Sat, Jul 27, 2024
Whatsapp

ਪੁਰਾਣੇ ਗਰੁੱਪ ਵੱਲੋਂ ਨਵੀਂ ਪਟਵਾਰ ਯੂਨੀਅਨ ਬਣਾਉਣ 'ਤੇ ਜ਼ੋਰਦਾਰ ਵਿਰੋਧ

Reported by:  PTC News Desk  Edited by:  Jasmeet Singh -- September 12th 2023 04:57 PM -- Updated: September 12th 2023 05:09 PM
ਪੁਰਾਣੇ ਗਰੁੱਪ ਵੱਲੋਂ ਨਵੀਂ ਪਟਵਾਰ ਯੂਨੀਅਨ ਬਣਾਉਣ 'ਤੇ ਜ਼ੋਰਦਾਰ ਵਿਰੋਧ

ਪੁਰਾਣੇ ਗਰੁੱਪ ਵੱਲੋਂ ਨਵੀਂ ਪਟਵਾਰ ਯੂਨੀਅਨ ਬਣਾਉਣ 'ਤੇ ਜ਼ੋਰਦਾਰ ਵਿਰੋਧ

ਅੰਮ੍ਰਿਤਸਰ: ਪੰਜਾਬ ਵਿੱਚ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੀ ਮਾਲ ਪਟਵਾਰ-ਕਾਨੂੰਨਗੋ ਯੂਨੀਅਨ ਵਿੱਚ ਪਾੜ ਪੈ ਗਿਆ ਹੈ। ਪਟਵਾਰ ਯੂਨੀਅਨ ਦੇ ਕੁਝ ਮੈਂਬਰਾਂ ਨੇ ਸਰਕਾਰ ਦੇ ਸਮਰਥਨ ਵਿੱਚ ਅੱਗੇ ਆ ਕੇ ਨਿਊ ਰੈਵੀਨਿਊ ਪਟਵਾਰ ਕਾਨੂੰਨਗੋ ਯੂਨੀਅਨ ਦਾ ਗਠਨ ਕੀਤਾ ਹੈ। ਇਸ ਦੇ ਐਲਾਨ ਸਮੇਂ ਪੁਰਾਣੇ ਗਰੁੱਪ ਦੇ ਮੈਂਬਰ ਵੀ ਆ ਗਏ ਅਤੇ ਨਵੀਂ ਯੂਨੀਅਨ ਨਾਲ ਜੁੜੇ ਲੋਕਾਂ ਨੂੰ ਕਾਲੀਆਂ ਭੇਡਾਂ ਕਹਿ ਕੇ ਨਾਅਰੇਬਾਜ਼ੀ ਕੀਤੀ।

ਨਵੀਂ ਯੂਨੀਅਨ ਨੇ ਏਅਰਪੋਰਟ ਰੋਡ ’ਤੇ ਸਥਿਤ ਇੱਕ ਹੋਟਲ ਵਿੱਚ ਪ੍ਰੈਸ ਕਾਨਫਰੰਸ ਕਰਕੇ ਨਵੀਂ ਰੈਵੀਨਿਊ ਪਟਵਾਰ ਕਾਨੂੰਨਗੋ ਯੂਨੀਅਨ ਦਾ ਐਲਾਨ ਕੀਤਾ ਸੀ। ਜਸਵੰਤ ਰਾਏ ਨੂੰ ਇਸ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ ਅਤੇ ਉਹ ਖੁਦ ਸਰਕਾਰ ਦੇ ਹੱਕ ਵਿੱਚ ਆ ਕੇ ਯੂਨੀਅਨ ਨੂੰ ਭੰਗ ਕਰਨ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਅਤੇ ਨਵੀਆਂ ਭਰਤੀਆਂ ਦੇ ਬਾਵਜੂਦ ਯੂਨੀਅਨ ਕੰਮ ਨਹੀਂ ਕਰ ਰਹੀ। ਕੰਮ ਕਰਨ ਦੇ ਚਾਹਵਾਨਾਂ ਨੂੰ ਵੀ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ।




ਜਦੋਂ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਤਾਂ ਅੰਮ੍ਰਿਤਸਰ ਪਟਵਾਰ ਯੂਨੀਅਨ ਦੇ ਮੈਂਬਰ ਤੇ ਪ੍ਰਧਾਨ ਹਰਪਾਲ ਸਿੰਘ ਵੀ ਪਹੁੰਚ ਗਏ। ਜਿਸ ਕਰਕੇ ਕਾਨਫਰੰਸ ਨੂੰ ਅੱਧ ਵਿਚਕਾਰ ਹੀ ਰੋਕਣਾ ਪਿਆ। ਦੋਵੇਂ ਯੂਨੀਅਨਾਂ ਦੇ ਮੈਂਬਰ ਆਹਮੋ-ਸਾਹਮਣੇ ਹੋ ਗਏ। ਹਾਲਾਤ ਅਜਿਹੇ ਬਣ ਗਏ ਕਿ ਪੁਲਿਸ ਨੂੰ ਦਖਲ ਦੇਣਾ ਪਿਆ। ਅੰਤ ਵਿੱਚ ਨਿਊ ਪਟਵਾਰ ਯੂਨੀਅਨ ਦੇ ਮੈਂਬਰਾਂ ਨੂੰ ਪ੍ਰੈਸ ਕਾਨਫਰੰਸ ਅੱਧ ਵਿਚਾਲੇ ਛੱਡਣੀ ਪਈ। ਨਵੀਂ ਯੂਨੀਅਨ ਦੇ ਪ੍ਰਧਾਨ ਜਸਵੰਤ ਰਾਏ ਅਤੇ ਕਨਵੀਨਰ ਜਸਵੰਤ ਸਿੰਘ ਦਾਲਮ ਨੇ ਕਿਹਾ ਕਿ ਉਹ ਆਪਣਾ ਕੰਮ ਜਾਰੀ ਰੱਖਣਗੇ। ਇਸ ਪ੍ਰਦਰਸ਼ਨ ਨਾਲ ਉਨ੍ਹਾਂ ਦੇ ਕੰਮ 'ਤੇ ਕੋਈ ਫਰਕ ਨਹੀਂ ਪਵੇਗਾ।

ਅੰਮ੍ਰਿਤਸਰ ਯੂਨੀਅਨ ਦੇ ਪ੍ਰਧਾਨ ਜਸਪਾਲ ਸਿੰਘ ਨੇ ਦੱਸਿਆ ਕਿ ਨਵੀਂ ਯੂਨੀਅਨ ਬਣਾਉਣ ਵਾਲੇ ਗੁਰਦਾਸਪੁਰ ਜ਼ਿਲ੍ਹੇ ਦੇ ਹਨ, ਜਿਨ੍ਹਾਂ ਨੂੰ ਕੁਝ ਗਤੀਵਿਧੀਆਂ ਕਾਰਨ ਗੁਰਦਾਸਪੁਰ ਯੂਨੀਅਨ ਵਿੱਚੋਂ ਕੱਢ ਦਿੱਤਾ ਗਿਆ ਸੀ। ਮਾਹੌਲ ਖਰਾਬ ਕਰਨ ਲਈ ਉਹ ਅੰਮ੍ਰਿਤਸਰ ਆ ਕੇ ਪ੍ਰੈੱਸ ਕਾਨਫਰੰਸ ਕਰ ਰਹੇ ਹਨ। ਜੇਕਰ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਨੀ ਹੈ ਤਾਂ ਉਹ ਗੁਰਦਾਸਪੁਰ ਚਲੇ ਜਾਣ। ਇੱਥੇ ਪ੍ਰੈੱਸ ਕਾਨਫਰੰਸ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

- With inputs from our correspondent

Top News view more...

Latest News view more...

PTC NETWORK