ਫਾਜ਼ਿਲਕਾ 'ਚ ਭਾਰੀ ਮੀਂਹ ਕਾਰਨ ਡਿੱਗੀ ਛੱਤ, ਇਕ ਮੱਝ ਦੀ ਮੌਤ, ਤਿੰਨ ਪਸ਼ੂ ਜ਼ਖਮੀ
Punjab News: ਪੰਜਾਬ ਦੇ ਫਾਜ਼ਿਲਕਾ 'ਚ ਸਾਵਣ ਦੀ ਪਹਿਲੀ ਬਰਸਾਤ ਨੇ ਜਿੱਥੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ, ਉੱਥੇ ਹੀ ਜਲਾਲਾਬਾਦ ਦੇ ਪਿੰਡ 'ਚ ਭਾਰੀ ਮੀਂਹ ਕਾਰਨ ਇਕ ਮਕਾਨ ਢਹਿ ਗਿਆ। ਜਿਸ ਕਾਰਨ ਇੱਕ ਮੱਝ ਦੀ ਮੌਤ ਹੋ ਗਈ, ਜਦਕਿ ਤਿੰਨ ਪਸ਼ੂ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਪਿੰਡ ਦੇ ਲੋਕਾਂ ਨੇ ਉਕਤ ਵਿਅਕਤੀ ਦੇ ਹੱਕ ਵਿੱਚ ਆਰਥਿਕ ਮਦਦ ਦੀ ਅਪੀਲ ਕੀਤੀ।
ਜਲਾਲਾਬਾਦ ਦੇ ਪਿੰਡ ਸੋਹਾਣਾ ਸੰਦਰ ਦੇ ਵਾਸੀ ਰਾਜ ਸਿੰਘ ਨੇ ਦੱਸਿਆ ਕਿ ਉਹ ਪਸ਼ੂ ਪਾਲ ਕੇ ਉਨ੍ਹਾਂ ਦਾ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਹਨ, ਅੱਜ ਅਚਾਨਕ ਮੌਸਮ ਵਿੱਚ ਆਈ ਤਬਦੀਲੀ ਕਾਰਨ ਤੇਜ਼ ਹਨੇਰੀ ਸ਼ੁਰੂ ਹੋ ਗਈ।ਅਚਾਨਕ ਇੱਕ ਜ਼ਬਰਦਸਤ ਧਮਾਕਾ ਹੋਇਆ।
ਅੱਜ ਆਂਢ-ਗੁਆਂਢ ਦੇ ਲੋਕਾਂ ਨੇ ਦੇਖਿਆ ਕਿ ਪਸ਼ੂਆਂ ਦਾ ਕਮਰੇ ਦੀ ਛੱਤ ਡਿੱਗ ਗਈ ਅਤੇ ਤੁਰੰਤ ਹੀ ਲੋਕਾਂ ਨੇ ਟਰੈਕਟਰ ਅਤੇ ਜੇ.ਸੀ.ਬੀ ਦੀ ਮਦਦ ਨਾਲ ਪਸ਼ੂਆਂ ਨੂੰ ਬਾਹਰ ਕੱਢਿਆ ਅਤੇ ਦੇਖਿਆ ਕਿ ਚਾਰ ਮੱਝਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਸੀ ਦੱਸਿਆ ਜਾ ਰਿਹਾ ਹੈ ਕਿ ਕਰੀਬ ਡੇਢ ਲੱਖ ਰੁਪਏ ਦੀ ਇੱਕ ਮੱਝ ਦੀ ਮੌਤ ਹੋ ਗਈ ਹੈ, ਜਿਸ ਦੇ ਹੱਕ ਵਿੱਚ ਪੂਰੇ ਪਿੰਡ ਦੇ ਲੋਕ ਇਕੱਠੇ ਹੋ ਗਏ ਹਨ, ਜਿਸ ਰਾਹੀਂ ਪ੍ਰਸ਼ਾਸਨ ਨੂੰ ਉਸ ਦੀ ਆਰਥਿਕ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ।
- PTC NEWS