Sun, Apr 21, 2024
Whatsapp

ਚੰਡੀਗੜ੍ਹ 'ਚ ਅੱਜ ਲੱਗੇਗਾ ਉੱਤਰ ਭਾਰਤ ਦਾ ਸਭ ਤੋਂ ਵੱਡਾ ਸੋਲਰ ਪਾਵਰ ਪਲਾਂਟ

Written by  Ravinder Singh -- January 23rd 2023 11:22 AM
ਚੰਡੀਗੜ੍ਹ 'ਚ ਅੱਜ ਲੱਗੇਗਾ ਉੱਤਰ ਭਾਰਤ ਦਾ ਸਭ ਤੋਂ ਵੱਡਾ ਸੋਲਰ ਪਾਵਰ ਪਲਾਂਟ

ਚੰਡੀਗੜ੍ਹ 'ਚ ਅੱਜ ਲੱਗੇਗਾ ਉੱਤਰ ਭਾਰਤ ਦਾ ਸਭ ਤੋਂ ਵੱਡਾ ਸੋਲਰ ਪਾਵਰ ਪਲਾਂਟ

ਚੰਡੀਗੜ੍ਹ : ਉੱਤਰੀ ਭਾਰਤ ਦੇ ਸਭ ਤੋਂ ਵੱਡੇ ਫਲੋਟਿੰਗ ਸੋਲਰ ਪਾਵਰ ਪਲਾਂਟ ਦਾ ਅੱਜ ਵਾਟਰ ਵਰਕਸ, ਸੈਕਟਰ-39 ਚੰਡੀਗੜ੍ਹ ਵਿਖੇ ਉਦਘਾਟਨ ਕੀਤਾ ਜਾਵੇਗਾ। ਦੂਜੇ ਪਾਸੇ ਧਨਾਸ ਝੀਲ 'ਤੇ 500kWp ਦਾ ਫਲੋਟਿੰਗ ਸੋਲਰ ਪਾਵਰ ਪਲਾਂਟ ਲਗਾਇਆ ਜਾਵੇਗਾ।ਚੰਡੀਗੜ੍ਹ ਪ੍ਰਸ਼ਾਸਨ ਦੇ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਦੇ ਸੈਕਟਰੀ ਅਤੇ ਸੀਆਰਈਐਸਟੀ (ਚੰਡੀਗੜ੍ਹ ਰਿਨਿਊਬੈਲ ਐਨਰਜੀ ਸਾਇੰਸ ਐਂਡ ਟੈਕਨਾਲੋਜੀ ਪ੍ਰਮੋਸ਼ਨ ਸੁਸਾਇਟੀ) ਦੇ ਆਰਈ-ਕਮ-ਸੀਈਓ ਦਵਿੰਦਰ ਦਲਈ ਇਸ ਮੌਕੇ ਉਤੇ ਮੌਜੂਦ ਰਹਿਣਗੇ।

ਇਹ ਵੀ ਪੜ੍ਹੋ : ਦਿੱਲੀ ’ਚ ਗਣਤੰਤਰ ਦਿਵਸ ਦੀ ਫੁੱਲ ਡਰੈੱਸ ਰਿਹਰਸਲ ਅੱਜ, ਇਹ ਰਸਤੇ ਰਹਿਣਗੇ ਬੰਦ

ਪ੍ਰੋਗਰਾਮ ਅਨੁਸਾਰ ਬਨਵਾਰੀ ਲਾਲ ਪੁਰੋਹਿਤ ਸਵੇਰੇ 11 ਵਜੇ ਸੈਕਟਰ-39 ਦੇ ਵਾਟਰ ਵਰਕਸ ਪੁੱਜਣਗੇ। ਇੱਥੇ ਉਹ 2MWp ਫਲੋਟਿੰਗ SPV ਪਾਵਰ ਪਲਾਂਟ ਦਾ ਉਦਘਾਟਨ ਕਰਨਗੇ। ਜਿਸ ਤੋਂ ਬਾਅਦ ਉਹ ਧਨਾਸ ਝੀਲ ਲਈ ਰਵਾਨਾ ਹੋਣਗੇ। ਉਹ ਸਵੇਰੇ ਕਰੀਬ 11.30 ਵਜੇ ਝੀਲ 'ਤੇ ਬਣੇ 500kWp ਫਲੋਟਿੰਗ ਐਸਪੀਵੀ ਪਾਵਰ ਪਲਾਂਟ ਦਾ ਉਦਘਾਟਨ ਕਰਨਗੇ।

- PTC NEWS

adv-img

Top News view more...

Latest News view more...