Advertisment

'ਲਾਹੌਰ 1947' 'ਚ ਇੱਕ ਵਾਰ ਮੁੜ ਇਕੱਠੇ ਨਜ਼ਰ ਆਉਣਗੇ ਸੰਨੀ ਦਿਓਲ ਤੇ ਪ੍ਰੀਤੀ ਜ਼ਿੰਟਾ

ਆਮਿਰ ਖਾਨ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ 'ਲਾਹੌਰ 1947' ਸੰਨੀ ਦਿਓਲ, ਰਾਜਕੁਮਾਰ ਸੰਤੋਸ਼ੀ ਅਤੇ ਆਮਿਰ ਖਾਨ ਦੇ ਸਹਿਯੋਗ ਦੀ ਅਗਵਾਈ ਕਰਦੀ ਹੈ। ਜ਼ਿਕਰਯੋਗ ਹੈ ਕਿ ਇਹ ਪ੍ਰੋਜੈਕਟ ਆਮਿਰ ਖਾਨ ਪ੍ਰੋਡਕਸ਼ਨ ਦਾ 17ਵਾਂ ਪ੍ਰੋਡਕਸ਼ਨ ਹੈ।

author-image
Krishan Kumar Sharma
New Update
entertainment
Listen to this article
0.75x 1x 1.5x
00:00 / 00:00
Advertisment

Lahore 1947: 'ਡਿੰਪਲ ਗਰਲ' ਦੇ ਨਾਂ ਨਾਲ ਮਸ਼ਹੂਰ ਪ੍ਰੀਤੀ ਜ਼ਿੰਟਾ ਇੱਕ ਵਾਰ ਮੁੜ ਵੱਡੇ ਪਰਦੇ 'ਤੇ ਵਾਪਸੀ ਕਰਦੀ ਨਜ਼ਰ ਆ ਰਹੀ ਹੈ। ਬਾਲੀਵੁੱਡ ਅਦਾਕਾਰਾ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਦੀ ਆਉਣ ਵਾਲੀ ਫਿਲਮ 'ਲਾਹੌਰ 1947' 'ਚ ਸੰਨੀ ਦਿਓਲ ਦੇ ਨਾਲ ਵਿਖਾਈ ਦੇਵੇਗੀ, ਜੋ ਕਿ ਪ੍ਰਸ਼ੰਸਕਾਂ ਲਈ ਇੱਕ ਵੱਡਾ ਤੋਹਫ਼ਾ ਹੈ।

Advertisment

ਰਾਜਕੁਮਾਰ ਸੰਤੋਸ਼ੀ ਨੇ ਕੀਤਾ ਐਲਾਨ

ਇਹ ਐਲਾਨ ਅਧਿਕਾਰਤ ਤੌਰ 'ਤੇ ਨਿਰਮਾਤਾ ਰਾਜਕੁਮਾਰ ਸੰਤੋਸ਼ੀ ਨੇ ਇੱਕ ਬਿਆਨ ਵਿੱਚ ਕੀਤਾ। ਇਸ ਵਿੱਚ ਉਨ੍ਹਾਂ ਪ੍ਰੀਤੀ ਜ਼ਿੰਟਾ ਨੂੰ ਇੱਕ ਬਹੁਤ ਹੀ ਪ੍ਰਤਿਭਾਸ਼ਾਲੀ ਅਤੇ ਸੁਭਾਵਿਕ ਅਭਿਨੇਤਰੀ ਦੱਸਦਿਆਂ ਕਾਸਟ ਕਰਨ ਬਾਰੇ ਆਪਣੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਸੀ। ਉਨ੍ਹਾਂ ਨੇ ਪ੍ਰੀਤੀ ਜ਼ਿੰਟਾ ਦੀ ਕਿਸੇ ਵੀ ਕਿਰਦਾਰ ਵਿੱਚ ਖੁਦ ਨੂੰ ਢਾਲ ਲੈਣ ਦੀ ਕਲਾ ਦਾ ਤਾਰੀਫ਼ ਕੀਤੀ, ਜਿਸ ਨਾਲ ਅਦਾਕਾਰਾ ਫਿਲਮ ਲਈ ਢੁਕਵੀਂ ਹੈ।

ਰਾਜਕੁਮਾਰ ਸੰਤੋਸ਼ੀ ਨੇ ਸੰਨੀ ਦਿਓਲ ਅਤੇ ਪ੍ਰੀਤੀ ਜ਼ਿੰਟਾ ਦੀ ਆਨ-ਸਕਰੀਨ ਜੋੜੀ ਲਈ ਦਰਸ਼ਕਾਂ ਦੇ ਉਤਸ਼ਾਹ ਦਾ ਵੀ ਜ਼ਿਕਰ ਕੀਤਾ। ਦੱਸ ਦਈਏ ਕਿ ਇਸਤੋਂ ਪਹਿਲਾਂ ਇਸ ਜੋੜੀ ਨੇ 'ਦਿ ਹੀਰੋ: ਲਵ ਸਟੋਰੀ ਆਫ ਏ ਸਪਾਈ', 'ਫਰਜ਼' ਅਤੇ 'ਭਈਆਜੀ ਸੁਪਰਹਿੱਟ' ਵਰਗੀਆਂ ਮਸ਼ਹੂਰ ਫਿਲਮਾਂ 'ਚ ਵੀ ਸਕ੍ਰੀਨ ਸ਼ੇਅਰ ਕੀਤੀ ਹੈ।

Advertisment

ਆਮਿਰ ਖਾਨ ਦੇ ਪ੍ਰੋਡਕਸ਼ਨ ਹੇਠ ਬਣੀ ਫਿਲਮ

ਆਮਿਰ ਖਾਨ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ 'ਲਾਹੌਰ 1947' ਸੰਨੀ ਦਿਓਲ, ਰਾਜਕੁਮਾਰ ਸੰਤੋਸ਼ੀ ਅਤੇ ਆਮਿਰ ਖਾਨ ਦੇ ਸਹਿਯੋਗ ਦੀ ਅਗਵਾਈ ਕਰਦੀ ਹੈ। ਜ਼ਿਕਰਯੋਗ ਹੈ ਕਿ ਇਹ ਪ੍ਰੋਜੈਕਟ ਆਮਿਰ ਖਾਨ ਪ੍ਰੋਡਕਸ਼ਨ ਦਾ 17ਵਾਂ ਪ੍ਰੋਡਕਸ਼ਨ ਹੈ।

ਦਿਲਚਸਪ ਗੱਲ ਇਹ ਹੈ ਕਿ ਪ੍ਰੀਤੀ ਜ਼ਿੰਟਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ 'ਕਲ ਹੋ ਨਾ ਹੋ' ਦੀ 20ਵੀਂ ਵਰ੍ਹੇਗੰਢ ਮਨਾਈ ਅਤੇ ਫਿਲਮ ਦੇ ਨਿਰਦੇਸ਼ਕ ਯਸ਼ ਚੋਪੜਾ ਦਾ ਧੰਨਵਾਦ ਕੀਤਾ। 'ਕਲ ਹੋ ਨਾ ਹੋ' ਪਿਆਰ ਅਤੇ ਘਾਟੇ ਦੇ ਆਲੇ-ਦੁਆਲੇ ਘੁੰਮਦੀ ਇੱਕ ਦਰਦ ਭਰੀ ਕਹਾਣੀ ਹੈ, ਜਿਸ ਵਿੱਚ ਪ੍ਰੀਤੀ ਜ਼ਿੰਟਾ, ਸ਼ਾਹਰੁਖ ਖਾਨ ਅਤੇ ਸੈਫ ਅਲੀ ਖਾਨ ਹਨ।

ਪ੍ਰਸ਼ੰਸਕਾਂ ਵੱਲੋਂ 'ਲਾਹੌਰ 1947' ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ ਅਤੇ ਇੱਕ ਵਾਰ ਫਿਰ ਸਿਲਵਰ ਸਕ੍ਰੀਨ 'ਤੇ ਪ੍ਰੀਤੀ ਜ਼ਿੰਟਾ ਅਤੇ ਸੰਨੀ ਦਿਓਲ ਦੀ ਜੋੜੀ ਦਾ ਜਾਦੂ ਦੇਖਣਾ ਚਾਹੁੰਦੇ ਹਨ।

sunny-deol bollywood preity-zinta lahore-1947 rajkumar-santoshi
Advertisment

Stay updated with the latest news headlines.

Follow us:
Advertisment