Chandigarh News : CBSE 12ਵੀਂ ਜਮਾਤ ’ਚ ਰੀ-ਅਪੀਅਰ ਆਉਣ ਮਗਰੋਂ ਵਿਦਿਆਰਥਣ ਨੇ ਚੁੱਕਿਆ ਖੌਫਨਾਕ ਕਦਮ
Chandigarh News : ਬੀਤੇ ਦਿਨ ਸੀਬੀਐਸਈ ਵੱਲੋਂ 12ਵੀਂ ਜਮਾਤ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਇਸ ਲਈ ਜਿੱਥੇ ਕਈ ਵਿਦਿਆਰਥੀ ਖੁਸ਼ੀ ਨਤੀਜੇ ਆਉਣ ਮਗਰੋਂ ਖੁਸ਼ੀ ਮਨਾ ਰਹੇ ਹਨ। ਉੱਥੇ ਹੀ ਚੰਡੀਗੜ੍ਹ ’ਚ ਇੱਕ ਵਿਦਿਆਰਥਣ ਵੱਲੋਂ ਰੀਅਪੀਅਰ ਮਗਰੋਂ ਖੁਦਕੁਸ਼ੀ ਕਰ ਲਈ।
ਮਿਲੀ ਜਾਣਕਾਰੀ ਮੁਤਾਬਿਕ ਚੰਡੀਗੜ੍ਹ ਦੇ ਸੈਕਟਰ 23 ’ਚ ਸਥਿਤ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸੀ। ਜਿਸ ਦੀ ਰੀਅਪੀਅਰ ਆਈ ਸੀ। ਨਤੀਜੇ ਮਗਰੋਂ ਉਹ ਕਾਫੀ ਪਰੇਸ਼ਾਨ ਸੀ। ਜਿਸ ਤੋਂ ਬਾਅਦ ਉਸ ਨੇ ਖੌਫਨਾਕ ਕਦਮ ਚੁੱਕ ਲਿਆ।
ਕਿਹਾ ਜਾ ਰਿਹਾ ਹੈ ਕਿ ਮ੍ਰਿਤਕਾ ਦੇ ਘਰ ’ਚ ਉਸ ਸਮੇਂ ਕੋਈ ਨਹੀਂ ਸੀ। ਫਿਲਹਾਲ ਉਸਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮ੍ਰਿਤਕਾ ਦਾ ਪਰਿਵਾਰ ਨਵਾਂ ਗਾਓ ਦਾ ਰਹਿਣ ਵਾਲਾ ਹੈ।
- PTC NEWS