Fri, Jul 19, 2024
Whatsapp

OMG ! ਸੁੱਤੇ ਪਏ ਨੌਜਵਾਨ ਦੀ ਨਿੱਕਰ 'ਚ ਵੜਿਆ ਸੱਪ, ਦੇਖੋ Viral ਵੀਡੀਓ ਫਿਰ ਕਿਵੇਂ ਹੋਇਆ ਬਚਾਅ

Snake Inside Man Boxer : ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਅੰਡਰਵੀਅਰ 'ਚੋਂ ਸੱਪ ਨੂੰ ਬੜੀ ਸਾਵਧਾਨੀ ਨਾਲ ਬਾਹਰ ਕੱਢਿਆ ਜਾ ਰਿਹਾ ਹੈ। ਮੁੰਡਾ ਹੋਸ਼ 'ਚ ਜਿਊਂਦੀ ਲਾਸ਼ ਵਾਂਗ ਪਿਆ ਹੈ ਅਤੇ ਇਕ ਇੰਚ ਵੀ ਨਹੀਂ ਹਿੱਲ ਰਿਹਾ। ਦਸ ਦਈਏ ਕਿ ਉਹ ਸੱਪ ਕੋਈ ਆਮ ਸੱਪ ਨਹੀਂ ਸਗੋਂ ਕੋਬਰਾ ਸੀ।

Reported by:  PTC News Desk  Edited by:  KRISHAN KUMAR SHARMA -- June 29th 2024 01:28 PM
OMG ! ਸੁੱਤੇ ਪਏ ਨੌਜਵਾਨ ਦੀ ਨਿੱਕਰ 'ਚ ਵੜਿਆ ਸੱਪ, ਦੇਖੋ Viral ਵੀਡੀਓ ਫਿਰ ਕਿਵੇਂ ਹੋਇਆ ਬਚਾਅ

OMG ! ਸੁੱਤੇ ਪਏ ਨੌਜਵਾਨ ਦੀ ਨਿੱਕਰ 'ਚ ਵੜਿਆ ਸੱਪ, ਦੇਖੋ Viral ਵੀਡੀਓ ਫਿਰ ਕਿਵੇਂ ਹੋਇਆ ਬਚਾਅ

Cobra Snake Get Inside Man Boxer : ਦੁਨੀਆ 'ਚ ਬਹੁਤ ਘੱਟ ਲੋਕ ਹੋਣਗੇ, ਜਿਹੜੇ ਸੱਪਾਂ ਤੋਂ ਡਰਦੇ ਨਾ ਹੋਣ। ਭਾਵੇਂ ਕਿ ਮਾਹਰਾਂ ਦਾ ਮੰਨਣਾ ਹੈ ਕਿ ਸੱਪ ਪਹਿਲਾਂ ਹਮਲਾ ਨਹੀਂ ਕਰਦਾ, ਹਾਲਾਂਕਿ ਜਦੋਂ ਵੀ ਕੋਈ ਇਨ੍ਹਾਂ ਨੂੰ ਦੇਖਦਾ ਹੈ ਤਾਂ ਡਰ ਜਾਣਾ ਸੁਭਾਵਿਕ ਵੀ ਹੈ। ਪਰ ਜੇਕਰ ਇਹ ਜੀਵ ਕਿਸੇ ਵਿਅਕਤੀ ਦੇ ਅੰਡਰਵੀਅਰ ਵਿੱਚ ਵੜ ਜਾਵੇ ਤਾਂ ਉਸ ਉਪਰ ਕੀ ਬੀਤਦੀ ਹੋਵੇਗੀ, ਇਸ ਬਾਰੇ ਤੁਸੀ ਸਿਰਫ਼ ਅੰਦਾਜ਼ਾ ਹੀ ਲਗਾ ਸਕਦੇ ਹੋ। ਅਜਿਹੀ ਹੀ ਘਟਨਾ ਥਾਈਲੈਂਡ 'ਚ ਇੱਕ ਨੌਜਵਾਨ ਨਾਲ ਵਾਪਰੀ ਹੈ, ਜਿਸ ਦੇ ਸੁੱਤੇ ਪਏ ਦੌਰਾਨ ਉਸ ਦੀ ਨਿੱਕਰ ਵਿੱਚ ਸੱਪ ਵੜ ਗਿਆ। ਇਸ ਤੋਂ ਬਚਣ ਲਈ ਉਹ ਜਿਉਂਦੀ ਲਾਸ਼ ਵਾਂਗ ਲੇਟ ਗਿਆ ਕਿਉਂਕਿ ਜੇਕਰ ਉਹ ਹਿੱਲ ਜਾਂਦਾ ਤਾਂ ਸੱਪ ਨੇ ਡੰਗ ਲੈਣਾ ਸੀ।

ਇੰਸਟਾਗ੍ਰਾਮ ਅਕਾਊਂਟ @unikinfold ਦੇ ਮੁਤਾਬਕ, ਇਹ ਹੈਰਾਨੀਜਨਕ ਘਟਨਾ ਥਾਈਲੈਂਡ ਦੇ ਰੇਯੋਂਗ ਦੀ ਹੈ। ਘਟਨਾ ਦਾ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਵੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਰਾਤ ਨੂੰ ਆਪਣੇ ਬਿਸਤਰੇ 'ਤੇ ਆਰਾਮ ਨਾਲ ਸੋ ਰਿਹਾ ਸੀ। ਉਸ ਨੇ ਸਿਰਫ ਅੰਡਰਵੀਅਰ (Underwear) ਪਾਇਆ ਹੋਇਆ ਸੀ। ਕੁੱਝ ਚਿਰ ਪਿੱਛੋਂ ਦੇਰ ਰਾਤ ਉਸ ਨੇ ਆਪਣੇ ਅੰਡਰਵੀਅਰ ਦੇ ਅੰਦਰ ਹਰਕਤ ਮਹਿਸੂਸ ਕੀਤੀ। ਪਰ ਉਸ ਨੇ ਸੋਚਿਆ ਕਿ ਸ਼ਾਇਦ ਉਸ ਦਾ ਦੋਸਤ ਉਸ ਨੂੰ ਪ੍ਰੇਸ਼ਾਨ ਕਰਨ ਲਈ ਅਜਿਹਾ ਕਰ ਰਿਹਾ ਹੈ, ਪਰ ਜਦੋਂ ਉਸ ਨੂੰ ਸੱਚਾਈ ਦਾ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਿਆ।


ਉਪਰੰਤ ਉਸ ਨੇ ਇਸ਼ਾਰਿਆਂ ਅਤੇ ਨਰਮ ਆਵਾਜ਼ ਨਾਲ ਆਪਣੇ ਦੋਸਤ ਨੂੰ ਸੁਚੇਤ ਕੀਤਾ ਅਤੇ ਦੱਸਿਆ ਕਿ ਇੱਕ ਸੱਪ ਉਸਦੇ ਅੰਡਰਵੀਅਰ 'ਚ ਵੜ੍ਹ ਗਿਆ ਹੈ। ਇਸ ਤੋਂ ਬਾਅਦ ਲੋਕਾਂ ਨੂੰ ਸੱਪ ਫੜਨ ਲਈ ਬੁਲਾਇਆ ਗਿਆ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਅੰਡਰਵੀਅਰ 'ਚੋਂ ਸੱਪ ਨੂੰ ਬੜੀ ਸਾਵਧਾਨੀ ਨਾਲ ਬਾਹਰ ਕੱਢਿਆ ਜਾ ਰਿਹਾ ਹੈ। ਮੁੰਡਾ ਹੋਸ਼ 'ਚ ਜਿਊਂਦੀ ਲਾਸ਼ ਵਾਂਗ ਪਿਆ ਹੈ ਅਤੇ ਇਕ ਇੰਚ ਵੀ ਨਹੀਂ ਹਿੱਲ ਰਿਹਾ। ਦਸ ਦਈਏ ਕਿ ਉਹ ਸੱਪ ਕੋਈ ਆਮ ਸੱਪ ਨਹੀਂ ਸਗੋਂ ਕੋਬਰਾ ਸੀ।

ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਹੁਣ ਤੱਕ 35 ਲੱਖ ਵਿਊਜ਼ ਮਿਲ ਵੀ ਚੁੱਕੇ ਹਨ ਅਤੇ ਕਈ ਲੋਕਾਂ ਨੇ ਟਿੱਪਣੀਆਂ ਵੀ ਕੀਤੀਆਂ ਹਨ, ਜਿਸ 'ਚ ਕਈ ਲੋਕਾਂ ਨੇ ਮਜ਼ਾਕੀਆਂ ਟਿੱਪਣੀਆਂ ਕੀਤੀਆਂ ਤਾਂ ਕਈਆਂ ਨੇ ਉਸ ਨੂੰ ਅੱਗੇ ਤੋਂ ਸੁਚੇਤ ਰਹਿਣ ਦੀ ਸਲਾਹ ਵੀ ਦਿੱਤੀ।

- PTC NEWS

Top News view more...

Latest News view more...

PTC NETWORK