Nana Patekar Death : ਨਾਨਾ ਪਾਟੇਕਰ ਦੀ ਮੌਤ 'ਤੇ 'Evil Dead' ਦੇ ਬਿਆਨ ਨਾਲ ਘਿਰੀ ਤਨੂਸ਼੍ਰੀ ਦੱਤਾ, ਅਦਾਕਾਰ ਨਾਲ ਸੀ ਪੁਰਾਣਾ ਵਿਵਾਦ
Tanushree Dutta : ਅਦਾਕਾਰਾ ਤਨੁਸ਼੍ਰੀ ਦੱਤਾ ਨੂੰ ਸੋਸ਼ਲ ਮੀਡੀਆ 'ਤੇ ਪਾਏ ਇੱਕ ਵੀਡੀਓ ਕਾਰਨ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਵੀਡੀਓ ਉਨ੍ਹਾਂ ਨੇ ਨਾਨਾ ਪਾਟੇਕਰ (Nana Patekar death) ਦੀ ਮੌਤ ਦੀ ਖ਼ਬਰ ਆਉਣ ਤੋਂ ਬਾਅਦ ਪਾਇਆ ਸੀ। ਆਲ ਇੰਡੀਅਨ ਸਿਨੇ ਵਰਕਰਜ਼ ਐਸੋਸੀਏਸ਼ਨ (AICWA) ਨੇ ਉਨ੍ਹਾਂ ਵੱਲੋਂ ਵਰਤੇ ਸ਼ਬਦਾਂ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਸੰਸਥਾ ਦਾ ਕਹਿਣਾ ਹੈ ਕਿ ਜਦੋਂ ਪੂਰੀ ਇੰਡਸਟਰੀ ਸੋਗ ਵਿੱਚ ਹੈ, ਅਜਿਹੇ ਸਮੇਂ ਇਹ ਸ਼ਬਦ ਦਿਲ ਦੁਖਾਉਣ ਵਾਲੇ ਹਨ।
ਤਨੁਸ਼੍ਰੀ ਨੇ ਵੀਡੀਓ ਵਿੱਚ ਕੀ ਕਿਹਾ
ਦੱਸ ਦਈਏ ਕਿ ਵੀਰਵਾਰ ਨੂੰ ਇੰਸਟਾਗ੍ਰਾਮ 'ਤੇ ਪਾਏ ਵੀਡੀਓ ਵਿੱਚ ਤਨੁਸ਼੍ਰੀ ਨੇ ਕਿਹਾ ਕਿ ਉਨ੍ਹਾਂ ਨੂੰ ਨਾਨਾ ਬਾਰੇ ਖ਼ਬਰ ਮਿਲ ਗਈ ਸੀ, ਪਰ ਉਹ ਲਖਨਊ ਵਿੱਚ ਇੱਕ ਸਮਾਗਮ ਵਿੱਚ ਰੁੱਝੇ ਹੋਏ ਸਨ। ਉਨ੍ਹਾਂ ਦੀਆਂ ਗੱਲਾਂ ਤੋਂ ਇਹ ਵੀ ਲੱਗਿਆ ਕਿ ਸ਼ਾਮ ਤੱਕ ਮੀਡੀਆ ਦਾ ਧਿਆਨ ਕਿਸੇ ਹੋਰ ਪਾਸੇ ਚਲਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਸਮਝ ਆਵੇਗਾ ਕਿ ਪ੍ਰਤੀਕਿਰਿਆ ਕੀ ਹੋਣੀ ਚਾਹੀਦੀ ਹੈ, ਤਦ ਉਹ ਆਪਣੀ ਗੱਲ ਰੱਖਣਗੇ। ਉਨ੍ਹਾਂ ਨੇ ਪਰਿਵਾਰ ਨਾਲ ਸੰਵੇਦਨਾ ਵੀ ਪ੍ਰਗਟਾਈ, ਪਰ "ਪਰ…" ਕਹਿਣ ਤੋਂ ਬਾਅਦ ਵੀਡੀਓ ਅਚਾਨਕ ਅੱਧ ਵਿਚਕਾਰ ਖ਼ਤਮ ਹੋ ਗਿਆ। ਕਈ ਯੂਜ਼ਰਾਂ ਨੇ ਉਨ੍ਹਾਂ ਦੇ ਸ਼ਬਦਾਂ ਅਤੇ ਵੀਡੀਓ ਦੇ ਸਮੇਂ 'ਤੇ ਸਵਾਲ ਚੁੱਕੇ।
AICWA ਨੇ ਕੀ ਕਿਹਾ
AICWA ਦੇ ਸੰਸਥਾਪਕ ਤੇ ਪ੍ਰਧਾਨ ਸੁਰੇਸ਼ ਸ਼ਿਆਮਲਾਲ ਗੁਪਤਾ ਨੇ ਸਖ਼ਤ ਬਿਆਨ ਜਾਰੀ ਕੀਤਾ। ਸੰਸਥਾ ਨੇ ਤਨੁਸ਼੍ਰੀ ਦੀ ਟਿੱਪਣੀ ਦੀ ਨਿੰਦਾ ਕਰਦਿਆਂ ਇਸ ਨੂੰ ਇਤਰਾਜ਼ਯੋਗ, ਸੰਵੇਦਨਹੀਣ ਅਤੇ ਸ਼ਰਮਨਾਕ ਕਰਾਰ ਦਿੱਤਾ। ਉਸ ਨੇ ਅਦਾਕਾਰਾ 'ਤੇ ਸਸਤੀ ਮਸ਼ਹੂਰੀ ਹਾਸਲ ਕਰਨ ਦਾ ਦੋਸ਼ ਵੀ ਲਾਇਆ।
ਇਹ ਵੀ ਪੜ੍ਹੋ...ਅਮਰੀਕਾ ਦਾ ਭਾਰਤੀਆਂ ਨੂੰ ਵੱਡਾ ਝਟਕਾ ! Tata-Infosys ਸਮੇਤ 8 ਵੱਡੀਆਂ IT ਕੰਪਨੀਆਂ 'ਤੇ ਗ੍ਰੀਨ ਕਾਰਡ ਫਾਈਲ ਕਰਨ 'ਤੇ ਲਾਈ ਪਾਬੰਦੀ
ਬਿਆਨ ਮੁਤਾਬਕ, ਕਿਸੇ ਦੀ ਮੌਤ ਤੋਂ ਬਾਅਦ ਉਸ ਬਾਰੇ ਅਜਿਹੇ ਸ਼ਬਦ ਵਰਤਣਾ ਬੁਨਿਆਦੀ ਇਨਸਾਨੀਅਤ ਦੇ ਖ਼ਿਲਾਫ਼ ਹੈ। ਸੰਸਥਾ ਨੇ ਕਿਹਾ ਕਿ ਫ਼ਿਲਮ ਇੰਡਸਟਰੀ ਵਿੱਚ ਪਹਿਲਾਂ ਕਿਸੇ ਨੇ ਅਜਿਹੀ ਗੱਲ ਨਹੀਂ ਕਹੀ ਅਤੇ ਉਮੀਦ ਹੈ ਕਿ ਉਹ ਇਸ ਤਰ੍ਹਾਂ ਦੀ ਆਖ਼ਰੀ ਵਿਅਕਤੀ ਹੋਵੇਗੀ। ਸੰਸਥਾ ਨੇ ਉਨ੍ਹਾਂ ਨੂੰ ਕਿਹਾ, "ਤੁਹਾਨੂੰ ਆਪਣੀ ਜ਼ੁਬਾਨ 'ਤੇ ਕਾਬੂ ਰੱਖਣਾ ਚਾਹੀਦਾ ਸੀ।"
AICWA ਨੇ ਤਨੁਸ਼੍ਰੀ ਵੱਲੋਂ ਆਪਣੇ ਕੰਮ ਦਾ ਜ਼ਿਕਰ ਕਰਨ 'ਤੇ ਵੀ ਇਤਰਾਜ਼ ਕੀਤਾ। ਉਨ੍ਹਾਂ ਨੇ ਕਿਹਾ ਸੀ ਕਿ ਇਹ ਕੰਮ ਦਾ ਦਿਨ ਹੈ ਅਤੇ ਉਹ ਲਖਨਊ ਵਿੱਚ ਇੱਕ ਵੱਡੇ ਸਮਾਗਮ ਲਈ ਜਾ ਰਹੇ ਹਨ। ਸੰਸਥਾ ਮੁਤਾਬਕ ਜਿਸ ਦਿਨ ਦੇਸ਼ ਇੱਕ ਮਹਾਨ ਕਲਾਕਾਰ ਦਾ ਸੋਗ ਮਨਾ ਰਿਹਾ ਹੋਵੇ, ਉਸ ਦਿਨ ਆਪਣੀਆਂ ਯੋਜਨਾਵਾਂ ਦੀ ਗੱਲ ਕਰਨਾ ਬਹੁਤ ਛੋਟੀ ਸੋਚ ਦਿਖਾਉਂਦਾ ਹੈ।Tanushree Dutta reacts on... Actor Nana Patekar demise at the age of 75… ???? She said ????️: "I had my entire day planned out. I wanted to do all these lives and post content and now I'm worried that in the evening, that's all the media is going to be interested in is Evil Dead" https://t.co/EBESDDnQ6k
— Sagar_H ???? (@SagarH62) October 8, 2026
ਸੰਸਥਾ ਨੇ ਨਾਨਾ ਪਾਟੇਕਰ ਨੂੰ ਸ਼ਰਧਾਂਜਲੀ ਵੀ ਦਿੱਤੀ। ਉਸ ਨੇ ਉਨ੍ਹਾਂ ਨੂੰ ਮਿਲੇ ਪਦਮ ਸ਼੍ਰੀ ਸਨਮਾਨ, ਨਾਮ ਫਾਊਂਡੇਸ਼ਨ ਰਾਹੀਂ ਪ੍ਰੇਸ਼ਾਨ ਕਿਸਾਨ ਪਰਿਵਾਰਾਂ ਦੀ ਮਦਦ ਅਤੇ ਕਾਰਗਿਲ ਯੁੱਧ ਦੌਰਾਨ ਉਨ੍ਹਾਂ ਦੀ ਸੇਵਾ ਨੂੰ ਯਾਦ ਕੀਤਾ।
ਕਿਵੇਂ ਹੋਈ ਨਾਨਾ ਪਾਟੇਕਰ ਦੀ ਮੌਤ ?
ਵੀਰਵਾਰ ਤੜਕੇ ਗੋਆ ਵਿੱਚ ਆਪਣੇ ਘਰ 'ਤੇ ਨਾਨਾ ਨੂੰ ਦਿਲ ਦਾ ਦੌਰਾ ਪਿਆ। ਡਾਕਟਰਾਂ ਨੇ ਲਗਭਗ 45 ਮਿੰਟ ਤੱਕ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਸਵੇਰੇ ਲਗਭਗ 5:10 ਵਜੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮੈਡੀਕੋ-ਲੀਗਲ ਕੇਸ ਦਰਜ ਕੀਤਾ ਗਿਆ ਹੈ ਅਤੇ ਗੋਆ ਪੁਲਿਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 194 ਤਹਿਤ ਅਸਾਧਾਰਨ ਮੌਤ (UD) ਦਾ ਮਾਮਲਾ ਵੀ ਦਰਜ ਕੀਤਾ ਹੈ।
ਦੋਵਾਂ ਵਿਚਾਲੇ ਪੁਰਾਣਾ ਵਿਵਾਦ
ਤਨੁਸ਼੍ਰੀ ਅਤੇ ਨਾਨਾ ਵਿਚਾਲੇ ਲੰਮੇ ਸਮੇਂ ਤੋਂ ਵਿਵਾਦ ਚੱਲਦਾ ਆ ਰਿਹਾ ਹੈ। 2018 ਵਿੱਚ ਤਨੁਸ਼੍ਰੀ ਨੇ ਦੋਸ਼ ਲਾਇਆ ਸੀ ਕਿ 2008 ਦੀ ਫ਼ਿਲਮ 'ਹੌਰਨ ਓਕੇ ਪਲੀਜ਼' ਦੇ ਸੈੱਟ 'ਤੇ ਨਾਨਾ ਨੇ ਉਨ੍ਹਾਂ ਨਾਲ ਜਿਨਸੀ ਛੇੜਛਾੜ ਕੀਤੀ। ਇਹ ਦੋਸ਼ ਭਾਰਤ ਦੀ #MeToo ਮੁਹਿੰਮ ਦੌਰਾਨ ਵੱਡਾ ਮੁੱਦਾ ਬਣ ਗਏ ਸਨ। ਤਨੁਸ਼੍ਰੀ ਮੁਤਾਬਕ, ਉਨ੍ਹਾਂ ਨੇ 2008 ਵਿੱਚ ਸਿਨੇ ਐਂਡ ਟੀਵੀ ਆਰਟਿਸਟਸ ਐਸੋਸੀਏਸ਼ਨ (CINTAA) ਨੂੰ ਸ਼ਿਕਾਇਤ ਦਿੱਤੀ ਸੀ, ਪਰ ਕੋਈ ਕਾਰਵਾਈ ਨਹੀਂ ਹੋਈ। ਨਾਨਾ ਖ਼ਿਲਾਫ਼ ਐਫ਼ਆਈਆਰ ਦਰਜ ਹੋਈ, ਪਰ ਉਨ੍ਹਾਂ ਨੇ ਦੋਸ਼ਾਂ ਤੋਂ ਇਨਕਾਰ ਕੀਤਾ। ਸਬੂਤਾਂ ਦੀ ਘਾਟ ਕਾਰਨ 2019 ਵਿੱਚ ਇਹ ਮਾਮਲਾ ਬੰਦ ਕਰ ਦਿੱਤਾ ਗਿਆ। 2025 ਵਿੱਚ ਮੁੰਬਈ ਦੀ ਅੰਧੇਰੀ ਅਦਾਲਤ ਨੇ ਸ਼ਿਕਾਇਤ ਕਾਨੂੰਨੀ ਸਮਾਂ-ਸੀਮਾ ਤੋਂ ਬਾਅਦ ਦਾਇਰ ਹੋਣ ਕਾਰਨ ਅਪਰਾਧਿਕ ਕਾਰਵਾਈ ਨੂੰ ਰਸਮੀ ਤੌਰ 'ਤੇ ਖਾਰਜ ਕਰ ਦਿੱਤਾ।
ਇਹ ਵੀ ਪੜ੍ਹੋ...
ED Arrest HS Bhullar : ਈਡੀ ਨੇ ਸਾਬਕਾ DIG ਹਰਚਰਨ ਭੁੱਲਰ ਨੂੰ ਕੀਤਾ ਗ੍ਰਿਫ਼ਤਾਰ, ਇਸ ਮਾਮਲੇ 'ਚ ਕਰੇਗੀ ਪੁੱਛਗਿੱਛ
- PTC NEWS