Mon, Dec 16, 2024
Whatsapp

ਵਿਦੇਸ਼ ਜਾਣ ਦੇ ਚਾਹਵਾਨਾਂ ਵੱਲੋਂ ਗੁਰਦੁਆਰਿਆਂ 'ਚ ਖਿਡੌਣੇ ਜਹਾਜ਼ ਚੜ੍ਹਾਏ ਜਾਣ 'ਤੇ SGPC ਹੋਈ ਸਖ਼ਤ

Reported by:  PTC News Desk  Edited by:  Jasmeet Singh -- August 14th 2023 04:00 PM
ਵਿਦੇਸ਼ ਜਾਣ ਦੇ ਚਾਹਵਾਨਾਂ ਵੱਲੋਂ ਗੁਰਦੁਆਰਿਆਂ 'ਚ ਖਿਡੌਣੇ ਜਹਾਜ਼ ਚੜ੍ਹਾਏ ਜਾਣ 'ਤੇ SGPC ਹੋਈ ਸਖ਼ਤ

ਵਿਦੇਸ਼ ਜਾਣ ਦੇ ਚਾਹਵਾਨਾਂ ਵੱਲੋਂ ਗੁਰਦੁਆਰਿਆਂ 'ਚ ਖਿਡੌਣੇ ਜਹਾਜ਼ ਚੜ੍ਹਾਏ ਜਾਣ 'ਤੇ SGPC ਹੋਈ ਸਖ਼ਤ

Toy Plane At Gurdwaras: ਹੁਣ ਸਿੱਖ ਸ਼ਰਧਾਲੂ ਵਿਦੇਸ਼ ਜਾਣ ਦੀ ਸੁੱਖਣਾ ਮੰਗਣ ਜਾਂ ਪੂਰਾ ਕਰਨ ਤੋਂ ਬਾਅਦ ਗੁਰਦੁਆਰਿਆਂ 'ਚ ਖਿਡੌਣੇ ਵਾਲੇ ਜਹਾਜ਼ ਚੜ੍ਹਾਵੇ ਵਜੋਂ ਭੇਂਟ ਨਹੀਂ ਕਰ ਸਕਣਗੇ। ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਕੁਝ ਸਮਾਂ ਪਹਿਲਾਂ ਕੁਝ ਸ਼ਰਧਾਲੂਆਂ ਨੇ ਵਿਦੇਸ਼ ਜਾਣ ਦਾ ਪ੍ਰਣ ਕਰਦਿਆਂ ਖਿਡੌਣੇ ਦਾ ਜਹਾਜ਼ ਚੜ੍ਹਾਇਆ ਸੀ। ਜਿਸ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਦਾ ਸਖ਼ਤ ਨੋਟਿਸ ਲਿਆ ਗਿਆ। ਹੁਣ SGPC ਗੁਰਦੁਆਰਿਆਂ ਵਿੱਚ ਖਿਡੌਣਿਆਂ ਦੇ ਜਹਾਜ਼ ਚੜ੍ਹਾਉਣ ਦੀ ਭੇਂਟ ਪ੍ਰਥਾ ਨੂੰ ਖਤਮ ਕਰਨ ਜਾ ਰਹੀ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਹਦਾਇਤਾਂ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਉਣ ਵਾਲੇ ਦਿਨਾਂ 'ਚ ਵਿਦੇਸ਼ ਜਾਣ ਲਈ ਗੁਰਦੁਆਰਿਆਂ 'ਚ ਖਿਡੌਣੇ ਦੇ ਜਹਾਜ਼ ਭੇਂਟ ਕਰਨ ਦੀ ਮੋਡਰਨ ਪ੍ਰਥਾ ਨੂੰ ਰੋਕਣ ਲਈ ਸਖ਼ਤ ਹੁਕਮ ਜਾਰੀ ਕਰ ਸਕਦੀ ਹੈ। ਸਿੱਖ ਧਰਮ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਅਰਦਾਸ ਵਾਹਿਗੁਰੂ ਅੱਗੇ ਹੀ ਕੀਤੀ ਜਾਂਦੀ ਹੈ। ਖਿਡੌਣਾ ਜਹਾਜ਼ ਆਦਿ ਭੇਟ ਕਰਨ ਦੀ ਕੋਈ ਪਰੰਪਰਾ ਨਹੀਂ ਹੈ। ਸੇਵਾਦਾਰਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਹਵਾਈ ਜਹਾਜ਼ਾਂ ਵਾਂਗ ਖਿਡੌਣੇ ਚੜ੍ਹਾਉਣ ਦੀ ਪ੍ਰਥਾ ਨੂੰ ਰੋਕਣ ਲਈ ਵੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਹੋਰ ਲੋਕਾਂ ਨੂੰ ਵੀ ਇਸ ਸਬੰਧੀ ਜਾਗਰੂਕ ਕੀਤਾ ਜਾਵੇਗਾ।


SGPC ਪ੍ਰਧਾਨ ਦੀ ਇਸ ਮੁੱਦੇ 'ਤੇ ਅਕਾਲ ਤਖ਼ਤ ਜਥੇਦਾਰ ਨਾਲ ਮੁਲਾਕਾਤ
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੇਸ਼ ਵਿੱਚ ਹੋ ਰਹੀਆਂ ਫਿਰਕੂ ਝੜਪਾਂ ਬਾਰੇ ਚਰਚਾ ਕੀਤੀ ਗਈ। ਇਸ ਦੌਰਾਨ ਪੰਜਾਬ ਤੋਂ ਬਾਹਰ ਜਾ ਰਹੇ ਨੌਜਵਾਨਾਂ ਬਾਰੇ ਵੀ ਚਰਚਾ ਕੀਤੀ ਗਈ। ਇਸ ਦੌਰਾਨ ਵਿਦੇਸ਼ ਜਾਣ ਅਤੇ ਵੀਜ਼ਾ ਲਗਵਾਉਣ ਲਈ ਗੁਰਦੁਆਰਿਆਂ ਵਿੱਚ ਖਿਡੌਣੇ ਦੇ ਜਹਾਜ਼ ਭੇਂਟ ਕਰਨ ਦੀ ਪ੍ਰਥਾ ਨੂੰ ਰੋਕਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।



ਸ੍ਰੀ ਹਰਿਮੰਦਰ ਸਾਹਿਬ 'ਚ ਜਹਾਜ਼ ਉਤਾਰਨ ਦਾ ਵੀਡੀਓ ਵਾਇਰਲ
ਦਰਅਸਲ, ਜਲੰਧਰ ਦੇ ਇੱਕ ਗੁਰਦੁਆਰੇ ਵਿੱਚ ਲੋਕ ਵਿਦੇਸ਼ ਜਾਣ ਲਈ ਖਿਡੌਣੇ ਦਾ ਜਹਾਜ਼ ਚੜ੍ਹਾਉਂਦੇ ਹਨ। ਇਹ ਰੁਝਾਨ ਇੰਨਾ ਵੱਧ ਗਿਆ ਹੈ ਕਿ ਇਸ ਗੁਰਦੁਆਰਾ ਸਾਹਿਬ ਨੂੰ ਹਵਾਈ ਜਹਾਜ਼ ਵਾਲਾ ਗੁਰਦੁਆਰਾ ਵਜੋਂ ਜਾਣਿਆ ਜਾਣ ਲੱਗਾ ਹੈ। ਇਹ ਰੁਝਾਨ ਹੁਣ ਸ੍ਰੀ ਹਰਿਮੰਦਰ ਸਾਹਿਬ ਵਿੱਚ ਵੀ ਸ਼ੁਰੂ ਹੋ ਗਿਆ ਹੈ। ਪਿਛਲੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਖਿਡੌਣੇ ਦੇ ਜਹਾਜ਼ ਨੂੰ ਭੇਂਟ ਕਰਨ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਇਸ ਸਬੰਧੀ ਸਿੱਖ ਪੰਥ ਅੰਦਰ ਕਾਫੀ ਬਹਿਸ ਸ਼ੁਰੂ ਹੋ ਗਈ। ਅਕਾਲ ਤਖ਼ਤ ਦੇ ਜਥੇਦਾਰ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਨਾਲ ਮੀਟਿੰਗ ਵੀ ਕੀਤੀ ਹੈ ਤਾਂ ਜੋ ਅਜਿਹੀ ਪ੍ਰਥਾ ਨੂੰ ਰੋਕਿਆ ਜਾ ਸਕੇ।

ਸੇਵਾਦਾਰਾਂ-ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ 
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਦਾਇਤਾਂ ਮਿਲਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਮੁਲਾਜ਼ਮਾਂ ਤੇ ਸੇਵਾਦਾਰਾਂ ਨੂੰ ਇਸ ਪ੍ਰਥਾ ਨੂੰ ਰੋਕਣ ਲਈ ਸਖ਼ਤ ਹਦਾਇਤਾਂ ਦਿੱਤੀਆਂ ਹਨ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕਰਨ ਦੀ ਵੀ ਯੋਜਨਾ ਬਣਾਈ ਗਈ ਹੈ। ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਮਾਮਲਿਆਂ ਵਿੱਚ ਸਲਾਹਕਾਰ ਅਤੇ ਸਾਬਕਾ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਸਿੱਖ ਧਰਮ ਵਿੱਚ ਸਿਰਫ਼ ਅਰਦਾਸ ਹੀ ਪ੍ਰਚਲਿਤ ਹੈ। ਸੁੱਖਣਾ ਪੂਰੀ ਕਰਨ ਲਈ ਕਿਸੇ ਕਿਸਮ ਦੇ ਖਿਡੌਣੇ ਆਦਿ ਚੜ੍ਹਾਉਣ ਦੀ ਰੀਤ ਨਹੀਂ ਹੈ। ਇਹ ਸਿੱਖ ਮਰਿਆਦਾ ਦੇ ਖਿਲਾਫ ਹੈ।

- PTC NEWS

Top News view more...

Latest News view more...

PTC NETWORK