਜ ਦਿਨਾਂ ਲਈ ਰਹੇਗਾ ਬੰਦ

- PTC NEWS

Top News view more...

Latest News view more...

PTC NETWORK