Tue, Jul 16, 2024
Whatsapp

ਸ਼ੀਤਲ ਅੰਗੁਰਾਲ ਨੇ PTC News 'ਤੇ ਖੋਲ੍ਹੇ CM ਮਾਨ ਦੇ ਗੁੱਝੇ ਭੇਤ ! ਰਾਤ 8 ਵਜੇ ਦੇਖੋ ਖਾਸ ਪ੍ਰੋਗਰਾਮ 'ਵਿਚਾਰ-ਤਕਰਾਰ'

Sheetal Angural Exclusive Interviews : ਸ਼ੀਤਲ ਅੰਗੁਰਾਲ ਨੇ ਪੀਟੀਸੀ ਨਿਊਜ਼ ਨਾਲ EXCLUSIVE ਗੱਲ਼ਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵੱਡੇ ਖੁਲਾਸੇ ਕੀਤੇ। ਸ਼ੀਤਲ ਅੰਗੁਰਾਲ ਨੇ ਦਾਅਵਾ ਕੀਤਾ ਕਿ ਆਡੀਓ ਵਿਧਾਇਕ ਰਮਨ ਅਰੋੜਾ ਦੀ ਹੈ।

Reported by:  PTC News Desk  Edited by:  KRISHAN KUMAR SHARMA -- July 04th 2024 06:31 PM -- Updated: July 04th 2024 07:23 PM
ਸ਼ੀਤਲ ਅੰਗੁਰਾਲ ਨੇ PTC News 'ਤੇ ਖੋਲ੍ਹੇ CM ਮਾਨ ਦੇ ਗੁੱਝੇ ਭੇਤ ! ਰਾਤ 8 ਵਜੇ ਦੇਖੋ ਖਾਸ ਪ੍ਰੋਗਰਾਮ 'ਵਿਚਾਰ-ਤਕਰਾਰ'

ਸ਼ੀਤਲ ਅੰਗੁਰਾਲ ਨੇ PTC News 'ਤੇ ਖੋਲ੍ਹੇ CM ਮਾਨ ਦੇ ਗੁੱਝੇ ਭੇਤ ! ਰਾਤ 8 ਵਜੇ ਦੇਖੋ ਖਾਸ ਪ੍ਰੋਗਰਾਮ 'ਵਿਚਾਰ-ਤਕਰਾਰ'

Sheetal Angural vs CM Mann : ਜਲੰਧਰ ਜ਼ਿਮਣੀ ਚੋਣ ਦੀ ਜੰਗ ਬੇਹੱਦ ਦਿਲਚਸਪ ਹੋ ਗਈ ਹੈ। ਚੋਣਾਂ ਨਾਲੋਂ ਜ਼ਿਆਦਾ ਚੈਲੰਜ ’ਤੇ ਨਜ਼ਰ ਹੈ। ਮੀਡੀਆ ਸਾਹਮਣੇ ਪੈਨਡ੍ਰਾਈਵ ਦਿਖਾਉਣ ਤੋਂ ਬਾਅਦ ਅਤੇ ਸੀਐਮ ਭਗਵੰਤ ਮਾਨ 'ਤੇ ਇਲਜ਼ਾਮ ਲਗਾਉਣ ਤੋਂ ਬਾਅਦ ਹੁਣ ਸ਼ੀਤਲ ਅੰਗੁਰਾਲ ਨੇ ਪੀਟੀਸੀ ਨਿਊਜ਼ ਨਾਲ EXCLUSIVE ਗੱਲ਼ਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵੱਡੇ ਖੁਲਾਸੇ ਕੀਤੇ। ਸ਼ੀਤਲ ਅੰਗੁਰਾਲ ਨੇ ਦਾਅਵਾ ਕੀਤਾ ਕਿ ਆਡੀਓ ਵਿਧਾਇਕ ਰਮਨ ਅਰੋੜਾ ਦੀ ਹੈ। ਵਿਧਾਇਕ ਰਮਨ ਅਰੋੜਾ ਨੇ ਸੀਐਮ ਦੇ ਘਰਦਿਆਂ ਨਾਲ ਪੈਸਿਆਂ ਦੇ ਲੈਣ- ਦੇਣ ਦੀ ਗੱਲਬਾਤ ਵੀ ਕੀਤੀ ਸੀ।

ਪੀਟੀਸੀ ਨਿਊਜ਼ ਦੇ ਮੁੱਖ ਸੰਪਾਦਕ ਹਰਪ੍ਰੀਤ ਸਿੰਘ ਸਾਹਨੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਮੈਂ ਗ਼ਲਤ ਹੋਇਆ ਤਾਂ ਮੈਨੂੰ ਜੇਲ੍ਹ ਭੇਜ ਦਿੱਤਾ ਜਾਵੇ। ਇਸ ਦੌਰਾਨ ਸ਼ੀਤਲ ਅੰਗੁਰਾਲ ਨੇ ਪਾਕਿਸਤਾਨ ਦੇ ਨੰਬਰ ਤੋਂ ਧਮਕੀਆਂ ਆਉਣ ਦਾ ਜ਼ਿਕਰ ਵੀ ਕੀਤਾ। ਸ਼ੀਤਲ ਅੰਗੁਰਾਲ ਨੇ ਸੀਐਮ ਮਾਨ 'ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸੀਐਮ ਮਾਨ ਮਾਫ਼ੀਆ ਦੀ ਪੁਸ਼ਤਪਨਾਹੀ ਕਰ ਰਹੇ ਹਨ।


ਉਨ੍ਹਾਂ ਨੇ ਪੰਜਾਬ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਸ਼ੋਅ 'ਵਿਚਾਰ-ਤਕਰਾਰ' 'ਚ ਉਹ ਪੈਨਡ੍ਰਾਈਵ ਵੀ ਦਿਖਾਈ, ਜੋ ਅੱਜ ਰਾਤ 8 ਵਜੇ ਦਿਖਾਈ ਜਾਵੇਗੀ। ਹੁਣ ਸਵਾਲ ਇਹ ਹੈ ਕਿ ਸ਼ੀਤਲ ਅੰਗੁਰਾਲ ਕੋਲ ਪੈਨਡ੍ਰਾਈਵ ਤਾਂ ਹੈ ਪਰ ਉਹ ਪੈਨਡ੍ਰਾਈਵ ਦਾ ਕਰਨਗੇ ਕੀ? ਪੈਨਡ੍ਰਾਈਵ ਕਿਸ ਨੂੰ ਦੇਣਗੇ? ਅੱਗੇ ਕੀ ਕਾਰਵਾਈ ਹੋਵੇਗੀ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲਈ ਤੁਸੀਂ ਆਪਣੇ ਟੀਵੀ 'ਤੇ ਅੱਜ ਰਾਤ 8 ਵਜੇ ਪ੍ਰੋਗਰਾਮ ਦੇਖ ਸਕਦੇ ਹੋ।

- PTC NEWS

Top News view more...

Latest News view more...

PTC NETWORK