Mon, Jul 22, 2024
Whatsapp

T20 WC Prize Money: ਭਾਰਤੀ ਟੀਮ 'ਤੇ ਹੋਈ ਪੈਸਿਆਂ ਦੀ ਬਰਸਾਤ, ਉਪ ਜੇਤੂ ਦੱਖਣੀ ਅਫਰੀਕਾ ਸਮੇਤ ਹੋਰ ਟੀਮਾਂ ਨੂੰ ਮਿਲੀ ਇੰਨ੍ਹੀ ਰਕਮ

ਆਈਸੀਸੀ ਨੇ ਟੂਰਨਾਮੈਂਟ ਲਈ ਇਨਾਮੀ ਰਾਸ਼ੀ 93.51 ਕਰੋੜ ਰੁਪਏ (11.25 ਮਿਲੀਅਨ ਡਾਲਰ) ਰੱਖੀ ਸੀ, ਜੋ ਕਿ ਇੱਕ ਰਿਕਾਰਡ ਹੈ। ਇਹ ਪਿਛਲੇ ਸਾਰੇ ਆਈਸੀਸੀ ਟੀ-20 ਵਿਸ਼ਵ ਕੱਪ ਟੂਰਨਾਮੈਂਟਾਂ ਤੋਂ ਵੱਧ ਹੈ।

Reported by:  PTC News Desk  Edited by:  Aarti -- June 30th 2024 01:50 PM
T20 WC Prize Money: ਭਾਰਤੀ ਟੀਮ 'ਤੇ ਹੋਈ ਪੈਸਿਆਂ ਦੀ ਬਰਸਾਤ, ਉਪ ਜੇਤੂ ਦੱਖਣੀ ਅਫਰੀਕਾ ਸਮੇਤ ਹੋਰ ਟੀਮਾਂ ਨੂੰ ਮਿਲੀ ਇੰਨ੍ਹੀ ਰਕਮ

T20 WC Prize Money: ਭਾਰਤੀ ਟੀਮ 'ਤੇ ਹੋਈ ਪੈਸਿਆਂ ਦੀ ਬਰਸਾਤ, ਉਪ ਜੇਤੂ ਦੱਖਣੀ ਅਫਰੀਕਾ ਸਮੇਤ ਹੋਰ ਟੀਮਾਂ ਨੂੰ ਮਿਲੀ ਇੰਨ੍ਹੀ ਰਕਮ

T20 WC Prize Money: ਭਾਰਤ ਨੇ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤ ਲਿਆ ਹੈ। ਬਾਰਬਾਡੋਸ ਵਿੱਚ ਖੇਡੇ ਗਏ ਫਾਈਨਲ ਵਿੱਚ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ ਸੱਤ ਦੌੜਾਂ ਨਾਲ ਹਰਾਇਆ। ਹੁਣ ਇਸ ਨੇ ਭਾਰਤੀ ਟੀਮ 'ਤੇ ਪੈਸਿਆਂ ਦੀ ਬਰਸਾਤ ਕਰ ਦਿੱਤੀ ਹੈ। ਆਈਸੀਸੀ ਨੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਨਾਮੀ ਰਾਸ਼ੀ ਦਾ ਐਲਾਨ ਕਰ ਦਿੱਤਾ ਸੀ। 

ਆਈਸੀਸੀ ਨੇ ਟੂਰਨਾਮੈਂਟ ਲਈ ਇਨਾਮੀ ਰਾਸ਼ੀ 93.51 ਕਰੋੜ ਰੁਪਏ (11.25 ਮਿਲੀਅਨ ਡਾਲਰ) ਰੱਖੀ ਸੀ, ਜੋ ਕਿ ਇੱਕ ਰਿਕਾਰਡ ਹੈ। ਇਹ ਪਿਛਲੇ ਸਾਰੇ ਆਈਸੀਸੀ ਟੀ-20 ਵਿਸ਼ਵ ਕੱਪ ਟੂਰਨਾਮੈਂਟਾਂ ਤੋਂ ਵੱਧ ਹੈ। ਇਸ ਦੇ ਨਾਲ ਹੀ ਪਿਛਲੇ ਸਾਲ ਭਾਰਤ ਵਿੱਚ ਹੋਏ ਵਨਡੇ ਵਿਸ਼ਵ ਕੱਪ ਵਿੱਚ ਇਨਾਮੀ ਰਾਸ਼ੀ ਦਾ ਬਜਟ 82.93 ਕਰੋੜ ਰੁਪਏ (10 ਮਿਲੀਅਨ ਅਮਰੀਕੀ ਡਾਲਰ) ਸੀ।


ਆਈਸੀਸੀ ਦੇ ਐਲਾਨ ਮੁਤਾਬਕ ਵਿਸ਼ਵ ਚੈਂਪੀਅਨ ਭਾਰਤੀ ਟੀਮ ਨੂੰ 20.36 ਕਰੋੜ ਰੁਪਏ (2.45 ਕਰੋੜ ਅਮਰੀਕੀ ਡਾਲਰ) ਮਿਲੇ ਹਨ। ਪਿਛਲੇ ਕਿਸੇ ਵੀ ਟੀ-20 ਵਿਸ਼ਵ ਕੱਪ ਵਿੱਚ ਜੇਤੂ ਟੀਮ ਨੂੰ ਇੰਨੇ ਪੈਸੇ ਨਹੀਂ ਮਿਲੇ ਸਨ। ਇਸ ਸਾਲ ਇਸ ਟੂਰਨਾਮੈਂਟ ਵਿੱਚ ਰਿਕਾਰਡ 20 ਟੀਮਾਂ ਖੇਡੀਆਂ। ਇਸ ਕਾਰਨ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਟੀ-20 ਵਿਸ਼ਵ ਕੱਪ ਸੀ। 

ਇਸ ਦੇ ਨਾਲ ਹੀ ਫਾਈਨਲ 'ਚ ਹਾਰਨ ਵਾਲੀ ਟੀਮ ਯਾਨੀ ਉਪ ਜੇਤੂ ਦੱਖਣੀ ਅਫਰੀਕਾ ਨੂੰ 10.64 ਕਰੋੜ ਰੁਪਏ (1.28 ਕਰੋੜ ਅਮਰੀਕੀ ਡਾਲਰ) ਨਾਲ ਸੰਤੁਸ਼ਟ ਹੋਣਾ ਪਿਆ। ਸੈਮੀਫਾਈਨਲ ਖੇਡਣ ਤੋਂ ਬਾਅਦ ਬਾਹਰ ਹੋਈਆਂ ਟੀਮਾਂ ਨੂੰ 6.54 ਕਰੋੜ ਰੁਪਏ (787,500 ਅਮਰੀਕੀ ਡਾਲਰ) ਮਿਲੇ। ਇਨ੍ਹਾਂ ਵਿੱਚ ਅਫਗਾਨਿਸਤਾਨ ਅਤੇ ਇੰਗਲੈਂਡ ਦੀਆਂ ਟੀਮਾਂ ਸ਼ਾਮਲ ਹਨ।

ਇਸ ਤੋਂ ਇਲਾਵਾ ਜੋ ਟੀਮਾਂ ਦੂਜੇ ਦੌਰ ਯਾਨੀ ਸੁਪਰ-8 ਰਾਊਂਡ ਨੂੰ ਪਾਰ ਕਰਨ 'ਚ ਅਸਫਲ ਰਹੀਆਂ, ਉਨ੍ਹਾਂ ਨੂੰ 3.17 ਕਰੋੜ ਰੁਪਏ ਮਿਲੇ। ਆਸਟ੍ਰੇਲੀਆ, ਬੰਗਲਾਦੇਸ਼, ਵੈਸਟਇੰਡੀਜ਼ ਅਤੇ ਅਮਰੀਕਾ ਸੁਪਰ ਅੱਠ ਦੌਰ ਤੋਂ ਬਾਹਰ ਹੋ ਗਏ ਸਨ। ਇਸ ਦੇ ਨਾਲ ਹੀ 9ਵੇਂ ਤੋਂ 12ਵੇਂ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ 2.05 ਕਰੋੜ ਰੁਪਏ ਮਿਲੇ ਹਨ। 13ਵੇਂ ਤੋਂ 20ਵੇਂ ਸਥਾਨ 'ਤੇ ਰਹਿਣ ਵਾਲੀ ਹਰੇਕ ਟੀਮ ਨੂੰ 1.87 ਕਰੋੜ ਰੁਪਏ ਮਿਲੇ। ਇਸ ਤੋਂ ਇਲਾਵਾ ਹਰ ਟੀਮ ਨੂੰ ਟੂਰਨਾਮੈਂਟ 'ਚ ਮੈਚ ਜਿੱਤਣ 'ਤੇ 25.89 ਲੱਖ ਰੁਪਏ ਵਾਧੂ ਦਿੱਤੇ ਗਏ। ਇਸ ਵਿੱਚ ਸੈਮੀਫਾਈਨਲ ਅਤੇ ਫਾਈਨਲ ਮੈਚ ਸ਼ਾਮਲ ਨਹੀਂ ਹਨ। ਇਹ ਨਿਯਮ ਸੁਪਰ-8 ਰਾਊਂਡ ਤੱਕ ਲਾਗੂ ਰਹੇਗਾ।

ਕਾਬਿਲੇਗੌਰ ਹੈ ਕਿ ਟੀ-20 ਵਿਸ਼ਵ ਕੱਪ ਵਿੱਚ ਸ਼ੁਰੂਆਤੀ ਦੌਰ ਯਾਨੀ ਗਰੁੱਪ ਪੜਾਅ ਵਿੱਚ 40 ਮੈਚ ਖੇਡੇ ਗਏ ਸਨ। 20 ਟੀਮਾਂ ਨੂੰ ਪੰਜ-ਪੰਜ ਦੇ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਸੀ। ਗਰੁੱਪ ਗੇੜ ਵਿੱਚ ਆਪੋ-ਆਪਣੇ ਗਰੁੱਪਾਂ ਵਿੱਚ ਸਿਖਰ ’ਤੇ ਰਹਿਣ ਵਾਲੀਆਂ ਦੋਵੇਂ ਟੀਮਾਂ ਸੁਪਰ-8 ਵਿੱਚ ਪੁੱਜੀਆਂ। ਇਸ ਤੋਂ ਬਾਅਦ ਸੁਪਰ-8 ਰਾਊਂਡ ਸ਼ੁਰੂ ਹੋਇਆ। ਫਿਰ ਸੈਮੀਫਾਈਨਲ (ਪਹਿਲਾ ਮੈਚ ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ, ਦੂਜਾ ਮੈਚ ਭਾਰਤ ਅਤੇ ਇੰਗਲੈਂਡ) ਅਤੇ ਫਾਈਨਲ (ਭਾਰਤ ਅਤੇ ਦੱਖਣੀ ਅਫਰੀਕਾ) ਮੈਚ 29 ਜੂਨ ਨੂੰ ਬਾਰਬਾਡੋਸ ਵਿੱਚ ਖੇਡਿਆ ਗਿਆ।

ਆਈਸੀਸੀ ਨੇ ਇਨਾਮੀ ਰਾਸ਼ੀ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਇਹ ਟੂਰਨਾਮੈਂਟ ਕਈ ਮਾਇਨਿਆਂ ਵਿੱਚ ਇਤਿਹਾਸਕ ਹੈ, ਇਸ ਲਈ ਇਨਾਮੀ ਰਾਸ਼ੀ ਵੀ ਇਤਿਹਾਸਕ ਰੱਖੀ ਗਈ ਸੀ। ਅਸੀਂ ਇਸ ਨੂੰ ਸਭ ਤੋਂ ਸਫਲ ਟੀ-20 ਵਿਸ਼ਵ ਕੱਪ ਬਣਾਉਣਾ ਚਾਹੁੰਦੇ ਹਾਂ। ਇਸ 'ਚ ਆਈ.ਸੀ.ਸੀ. ਅੱਤਵਾਦੀਆਂ ਦੀਆਂ ਸਾਰੀਆਂ ਧਮਕੀਆਂ ਦੇ ਵਿਚਕਾਰ ਆਈਸੀਸੀ ਨੇ ਟੂਰਨਾਮੈਂਟ ਦਾ ਸਫਲਤਾਪੂਰਵਕ ਆਯੋਜਨ ਕੀਤਾ।

ਇਹ ਵੀ ਪੜ੍ਹੋ: Rohit Sharma Eats Sand: T20 ਵਿਸ਼ਵ ਕੱਪ ਜਿੱਤਣ ਮਗਰੋਂ ਰੋਹਿਤ ਸ਼ਰਮਾ ਨੇ ਇੰਝ ਚੱਖਿਆ ਜਿੱਤ ਦਾ ਸੁਆਦ, ਵੀਡੀਓ ਦੇਖ ਤੁਸੀਂ ਵੀ ਹੋ ਜਾਓਗੇ ਭਾਵੁਕ

- PTC NEWS

Top News view more...

Latest News view more...

PTC NETWORK