ਨੌਜਵਾਨ ਨੇ ਟੈਂਕੀ 'ਤੇ ਚੜ੍ਹ ਦਿੱਤੀ ਛਾਲ ਮਾਰਨ ਦੀ ਧਮਕੀ; ਪੁਲਿਸ ਨੂੰ ਪਾਈਆਂ ਭਾਜੜਾਂ
ਕਪੂਰਥਲਾ : ਕਪੂਰਥਲਾ ਵਿੱਚ ਇੱਕ ਆਸ਼ਿਕ ਦੀ ਆਸ਼ਿਕੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸਨੂੰ ਵੇਖ ਕੇ ਪੁਰਾਣਾ ਅਤੇ ਸੁਪਰਹਿੱਟ ਫ਼ਿਲਮ 'ਸ਼ੋਲੇ' ਦਾ ਸੀਨ ਲੋਕਾਂ ਨੂੰ ਯਾਦ ਆ ਗਿਆ। ਇਸ ਫ਼ਿਲਮ ਵਿੱਚ ਅਦਾਕਾਰ ਧਰਮਿੰਦਰ ਆਪਣੇ ਵਿਆਹ ਦੀ ਜ਼ਿੱਦ ਨੂੰ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹ ਜਾਂਦਾ ਹੈ। ਅਜਿਹਾ ਹੀ ਮਾਮਲਾ ਕਪੂਰਥਲਾ ਦੇ ਮੁਹੱਲਾ ਬਕਰਖਾਨਾ ਵਿੱਚ ਵਾਪਰਿਆ ਜਿੱਥੇ ਪਿਆਰ ਵਿੱਚ ਪਾਗ਼ਲ ਹੋਇਆ ਸ਼ਖ਼ਸ ਟੈਂਕੀ 'ਤੇ ਚੜ੍ਹ ਗਿਆ। ਵਿਆਹ ਨਾ ਹੋਣ ਨੂੰ ਲੈ ਕੇ ਇਹ ਸ਼ਖ਼ਸ ਛਾਲ ਮਾਰਨ ਦੀ ਧਮਕੀ ਦੇਣ ਲੱਗਾ।
ਉਸਨੇ ਇਸ ਹਰਕਤ ਦਾ ਵੀਡੀਓ ਬਣਾਕੇ ਵੱਖ-ਵੱਖ ਸੋਸ਼ਲ ਸਾਈਟਸ 'ਤੇ ਅਪਲੋਡ ਕਰ ਦਿੱਤੀ। ਇਸ ਦੌਰਾਨ ਉਹ ਇਹ ਕਹਿੰਦਾ ਨਜ਼ਰ ਆਇਆ "ਮੇਰੀ ਗ਼ੱਲ ਸੁਣੋ ਮੇਰੇ ਭਰਾਵੋਂ, ਮੈਂ ਅੱਜ ਇੱਕ ਕੁੜੀ ਕਰਕੇ ਮਰਨ ਲੱਗਾ ਹਾਂ ਅਤੇ ਤੁਸੀਂ ਜ਼ਿੰਦਗੀ ਵਿੱਚ ਕਦੇ ਕਿਸੇ ਨਾਲ ਪਿਆਰ ਨਾ ਕਰਿਓ"
- PTC NEWS