Thu, Dec 12, 2024
Whatsapp

Salman Khan Murder Plot : ਸਲਮਾਨ ਖਾਨ ਦੇ ਕਤਲ ਦੀ ਸਾਜ਼ਿਸ਼ 'ਚ ਲਾਰੈਂਸ ਗੈਂਗ ਦੀ ਇਹ ਸੀ ਪੂਰੀ ਪਲੈਨਿੰਗ, ਵਰਤੀ ਜਾਣੀ ਸੀ AK 47

ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਲਈ ਪਾਕਿਸਤਾਨ ਤੋਂ ਏਕੇ-47, ਏਕੇ-92 ਅਤੇ ਐੱਮ-16 ਵਰਗੇ ਖਤਰਨਾਕ ਹਥਿਆਰ ਹਾਸਲ ਕਰਨ ਦੀ ਤਿਆਰੀ ਕਰ ਰਹੇ ਸਨ।

Reported by:  PTC News Desk  Edited by:  Aarti -- October 17th 2024 04:50 PM -- Updated: October 17th 2024 04:51 PM
Salman Khan Murder Plot : ਸਲਮਾਨ ਖਾਨ ਦੇ ਕਤਲ ਦੀ ਸਾਜ਼ਿਸ਼ 'ਚ ਲਾਰੈਂਸ ਗੈਂਗ ਦੀ ਇਹ ਸੀ ਪੂਰੀ ਪਲੈਨਿੰਗ, ਵਰਤੀ ਜਾਣੀ ਸੀ AK 47

Salman Khan Murder Plot : ਸਲਮਾਨ ਖਾਨ ਦੇ ਕਤਲ ਦੀ ਸਾਜ਼ਿਸ਼ 'ਚ ਲਾਰੈਂਸ ਗੈਂਗ ਦੀ ਇਹ ਸੀ ਪੂਰੀ ਪਲੈਨਿੰਗ, ਵਰਤੀ ਜਾਣੀ ਸੀ AK 47

Salman Khan Murder Plot : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਪੁਲਿਸ ਨੇ ਚਾਰਜਸ਼ੀਟ ਦਾਇਰ ਕੀਤੀ ਹੈ। ਪੁਲਿਸ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਮਹਾਰਾਸ਼ਟਰ ਦੇ ਪਨਵੇਲ 'ਚ ਸਲਮਾਨ ਖਾਨ ਦੇ ਫਾਰਮ ਹਾਊਸ ਨੇੜੇ ਉਨ੍ਹਾਂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ। ਇਸ ਦਾ ਠੇਕਾ 25 ਲੱਖ ਰੁਪਏ ਵਿੱਚ ਦਿੱਤਾ ਗਿਆ ਸੀ। ਇਹ ਸੁਪਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਦਿੱਤੀ ਸੀ। ਇਸ ਮਾਮਲੇ 'ਚ ਪੁਲਿਸ ਨੇ 5 ਲੋਕਾਂ ਦੇ ਨਾਂ 'ਤੇ ਚਾਰਜਸ਼ੀਟ ਦਾਇਰ ਕੀਤੀ ਹੈ। 

ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਲਈ ਪਾਕਿਸਤਾਨ ਤੋਂ ਏਕੇ-47, ਏਕੇ-92 ਅਤੇ ਐੱਮ-16 ਵਰਗੇ ਖਤਰਨਾਕ ਹਥਿਆਰ ਹਾਸਲ ਕਰਨ ਦੀ ਤਿਆਰੀ ਕਰ ਰਹੇ ਸਨ।


ਇਸ ਤੋਂ ਇਲਾਵਾ ਇਨ੍ਹਾਂ ਲੋਕਾਂ ਕੋਲ ਤੁਰਕੀ ਦਾ ਬਣਿਆ ਜਿਗਨਾ ਪਿਸਤੌਲ ਵੀ ਸੀ, ਜਿਸ ਦੀ ਵਰਤੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਕੀਤੀ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਦੋਸ਼ੀਆਂ ਨੇ 18 ਸਾਲ ਤੋਂ ਘੱਟ ਉਮਰ ਦੇ ਕਈ ਲੜਕਿਆਂ ਨੂੰ ਇਸ ਕੰਮ ’ਚ ਲਾਇਆ ਹੋਇਆ ਸੀ। ਇਹ ਲੋਕ ਪੁਣੇ, ਰਾਏਗੜ੍ਹ, ਨਵੀਂ ਮੁੰਬਈ, ਠਾਣੇ ਅਤੇ ਗੁਜਰਾਤ ਵਿੱਚ ਲੁਕੇ ਹੋਏ ਹਨ। 

ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸਲਮਾਨ ਖਾਨ 'ਤੇ 60 ਤੋਂ 70 ਲੋਕ ਨਜ਼ਰ ਰੱਖ ਰਹੇ ਸਨ। ਬਾਂਦਰਾ ਹਾਊਸ, ਪਨਵੇਲ ਫਾਰਮ ਹਾਊਸ ਤੋਂ ਲੈ ਕੇ ਗੋਰੇਗਾਂਵ ਫਿਲਮ ਸਿਟੀ ਤੱਕ ਉਸ ਦੀ ਹਰਕਤ 'ਤੇ ਨਜ਼ਰ ਰੱਖੀ ਜਾ ਰਹੀ ਸੀ। ਚਾਰਜਸ਼ੀਟ ਮੁਤਾਬਕ ਸਲਮਾਨ ਖਾਨ ਦੀ ਹੱਤਿਆ ਦੀ ਸਾਜ਼ਿਸ਼ ਅਗਸਤ 2023 ਤੋਂ ਅਪ੍ਰੈਲ 2024 ਦਰਮਿਆਨ ਰਚੀ ਗਈ ਸੀ।

ਇਸ ਮਾਮਲੇ 'ਚ ਵੀਰਵਾਰ ਨੂੰ ਹੀ ਪੁਲਿਸ ਨੇ ਸੁੱਖਾ ਨੂੰ ਪਾਣੀਪਤ ਤੋਂ ਗ੍ਰਿਫਤਾਰ ਕੀਤਾ ਸੀ, ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ੂਟਰ ਦੱਸਿਆ ਜਾਂਦਾ ਹੈ। ਉਸਨੇ ਹੀ ਸਲਮਾਨ ਖਾਨ ਨੂੰ ਮਾਰਨ ਲਈ ਸ਼ੂਟਰ ਅਜੈ ਕਸ਼ਯਪ ਉਰਫ ਏਕੇ ਅਤੇ 4 ਹੋਰਾਂ ਨੂੰ ਠੇਕਾ ਦਿੱਤਾ ਸੀ। ਇਸ ਤੋਂ ਬਾਅਦ ਕਸ਼ਯਪ ਅਤੇ ਉਨ੍ਹਾਂ ਦੀ ਟੀਮ ਨੇ ਸਲਮਾਨ ਖਾਨ ਦੀ ਰੇਕੀ ਕੀਤੀ। ਇਨ੍ਹਾਂ ਲੋਕਾਂ ਨੇ ਫੈਸਲਾ ਕੀਤਾ ਸੀ ਕਿ ਸਲਮਾਨ ਖਾਨ ਦੀ ਸੁਰੱਖਿਆ ਸਖ਼ਤ ਰਹੇਗੀ। ਬੁਲਟ ਪਰੂਫ਼ ਗੱਡੀਆਂ ਵੀ ਉਨ੍ਹਾਂ ਕੋਲ ਰਹਿੰਦੀਆਂ ਹਨ। ਅਜਿਹੇ 'ਚ ਉਨ੍ਹਾਂ ਨੂੰ ਮਾਰਨ ਲਈ ਘਾਤਕ ਸਮਰੱਥਾ ਵਾਲੇ ਹਥਿਆਰਾਂ ਦੀ ਲੋੜ ਪਵੇਗੀ। ਇਸ ਕਾਰਨ ਇਨ੍ਹਾਂ ਲੋਕਾਂ ਨੇ ਉੱਚ ਰੇਂਜ ਦੀਆਂ ਬੰਦੂਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। 

ਇਹ ਵੀ ਪੜ੍ਹੋ : Somy Ali : ਸਲਮਾਨ ਦੀ X ਨੇ ਲਾਰੈਂਸ ਬਿਸ਼ਨੋਈ ਨੂੰ ਦਿੱਤਾ Offer, ਕਿਹਾ- ਤੁਹਾਡੇ ਫਾਇਦੇ ਦੀ ਗੱਲ ਐ...

- PTC NEWS

Top News view more...

Latest News view more...

PTC NETWORK