Afganistan Van Accident: ਉੱਤਰੀ ਅਫ਼ਗਾਨਿਸਤਾਨ 'ਚ ਰੂਹ ਕੰਬਾਉ ਹਾਦਸਾ; 8 ਬੱਚਿਆਂ ਸਣੇ 24 ਲੋਕਾਂ ਦੀ ਮੌਤ
Afganistan Van Accident: ਅਫਗਾਨਿਸਤਾਨ 'ਚ ਬੁੱਧਵਾਰ ਨੂੰ ਇੱਕ ਵੈਨ ਖੱਡ 'ਚ ਡਿੱਗ ਗਈ। ਇਸ ਹਾਦਸੇ ਵਿੱਚ ਅੱਠ ਬੱਚਿਆਂ ਅਤੇ 12 ਔਰਤਾਂ ਸਮੇਤ 24 ਲੋਕਾਂ ਦੀ ਮੌਤ ਹੋ ਗਈ। ਸਰ-ਏ-ਪੋਲ ਸੂਬਾਈ ਪੁਲਿਸ ਦੇ ਬੁਲਾਰੇ ਦੀਨ ਮੁਹੰਮਦ ਨਜ਼ਾਰੀ ਨੇ ਦੱਸਿਆ ਕਿ ਡਰਾਈਵਰ ਦੀ ਲਾਪਰਵਾਹੀ ਕਾਰਨ ਵੈਨ ਸੜਕ ਤੋਂ ਹੇਠਾਂ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ 24 ਲੋਕਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਅਫਗਾਨਿਸਤਾਨ ਵਿੱਚ ਸੜਕਾਂ ਦੀ ਮਾੜੀ ਹਾਲਤ ਕਾਰਨ ਹਰ ਰੋਜ਼ ਹਾਦਸੇ ਵਾਪਰਦੇ ਹਨ।ਬੰਬ ਧਮਾਕੇ ਵਿੱਚ ਤਾਲਿਬਾਨ ਦਾ ਡਿਪਟੀ ਗਵਰਨਰ ਦੀ ਮੌਤ:
ਇਸ ਦੌਰਾਨ ਸੂਬੇ ਦੀ ਰਾਜਧਾਨੀ ਫੈਜ਼ਾਬਾਦ ਵਿੱਚ ਕਾਰ ਬੰਬ ਧਮਾਕੇ ਵਿੱਚ ਬਦਖ਼ਸ਼ਾਨ ਸੂਬੇ ਦੇ ਤਾਲਿਬਾਨ ਦੇ ਕਾਰਜਕਾਰੀ ਡਿਪਟੀ ਗਵਰਨਰ ਮੌਲਵੀ ਨਿਸਾਰ ਅਹਿਮਦ ਅਹਿਮਦੀ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਮੰਗਲਵਾਰ ਸਵੇਰੇ ਵਾਪਰੀ। ਤਾਲਿਬਾਨ ਸ਼ਾਸਿਤ ਬਦਖ਼ਸ਼ਾਨ ਦੇ ਸੂਚਨਾ ਅਤੇ ਸੰਸਕ੍ਰਿਤੀ ਵਿਭਾਗ ਦੇ ਮੁਖੀ ਮੌਜੁਦੀਨ ਅਹਿਮਦੀ ਦੇ ਅਨੁਸਾਰ, ਇੱਕ ਵਿਸਫੋਟਕ ਨਾਲ ਭਰੇ ਵਾਹਨ ਨੇ ਫੈਜ਼ਾਬਾਦ ਦੇ ਮਹਾਕਮਾ ਪਲਾਜ਼ਾ ਵਿੱਚ ਉਪ ਰਾਜਪਾਲ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ। ਇਸ ਘਟਨਾ 'ਚ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ 6 ਲੋਕ ਜ਼ਖਮੀ ਹੋ ਗਏ ਹਨ।
ਅਹਿਮਦੀ ਦੇ ਅਨੁਸਾਰ, ਆਤਮਘਾਤੀ ਹਮਲਾਵਰ ਨੇ ਬਦਖ਼ਸ਼ਾਨ ਦੇ ਕਾਰਜਕਾਰੀ ਮੰਤਰੀ ਮੌਲਵੀ ਅਹਿਮਦ ਅਹਿਮਦੀ ਦੇ ਸਾਹਮਣੇ ਵਾਹਨ ਨੂੰ ਧਮਾਕਾ ਕਰ ਦਿੱਤਾ, ਜਿਸ ਵਿੱਚ ਉਪ ਰਾਜਪਾਲ ਅਤੇ ਉਸਦੇ ਡਰਾਈਵਰ ਦੀ ਮੌਤ ਹੋ ਗਈ। ਬੰਬ ਧਮਾਕੇ ਵਿੱਚ ਆਸਪਾਸ ਦੇ ਕੁੱਝ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਹਨ। ਇੱਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਮੈਂ ਕੋਲ ਹੀ ਬੈਠਾ ਸੀ। ਅਸੀਂ ਧਮਾਕੇ ਦੀ ਆਵਾਜ਼ ਸੁਣੀ ਅਤੇ ਮੇਰਾ ਭਰਾ ਮੇਰੇ ਕੋਲ ਦੌੜਿਆ। ਉਹ ਖੂਨ ਨਾਲ ਲੱਥਪੱਥ ਸੀ। ਅਸੀਂ ਤੁਰੰਤ ਉਸ ਨੂੰ ਹਸਪਤਾਲ ਲੈ ਗਏ।
ਇਹ ਵੀ ਪੜ੍ਹੋ: ਬਿਲਕਿਸ ਬਾਨੋ ਕੇਸ: ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ, ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ
- PTC NEWS