Samsung mocks Apple : Apple Foldable iPhone Duo ਦੇ ਲਾਂਚ ਮਗਰੋਂ Samsung ਨੇ ਕਿਉਂ ਉਡਾਉਆ ਐਪਲ ਦਾ ਮਜ਼ਾਕ ?
ਐਪਲ ਨੇ ਆਖਰਕਾਰ ਆਈਫੋਨ ਡੂਓ ਦੇ ਨਾਲ ਫੋਲਡੇਬਲ ਸਮਾਰਟਫੋਨ ਦੀ ਦੁਨੀਆ ਵਿੱਚ ਐਂਟਰੀ ਕਰ ਲਈ ਹੈ। ਹਾਲਾਂਕਿ, ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਸੈਮਸੰਗ ਨੇ ਵੀ ਐਪਲ ਨੂੰ ਘੇਰ ਲਿਆ ਅਤੇ ਆਈਫੋਨ ਡੂਓ ਬਾਰੇ ਤਿੱਖਾ ਮਜ਼ਾਕ ਉਡਾਇਆ ਹੈ। ਦਰਅਸਲ, ਸੈਮਸੰਗ ਦਾ ਕਹਿਣਾ ਹੈ ਕਿ ਐਪਲ ਉਸ ਤਕਨਾਲੋਜੀ ਵਿੱਚ ਬਹੁਤ ਦੇਰ ਨਾਲ ਪਹੁੰਚਿਆ ਹੈ ਜਿਸਦੀ ਅਗਵਾਈ ਐਂਡਰਾਇਡ ਬ੍ਰਾਂਡ ਸਾਲਾਂ ਤੋਂ ਕਰ ਰਹੇ ਹਨ।
Was there range? No.
— Samsung Mobile US (@SamsungMobileUS) September 9, 2026
Was it exciting? No.
Did it happen? Yes.#ItsTimeToSwitch
ਸੈਮਸੰਗ ਨੇ ਸੋਸ਼ਲ ਮੀਡੀਆ 'ਤੇ ਕਈ ਪੋਸਟਾਂ ਰਾਹੀਂ ਐਪਲ 'ਤੇ ਨਿਸ਼ਾਨਾ ਸਾਧਿਆ ਅਤੇ ਆਈਫੋਨ ਡੂਓ ਦੀ ਤੁਲਨਾ ਬਾਸੀ ਭੋਜਨ ਨੂੰ ਮੁੜ ਤੋਂ ਗਰਮ ਕਰਨ ਨਾਲ ਕੀਤੀ।
Let us know when you're done reheating our leftovers ????
— Samsung Mobile US (@SamsungMobileUS) September 9, 2026
ਸੋਸ਼ਲ ਮੀਡੀਆ 'ਤੇ ਸੈਮਸੰਗ ਦਾ ਤੰਜ਼
ਐਪਲ ਦੇ ਲਾਂਚ ਈਵੈਂਟ ਦੌਰਾਨ, ਸੈਮਸੰਗ ਦੀ ਯੂਐਸ ਸੋਸ਼ਲ ਮੀਡੀਆ ਟੀਮ ਨੇ ਐਕਸ 'ਤੇ ਪੋਸਟਾਂ ਦੀ ਇੱਕ ਲੜੀ ਸਾਂਝੀ ਕੀਤੀ। ਜਿਸ ’ਚ ਸਭ ਤੋਂ ਚਰਚਾ ’ਚ ਆਏ ਇੱਕ ਪੋਸਟ ਰਿਹਾ ਜਿਸ ’ਚ ਸੈਮਸੰਗ ਨੇ ਕਿਹਾ ਕਿ ਜਦੋਂ ਤੁਸੀਂ ਸਾਡੇ ਬਚੇ ਹੋਏ ਭੋਜਨ ਨੂੰ ਦੁਬਾਰਾ ਗਰਮ ਕਰ ਲਓ ਤਾਂ ਸਾਨੂੰ ਦੱਸ ਦਿਓ।
It's feeling very familiar. Is this a Sims sequel...
— Samsung Mobile US (@SamsungMobileUS) September 9, 2026
ਇੱਕ ਹੋਰ ਪੋਸਟ ਵਿੱਚ, ਸੈਮਸੰਗ ਨੇ ਲਿਖਿਆ ਕਿ ਇਹ ਸਭ ਬਹੁਤ ਜਾਣਿਆ-ਪਛਾਣਿਆ ਲੱਗਦਾ ਹੈ, ਜਿਵੇਂ ਕਿ The Sims ਦਾ ਸੀਕਵਲ।" ਇੱਕ ਹੋਰ ਪੋਸਟ ਵਿੱਚ ਲਿਖਿਆ ਕਿ 'ਸੋ ਫਾਰ ਸੋ ਸੇਮ'। ਸੈਮਸੰਗ ਨੇ ਉਪਕਰਣਾਂ ਬਾਰੇ ਵੀ ਮਜ਼ਾਕ ਉਡਾਇਆ ਅਤੇ ਕਿਹਾ ਕਿ ਉਹ ਸਿਰਫ਼ ਚਟਨੀ ਵਰਗਾ ਹੈ, ਜੋ ਬਿਨਾ ਖਾਣਾ ਤੋਂ। ਇਸਦਾ ਅਰਥ ਹੈ ਕਿ ਅਸਲ ਚੀਜ਼ ਗਾਇਬ ਹੈ ਅਤੇ ਸਿਰਫ ਉਸਦਾ ਨਾਮਾਤਰ ਜਾਂ ਹਲਕੀ ਫੁਲਕੀ ਚੀਜ਼ ਹੀ ਮੌਜੂਦ ਹੈ।
I'm so sorry, @DuoLingo. They copied us too #Solidarity
— Samsung Mobile US (@SamsungMobileUS) September 9, 2026
ਟ੍ਰਾਈ-ਫੋਲਡ ਦਾ ਕ੍ਰੇਜ਼
ਐਪਲ ਦੇ ਪਹਿਲੇ ਫੋਲਡਿੰਗ ਫੋਨ ਦੇ ਲਾਂਚ ਦੇ ਮੌਕੇ ’ਤੇ ਆਪਣੇ ਟ੍ਰਾਈ ਫੋਲਡ ਯਾਨੀ ਕਿ ਤਿੰਨ ਪਾਸੇ ਤੋਂ ਮੁੜਨ ਵਾਲੇ ਫੋਨ ਦਾ ਜ਼ਿਕਰ ਕਰਨ ਤੋਂ ਵਾਂਝਾ ਨਹੀਂ ਰਿਹਾ। ਸੈਮਸੰਗ ਨੇ ਲਿਖਿਆ ਕਿ ਜਦੋਂ ਐਪਲ ਆਪਣਾ ਪਹਿਲਾਂ ਫੋਲਡਿੰਗ ਫੋਨ ਲਿਆਇਆ ਹੈ ਤਾਂ ਉਹ ਤਿੰਨ ਪਾਸੇ ਤੋਂ ਮੁੜਨ ਵਾਲੇ ਟ੍ਰਾਈ ਫੋਲਡ ਫੋਨ ਤੱਕ ਪਹੁੰਚ ਚੁੱਕੇ ਹਨ।
ਸੈਮਸੰਗ ਦੀ ਪ੍ਰਕਿਰਿਆ ਇਸ ਸੈਗਮੈਂਟ ਵਿੱਚ ਇਸਦੀ ਸੱਤ ਸਾਲਾਂ ਦੀ ਮਜ਼ਬੂਤ ਲੀਡ ਕਾਰਨ ਹੈ। ਸੈਮਸੰਗ ਨੇ 2019 ਵਿੱਚ ਆਪਣਾ ਪਹਿਲਾ ਗਲੈਕਸੀ ਫੋਲਡ ਲਾਂਚ ਕੀਤਾ। ਇਨ੍ਹਾਂ ਸੱਤ ਸਾਲਾਂ ਵਿੱਚ, ਸੈਮਸੰਗ, ਗੂਗਲ ਅਤੇ ਮੋਟੋਰੋਲਾ ਵਰਗੇ ਬ੍ਰਾਂਡਾਂ ਨੇ ਫੋਲਡੇਬਲ ਫੋਨਾਂ ਦੀਆਂ ਕਈ ਪੀੜ੍ਹੀਆਂ ਲਾਂਚ ਕੀਤੀਆਂ ਹਨ।
ਉਨ੍ਹਾਂ ਨੇ ਸਕ੍ਰੀਨ ਕ੍ਰੀਜ਼, ਨਾਜ਼ੁਕ ਹਿੰਜ ਅਤੇ ਭਾਰੀ ਫੋਨ ਭਾਰ ਵਰਗੀਆਂ ਸ਼ੁਰੂਆਤੀ ਤਕਨੀਕੀ ਖਾਮੀਆਂ ਨੂੰ ਵੀ ਵੱਡੇ ਪੱਧਰ 'ਤੇ ਹੱਲ ਕਰ ਲਿਆ ਹੈ।
ਐਪਲ ਦੇ ਆਈਫੋਨ ਡੂਓ ਵਿੱਚ ਕੀ ਹੈ ਖਾਸ ?
ਐਪਲ ਨੇ ਆਈਫੋਨ ਡੂਓ ਦੀ ਕੀਮਤ 1,999 ਡਾਲਰ 'ਤੇ ਲਾਂਚ ਕੀਤਾ। ਭਾਰਤ ਵਿੱਚ ਇਸਦੀ ਕੀਮਤ 300,000 ਰੁਪਏ ਤੋਂ ਸ਼ੁਰੂ ਹੁੰਦੀ ਹੈ। ਜਿਸ ਤੋਂ ਬਾਅਦ ਇਹ ਸਵਾਲ ਖੜਾ ਹੁੰਦਾ ਹੈ ਕਿ ਇਸ ’ਚ ਇੰਨ੍ਹਾ ਕੀ ਖਾਸ ਹੈ ?
ਇਹ ਵੀ ਪੜ੍ਹੋ : 'Get off our roads Mr Singh' ; "ਮਿਸਟਰ ਸਿੰਘ, ਅਮਰੀਕੀ ਸੜਕਾਂ ਤੋਂ ਉਤਰ ਜਾਓ," ਟਰੰਪ ਪ੍ਰਸ਼ਾਸਨ ਦੀ ਨਸਲਵਾਦੀ ਪੋਸਟ 'ਤੇ ਮਚਿਆ ਹੰਗਾਮਾ, ਦੇਖੋ
- PTC NEWS